ਮਾਲ 'ਚ ਸਾਰਿਆਂ ਸਾਹਮਣੇ ਜੰਗਲੀ ਬਿੱਲੀਆਂ ਵਾਂਗ ਭਿੜੀਆਂ ਦੋ ਕੁੜੀਆਂ, ਪਾੜੇ ਇੱਕ-ਦੂਜੇ ਦੇ ਕੱਪੜੇ, Video Viral
ਵੀਡੀਓ 'ਚ ਦੋ ਕੁੜੀਆਂ ਇੱਕ ਸਟੋਰ ਦੇ ਅੰਦਰ ਇੱਕ-ਦੂਜੇ ਨਾਲ ਇਸ ਤਰ੍ਹਾਂ ਲੜ ਰਹੀਆਂ ਹਨ ਕਿ ਉਨ੍ਹਾਂ ਨੇ WWE ਦੀ ਲੜਾਈ ਨੂੰ ਵੀ ਪਿੱਛੇ ਛੱਡ ਦਿੱਤਾ।
ਬਰਮਿੰਘਮ : ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫ਼ਾਰਮ ਹੈ, ਜੋ ਦੁਨੀਆ ਦੇ ਕਿਸੇ ਵੀ ਕੋਨੇ 'ਚ ਵਾਪਰੀ ਘਟਨਾ ਦੀ ਜਾਣਕਾਰੀ ਪਲ-ਪਲ 'ਚ ਲੋਕਾਂ ਤੱਕ ਪਹੁੰਚਾ ਦਿੰਦਾ ਹੈ। ਹੁਣ ਅਜਿਹੀ ਹੀ ਇਕ ਘਟਨਾ ਇੰਗਲੈਂਡ ਦੇ ਬਰਮਿੰਘਮ ਤੋਂ ਸਾਹਮਣੇ ਆਈ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੋ ਕੁੜੀਆਂ ਇੱਕ ਸਟੋਰ ਦੇ ਅੰਦਰ ਇੱਕ-ਦੂਜੇ ਨਾਲ ਇਸ ਤਰ੍ਹਾਂ ਲੜ ਰਹੀਆਂ ਹਨ ਕਿ ਉਨ੍ਹਾਂ ਨੇ WWE ਦੀ ਲੜਾਈ ਨੂੰ ਵੀ ਪਿੱਛੇ ਛੱਡ ਦਿੱਤਾ।
ਦੋ ਲੜਕੀਆਂ ਦੀ ਇਸ ਭਿਆਨਕ ਲੜਾਈ ਦਾ ਸੋਸ਼ਲ ਮੀਡੀਆ ਯੂਜ਼ਰਸ ਖੂਬ ਆਨੰਦ ਲੈ ਰਹੇ ਹਨ, ਪਰ ਕਈ ਲੋਕ ਇਨ੍ਹਾਂ ਕੁੜੀਆਂ ਦੀ ਲੜਾਈ ਤੋਂ ਹੈਰਾਨ ਵੀ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ ਘਟਨਾ ਹਾਲ ਹੀ 'ਚ 9 ਜੁਲਾਈ ਦੀ ਹੈ, ਜਿੱਥੇ ਬਰਮਿੰਘਮ ਵਿੱਚ ਪ੍ਰੀਮਾਰਕ ਸਟੋਰ ਦੇ ਅੰਦਰ ਦੋ ਲੜਕੀਆਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝੜਪ ਹੋ ਜਾਂਦੀ ਹੈ। ਝਗੜਾ ਇੰਨਾ ਵੱਧ ਜਾਂਦਾ ਹੈ ਕਿ ਦੋਵਾਂ ਨੇ ਸਟੋਰ ਦੇ ਫਰਸ਼ 'ਤੇ ਸੁੱਟ ਕੇ ਇੱਕ-ਦੂਜੇ ਨੂੰ ਕੁੱਟਿਆ।
ਫਰਸ਼ 'ਤੇ ਸੁੱਟ-ਸੁੱਟ ਕੇ ਕੁੱਟਿਆ
