Ajab Gajab - ਇਹ ਸ਼ਖ਼ਸ 6 ਮਹੀਨੇ ਪਿੱਛੋਂ ਕੋਮਾ ਵਿਚੋਂ ਬਾਹਰ ਆਇਆ ਤਾਂ ਹਸਪਤਾਲ ਨੇ ਫੜਾ ਦਿੱਤਾ 22 ਕਰੋੜ ਦਾ ਬਿੱਲ, ਉੱਡ ਗਏ ਹੋਸ਼...
ਕੋਈ ਮਰੀਜ਼ ਮਹੀਨਿਆਂ ਬਾਅਦ ਹੋਸ਼ ਵਿਚ ਆਉਂਦਾ ਹੈ ਤਾਂ ਇਹ ਖੁਸ਼ੀ ਦੀ ਗੱਲ ਹੈ, ਪਰ ਇਹ ਖੁਸ਼ੀ ਇਕ ਵਿਅਕਤੀ ਲਈ ਜ਼ਿਆਦਾ ਦੇਰ ਨਾ ਟਿਕ ਸਕੀ ਕਿਉਂਕਿ ਹੋਸ਼ ਵਿਚ ਆਉਣ ਤੋਂ ਬਾਅਦ ਹਸਪਤਾਲ ਨੇ ਉਸ ਨੂੰ ਕਰੀਬ 22 ਕਰੋੜ ਰੁਪਏ ਦਾ ਬਿੱਲ ਸੌਂਪਿਆ
Ajab Gajab - ਜੇਕਰ ਹਸਪਤਾਲ ਵਿਚ ਕੋਈ ਮਰੀਜ਼ ਮਹੀਨਿਆਂ ਬਾਅਦ ਹੋਸ਼ ਵਿਚ ਆਉਂਦਾ ਹੈ ਤਾਂ ਇਹ ਉਸ ਲਈ ਅਤੇ ਉਸ ਦੇ ਪਰਿਵਾਰ ਲਈ ਖੁਸ਼ੀ ਦੀ ਗੱਲ ਹੈ, ਪਰ ਇਹ ਖੁਸ਼ੀ ਇਕ ਵਿਅਕਤੀ ਲਈ ਜ਼ਿਆਦਾ ਦੇਰ ਨਾ ਟਿਕ ਸਕੀ ਕਿਉਂਕਿ ਹੋਸ਼ ਵਿਚ ਆਉਣ ਤੋਂ ਬਾਅਦ ਹਸਪਤਾਲ ਨੇ ਉਸ ਨੂੰ ਕਰੀਬ 22 ਕਰੋੜ ਰੁਪਏ ਦਾ ਬਿੱਲ ਸੌਂਪਿਆ, ਉਸ ਨੂੰ ਬਿੱਲ ਭਰਨ ਲਈ ਲੋਕਾਂ ਤੋਂ ਮਦਦ ਮੰਗਣੀ ਪਈ।
ਅਮਰੀਕਾ ਦੇ ਲਾਸ ਵੇਗਾਸ ਵਿਚ ਰਹਿਣ ਵਾਲੇ ਜੌਨ ਪੇਨਿੰਗਟਨ ਨੂੰ 30 ਸਾਲ ਦੀ ਉਮਰ ਵਿੱਚ ਇਕ ਕਾਰ ਦੁਰਘਟਨਾ ਵਿੱਚ ਦਿਮਾਗੀ ਸੱਟ, ਫੇਫੜਿਆਂ ਫੇਲ੍ਹ ਅਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਉਹ ਛੇ ਮਹੀਨੇ ਤੱਕ ਕੋਮਾ ਵਿਚ ਰਿਹਾ ਪਰ ਫਿਰ ਅਚਾਨਕ ਚਮਤਕਾਰੀ ਢੰਗ ਨਾਲ ਹੋਸ਼ ਵਿਚ ਆ ਗਿਆ। ਉਸ ਨੂੰ ਆਪਣੀ ਡੂੰਘੀ ਨੀਂਦ ਦੌਰਾਨ ਕੁਝ ਯਾਦ ਨਹੀਂ ਹੈ, ਪਰ ਉਸ ਨੂੰ ਆਪਣੇ ਬੀਤੇ ਦੀਆਂ ਗੱਲਾਂ ਯਾਦ ਹਨ।
