(Source: ECI/ABP News)
ਵ੍ਹਿਸਕੀ ਦੀ ਇਸ ਬੋਤਲ ਦੇ ਮੁੱਲ 'ਚ ਖਰੀਦਿਆ ਜਾ ਸਕਦਾ ਹੈ 'ਮਹਿਲ'
ਦੱਸ ਦਈਏ ਕਿ 60 ਸਾਲ ਪੁਰਾਣੀ 'ਮੈਕੇਲਨ ਵੈਲੇਰਿਓ ਐਡਮੀ 1926' ਸ਼ਰਾਬ ਦੇ ਇਤਿਹਾਸ ਵਿੱਚ ਬਣਾਈ ਗਈਆਂ ਸਭ ਤੋਂ ਸ਼ਾਨਦਾਰ ਬੋਤਲਾਂ ਵਿੱਚ ਸ਼ਾਮਲ ਹੈ ਜਿਸ ਵਿਅਕਤੀ ਨੇ ਇਸ ਨੂੰ ਖਰੀਦਿਆ ਹੈ, ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ।
![ਵ੍ਹਿਸਕੀ ਦੀ ਇਸ ਬੋਤਲ ਦੇ ਮੁੱਲ 'ਚ ਖਰੀਦਿਆ ਜਾ ਸਕਦਾ ਹੈ 'ਮਹਿਲ' The price of this bottle of whiskey can be bought 'Palace'- single malt whiskey is also known as 'The Holy Grai ਵ੍ਹਿਸਕੀ ਦੀ ਇਸ ਬੋਤਲ ਦੇ ਮੁੱਲ 'ਚ ਖਰੀਦਿਆ ਜਾ ਸਕਦਾ ਹੈ 'ਮਹਿਲ'](https://static.abplive.com/wp-content/uploads/sites/5/2018/10/04200122/whiskey-worth-a-mansion-auctioned-in-italy.jpg?impolicy=abp_cdn&imwidth=1200&height=675)
ਲੰਡਨ: ਸਕਾਟਲੈਂਡ ਵਿੱਚ ਜਿੰਨੀ ਕੀਮਤ 16ਵੀਂ ਸ਼ਤਾਬਦੀ ਦਾ ਮਹਿਲ ਮਿਲ ਜਾਇਆ ਕਰਦਾ ਹੈ, ਓਨੀ ਕੀਮਤ 750 ਮਿਲੀ ਲੀਟਰ ਦੀ ਸ਼ਰਾਬ ਦੀ ਇੱਕ ਬੋਤਲ ਲਈ ਹੀ ਅਦਾ ਕੀਤੀ ਗਈ ਹੈ। ਸਿੰਗਲ ਮਾਲਟ ਵ੍ਹਿਸਕੀ ਦੀ ਸ਼ਰਾਮ ਨੂੰ 'ਦ ਹੋਲੀ ਗ੍ਰੇਲ' ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਗ੍ਰੇਲ ਦਾ ਮਤਲਬ ਉਸ ਚੀਜ਼ ਤੋਂ ਹੈ, ਜਿਸ ਨੂੰ ਪਾਉਣ ਦਾ ਲਾਲਸਾ ਲੋਕਾਂ ਦੇ ਮਨਾਂ ਵਿੱਚ ਰਹਿੰਦੀ ਹੈ। ਇਹ ਸ਼ਰਾਬ 1.1 ਮਿਲੀਅਨ ਡਾਲਰ ਯਾਨੀ 8,10,86,500 ਰੁਪਏ ਵਿੱਚ ਵਿਕੀ ਹੈ।
ਦੱਸ ਦਈਏ ਕਿ 60 ਸਾਲ ਪੁਰਾਣੀ 'ਮੈਕੇਲਨ ਵੈਲੇਰਿਓ ਐਡਮੀ 1926' ਸ਼ਰਾਬ ਦੇ ਇਤਿਹਾਸ ਵਿੱਚ ਬਣਾਈ ਗਈਆਂ ਸਭ ਤੋਂ ਸ਼ਾਨਦਾਰ ਬੋਤਲਾਂ ਵਿੱਚ ਸ਼ਾਮਲ ਹੈ ਜਿਸ ਵਿਅਕਤੀ ਨੇ ਇਸ ਨੂੰ ਖਰੀਦਿਆ ਹੈ, ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਹਾਲਾਂਕਿ, ਜਿਸ ਨੇ ਇਸ ਨੂੰ ਖਰੀਦਿਆ ਗਿਆ ਹੈ, ਉਹ ਏਸ਼ੀਆ ਤੋਂ ਹੈ, ਉਸ ਨੇ ਫ਼ੋਨ ਰਾਹੀਂ ਇਸ ਬੋਤਲ ਦੀ ਨਿਲਾਮੀ ਵਿੱਚ ਭਾਗ ਲਿਆ। ਇਸ ਬੋਤਲ ਦੀ ਇੰਨੀ ਕੀਮਤ ਦਾ ਕੁਨੈਕਸ਼ਨ ਇਟਲੀ ਦੇ ਵਿਅਕਤੀ ਨਾਲ ਹੈ।
ਸਕਾਟਲੈਂਡ ਵਿੱਚ ਸ਼ਰਾਬ ਬਣਾਉਣ ਵਾਲੀ ਡਿਸਟਲਰੀ ਮੈਕੇਲਨ ਨੇ ਇੱਕ ਪੌਪ ਕਲਾਕਾਰ ਵੈਲੇਰਿਓ ਐਡਮੀ ਨੂੰ ਇਸ ਵ੍ਹਿਸਕੀ ਦਾ ਲੇਬਲ ਡਿਜ਼ਾਈਨ ਕਰਨ ਲਈ ਬੁਲਾਇਆ ਗਿਆ। ਇਸ ਸਿੰਗਲ ਮਾਲਟ ਨਾਲ ਦੂਜੀ ਖਾਸੀਅਤ ਹੈ ਇਸ ਦਾ ਬੇਹੱਦ ਦੁਰਲੱਭ ਹੋਣਾ। ਇਸ ਦੀਆਂ ਸਿਰਫ਼ 24 ਬੋਤਲਾਂ ਬਣਾਈਆਂ ਗਈਆਂ ਸਨ। ਇਨ੍ਹਾਂ ਵਿੱਚੋਂ 12 'ਤੇ ਐਡਮੀ ਦਾ ਮਾਅਰਕਾ ਹੈ ਬਾਕੀ 12 'ਤੇ ਪੀਟਰ ਬਲੈਕ ਦਾ। ਹਾਲੇ ਇਹ ਪਤਾ ਨਹੀਂ ਹੈ ਕਿ ਇਸ ਦੀਆਂ ਕਿੰਨੀਆਂ ਬੋਤਲਾਂ ਬਾਕੀ ਬਚੀਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)