ਵਾਇਰਲ ਵੀਡੀਓ 'ਚ ਦੋਵੇਂ ਲੜਕੀਆਂ ਇੱਕ-ਦੂਜੇ 'ਤੇ ਜ਼ੋਰ ਅਜ਼ਮਾਉਂਦੀਆਂ ਨਜ਼ਰ ਆ ਰਹੀਆਂ ਹਨ। ਕਾਲੇ ਰੰਗ ਦਾ ਟੌਪ ਅਤੇ ਟਰਾਊਜ਼ਰ ਪਹਿਨੀ ਲੜਕੀ ਨੇ ਦੂਜੀ ਲੜਕੀ ਨੂੰ ਜ਼ਮੀਨ 'ਤੇ ਸੁੱਟਿਆ ਅਤੇ ਵਾਰ-ਵਾਰ ਕਿਹਾ ਕਿ ਜਾਣ ਦਿਓ ਮੈਨੂੰ, ਮੈਂ ਤੈਨੂੰ ਛੱਡ ਦੇਵਾਂਗਾ। ਪਰ ਦੂਜੀ ਲੜਕੀ ਨੇ ਉਸ ਦੀ ਗੱਲ ਨਹੀਂ ਸੁਣੀ ਅਤੇ ਧੱਕਾ-ਮੁੱਕੀ ਕਰਦੀ ਰਹੀ। ਦੋਵੇਂ ਇਕ-ਦੂਜੇ ਨੂੰ ਗਾਲ੍ਹਾਂ ਕੱਢੀਆਂ ਰਹੀਆਂ, ਜਦਕਿ ਉਨ੍ਹਾਂ ਦੇ ਦੋਸਤ ਉੱਥੇ ਖੜ੍ਹੇ ਹੱਸ ਰਹੇ ਸਨ।
ਪੁਲਿਸ ਨੂੰ ਲੜਾਈ ਬਾਰੇ ਪਤਾ ਨਹੀਂ ਲੱਗਿਆ
ਇਸ ਮਾਮਲੇ 'ਤੇ ਪ੍ਰੀਮਾਰਕ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਸ਼ੁੱਕਰਵਾਰ ਨੂੰ ਸਾਡੇ ਸਟੋਰ 'ਚ ਦੋ ਗਾਹਕਾਂ ਵਿਚਾਲੇ ਹੋਈ ਘਟਨਾ ਤੋਂ ਜਾਣੂ ਹਾਂ। ਉਨ੍ਹਾਂ ਕਿਹਾ ਕਿ ਸਟੋਰ ਪ੍ਰਬੰਧਕਾਂ ਅਤੇ ਸੁਰੱਖਿਆ ਸਟਾਫ਼ ਨੇ ਮਾਮਲੇ ਨੂੰ ਤੁਰੰਤ ਹੱਲ ਕਰਵਾ ਦਿੱਤਾ ਸੀ। ਹਾਲਾਂਕਿ ਸਟੋਰ ਦੇ ਅੰਦਰ ਦੋ ਗਾਹਕਾਂ ਵਿਚਕਾਰ ਕੀ ਹੋਇਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ ਸਥਾਨਕ ਪੁਲਿਸ ਨੂੰ ਵੀ ਇਸ ਘਟਨਾ ਦੀ ਕੋਈ ਜਾਣਕਾਰੀ ਨਹੀਂ ਹੈ।
ਯੂਕੇ ਦਾ ਸਭ ਤੋਂ ਪ੍ਰਸਿੱਧ ਸਟੋਰ ਹੈ ਪ੍ਰੀਮਾਰਕ
ਹਾਲਾਂਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਜਦੋਂ ਕਿਸੇ ਸਟੋਰ 'ਚ ਕੁੜੀਆਂ ਵਿਚਾਲੇ ਜ਼ਬਰਦਸਤ ਲੜਾਈ ਹੋਈ ਹੋਵੇ। ਦੱਸ ਦੇਈਏ ਕਿ ਪ੍ਰੀਮਾਰਕ ਯੂਕੇ 'ਚ ਸਭ ਤੋਂ ਮਸ਼ਹੂਰ ਫਾਸਟ-ਫੈਸ਼ਨ ਆਊਟਲੈਟਸ ਵਿੱਚੋਂ ਇੱਕ ਹੈ। ਇਸ ਬ੍ਰਾਂਡ ਦਾ ਸਭ ਤੋਂ ਵੱਡਾ ਸਟੋਰ ਬਰਮਿੰਘਮ 'ਚ ਹੈ, ਜੋ ਪੰਜ ਮੰਜ਼ਿਲਾਂ 'ਚ ਫੈਲਿਆ ਹੋਇਆ ਹੈ। ਪ੍ਰੀਮਾਰਕ 'ਚ ਬੱਚਿਆਂ, ਔਰਤਾਂ ਤੇ ਮਰਦਾਂ ਦੇ ਕੱਪੜੇ, ਹੋਮਵੇਅਰ, ਅਕਸੈਸਰੀਜ਼, ਜੁੱਤੇ, ਬਿਊਟੀ ਪ੍ਰੋਡਕਟਸ ਅਤੇ ਮਠਿਆਈਆਂ ਦੀ ਇੱਕ ਵੱਡੀ ਚੇਨ ਹੈ।