ਉਨ੍ਹਾਂ ਰੈਡਿਟ ਉਤੇ ਦੱਸਿਆ, “ਮੈਂ ਇਹ ਸੋਚ ਕੇ ਉੱਠਿਆ ਕਿ ਇਹ ਕੰਮ ‘ਤੇ ਜਾਣ ਦਾ ਸਮਾਂ ਹੈ, ਪਰ ਕਿਸੇ ਕਾਰਨ ਕਰਕੇ ਮੈਂ ਆਪਣੇ ਆਪ ਨੂੰ ਹਸਪਤਾਲ ਵਿੱਚ ਇੱਕ ਬਿਸਤਰੇ ਨਾਲ ਬੰਨ੍ਹਿਆ ਹੋਇਆ ਪਾਇਆ, ਜਦੋਂ ਮੈਂ ਨਰਸ ਨੂੰ ਪੁੱਛਿਆ ਕਿ ਕੀ ਮੈਂ ਬਾਥਰੂਮ ਦੀ ਵਰਤੋਂ ਕਰ ਸਕਦਾ ਹਾਂ ਤਾਂ ਉਹ ਰੋ ਪਈ ਅਤੇ ਕਮਰੇ ਤੋਂ ਬਾਹਰ ਦੌੜ ਗਈ। ਕੁਝ ਮਿੰਟਾਂ ਬਾਅਦ ਉਸ ਨੇ ਆ ਕੇ ਮੁਆਫੀ ਮੰਗੀ ਅਤੇ ਦੱਸਿਆ ਕਿ ਉਹ ਪਿਛਲੇ ਛੇ ਮਹੀਨਿਆਂ ਤੋਂ ਦਿਮਾਗ ਦੀ ਬਹੁਤ ਗੰਭੀਰ ਸੱਟ ਲੱਗਣ ਕਾਰਨ ਕੋਮਾ ਵਿੱਚ ਸੀ।
ਇਸ ਤੋਂ ਤੁਰਤ ਬਾਅਦ ਉਨ੍ਹਾਂ ਨੂੰ 20 ਲੱਖ ਪੌਂਡ, ਮਤਲਬ 21 ਕਰੋੜ 62 ਲੱਖ 65 ਹਜ਼ਾਰ ਰੁਪਏ ਤੋਂ ਵੱਧ ਦਾ ਬਿੱਲ ਸੌਂਪਿਆ ਗਿਆ। ਜੌਨ ਲਈ ਇਹ ਰਕਮ ਬਹੁਤ ਵੱਡੀ ਸੀ। ਇੱਕ ਅਪਡੇਟ ਵਿੱਚ ਜੌਨ ਨੇ ਦੱਸਿਆ ਕਿ ਉਨ੍ਹਾਂ ਆਪਣੇ ਇਲਾਜ ਦੇ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਅਸਲ ਵਿੱਚ ਇੱਕ GoFundMe ਪੇਜ ਬਣਾਇਆ, ਪਰ ਜਦੋਂ ਇਸ ਤੋਂ ਕੁਝ ਨਹੀਂ ਆ ਰਿਹਾ ਸੀ, ਤਾਂ ਉਸ ਦੇ ਵਕੀਲ ਨੇ ਉਸ ਨੂੰ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਕਿਹਾ।
ਉਨ੍ਹਾਂ ਅੱਗੇ ਕਿਹਾ, “ਮੇਰੇ ਵਕੀਲ ਨੇ ਸਭ ਕੁਝ ਅਦਾ ਕਰਨ ਵਿੱਚ ਬਹੁਤ ਵਧੀਆ ਕੰਮ ਕੀਤਾ। ਜਦੋਂ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਸਭ ਕੁਝ ਠੀਕ ਹੈ, ਤਾਂ ਮੈਨੂੰ ਰਾਹਤ ਮਿਲੀ। ਮੈਂ ਅਮੀਰ ਤਾਂ ਨਹੀਂ ਬਣਿਆ ਪਰ ਮੇਰੇ ਉਤੇ ਕਿੰਨਾ ਕਰਜ਼ਾ ਸੀ, ਇਸ ਨੂੰ ਦੇਖਦੇ ਹੋਏ ਮੈਂ ਕੁਝ ਹੱਦ ਤੱਕ ਅਮੀਰ ਹੋ ਗਿਆ।’’