Slab City: ਦੁਨੀਆਂ ਦੀ ਇੱਕ ਅਜਿਹੀ ਥਾਂ, ਜਿੱਥੇ ਨਹੀਂ ਕੋਈ ਕਾਨੂੰਨ, ਲੋਕਾਂ ਦੀ ਜਿੰਦਗੀ ਬਾਰੇ ਜਾਣ ਕੇ ਹੋ ਜਾਓਗੇ ਹੈਰਾਨ
ਤੁਸੀਂ ਕਈ ਫ਼ਿਲਮਾਂ 'ਚ ਦੇਖਿਆ ਹੋਵੇਗਾ ਕਿ ਇੱਕ ਅਜਿਹੀ ਥਾਂ ਹੁੰਦੀ ਹੈ, ਜਿੱਥੇ ਦੇਸ਼ ਦਾ ਕਾਨੂੰਨ ਲਾਗੂ ਨਹੀਂ ਹੁੰਦਾ। ਅਜਿਹੀ ਥਾਂ ਦੀ ਗੱਲ ਕਰੀਏ ਤਾਂ ਤੁਸੀਂ ਕਹੋਗੇ ਕਿ ਅਜਿਹੀ ਥਾਂ ਸਿਰਫ਼ ਤੇ ਸਿਰਫ਼ ਫ਼ਿਲਮ 'ਚ ਹੀ ਹੋ ਸਕਦੀ ਹੈ।
Place where there is no laws : ਤੁਸੀਂ ਕਈ ਫ਼ਿਲਮਾਂ 'ਚ ਦੇਖਿਆ ਹੋਵੇਗਾ ਕਿ ਇੱਕ ਅਜਿਹੀ ਥਾਂ ਹੁੰਦੀ ਹੈ, ਜਿੱਥੇ ਦੇਸ਼ ਦਾ ਕਾਨੂੰਨ ਲਾਗੂ ਨਹੀਂ ਹੁੰਦਾ। ਅਜਿਹੀ ਥਾਂ ਦੀ ਗੱਲ ਕਰੀਏ ਤਾਂ ਤੁਸੀਂ ਕਹੋਗੇ ਕਿ ਅਜਿਹੀ ਥਾਂ ਸਿਰਫ਼ ਤੇ ਸਿਰਫ਼ ਫ਼ਿਲਮ 'ਚ ਹੀ ਹੋ ਸਕਦੀ ਹੈ। ਅੱਜ ਦੇ ਸਮੇਂ 'ਚ ਭਾਵੇਂ ਤਾਨਾਸ਼ਾਹੀ ਹੀ ਕਿਉਂ ਨਾ ਹੋਵੇ, ਪਰ ਕੋਈ ਨਾ ਕੋਈ ਕਾਨੂੰਨ ਵਿਵਸਥਾ ਜ਼ਰੂਰ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਥਾਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜਿੱਥੇ ਕੋਈ ਵੀ ਨਿਯਮ ਜਾਂ ਕਾਨੂੰਨ ਨਹੀਂ। ਧਰਤੀ ਦੇ ਇਸ ਸ਼ਹਿਰ 'ਚ ਰਹਿਣ ਵਾਲੇ ਲੋਕ ਕਿਸੇ ਵੀ ਤਰ੍ਹਾਂ ਦੇ ਬੰਧਨ 'ਚ ਨਹੀਂ ਹਨ, ਉਹ ਪੂਰੀ ਤਰ੍ਹਾਂ ਆਜ਼ਾਦ ਹਨ।
ਦੱਸ ਦੇਈਏ ਕਿ ਇਸ ਥਾਂ ਦਾ ਨਾਂ ਸਲੈਬ ਸਿਟੀ ਹੈ ਤੇ ਚੈਨਲ-5 ਲਈ ਡਾਕੂਮੈਂਟਰੀ ਬਣਾ ਰਹੇ ਬੈਨ ਫੋਗਲੇ ਟੀਵੀ ਚੈਨਲ ਦੇ ਹੋਸਟ ਨੇ ਆਪਣੇ ਪ੍ਰੋਗਰਾਮ 'ਚ ਇਸ ਜਗ੍ਹਾ ਬਾਰੇ ਦੱਸਿਆ। ਅਮਰੀਕਾ ਦੇ ਕੈਲੀਫ਼ੋਰਨੀਆ 'ਚ ਇਸ ਥਾਂ 'ਤੇ ਕੋਈ ਨਿਯਮ-ਕਾਨੂੰਨ ਕੰਮ ਨਹੀਂ ਕਰਦਾ ਹੈ ਤੇ ਨਾ ਹੀ ਸਰਕਾਰ ਨਾਂ ਦੀ ਕੋਈ ਚੀਜ਼ ਹੈ। ਨਾਲ ਹੀ ਮਾਰੂਥਲ ਖੇਤਰ 'ਚ ਬਣੇ ਇਸ ਸ਼ਹਿਰ 'ਚ ਨਾ ਤਾਂ ਪਾਣੀ ਦਾ ਕੋਈ ਪ੍ਰਬੰਧ ਹੈ ਤੇ ਨਾ ਹੀ ਗੈਸ ਜਾਂ ਬਿਜਲੀ ਦਾ। ਇੱਥੇ ਬੰਦੂਕਾਂ ਤੇ ਨਸ਼ਾ ਆਮ ਗੱਲ ਹੈ, ਕਿਉਂਕਿ ਇਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਇੱਥੇ ਮੌਜੂਦ ਜ਼ਿਆਦਾਤਰ ਲੋਕ ਜਾਂ ਤਾਂ ਕਾਨੂੰਨ ਦੇ ਭਗੌੜੇ ਹਨ ਜਾਂ ਉਹ ਕਿਸੇ ਨਾ ਕਿਸੇ ਮਾਨਸਿਕ ਸਮੱਸਿਆ ਤੋਂ ਪੀੜ੍ਹਤ ਹਨ।
ਜਾਣਕਾਰੀ ਅਨੁਸਾਰ ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕੀ ਸੈਨਿਕਾਂ ਵੱਲੋਂ ਟ੍ਰੇਨਿੰਗ ਲਈ ਬਣਾਈ ਗਈ ਇਸ ਜਗ੍ਹਾ ਨੂੰ ਸਾਲ 1956 'ਚ ਢਾਹ ਦਿੱਤਾ ਗਿਆ ਸੀ, ਜਿਸ ਕਾਰਨ ਇਹ ਮਲਬੇ 'ਚ ਤਬਦੀਲ ਹੋ ਗਈ ਸੀ। ਇਸ ਥਾਂ ਨੂੰ ਹੌਲੀ-ਹੌਲੀ ਘੁਮੱਕੜਾਂ ਤੇ ਸਾਬਕਾ ਫ਼ੌਜੀਆਂ ਨੇ ਆਪਣਾ ਅੱਡਾ ਬਣ ਲਿਆ। ਬੇਨ ਫੋਗਲੇ ਅਨੁਸਾਰ ਇਸ ਥਾਂ ਦੇ ਲੋਕਾਂ ਨੂੰ ਦੁਨੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕੋਲ ਨਾ ਤਾਂ ਕੋਈ ਘੜੀ ਹੈ, ਜਿਸ ਨਾਲ ਉਹ ਸਮਾਂ ਦੇਖ ਸਕਣ ਤੇ ਨਾ ਹੀ ਕੋਈ ਕੈਲੰਡਰ ਜਿਸ ਨਾਲ ਉਹ ਦਿਨ, ਸਾਲ ਜਾਂ ਮਹੀਨਾ ਜਾਣ ਸਕਣ।
ਉਨ੍ਹਾਂ ਕੋਲ ਟੀਵੀ ਵੀ ਨਹੀਂ, ਜਿਸ ਨਾਲ ਉਹ ਦੁਨੀਆਂ ਦੀਆਂ ਖ਼ਬਰਾਂ ਲੈ ਸਕਣ। ਉਹ ਆਪਣੀ ਮਰਜ਼ੀ ਅਨੁਸਾਰ ਘੁੰਮਦੇ ਹਨ। ਕਈ ਲੋਕ ਅਜੀਬ ਕੱਪੜੇ ਪਹਿਨਦੇ ਰਹਿੰਦੇ ਹਨ। ਇੱਥੇ ਬਹੁਤ ਸਾਰੇ ਲੋਕ ਹਨ ਜੋ ਜੁਰਮ ਕਰਨ ਤੋਂ ਬਾਅਦ ਭੱਜ ਕੇ ਆਏ ਹਨ, ਇਸ ਲਈ ਕੁਝ ਲੋਕ ਇੱਥੇ ਉਹ ਕੰਮ ਕਰਨ ਆਉਂਦੇ ਹਨ ਜੋ ਉਹ ਆਮ ਦੁਨੀਆਂ 'ਚ ਨਹੀਂ ਕਰ ਸਕਦੇ। ਕੁੱਲ ਮਿਲਾ ਕੇ ਉਨ੍ਹਾਂ ਦੀ ਦੁਨੀਆਂ ਆਜ਼ਾਦ ਹੈ, ਪਰ ਇੱਥੇ ਕਾਨੂੰਨ ਦਾ ਨਾ ਹੋਣਾ ਸਭ ਤੋਂ ਵੱਡੀ ਕਮੀ ਹੈ।