(Source: ECI/ABP News/ABP Majha)
ਦੁਨੀਆਂ ਦਾ ਅਨੋਖਾ ਪਿੰਡ, ਜਿੱਥੇ ਪੈਦਾ ਹੁੰਦੀਆਂ ਸਿਰਫ਼ ਕੁੜੀਆਂ, ਵਿਗਿਆਨੀ ਵੀ ਨਹੀਂ ਚੁੱਕ ਸਕੇ ਰਹੱਸ ਤੋਂ ਪਰਦਾ
ਦੁਨੀਆਂ 'ਚ ਇਕ ਅਜਿਹਾ ਪਿੰਡ ਹੈ, ਜਿੱਥੇ ਪਿਛਲੇ 12 ਸਾਲਾਂ ਤੋਂ ਸਿਰਫ਼ ਕੁੜੀਆਂ ਹੀ ਪੈਦਾ ਹੋ ਰਹੀਆਂ ਹਨ, ਮਤਲਬ ਇੰਨੇ ਸਾਲਾਂ 'ਚ ਇੱਥੇ ਕੋਈ ਲੜਕਾ ਨਹੀਂ ਪੈਦਾ ਹੋਇਆ। ਇਹ ਜਾਣ ਕੇ ਅਜੀਬ ਲੱਗ ਸਕਦਾ ਹੈ ਪਰ ਇਹ ਬਿਲਕੁੱਲ ਸੱਚ ਹੈ।
Mysterious Village In World: ਦੁਨੀਆਂ 'ਚ ਕਈ ਅਜਿਹੇ ਰਹੱਸ ਹਨ, ਜੋ ਅਜੇ ਤੱਕ ਅਣਸੁਲਝੇ ਹਨ। ਵਿਗਿਆਨੀਆਂ ਨੇ ਕਈ ਰਹੱਸਾਂ ਤੋਂ ਪਰਦਾ ਹਟਾ ਦਿੱਤਾ ਹੈ, ਪਰ ਦੁਨੀਆਂ ਦੀਆਂ ਕੁਝ ਰਹੱਸਮਈ ਚੀਜ਼ਾਂ ਦਾ ਜਵਾਬ ਵਿਗਿਆਨੀਆਂ ਨੂੰ ਅਜੇ ਤੱਕ ਨਹੀਂ ਮਿਲਿਆ। ਦੁਨੀਆਂ 'ਚ ਕਈ ਅਜਿਹੀਆਂ ਰਹੱਸਮਈ ਥਾਵਾਂ ਹਨ, ਜਿਨ੍ਹਾਂ ਬਾਰੇ ਜਾਣ ਕੇ ਵਿਗਿਆਨੀ ਵੀ ਹੈਰਾਨ ਹਨ। ਇਨ੍ਹਾਂ ਰਹੱਸਾਂ ਬਾਰੇ ਹਰ ਕੋਈ ਜਾਣਨਾ ਚਾਹੁੰਦਾ ਹੈ। ਲੋਕ ਕਹਿੰਦੇ ਹਨ ਕਿ ਆਖਰ ਇਹ ਕਿਵੇਂ ਹੋ ਸਕਦਾ ਹੈ। ਇਸ ਖ਼ਬਰ 'ਚ ਅਸੀਂ ਤੁਹਾਨੂੰ ਇਕ ਅਜਿਹੇ ਪਿੰਡ ਬਾਰੇ ਦੱਸਾਂਗੇ, ਜਿਸ ਦੇ ਰਹੱਸ ਬਾਰੇ ਜਾਣ ਕੇ ਤੁਹਾਨੂੰ ਯਕੀਨ ਨਹੀਂ ਹੋਵੇਗਾ।
ਦੁਨੀਆਂ 'ਚ ਇਕ ਅਜਿਹਾ ਪਿੰਡ ਹੈ, ਜਿੱਥੇ ਪਿਛਲੇ 12 ਸਾਲਾਂ ਤੋਂ ਸਿਰਫ਼ ਕੁੜੀਆਂ ਹੀ ਪੈਦਾ ਹੋ ਰਹੀਆਂ ਹਨ, ਮਤਲਬ ਇੰਨੇ ਸਾਲਾਂ 'ਚ ਇੱਥੇ ਕੋਈ ਲੜਕਾ ਨਹੀਂ ਪੈਦਾ ਹੋਇਆ। ਇਹ ਜਾਣ ਕੇ ਅਜੀਬ ਲੱਗ ਸਕਦਾ ਹੈ ਪਰ ਇਹ ਬਿਲਕੁੱਲ ਸੱਚ ਹੈ। ਪਿੰਡ ਦੇ ਇਸ ਰਹੱਸ ਬਾਰੇ ਜਾਣ ਕੇ ਵਿਗਿਆਨੀ ਵੀ ਹੈਰਾਨ ਹਨ। ਉਹ ਇਹ ਵੀ ਪਤਾ ਨਹੀਂ ਲਗਾ ਸਕੇ ਹਨ ਕਿ ਇਸ ਪਿੰਡ 'ਚ ਅਜਿਹਾ ਕਿਉਂ ਹੋ ਰਿਹਾ ਹੈ।
