(Source: ECI/ABP News/ABP Majha)
ਸੱਸ ਦੀ ਲਾਸ਼ ਲੈਕੇ ਜਵਾਈ ਪਹੁੰਚਿਆ ਬੈਂਕ, ਜ਼ਿੰਦਾ ਦੱਸ ਕਢਵਾਉਣ ਲੱਗਾ ਖਾਤੇ 'ਚੋਂ 49 ਹਜ਼ਾਰ ਰੁਪਏ
ਪੈਸੇ ਕਢਵਾਉਣ ਦਾ ਫਾਰਮ ਜਮ੍ਹਾਂ ਕਰਵਾਉਣ ਤੋਂ ਬਾਅਦ ਜਵਾਈ ਨੇ ਬੈਂਕ ਮੈਨੇਜਰ ਨੂੰ ਦੱਸਿਆ ਕਿ ਉਸ ਦੀ ਸੱਸ ਬੀਮਾਰ ਹੈ। ਜਦੋਂ ਬੈਂਕ ਮੈਨੇਜਰ ਨੇ ਵੈਰੀਫਿਕੇਸ਼ਨ ਲਈ ਮਹਿਲਾ ਕੋਲ ਪਹੁੰਚ ਕੀਤੀ ਤਾਂ ਉਸ ਦੇ ਸਰੀਰ 'ਚ ਕੋਈ ਹਿਲਜੁਲ ਨਹੀਂ ਹੋਈ।
ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਬਜ਼ੁਰਗ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ। ਬਜ਼ੁਰਗ ਔਰਤ ਦਾ ਜਵਾਈ ਉਸ ਦੀ ਮ੍ਰਿਤਕ ਦੇਹ ਨੂੰ ਘਰ ਲਿਜਾਣ ਦੀ ਬਜਾਏ ਬਜ਼ੁਰਗ ਔਰਤ ਵੱਲੋਂ ਜਮ੍ਹਾਂ ਕਰਵਾਏ ਪੈਸੇ ਕਢਵਾਉਣ ਲਈ ਕਾਰ ਰਾਹੀਂ ਸਿੱਧਾ ਬੈਂਕ ਚਲਾ ਗਿਆ।
ਪੈਸੇ ਕਢਵਾਉਣ ਦਾ ਫਾਰਮ ਜਮ੍ਹਾਂ ਕਰਵਾਉਣ ਤੋਂ ਬਾਅਦ ਜਵਾਈ ਨੇ ਬੈਂਕ ਮੈਨੇਜਰ ਨੂੰ ਦੱਸਿਆ ਕਿ ਉਸ ਦੀ ਸੱਸ ਬੀਮਾਰ ਹੈ। ਜਦੋਂ ਬੈਂਕ ਮੈਨੇਜਰ ਨੇ ਵੈਰੀਫਿਕੇਸ਼ਨ ਲਈ ਮਹਿਲਾ ਕੋਲ ਪਹੁੰਚ ਕੀਤੀ ਤਾਂ ਉਸ ਦੇ ਸਰੀਰ 'ਚ ਕੋਈ ਹਿਲਜੁਲ ਨਹੀਂ ਹੋਈ। ਇਸ 'ਤੇ ਬੈਂਕ ਮੈਨੇਜਰ ਨੇ ਪੈਸੇ ਕਢਵਾਉਣ ਤੋਂ ਇਨਕਾਰ ਕਰ ਦਿੱਤਾ।
ਇਨਸਾਨੀਅਤ ਅਤੇ ਰਿਸ਼ਤਿਆਂ ਨੂੰ ਤੋੜਨ ਵਾਲਾ ਇਹ ਮਾਮਲਾ ਤਾਡੀਆਵਾਂ ਥਾਣਾ ਖੇਤਰ ਦਾ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬੈਂਕ ਮੈਨੇਜਰ ਨੇ ਦੱਸਿਆ ਕਿ ਜਵਾਈ ਵੱਲੋਂ ਵੈਰੀਫਿਕੇਸ਼ਨ ਕਰਵਾਉਣ ਦੀ ਬੇਨਤੀ ਕਰਨ ਤੋਂ ਬਾਅਦ ਉਹ ਬਜ਼ੁਰਗ ਔਰਤ ਨੂੰ ਦੇਖਣ ਲਈ ਕਾਰ ਕੋਲ ਪਹੁੰਚਿਆ ਸੀ। ਸਰੀਰ ਵਿੱਚ ਕੋਈ ਹਿਲਜੁਲ ਨਾ ਦੇਖ ਕੇ ਉਸ ਨੇ ਔਰਤ ਦੀ ਨਬਜ਼ ਵੀ ਚੈੱਕ ਕੀਤੀ। ਸਰੀਰ ਵਿੱਚ ਜਾਨ ਨਹੀਂ ਸੀ। ਇਸ ਤੋਂ ਬਾਅਦ ਉਸ ਨੇ ਪੇਮੈਂਟ ਰੋਕ ਦਿੱਤੀ।
