ਸ਼ਖਸ ਨੂੰ ਆਪਣੀ ਕਾਰ ਨਾਲ ਹੈ ਅੰਤਾਂ ਦਾ ਪਿਆਰ, ਪੈਰ 'ਤੇ ਬਣਵਾ ਲਿਆ ਕਾਰ ਦਾ ਟੈਟੂ, ਇਕ ਹੀ ਮਾਡਲ ਦੀ ਖਰੀਦ ਲਈ 10 ਗੱਡੀਆਂ!
ਰੌਬਿਨ ਬਾਰਟਲੇਟ ਨੂੰ Renault Espace ਕਾਰ ਦਾ ਬਹੁਤ ਸ਼ੌਕ ਹੈ, ਜਿਸ ਦਾ ਨਿਰਮਾਣ 1984 ਤੋਂ ਕੀਤਾ ਜਾ ਰਿਹਾ ਹੈ। ਉਸ ਨੂੰ ਇਹ ਕਾਰ ਇੰਨੀ ਪਸੰਦ ਹੈ ਕਿ ਉਸ ਨੇ 1-2 ਨਹੀਂ ਸਗੋਂ 10 ਕਾਰਾਂ ਖਰੀਦੀਆਂ ਹਨ।
ਤੁਸੀਂ ਇੱਕ ਇਸ਼ਤਿਹਾਰ ਚ ਇਹ ਲਾਈਨ ਤਾਂ ਸੁਣੀ ਹੋਵੇਗੀ, ਕਿ "ਸ਼ੌਕ ਇੱਕ ਵੱਡੀ ਚੀਜ਼ ਹੈ!" ਕਿਸੇ ਵਿਅਕਤੀ ਦੇ ਸ਼ੌਕ ਉਸ ਨੂੰ ਅਜਿਹੇ ਕੰਮ ਕਰਨ ਲਈ ਮਜਬੂਰ ਕਰ ਦਿੰਦੇ ਹਨ। ਹਾਲ ਹੀ 'ਚ ਇਕ ਬ੍ਰਿਟਿਸ਼ ਵਿਅਕਤੀ ਨੇ ਵੀ ਅਜਿਹਾ ਹੀ ਕੰਮ ਕੀਤਾ ਹੈ। ਇਸ ਬੰਦੇ ਨੂੰ ਕਾਰਾਂ ਬਹੁਤ ਪਸੰਦ ਹਨ। ਉਸ ਨੇ ਇੱਕੋ ਮਾਡਲ ਦੀਆਂ 10 ਗੱਡੀਆਂ ਖਰੀਦ ਰੱਖੀਆਂ ਹਨ। ਇੰਨਾ ਹੀ ਨਹੀਂ, ਇਹ ਉਸ ਹੱਦ ਤੱਕ ਪਹੁੰਚ ਗਿਆ, ਕਿ ਉਸ ਨੇ ਆਪਣੀ ਲੱਤ 'ਤੇ ਆਪਣੀ ਪਸੰਦੀਦਾ ਕਾਰ ਦਾ ਟੈਟੂ ਵੀ ਬਣਵਾ ਲਿਆ।
ਲੱਗਭਗ 30 ਸਾਲ ਦੇ ਰੌਬਿਨ ਬਾਰਟਲੇਟ ਨੂੰ Renault Espace ਕਾਰ ਦਾ ਬਹੁਤ ਸ਼ੌਕ ਹੈ, ਜਿਸ ਦਾ ਨਿਰਮਾਣ 1984 ਤੋਂ ਕੀਤਾ ਜਾ ਰਿਹਾ ਹੈ। ਉਸ ਨੂੰ ਇਹ ਕਾਰ ਇੰਨੀ ਪਸੰਦ ਹੈ ਕਿ ਉਸ ਨੇ 1-2 ਨਹੀਂ ਸਗੋਂ 10 ਕਾਰਾਂ ਖਰੀਦੀਆਂ ਹਨ। ਜਦੋਂ ਇਸ ਕਾਰ ਨੇ ਆਪਣੇ ਉਤਪਾਦਨ ਦੇ 40 ਸਾਲ ਪੂਰੇ ਕਰ ਲਏ, ਤਾਂ ਉਸਨੇ ਆਪਣੀ ਲੱਤ 'ਤੇ ਕਾਰ ਦਾ ਟੈਟੂ ਬਣਾਉਣ ਦਾ ਫੈਸਲਾ ਕੀਤਾ। ਉਸ ਨੇ ਦੱਸਿਆ ਕਿ ਉਸ ਦਾ ਇਹ ਸ਼ੌਕ ਉਸ ਦੀ ਜ਼ਿੰਦਗੀ ਵਿਚ ਬਹੁਤ ਹਾਵੀ ਹੋ ਗਿਆ ਹੈ, ਇਸ ਲਈ ਉਸ ਨੇ ਟੈਟੂ ਬਣਵਾਉਣ ਦਾ ਫੈਸਲਾ ਕੀਤਾ।
ਆਖਿਰ ਕਿਉਂ ਬਣਵਾਇਆ ਟੈਟੂ
ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਟੈਟੂ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਉਸ ਨੇ ਫੋਟੋ ਦੇ ਨਾਲ ਲਿਖਿਆ ਕਿ ਇਹ ਸੰਭਵ ਹੈ ਕਿ ਜਦੋਂ ਉਹ 60 ਸਾਲ ਦਾ ਹੋ ਜਾਵੇਗਾ, ਤਾਂ ਉਸਨੂੰ ਆਪਣੀ ਬੇਵਕੂਫੀ ਤੇ ਪਛਤਾਵਾ ਹੋਵੇਗਾ ਜਾਂ ਨਹੀਂ ਵੀ ਹੋਵੇਗਾ। ਉਸ ਨੇ ਦੱਸਿਆ ਕਿ ਉਸ ਦੇ ਕੁਝ ਦੋਸਤਾਂ ਨੂੰ ਇਹ ਹਰਕਤ ਬਹੁਤ ਮਜ਼ਾਕੀਆ ਲੱਗੀ ਤੇ ਕੁਝ ਦੋਸਤਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਸ ਦੀ ਮਾਨਸਿਕ ਸਿਹਤ ਠੀਕ ਨਹੀਂ ਹੈ, ਇਸੇ ਲਈ ਉਹ ਅਜਿਹਾ ਕਰ ਰਿਹਾ ਹੈ। ਇਸ ਕਾਰਨ ਉਹ ਉਨ੍ਹਾਂ ਨੂੰ ਸਮਝਾਉਂਦਾ ਹੈ ਕਿ ਉਹ ਮਾਨਸਿਕ ਤੌਰ 'ਤੇ ਠੀਕ ਹੈ। ਫਿਲਹਾਲ ਉਸ ਨੇ ਟੈਟੂ ਬਾਰੇ ਆਪਣੇ ਮਾਤਾ-ਪਿਤਾ ਨੂੰ ਵੀ ਨਹੀਂ ਦੱਸਿਆ ਹੈ।
ਬਚਪਣ ਤੋਂ ਪਸੰਦ ਸੀ ਇਹ ਕਾਰ
ਰੌਬਿਨ ਨੇ ਦੱਸਿਆ ਕਿ ਉਸ ਨੂੰ ਇਹ ਕਾਰ ਬਚਪਨ ਤੋਂ ਹੀ ਬਹੁਤ ਪਸੰਦ ਸੀ। ਇੱਕ ਵਾਰ 2000 ਦੇ ਦਹਾਕੇ ਵਿੱਚ, ਉਹ ਸਕੂਲ ਦੀ ਤਰਫੋਂ ਸਕੀਇੰਗ ਯਾਤਰਾ 'ਤੇ ਗਿਆ ਸੀ। ਉਸ ਸਮੇਂ ਪਾਰਕਿੰਗ ਵਿੱਚ ਇੱਕ ਪੁਰਾਣੀ ਐਮਕੇ 1 ਸਪੇਸ ਕਾਰ ਤੇਜ਼ ਰਫ਼ਤਾਰ ਨਾਲ ਆਈ, ਜਿਸ ਵਿੱਚ 7 ਲੜਕੇ-ਲੜਕੀਆਂ ਬੈਠੇ ਸਨ ਤੇ ਇਨ੍ਹਾਂ ਸਾਰਿਆਂ ਨੇ ਰੰਗ-ਬਿਰੰਗੇ ਕੱਪੜੇ ਅਤੇ ਜੈਕਟ ਪਾਏ ਹੋਏ ਸਨ। ਕਾਰ ਦੇ ਉੱਪਰ ਸਕੀਇੰਗ ਦਾ ਸਾਮਾਨ ਰੱਖਿਆ ਹੋਇਆ ਸੀ। ਕਾਰ ਨਾਲ ਸਬੰਧਤ ਉਹ ਦ੍ਰਿਸ਼ ਉਸ ਨੂੰ ਅੱਜ ਵੀ ਯਾਦ ਹੈ ਤੇ ਇਹ ਉਸ ਦੇ ਮਨ ਵਿਚ ਅਟਕ ਗਿਆ ਹੈ। ਸੋਸ਼ਲ ਮੀਡੀਆ 'ਤੇ ਉਸ ਦੀਆਂ ਫੋਟੋਆਂ 'ਤੇ ਟਿੱਪਣੀ ਕਰਦੇ ਹੋਏ ਲੋਕਾਂ ਨੇ ਉਸ ਦੀ ਇਸ ਕਾਰਵਾਈ ਨੂੰ ਮੂਰਖਤਾ ਨਹੀਂ ਸਗੋਂ ਕਾਰ ਲਈ ਉਸ ਦਾ ਪਿਆਰ ਦੱਸਿਆ।