ਇਹ ਚੋਰ ਤਾਂ ਕਮਾਲ ਦਾ ਸ਼ਰਾਬੀ ਨਿਕਲਿਆ, ਪਹਿਲਾਂ ਦੁਕਾਨ 'ਚ ਬੀਅਰ ਪੀਤੀ ਤੇ ਫਿਰ ਮਹਿੰਗੀ ਸ਼ਰਾਬ ਤੇ ਨਕਦੀ ਲੈ ਉੱਡਿਆ
ਚੋਰੀ ਦੀ ਇਹ ਅਜੀਬੋ-ਗਰੀਬ ਘਟਨਾ ਰਾਜਸਥਾਨ ਦੇ ਭੀਲਵਾੜਾ ਦੇ ਸੁਭਾਸ਼ ਨਗਰ ਇਲਾਕੇ ਦੀ ਹੈ। ਇੱਥੇ ਨਰਾਇਣੀ ਸਰਕਲ ਨੇੜੇ ਸ਼ਰਾਬ ਦਾ ਠੇਕਾ ਹੈ। 1 ਅਗਸਤ ਦੀ ਦੇਰ ਰਾਤ ਇਹ ਚੋਰੀ ਹੋਈ ਸੀ।
Viral Video : ਨਸ਼ੇ 'ਚ ਅਪਰਾਧ ਕਰਨ ਦੀਆਂ ਖ਼ਬਰਾਂ (Crime News) ਤੁਸੀਂ ਬਹੁਤ ਸਾਰੀਆਂ ਪੜ੍ਹੀਆਂ ਹੋਣਗੀਆਂ, ਪਰ ਅਪਰਾਧ ਦੀ ਇਹ ਘਟਨਾ ਕੁੱਝ ਵੱਖਰੀ ਹੈ। ਇਹ ਚੋਰ ਵੀ ਅਜਬ-ਗਜਬ (Ajab-Gajab) ਹੈ। ਉਹ ਪਹਿਲਾਂ ਸ਼ਰਾਬ ਦੀ ਦੁਕਾਨ 'ਚ ਦਾਖਲ ਹੁੰਦਾ ਹੈ। ਫਿਰ ਖੂਬ ਸਾਰੀ ਬੀਅਰ ਪੀਂਦਾ ਹੈ। ਬੀਅਰ ਪੀਂਦੇ-ਪੀਂਦੇ ਹੀ ਉਹ ਦੁਕਾਨ 'ਚ ਰੱਖੀ ਨਕਦੀ ਚੁੱਕ ਲੈਂਦਾ ਹੈ।
ਨੋਟਾਂ ਨੂੰ ਚੰਗੀ ਤਰ੍ਹਾਂ ਗਿਣ ਕੇ ਆਪਣੇ ਇੱਕ ਥੈਲੇ 'ਚ ਰੱਖ ਲੈਂਦਾ ਹੈ। ਲਗਭਗ 40 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਦਾ ਹੈ। ਇਸ ਤੋਂ ਬਾਅਦ ਉਹ ਮਹਿੰਗੀ ਤੇ ਬ੍ਰਾਂਡੇਡ ਸ਼ਰਾਬ 'ਤੇ ਨਜ਼ਰ ਟਿਕਾਉਂਦਾ ਹੈ। ਦੁਕਾਨ 'ਚ ਰੱਖੀ ਸਸਤੀ ਸ਼ਰਾਬ ਵੱਲ ਤਾਂ ਦੇਖਦਾ ਵੀ ਨਹੀਂ ਹੈ।
ਦੇਖੋ ਵਾਇਰਲ ਵੀਡੀਓ (Viral Video)
ਸਭ ਤੋਂ ਮਹਿੰਗੀ ਸ਼ਰਾਬ ਲੈ ਕੇ ਉਹ ਆਪਣੇ ਬੈਗ 'ਚ ਭਰ ਲੈਂਦਾ ਹੈ। ਨਕਦੀ ਤੋਂ ਵੱਧ ਲਗਭਗ ਡੇਢ ਲੱਖ ਰੁਪਏ ਦੀ ਮਹਿੰਗੀ ਸ਼ਰਾਬ ਬੈਗ 'ਚ ਭਰਦਾ ਹੈ। ਇਸ ਤੋਂ ਬਾਅਦ ਉਹ ਦੁਕਾਨ 'ਚੋਂ ਭੱਜ ਜਾਂਦਾ ਹੈ। ਇਹ ਸਾਰੀ ਘਟਨਾ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਕਿਵੇਂ ਉਹ ਦੁਕਾਨ 'ਚ ਦਾਖਲ ਹੋਇਆ ਅਤੇ ਕਿਵੇਂ ਬਾਹਰ ਨਿਕਲਿਆ, ਇਸ ਨੂੰ ਵੀਡੀਓ 'ਚੋਂ ਡਿਲੀਟ ਕਰ ਦਿੱਤਾ ਗਿਆ ਹੈ, ਕਿਉਂਕਿ ਇਹ ਤਰੀਕਾ ਵਿਖਾਉਣ ਨਾਲ ਕੋਈ ਦੂਜਾ ਸ਼ਖ਼ਸ ਵੀ ਇਸ ਨੂੰ ਸਿੱਖ ਸਕਦਾ ਸੀ।
ਚੋਰੀ ਦੀ ਇਹ ਅਜੀਬੋ-ਗਰੀਬ ਘਟਨਾ ਰਾਜਸਥਾਨ ਦੇ ਭੀਲਵਾੜਾ ਦੇ ਸੁਭਾਸ਼ ਨਗਰ ਇਲਾਕੇ ਦੀ ਹੈ। ਇੱਥੇ ਨਰਾਇਣੀ ਸਰਕਲ ਨੇੜੇ ਸ਼ਰਾਬ ਦਾ ਠੇਕਾ ਹੈ। 1 ਅਗਸਤ ਦੀ ਦੇਰ ਰਾਤ ਇਹ ਚੋਰੀ ਹੋਈ ਸੀ। ਚੋਰੀ ਦੀ ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਦੁਕਾਨਦਾਰ ਅਗਲੀ ਸਵੇਰ ਉੱਥੇ ਪੁੱਜਾ। ਇਸ ਘਟਨਾ ਸਬੰਧੀ ਸਾਗਰ ਕੁਮਾਰ ਕੋਲੀ ਨੇ ਐਫਆਈਆਰ ਦਰਜ ਕਰਵਾਈ ਹੈ।
Viral Video: ਲਾਲ ਮਿਰਚ ਨੇ ਇਸ ਖਤਰਨਾਕ ਪੌਦੇ ਦਾ ਕੀਤਾ ਬੁਰਾ ਹਾਲ, ਦੇਖੋ ਵਾਇਰਲ ਵੀਡੀਓ