ਵੈਨ ਡਰਾਈਵਰ ਫਿਲਮੀ ਅੰਦਾਜ 'ਚ ਬੈਂਕ ਦੇ 20 ਕਰੋੜ ਰੁਪਏ ਲੈ ਕੇ ਫਰਾਰ
ਦੱਸ ਦਈਏ ਕਿ ਚੁੰਦਰੀਗਰ ਰੋੜ ਪਾਕਿਸਤਾਨ ਦਾ ਵਿੱਤੀ ਕੇਂਦਰ ਹੈ, ਜਿੱਥੇ ਕਈ ਬੈਂਕ ਸਥਿਤ ਹਨ। ਗਾਰਡ ਬਾਹਰ ਆਇਆ ਤਾਂ ਦੇਖਿਆ ਵੈਨ ਨਹੀਂ ਸੀ। ਉਸ ਨੂੰ ਲੱਗਿਆ ਡਰਾਈਵਰ ਕਿਧਰੇ ਚਲਾ ਗਿਆ ਹੈ ਤੇ ਕੁਝ ਦੇਰ ਵਿੱਚ ਆ ਜਾਵੇਗਾ।
ਕਰਾਚੀ: ਪਾਕਿਸਤਾਨ ਵਿੱਚ ਇੱਕ ਬੰਦਾ ਫਿਲਮੀ ਅੰਦਾਜ ਵਿੱਚ ਬੈਂਕ ਦੇ 20 ਕਰੋੜ ਰੁਪਏ ਲੈ ਕੇ ਫਰਾਰ ਹੋ ਗਿਆ। ਸਟੇਟ ਬੈਂਕ ਆਫ਼ ਪਾਕਿਸਤਾਨ ਦੇ ਇਹ ਪੈਸੇ ਵੈਨ ਵਿੱਚ ਲੱਦੇ ਹੋਏ ਸੀ ਤੇ ਮੌਕਾ ਮਿਲਦੇ ਹੀ ਡਰਾਈਵਰ ਵੈਨ ਲੈ ਕੇ ਰਫੂ ਚੱਕਰ ਹੋ ਗਿਆ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਇਸ ਵਿੱਚ ਬੈਂਕ ਮੁਲਾਜ਼ਮਾਂ ਦਾ ਹੱਥ ਤਾਂ ਨਹੀਂ।
ਪੁਲਿਸ ਮੁਤਾਬਕ ਕਰਾਚੀ ਵਿੱਚ ਇੱਕ ਵਿਅਕਤੀ 20 ਕਰੋੜ ਰੁਪਏ ਨਕਦੀ ਨਾਲ ਲੱਦੀ ਵੈਨ ਲੈ ਕੇ ਫ਼ਰਾਰ ਹੋ ਗਿਆ। ਪੁਲਿਸ ਵੱਲੋਂ ਦਰਜ ਐਫਆਈਆਰ ਅਨੁਸਾਰ ਜਦੋਂ ਵੈਨ ਦਾ ਸੁਰੱਖਿਆ ਗਾਰਡ ਨਕਦੀ ਜਮ੍ਹਾਂ ਕਰਵਾਉਣ ਸਬੰਧੀ ਚੁੰਦਰੀਗਰ ਰੋਡ 'ਤੇ ਸਟੇਟ ਬੈਂਕ ਆਫ਼ ਪਾਕਿਸਤਾਨ 'ਇਮਾਰਤ ਦੇ ਅੰਦਰ ਗਿਆ ਤਾਂ ਕੰਪਨੀ ਦਾ ਡਰਾਈਵਰ ਹੁਸੈਨ ਸ਼ਾਹ ਵੈਨ ਲੈ ਕੇ ਭੱਜ ਕੇ ਲੈ ਗਿਆ। ਕੈਸ਼ ਟਰਾਂਜੈਕਸ਼ਨ ਕੰਪਨ ਦੇ ਖੇਤਰੀ ਅਧਿਕਾਰੀ ਨੇ ਸ਼ਿਕਾਇਤ ਦਰਜ ਕਰਵਾਈ ਹੈ।
ਦੱਸ ਦਈਏ ਕਿ ਚੁੰਦਰੀਗਰ ਰੋੜ ਪਾਕਿਸਤਾਨ ਦਾ ਵਿੱਤੀ ਕੇਂਦਰ ਹੈ, ਜਿੱਥੇ ਕਈ ਬੈਂਕ ਸਥਿਤ ਹਨ। ਗਾਰਡ ਬਾਹਰ ਆਇਆ ਤਾਂ ਦੇਖਿਆ ਵੈਨ ਨਹੀਂ ਸੀ। ਉਸ ਨੂੰ ਲੱਗਿਆ ਡਰਾਈਵਰ ਕਿਧਰੇ ਚਲਾ ਗਿਆ ਹੈ ਤੇ ਕੁਝ ਦੇਰ ਵਿੱਚ ਆ ਜਾਵੇਗਾ ਪਰ ਜਦੋਂ ਉਹ ਨਾ ਪਰਤਿਆ ਤਾਂ ਉਸ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਸੀ। ਥੋੜ੍ਹੇ ਸਮੇਂ ਬਾਅਦ ਜਾਂਚ ਦੌਰਾਨ ਵੈਨ ਤਾਂ ਮਿਲ ਗਈ ਪਰ ਡਰਾਈਵਰ ਤੇ ਨਕਦੀ ਨਹੀਂ ਮਿਲ।
ਪੁਲਿਸ ਨੂੰ ਸ਼ੱਕ ਹੈ ਕਿ ਇਹ ਸਭ ਇਕੱਲੇ ਬੰਦੇ ਦਾ ਕੰਮ ਨਹੀਂ ਹੋ ਸਕਦਾ। ਇਸ ਵਿੱਚ ਬੈਂਕ ਮੁਲਾਜ਼ਮ ਵੀ ਸ਼ਾਮਲ ਹੋ ਸਕਦੇ ਹਨ। ਇਸ ਦੀ ਜਾਂਚ ਚੱਲ ਰਹੀ ਹੈ। ਉਧਰ, ਪੁਲਿਸ ਨੇ ਅਲਰਟ ਜਾਰੀ ਕਰ ਦਿੱਤਾ ਤਾਂ ਜੋ ਭਗੌੜੇ ਡਰਾਈਵਰ ਨੂੰ ਲੱਭਿਆ ਜਾ ਸਕੇ।
ਇਹ ਵੀ ਪੜ੍ਹੋ: ਫਿਲਮ ਨਿਰਮਾਤਾ ਨੇ ਕਾਂਗਰਸ 'ਤੇ ਲਈ ਚੁਟਕੀ, ਵੀਡੀਓ ਸ਼ੇਅਰ ਕਰਕੇ ਮਾਰੇ ਤਾਹਨੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904