![ABP Premium](https://cdn.abplive.com/imagebank/Premium-ad-Icon.png)
Trending News: ਇਸ ਟੀ-ਸ਼ਰਟ 'ਤੇ ਚਾਕੂ ਜਾਂ ਤੇਜ਼ਧਾਰ ਹਥਿਆਰ ਵੀ ਬੇਅਸਰ, ਵੀਡੀਓ ਦੇਖ ਕੇ ਰਹਿ ਜਾਓਗੇ ਹੈਰਾਨ
ਬ੍ਰਿਟੇਨ ਦੀ ਇਕ ਕੰਪਨੀ ਨੇ ਅਜਿਹੀ ਟੀ-ਸ਼ਰਟ ਬਣਾਈ ਹੈ ਕਿ ਜੇਕਰ ਤੁਸੀਂ ਇਸ ਟੀ-ਸ਼ਰਟ ਨੂੰ ਪਹਿਨੋਗੇ ਤਾਂ ਤੁਹਾਡਾ ਕੋਈ ਵਾਲ ਵੀ ਨਹੀਂ ਵਿੰਗਾ ਨਹੀਂ ਕਰ ਸਕਦਾ।
![Trending News: ਇਸ ਟੀ-ਸ਼ਰਟ 'ਤੇ ਚਾਕੂ ਜਾਂ ਤੇਜ਼ਧਾਰ ਹਥਿਆਰ ਵੀ ਬੇਅਸਰ, ਵੀਡੀਓ ਦੇਖ ਕੇ ਰਹਿ ਜਾਓਗੇ ਹੈਰਾਨ Trending News : knife or sharp edged weapon is ineffective on this T-shirt you will be surprised to see the video Trending News: ਇਸ ਟੀ-ਸ਼ਰਟ 'ਤੇ ਚਾਕੂ ਜਾਂ ਤੇਜ਼ਧਾਰ ਹਥਿਆਰ ਵੀ ਬੇਅਸਰ, ਵੀਡੀਓ ਦੇਖ ਕੇ ਰਹਿ ਜਾਓਗੇ ਹੈਰਾਨ](https://feeds.abplive.com/onecms/images/uploaded-images/2021/12/22/df7f4cb8027c714d5b65ad124506244c_original.jpeg?impolicy=abp_cdn&imwidth=1200&height=675)
Trending News: ਦੁਨੀਆ ਬਹੁਤ ਤੇਜ਼ੀ ਨਾਲ ਅੱਗੇ ਵਧਦੀ ਦਿਖਾਈ ਦੇ ਰਹੀ ਹੈ। ਅੱਜ ਅਸੀਂ ਤੁਹਾਡੇ ਸਾਹਮਣੇ ਇਸ ਦੀ ਇੱਕ ਉਦਾਹਰਣ ਰੱਖਣ ਜਾ ਰਹੇ ਹਾਂ। ਬ੍ਰਿਟੇਨ ਦੀ ਇਕ ਕੰਪਨੀ ਨੇ ਅਜਿਹੀ ਟੀ-ਸ਼ਰਟ ਬਣਾਈ ਹੈ ਕਿ ਜੇਕਰ ਤੁਸੀਂ ਇਸ ਟੀ-ਸ਼ਰਟ ( T-shirt )ਨੂੰ ਪਹਿਨੋਗੇ ਤਾਂ ਤੁਹਾਡਾ ਕੋਈ ਵਾਲ ਵੀ ਨਹੀਂ ਵਿੰਗਾ ਨਹੀਂ ਕਰ ਸਕਦਾ। ਇਸ ਟੀ-ਸ਼ਰਟ 'ਤੇ ਚਾਕੂ (Knife) ਜਾਂ ਕਿਸੇ ਵੀ ਤਰ੍ਹਾਂ ਦਾ ਤੇਜ਼ਧਾਰ ਹਥਿਆਰ (weapon) ਬਿਲਕੁਲ ਬੇਅਸਰ ਹੈ।
