ਪੁਲਿਸ ਦਾ ਨਵਾਂ ਕਾਰਨਾਮਾ! ਹੈਲਮੇਟ ਨਾ ਪਾਉਣ 'ਤੇ ਕੱਟਿਆ ਕਾਰ ਦਾ ਚਲਾਨ
ਯੂਪੀ ਦੀ ਟ੍ਰੈਫਿਕ ਪੁਲਿਸ ਆਪਣੇ ਅਜੀਬੋ-ਗਰੀਬ ਕਾਰਨਾਮਿਆਂ ਲਈ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਅਲੀਗੜ੍ਹ ਜ਼ਿਲ੍ਹੇ ਵਿੱਚ ਟ੍ਰੈਫਿਕ ਪੁਲਿਸ ਨੇ ਅਜਿਹਾ ਹੀ ਕਾਰਾ ਇੱਕ ਵਾਰ ਫੇਰ ਕੀਤਾ ਹੈ ਜਿਸ ਕਾਰਨ ਉਹ ਮੁੜ ਚਰਚਾ ਵਿੱਚ ਹੈ। ਇੱਥੇ ਇੱਕ ਵਿਅਕਤੀ ਦਾ ਬਿਨ੍ਹਾਂ ਹੈਲਮੇਟ ਕਾਰ ਚਲਾਉਣ ਲਈ ਚਲਾਨ ਕੱਟ ਦਿੱਤਾ ਗਿਆ ਜਿਸ ਮਗਰੋਂ ਮਾਮਲਾ ਚਾਰੇ ਪਾਸੇ ਫੈਲ ਗਿਆ।
ਅਲੀਗੜ੍ਹ: ਯੂਪੀ ਦੀ ਟ੍ਰੈਫਿਕ ਪੁਲਿਸ ਆਪਣੇ ਅਜੀਬੋ-ਗਰੀਬ ਕਾਰਨਾਮਿਆਂ ਲਈ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਅਲੀਗੜ੍ਹ ਜ਼ਿਲ੍ਹੇ ਵਿੱਚ ਟ੍ਰੈਫਿਕ ਪੁਲਿਸ ਨੇ ਅਜਿਹਾ ਹੀ ਕਾਰਾ ਇੱਕ ਵਾਰ ਫੇਰ ਕੀਤਾ ਹੈ ਜਿਸ ਕਾਰਨ ਉਹ ਮੁੜ ਚਰਚਾ ਵਿੱਚ ਹੈ। ਇੱਥੇ ਇੱਕ ਵਿਅਕਤੀ ਦਾ ਬਿਨ੍ਹਾਂ ਹੈਲਮੇਟ ਕਾਰ ਚਲਾਉਣ ਲਈ ਚਲਾਨ ਕੱਟ ਦਿੱਤਾ ਗਿਆ ਜਿਸ ਮਗਰੋਂ ਮਾਮਲਾ ਚਾਰੇ ਪਾਸੇ ਫੈਲ ਗਿਆ।
उत्तर प्रदेश: अलीगढ़ में ट्रैफिक पुलिस ने हेलमेट न पहनने की वजह से कार का 1000 रुपये का चालान किया।
— ANI_HindiNews (@AHindinews) April 7, 2021
SP ट्रैफिक ने कहा,''ई-चालान से बचने के लिए लोग नंबर प्लेट बदल रहे हैं जिससे कार का चालान हेलमेट में हो गया है।गलत नंबर प्लेट का अभियान चल रहा है जिसमें 5,000 रुपये जुर्माना है।'' pic.twitter.com/P8hEC6lER5
ਦਰਅਸਲ, ਇਥੇ ਇੱਕ ਕਾਰ ਦਾ ਚਲਾਨ ਹੈਲਮੇਟ ਨਾ ਪਾਉਣ ਕਾਰਨ ਕੱਟ ਦਿੱਤਾ ਗਿਆ। ਟ੍ਰੈਫਿਕ ਪੁਲਿਸ ਨੇ ਹੈਲਮੇਟ ਨਾ ਪਾਉਣ ਕਾਰਨ ਕਾਰ ਦਾ ਇੱਕ ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ। ਟ੍ਰੈਫਿਕ ਪੁਲਿਸ ਦੀ ਇਸ ਕਾਰਵਾਈ 'ਤੇ ਸਵਾਲ ਖੜ੍ਹੇ ਹੋ ਗਏ ਹਨ। ਜਦੋਂ ਇਸ ਮਾਮਲੇ ਨੂੰ ਹਵਾ ਮਿਲੀ ਤਾਂ ਐਸਪੀ ਟ੍ਰੈਫਿਕ ਨੂੰ ਇਸ ਬਾਰੇ ਸਪਸ਼ਟੀਕਰਨ ਦੇਣਾ ਪਿਆ।
ਇਹ ਵੀ ਪੜ੍ਹੋ: ਬਾਲਕੋਨੀ ’ਚ ਖੜ੍ਹੇ ਹੋ ਕੇ ਔਰਤਾਂ ਨੇ ਉਤਾਰ ਦਿੱਤੇ ਕੱਪੜੇ, ਵੀਡੀਓ ਵਾਇਰਲ ਹੋਣ ਮਗਰੋਂ ਸਾਰੀਆਂ ਗ੍ਰਿਫਤਾਰ
ਜ਼ਿਲ੍ਹੇ ਦੇ ਐਪੀ ਟ੍ਰੈਫਿਕ ਨੇ ਕਿਹਾ, "ਈ-ਚਲਾਨ ਤੋਂ ਬਚਣ ਲਈ ਲੋਕ ਨੰਬਰ ਪਲੇਟਾਂ ਬਦਲ ਰਹੇ ਹਨ, ਜਿਸ ਕਾਰਨ ਗਲਤੀ ਨਾਲ ਕਾਰ ਦਾ ਚਲਾਨ ਕਰ ਦਿੱਤਾ ਗਿਆ। ਜ਼ਿਲ੍ਹੇ ਵਿੱਚ ਗਲਤ ਨੰਬਰ ਪਲੇਟ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ‘ਤੇ ਪੰਜ ਹਜ਼ਾਰ ਦਾ ਜੁਰਮਾਨਾ ਹੈ।"
ਇਹ ਵੀ ਪੜ੍ਹੋ: ਗੁਰਨਾਮ ਭੁੱਲਰ ਨੇ ਪੰਜਾਬੀ ਫਿਲਮ ਲਈ ਵਧਾਇਆ 30 ਕਿਲੋ ਭਾਰ, ਤਾਜ਼ਾ ਤਸਵੀਰ ਕਰ ਦੇਵੇਗੀ ਹੈਰਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