Shocking Video: 180 ਦੀ ਰਫ਼ਤਾਰ ਨਾਲ ਹਵਾ 'ਚ ਉੱਡਦੀ ਜਾ ਰਹੀ ਸੀ Bike, ਅਚਾਨਕ ਹੋਇਆ ਅਜਿਹਾ ਕੁਝ...
ਤੇਜ਼ ਰਫ਼ਤਾਰ ਵਾਹਨਾਂ ਕਾਰਨ ਹਰ ਰੋਜ਼ ਹਾਦਸੇ ਵਾਪਰਦੇ ਹਨ। ਇਨ੍ਹਾਂ ਸੜਕ ਹਾਦਸਿਆਂ 'ਚ ਹਰ ਸਾਲ ਲੱਖਾਂ ਲੋਕ ਮਾਰੇ ਜਾਂਦੇ ਹਨ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਹੀ ਇਸ ਸਾਲ 5 ਮਹੀਨਿਆਂ 'ਚ 2300 ਸੜਕ ਹਾਦਸੇ ਦਰਜ ਕੀਤੇ ਗਏ ਹਨ। ਇਨ੍ਹਾਂ ਸੜਕ ਹਾਦਸਿਆਂ
High Speed Bike Video Viral: ਤੇਜ਼ ਰਫ਼ਤਾਰ ਵਾਹਨਾਂ ਕਾਰਨ ਹਰ ਰੋਜ਼ ਹਾਦਸੇ ਵਾਪਰਦੇ ਹਨ। ਇਨ੍ਹਾਂ ਸੜਕ ਹਾਦਸਿਆਂ 'ਚ ਹਰ ਸਾਲ ਲੱਖਾਂ ਲੋਕ ਮਾਰੇ ਜਾਂਦੇ ਹਨ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਹੀ ਇਸ ਸਾਲ 5 ਮਹੀਨਿਆਂ 'ਚ 2300 ਸੜਕ ਹਾਦਸੇ ਦਰਜ ਕੀਤੇ ਗਏ ਹਨ। ਇਨ੍ਹਾਂ ਸੜਕ ਹਾਦਸਿਆਂ 'ਚ 500 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਨ੍ਹਾਂ ਸੜਕ ਹਾਦਸਿਆਂ ਦਾ ਮੁੱਖ ਕਾਰਨ ਲਾਪਰਵਾਹੀ ਨਾਲ ਗੱਡੀ ਚਲਾਉਣਾ ਹੈ। ਇਨ੍ਹਾਂ ਅੰਕੜਿਆਂ ਨੂੰ ਦੇਖ ਕੇ ਵੀ ਲੋਕ ਖੁਦ ਨੂੰ ਸੁਧਾਰਨਣ ਨੂੰ ਤਿਆਰ ਨਹੀਂ ਹਨ।
ਦਰਅਸਲ, ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਇਹ ਵੀਡੀਓ ਬਹੁਤ ਹੈਰਾਨ ਕਰਨ ਵਾਲੀ ਅਤੇ ਪ੍ਰੇਸ਼ਾਨ ਕਰਨ ਵਾਲੀ ਹੈ। ਅਜਿਹੇ ਲੋਕ ਸੜਕ ਹਾਦਸਿਆਂ ਲਈ ਜ਼ਿੰਮੇਵਾਰ ਹਨ। ਲਾਪਰਵਾਹ ਡਰਾਈਵਰ ਹੀ ਖ਼ਤਰਨਾਕ ਸੜਕ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਆਓ ਤੁਹਾਨੂੰ ਇਸ ਵੀਡੀਓ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹਾਂ।
ਬਾਈਕ 180 ਦੀ ਸਪੀਡ 'ਤੇ ਸੀ...
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਬਾਈਕ ਦੇਖ ਸਕਦੇ ਹੋ। ਓਡੋਮੀਟਰ ਮੁਤਾਬਕ ਬਾਈਕ ਦੀ ਸਪੀਡ 180 ਦੇ ਕਰੀਬ ਹੈ। ਇਸ ਦੌਰਾਨ ਬਾਈਕ ਚਾਲਕ ਦੇ ਸਾਹਮਣੇ ਦੋ ਔਰਤਾਂ ਸੜਕ ਪਾਰ ਕਰਦੀਆਂ ਨਜ਼ਰ ਆ ਰਹੀਆਂ ਹਨ। ਬਾਈਕ ਚਾਲਕ ਆਪਣੀ ਸਪੀਡ ਘੱਟ ਕਰ ਲੈਂਦਾ ਹੈ ਪਰ ਔਰਤਾਂ ਤੱਕ ਪਹੁੰਚਣ ਦੇ ਬਾਵਜੂਦ ਉਸ ਦੀ ਸਪੀਡ 100 ਦੇ ਨੇੜੇ ਹੁੰਦੀ ਹੈ।
ਵਾਲ-ਵਾਲ ਬਚੀਆਂ ਤਿੰਨ ਜਾਨਾਂ
ਜਿਵੇਂ ਹੀ ਉਹ ਦੋਵਾਂ ਔਰਤਾਂ ਕੋਲ ਪਹੁੰਚਿਆ ਤਾਂ ਦੋਵੇਂ ਔਰਤਾਂ ਉਸ ਦੇ ਬਿਲਕੁਲ ਨਾਲ ਨਿਕਲਦੀਆਂ ਵਿਖਾਈ ਦਿੰਦੀਆਂ ਹਨ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇਕਰ ਬਾਈਕ ਚਾਲਕ ਥੋੜ੍ਹਾ ਬੇਕਾਬੂ ਹੁੰਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਬਾਈਕ ਚਾਲਕ ਦੀ ਲਾਪਰਵਾਹੀ ਕਾਰਨ ਤਿੰਨ ਜਾਨਾਂ ਖਤਰੇ 'ਚ ਪੈ ਗਈਆਂ ਸਨ।
ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ indianthrottler ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਹਜ਼ਾਰਾਂ ਲੋਕ ਦੇਖ ਚੁੱਕੇ ਹਨ। ਵੀਡੀਓ ਨੂੰ ਹਜ਼ਾਰਾਂ ਲੋਕ ਲਾਈਕ ਵੀ ਕਰ ਰਹੇ ਹਨ। ਨਾਲ ਹੀ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, "ਰੱਬ ਦੀ ਕਿਰਪਾ ਨਾਲ ਸਾਰੇ ਸੁਰੱਖਿਅਤ ਹਨ।" ਕੁਝ ਯੂਜਰਾਂ ਨੇ ਇਹ ਵੀ ਕਿਹਾ, "ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕਿੱਥੋਂ ਸੜਕ ਪਾਰ ਕਰਨੀ ਹੈ?"