Trending News: ਅਦਾਲਤ 'ਚ ਸੁਣਵਾਈ ਦੌਰਾਨ ਛੱਡੇ ਗਏ ਕਾਕਰੋਚ , ਸਭ ਹੋਏ ਰਫੂ ਚੱਕਰ
Trending News: ਨਿਊਯਾਰਕ ਵਿੱਚ ਹਾਲ ਹੀ ਵਿੱਚ ਇੱਕ ਅਜੀਬ ਘਟਨਾ ਵਾਪਰੀ ਹੈ। ਜਦੋਂ ਇੱਥੇ ਇੱਕ ਕੋਰਟ ਰੂਮ 'ਚ ਸੈਂਕੜੇ ਕਾਕਰੋਚ ਛੱਡੇ ਦਿੱਤੇ ਗਏ ਸਨ।
Trending News: ਨਿਊਯਾਰਕ ਵਿੱਚ ਹਾਲ ਹੀ ਵਿੱਚ ਇੱਕ ਅਜੀਬ ਘਟਨਾ ਵਾਪਰੀ ਹੈ। ਜਦੋਂ ਇੱਥੇ ਇੱਕ ਕੋਰਟ ਰੂਮ 'ਚ ਸੈਂਕੜੇ ਕਾਕਰੋਚ ਛੱਡੇ ਦਿੱਤੇ ਗਏ ਸਨ। ਇਹ ਘਟਨਾ ਮੰਗਲਵਾਰ ਨੂੰ ਇੱਕ ਝਗੜੇ ਦੌਰਾਨ ਵਾਪਰੀ ਜਿਸ ਨੂੰ ਸਾਜ਼ਿਸ਼ ਤਹਿਤ ਇਸ ਨੂੰ ਅੰਜਾਮ ਦਿੱਤਾ ਗਿਆ।
ਐਸੋਸੀਏਟ ਪ੍ਰੈਸ ਨੇ ਦੱਸਿਆ ਕਿ ਅਦਾਲਤ ਦੇ ਅੰਦਰ ਕਾਕਰੋਚ ਛੱਡੇ ਜਾਣ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਿਸ ਕਾਰਨ ਅਦਾਲਤ ਨੂੰ ਉਸ ਸਮੇਂ ਬੰਦ ਕਰਨਾ ਪਿਆ। ਸਟੇਟ ਕੈਪੀਟਲ ਵਿਖੇ ਚਾਰ ਵਿਅਕਤੀਆਂ ਦੀ ਗ੍ਰਿਫਤਾਰੀ ਨਾਲ ਸਬੰਧਤ ਅਦਾਲਤੀ ਕਾਰਵਾਈ ਅਲਬੇਨੀ ਸਿਟੀ ਕੋਰਟ ਵਿੱਚ ਚੱਲ ਰਹੀ ਸੀ ਜਦੋਂ ਉਨ੍ਹਾਂ ਵਿੱਚ ਝੜਪ ਸ਼ੁਰੂ ਹੋ ਗਈ। ਇੱਕ ਉੱਤਰਦਾਤਾ ਜਿਸ ਨੇ ਝੜਪ ਨੂੰ ਰਿਕਾਰਡ ਕਰਨਾ ਸ਼ੁਰੂ ਕੀਤਾ ਸੀ, ਨੂੰ ਰਿਕਾਰਡਿੰਗ ਬੰਦ ਕਰਨ ਲਈ ਕਿਹਾ ਗਿਆ ਸੀ। ਇਸ ਦੌਰਾਨ ਪਲਾਸਟਿਕ ਦੇ ਡੱਬਿਆਂ ਵਿੱਚੋਂ ਸੈਂਕੜੇ ਕਾਕਰੋਚ ਅਦਾਲਤ ਵਿੱਚ ਛੱਡੇ ਗਏ। ਦੱਸਿਆ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਅਦਾਲਤੀ ਪ੍ਰਸ਼ਾਸਨ ਦੇ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੋ ਹੋਇਆ ਉਹ ਕੋਈ ਵਕਾਲਤ ਨਹੀਂ ਹੈ, ਇਹ ਇੱਕ ਕਾਰਵਾਈ ਵਿੱਚ ਰੁਕਾਵਟ ਪਾਉਣ ਅਤੇ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਇੱਕ ਅਪਰਾਧਿਕ ਵਿਵਹਾਰ ਹੈ।
ਕੋਰਟ ਰੂਮ ਵਿੱਚ ਮੌਜੂਦ ਇੱਕ 34 ਸਾਲਾ ਔਰਤ ਨੂੰ ਅਦਾਲਤੀ ਅਧਿਕਾਰੀਆਂ ਨੇ ਝਗੜਾ, ਅਸ਼ਲੀਲ ਵਿਵਹਾਰ, ਸਰਕਾਰੀ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਣ ਅਤੇ ਸਬੂਤਾਂ ਨਾਲ ਛੇੜਛਾੜ ਕਰਨ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਸੀ। ਬਾਅਦ ਵਿਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
ਸੋਸ਼ਲ ਮੀਡੀਆ 'ਤੇ ਇਸ ਖਬਰ ਦੇ ਵਾਇਰਲ ਹੋਣ ਤੋਂ ਬਾਅਦ ਹੀ ਨੇਟੀਜਨਾਂ ਨੇ ਮਜ਼ਾਕੀਆ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਕ ਯੂਜ਼ਰ ਨੇ ਲਿਖਿਆ ਕਿ ਇਹ ਬੰਦੂਕ ਯੁੱਧ ਤੋਂ ਕਾਕਰੋਚ ਯੁੱਧ ਵਿਚ ਬਦਲਣ ਵਰਗਾ ਹੈ। ਇਸੇ ਤਰ੍ਹਾਂ ਲੋਕਾਂ ਵੱਲੋਂ ਕਈ ਟਿੱਪਣੀਆਂ (Comments) ਕੀਤੀਆਂ ਗਈਆਂ ਹਨ ਜੋ ਬਹੁਤ ਦਿਲਚਸਪ ਹਨ।