ਮੰਨਿਆ ਜਾ ਰਿਹਾ ਹੈ ਕਿ ਇਹ ਟੀ-ਸ਼ਰਟ ਪਹਿਲਾਂ ਸੁਰੱਖਿਆ ਕਰਮਚਾਰੀਆਂ ਤੇ ਪੁਲਿਸ ਵਾਲਿਆਂ ਲਈ ਵਰਤੀ ਜਾਂਦੀ ਸੀ, ਹਾਲਾਂਕਿ ਹੁਣ ਇਹ ਟੀ-ਸ਼ਰਟ ਆਮ ਲੋਕਾਂ ਲਈ ਤਿਆਰ ਕੀਤੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਟੀ-ਸ਼ਰਟ ਨੂੰ ਪਹਿਨ ਕੇ ਲੋਕ ਆਪਣੀ ਸੁਰੱਖਿਆ ਕਰ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਇਸ ਟੀ-ਸ਼ਰਟ ਨੂੰ ਬ੍ਰਿਟਿਸ਼ ਕੰਪਨੀ ਪੀਪੀਐਸਐਸ ਗਰੁੱਪ ਨੇ ਬਣਾਇਆ ਹੈ। ਇਹ ਕੰਪਨੀ ਆਪਣੇ ਸੁਰੱਖਿਆ ਕਵਚ ਲਈ ਜਾਣੀ ਜਾਂਦੀ ਹੈ।
ਕੰਪਨੀ ਨੇ ਦੱਸਿਆ ਹੈ ਕਿ ਇਸ ਟੀ-ਸ਼ਰਟ ਨੂੰ ਖਾਸ ਫਾਈਬਰ ਨਾਲ ਬਣਾਇਆ ਗਿਆ ਹੈ। ਜੇਕਰ ਖਬਰਾਂ 'ਚ ਦਿੱਤੀ ਗਈ ਇਸ ਵੀਡੀਓ ਨੂੰ ਦੇਖਿਆ ਜਾਵੇ ਤਾਂ ਇਕ ਵਿਅਕਤੀ ਟੀ-ਸ਼ਰਟ ਪਹਿਨ ਕੇ ਖੜ੍ਹਾ ਹੈ, ਜਦਕਿ ਦੂਜਾ ਵਿਅਕਤੀ ਉਸ ਦੇ ਸਾਹਮਣੇ ਖੜ੍ਹਾ ਹੈ ਅਤੇ ਉਸ ਦੀ ਛਾਤੀ 'ਤੇ ਚਾਕੂ ਨਾਲ ਕਈ ਵਾਰ ਕਰਦਾ ਹੈ। ਤੁਸੀਂ ਇਹ ਦੇਖ ਕੇ ਹੈਰਾਨ ਹੋਵੋਗੇ ਕਿ ਕਿਵੇਂ ਚਾਕੂ ਨਾਲ ਵਾਰ ਕੀਤੇ ਜਾਣ ਦੇ ਬਾਵਜੂਦ ਵਿਅਕਤੀ ਨੂੰ ਕੁਝ ਨਹੀਂ ਹੋਇਆ।
ਇਸ ਦੇ ਨਾਲ ਹੀ ਅੱਗੇ ਵੀਡੀਓ 'ਚ ਵਿਅਕਤੀ ਹਾਕੀ ਨਾਲ ਵੀ ਵਾਰ ਕਰਦਾ ਨਜ਼ਰ ਆ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ ਨੂੰ ਫਾਸਬਾਈਟਸ ਨਾਂ ਦੇ ਫੇਸਬੁੱਕ ਪੇਜ ਨੇ ਸ਼ੇਅਰ ਕੀਤਾ ਸੀ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਸਨ। ਇਸ ਦੇ ਨਾਲ ਹੀ ਲੋਕਾਂ ਨੇ ਟੀ-ਸ਼ਰਟ ਦੀ ਖਾਸੀਅਤ 'ਤੇ ਕੰਪਨੀ ਦੀ ਤਾਰੀਫ ਕੀਤੀ। ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)