ਸਰਕਾਰੀ ਬੱਸ 'ਚ ਸਫਰ ਕਰਨ 'ਤੇ ਮੁਰਗੇ ਤੋਂ ਲਿਆ ਕਰਾਇਆ, ਟਿਕਟ ਦੀ ਫੋਟੋ ਵਾਇਰਲ
ਬੱਸ ਕੰਡਕਟਰ ਨੇ ਮੁਰਗੇ ਲਈ ਟਿਕਟ ਦਾ ਕਿਰਾਇਆ ਮੰਗਣ 'ਤੇ ਯਾਤਰੀਆਂ ਨੇ ਕਾਫੀ ਵਿਰੋਧ ਕੀਤਾ ਪਰ ਬੱਸ ਕੰਡਕਟਰ ਆਪਣੀ ਗੱਲ 'ਤੇ ਅੜਿਆ ਰਿਹਾ। ਬੱਸ ਕੰਡਕਟਰ ਦੀ ਜ਼ਿੱਦ ਦੇ ਸਾਹਮਣੇ ਯਾਤਰੀ ਮੁਹੰਮਦ ਅਲੀ ਨੂੰ ਟਿਕਟ ਦੇ 30 ਰੁਪਏ ਦੇਣੇ ਪਏ।
Telangana Bus Ticket For Rooster: ਤੇਲੰਗਾਨਾ 'ਚ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੀ ਇੱਕ ਬੱਸ ਕੰਡਕਟਰ (Bus Conductor) ਨੇ ਇੱਕ ਮੁਸਾਫਰ ਦੇ ਨਾਲ ਮੁਰਗੇ ਨੂੰ ਲਿਜਾਣ ਲਈ ਬੱਸ ਦਾ ਕਿਰਾਇਆ 30 ਰੁਪਏ ਵਸੂਲਿਆ। ਇਹ ਘਟਨਾ ਕਰੀਮਨਗਰ ਜ਼ਿਲ੍ਹੇ ਦੀ ਹੈ। ਬੱਸ ਦੇ ਕੰਡਕਟਰ ਨੇ ਦੇਖਿਆ ਕਿ ਯਾਤਰੀ ਕੱਪੜੇ ਨਾਲ ਕੁਝ ਲੁਕਾ ਰਿਹਾ ਸੀ।
ਦੇਖਣ 'ਤੇ ਪਤਾ ਲੱਗਾ ਕਿ ਮੁਹੰਮਦ ਅਲੀ ਨਾਂ ਦੇ ਯਾਤਰੀ ਨੇ ਮੁਰਗੇ ਨੂੰ ਕੱਪੜੇ ਨਾਲ ਲੁਕੋਇਆ ਹੋਇਆ ਸੀ। ਕੰਡਕਟਰ ਨੇ ਅਲੀ ਨੂੰ ਇਹ ਕਹਿ ਕੇ 30 ਰੁਪਏ ਦੇਣ ਲਈ ਕਿਹਾ ਕਿ ਸਾਰੇ ਜੀਵਾਂ ਲਈ ਸਰਕਾਰੀ ਬੱਸਾਂ ਦਾ ਖਰਚਾ ਲਿਆ ਜਾਵੇਗਾ। ਉਸ ਨੇ ਯਾਤਰੀ ਨੂੰ ਮੁਰਗੇ ਨੂੰ ਲਿਜਾਣ ਲਈ 30 ਰੁਪਏ ਟਿਕਟ ਦਾ ਕਿਰਾਇਆ ਦੇਣ ਲਈ ਕਿਹਾ।
ਬੱਸ 'ਚ ਮੁਰਗੇ ਦਾ ਵੀ ਲਿਆ ਕਿਰਾਇਆ
ਬੱਸ ਕੰਡਕਟਰ ਨੇ ਮੁਰਗੇ ਲਈ ਟਿਕਟ ਦਾ ਕਿਰਾਇਆ ਮੰਗਣ 'ਤੇ ਯਾਤਰੀਆਂ ਨੇ ਕਾਫੀ ਵਿਰੋਧ ਕੀਤਾ ਪਰ ਬੱਸ ਕੰਡਕਟਰ ਆਪਣੀ ਗੱਲ 'ਤੇ ਅੜਿਆ ਰਿਹਾ। ਬੱਸ ਕੰਡਕਟਰ ਦੀ ਜ਼ਿੱਦ ਦੇ ਸਾਹਮਣੇ ਯਾਤਰੀ ਮੁਹੰਮਦ ਅਲੀ ਨੂੰ ਟਿਕਟ ਦੇ 30 ਰੁਪਏ ਦੇਣੇ ਪਏ। ਮੁਰਗੇ ਤੇ ਬੱਸ ਦੀ ਟਿਕਟ ਦੀ ਇੱਕ ਕਥਿਤ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਬੱਸ ਦੇ ਕੰਡਕਟਰ ਅਤੇ ਸਵਾਰੀਆਂ ਵਿਚਾਲੇ ਇਸ ਗੱਲ ਨੂੰ ਲੈ ਕੇ ਕਾਫੀ ਬਹਿਸ ਹੋਈ ਕਿ ਮੁਰਗੇ ਨੂੰ ਯਾਤਰੀ ਮੰਨਿਆ ਜਾ ਸਕਦਾ ਹੈ ਜਾਂ ਨਹੀਂ। ਯਾਤਰੀ ਨੇ ਗੋਦਾਵਰੀਖਾਨੀ ਤੋਂ ਕਰੀਮਨਗਰ ਜਾਣਾ ਸੀ।
ਟਿਕਟ ਨੂੰ ਲੈ ਕੇ ਕੰਡਕਟਰ ਅਤੇ ਯਾਤਰੀ ਵਿਚਕਾਰ ਬਹਿਸ
ਦੂਜੇ ਪਾਸੇ ਤੇਲੰਗਾਨਾ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (TSRTC) ਗੋਦਾਵਰੀਖਾਨੀ ਦੇ ਡਿਪੂ ਮੈਨੇਜਰ ਵੀ ਵੈਂਕਟੇਸ਼ਮ ਦਾ ਕਹਿਣਾ ਹੈ ਕਿ ਕੰਡਕਟਰ ਨੂੰ ਮੁਸਾਫਰਾਂ ਨੂੰ ਕੁੱਕੜ ਦੇ ਨਾਲ ਬੱਸ ਤੋਂ ਹੇਠਾਂ ਉਤਰਨ ਲਈ ਕਹਿਣਾ ਚਾਹੀਦਾ ਸੀ ਕਿਉਂਕਿ ਸਟੇਟ ਟਰਾਂਸਪੋਰਟ ਨਿਗਮ ਦੇ ਨਿਯਮਾਂ ਅਨੁਸਾਰ, ਜਾਨਵਰ ਜਾਂ ਪੰਛੀਆਂ ਨੂੰ ਬੱਸਾਂ ਵਿੱਚ ਲਿਜਾਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕੰਡਕਟਰ ਵੱਲੋਂ ਮੁਰਗੇ ਲਈ ਟਿਕਟਾਂ ਜਾਰੀ ਕਰਕੇ ਲਾਪਰਵਾਹੀ ਕੀਤੀ ਗਈ ਹੈ। ਨਿਯਮਾਂ ਦੀ ਉਲੰਘਣਾ ਕਰਨ 'ਤੇ ਕੰਡਕਟਰ ਨੂੰ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਜਾਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904