ਇੱਕ ਮੀਡੀਆ ਰਿਪੋਰਟ ਮੁਤਾਬਕ ਇਹ ਰਹੱਸਮਈ ਪਿੰਡ ਪੋਲੈਂਡ 'ਚ ਸਥਿਤ ਹੈ, ਜਿਸ ਦਾ ਨਾਂ ਮਿਜੇਸਕੇ ਓਦਰਜ਼ੇਨਸਕੀ ਹੈ। ਇਸ ਪਿੰਡ 'ਚ ਪਿਛਲੇ 12 ਸਾਲਾਂ 'ਚ ਕੋਈ ਲੜਕਾ ਨਹੀਂ ਪੈਦਾ ਹੋਇਆ, ਇੱਥੇ ਸਿਰਫ਼ ਕੁੜੀਆਂ ਹੀ ਪੈਦਾ ਹੋਈਆਂ ਹਨ। ਇੱਥੋਂ ਦੇ ਮੇਅਰ ਨੇ ਸਾਲ 2019 'ਚ ਇੱਕ ਐਲਾਨ ਕੀਤਾ ਸੀ ਜੋ ਬਹੁਤ ਹੀ ਹੈਰਾਨੀਜਨਕ ਹੈ। ਮੇਅਰ ਨੇ ਐਲਾਨ ਕੀਤਾ ਸੀ ਕਿ ਜੇਕਰ ਪਿੰਡ 'ਚ ਕਿਸੇ ਦੇ ਘਰ ਪੁੱਤਰ ਪੈਦਾ ਹੁੰਦਾ ਹੈ ਤਾਂ ਉਹ ਉਸ ਪਰਿਵਾਰ ਨੂੰ ਇਨਾਮ ਦੇਣਗੇ।
ਜਦੋਂ ਵਿਗਿਆਨੀਆਂ ਨੂੰ ਇਸ ਪਿੰਡ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਰਹੱਸ ਨੂੰ ਜਾਣਨ ਲਈ ਖੋਜ ਕੀਤੀ ਪਰ ਕਾਫ਼ੀ ਖੋਜ-ਪੜਤਾਲ ਕਰਨ ਦੇ ਬਾਵਜੂਦ ਵੀ ਉਸ ਨੂੰ ਕੋਈ ਸਫ਼ਲਤਾ ਨਹੀਂ ਮਿਲ ਸਕੀ। ਵਿਗਿਆਨੀ ਇਹ ਪਤਾ ਨਹੀਂ ਲਗਾ ਸਕੇ ਕਿ ਇਸ ਪਿੰਡ 'ਚ ਕੋਈ ਲੜਕਾ ਕਿਉਂ ਨਹੀਂ ਪੈਦਾ ਹੋਇਆ। ਇਸ ਪਿੰਡ ਬਾਰੇ ਸਿਰਫ਼ ਵਿਗਿਆਨੀਆਂ ਨੇ ਹੀ ਨਹੀਂ, ਸਗੋਂ ਪੱਤਰਕਾਰਾਂ ਤੇ ਟੀਵੀ 'ਚ ਕੰਮ ਕਰਨ ਵਾਲੇ ਲੋਕਾਂ ਨੇ ਵੀ ਖੋਜ-ਪੜਤਾਲ ਕੀਤੀ ਹੈ ਪਰ ਹੁਣ ਤੱਕ ਇਸ ਪਿੰਡ ਦਾ ਰਹੱਸ ਇੱਕ ਬੁਝਾਰਤ ਬਣਿਆ ਹੋਇਆ ਹੈ।
ਦੁਨੀਆਂ ਦੇ ਇਸ ਅਨੋਖੇ ਪਿੰਡ ਦੀ ਆਬਾਦੀ 300 ਹੈ। ਇੱਕ ਵਾਰ ਫ਼ਾਇਰ ਬ੍ਰਿਗੇਡ ਦੇ ਨੌਜਵਾਨ ਵਲੰਟੀਅਰਾਂ ਲਈ ਖੇਤਰੀ ਮੁਕਾਬਲਾ ਕਰਵਾਇਆ ਗਿਆ ਸੀ ਅਤੇ ਇਸ 'ਚ ਪਿੰਡ ਦੀ ਪੂਰੀ ਟੀਮ ਕੁੜੀਆਂ ਦੀ ਸੀ। ਉਦੋਂ ਤੋਂ ਇਹ ਪਿੰਡ ਚਰਚਾ 'ਚ ਹੈ। ਇਲਾਕੇ ਦੀ ਮੇਅਰ ਕ੍ਰਿਸਟੀਨਾ ਜਿਡਜਿਆਕ ਨੇ ਪਿੰਡ ਬਾਰੇ ਦੱਸਦਿਆਂ ਕਿਹਾ ਕਿ ਮਿਜੇਸਕੇ ਓਦਰਜ਼ੇਨਸਕੀ ਦੀ ਸਥਿਤੀ ਅਜੀਬੋ-ਗ਼ਰੀਬ ਹਰੈ। ਮੇਅਰ ਨੇ ਕਿਹਾ ਕਿ ਵਿਗਿਆਨੀਆਂ ਨੇ ਇਸ ਰਹੱਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਕਿ ਪਿੰਡ 'ਚ ਸਿਰਫ਼ ਕੁੜੀਆਂ ਹੀ ਕਿਉਂ ਪੈਦਾ ਹੁੰਦੀਆਂ ਹਨ ਪਰ ਵਿਗਿਆਨੀ ਇਸ ਰਹੱਸ ਤੋਂ ਪਰਦਾ ਨਹੀਂ ਚੁੱਕ ਸਕੇ।