ਔਰਤ ਦਾ ਨਿੱਜੀ ਹਸਪਤਾਲ 'ਚ ਚੱਲ ਰਿਹਾ ਸੀ ਇਲਾਜ
ਪੇਮੈਂਟ ਰੋਕ ਦਿੱਤੇ ਜਾਣ ਮਗਰੋਂ ਮ੍ਰਿਤਕ ਬਜ਼ੁਰਗ ਔਰਤ ਦੇ ਜਵਾਈ ਸਮੇਤ ਪਰਿਵਾਰਕ ਮੈਂਬਰਾਂ ਨੇ ਲਾਸ਼ ਬੈਂਕ ਵਿੱਚ ਰੱਖ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ ਗਈ। ਏ.ਐਸ.ਪੀ ਮਾਰਤੰਡ ਸਿੰਘ ਨੇ ਦੱਸਿਆ ਕਿ ਸਥਾਨਕ ਲੋਕਾਂ ਅਤੇ ਬੈਂਕ ਕਰਮਚਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਤਾਡਿਆਵਾਂ ਥਾਣਾ ਖੇਤਰ ਦੇ ਰਾਮੂਆਪੁਰ ਸਖੀਂ ਦੀ ਰਹਿਣ ਵਾਲੀ 60 ਸਾਲਾ ਰਾਮ ਸ਼੍ਰੀ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸੀ। ਉਹ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਇੱਥੇ ਵੀ ਜਦੋਂ ਹਾਲਤ ਨਾ ਸੁਧਰੀ ਤਾਂ ਡਾਕਟਰਾਂ ਨੇ ਜਵਾਬ ਦੇ ਦਿੱਤਾ। ਦੂਜੇ ਹਸਪਤਾਲ ਲਿਜਾਂਦੇ ਸਮੇਂ ਰਾਮ ਸ਼੍ਰੀ ਦੀ ਮੌਤ ਹੋ ਗਈ।
ਬੈਂਕ ਖਾਤੇ 'ਚ ਜਮ੍ਹਾ 49 ਹਜ਼ਾਰ ਰੁਪਏ
ਏਐਸਪੀ ਮਾਰਤੰਡ ਸਿੰਘ ਨੇ ਦੱਸਿਆ ਕਿ ਰਾਮ ਸ਼੍ਰੀ ਦਾ ਬੈਂਕ ਖਾਤਾ ਪੀਐਨਬੀ ਬੈਂਕ ਦੀ ਇੱਕ ਸ਼ਾਖਾ ਵਿੱਚ ਸੀ, ਜਿਸ ਵਿੱਚ 49,000 ਰੁਪਏ ਜਮ੍ਹਾਂ ਸਨ। ਪੈਸੇ ਕੱਢਣ ਲਈ ਰਾਮ ਸ਼੍ਰੀ ਦੇ ਜਵਾਈ ਨੇ ਉਸ ਨੂੰ ਲਾਸ਼ ਦੇ ਨਾਲ ਕਾਰ ਵਿਚ ਇਸ ਤਰ੍ਹਾਂ ਬਿਠਾ ਦਿੱਤਾ ਜਿਵੇਂ ਉਹ ਜਿਉਂਦੀ ਹੋਵੇ। ਫਿਰ ਉਹ ਪੈਸੇ ਕਢਵਾਉਣ ਦੀ ਯੋਜਨਾ ਬਣਾ ਕੇ ਬੈਂਕ ਪਹੁੰਚ ਗਿਆ। ਹਾਲਾਂਕਿ ਬੈਂਕ ਮੈਨੇਜਰ ਦੀ ਸਰਗਰਮੀ ਕਾਰਨ ਇਹ ਯੋਜਨਾ ਸਫਲ ਨਹੀਂ ਹੋ ਸਕੀ। ਹੰਗਾਮੇ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੂਰੇ ਮਾਮਲੇ 'ਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।