![ABP Premium](https://cdn.abplive.com/imagebank/Premium-ad-Icon.png)
ਸ਼ਰਾਬੀ ਨੂੰ ਡੰਗਣ ਨਾਲ ਸੱਪ ਦੀ ਹੋਈ ਮੌਤ, ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਹੀ ਵਾਇਰਲ
ਇਹ ਘਟਨਾ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਦੀ ਹੈ। ਜਿੱਥੇ ਇਸ ਸ਼ਖਸ ਦੀ ਵਾਇਰਲ ਵੀਡੀਓ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ ਅਤੇ ਇਹ ਸ਼ਖਸ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
![ਸ਼ਰਾਬੀ ਨੂੰ ਡੰਗਣ ਨਾਲ ਸੱਪ ਦੀ ਹੋਈ ਮੌਤ, ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਹੀ ਵਾਇਰਲ Viral Video: Drunk Man Takes King Cobra To Hospital, Says Snake ‘Died After Biting Him Twice' ਸ਼ਰਾਬੀ ਨੂੰ ਡੰਗਣ ਨਾਲ ਸੱਪ ਦੀ ਹੋਈ ਮੌਤ, ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਹੀ ਵਾਇਰਲ](https://feeds.abplive.com/onecms/images/uploaded-images/2022/10/16/8d8d1c829082a3531163a5ff5774df701665935336164438_original.jpg?impolicy=abp_cdn&imwidth=1200&height=675)
ਆਮ ਤੌਰ 'ਤੇ ਅਸੀਂ ਸੁਣਿਆ ਹੈ ਕਿ ਸੱਪ ਦੇ ਡੰਗਣ ਨਾਲ ਇਨਸਾਨ ਦੀ ਮੌਤ ਹੋ ਜਾਂਦੀ ਹੈ। ਦੁਨੀਆ ਭਰ 'ਚ ਇੱਕ ਤੋਂ ਵੱਧ ਕੇ ਇੱਕ ਜ਼ਹਿਰੀਲੇ ਸੱਪ ਪਾਏ ਜਾਂਦੇ ਹਨ, ਜਿਨ੍ਹਾਂ ਦੇ ਡੰਗਣ ਨਾਲ ਇਨਸਾਨਾਂ ਦੇ ਬਚਣ ਦੀ ਕੋਈ ਉਮੀਦ ਨਹੀਂ ਰਹਿੰਦੀ। ਇਨ੍ਹਾਂ ਵੱਲੋਂ ਕੱਟਦੇ ਹੀ ਸਰੀਰ ਨੀਲਾ ਪੈ ਜਾਂਦਾ ਹੈ ਅਤੇ ਕੁਝ ਹੀ ਮਿੰਟਾਂ ਜਾਂ ਘੰਟਿਆਂ 'ਚ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਦਰਅਸਲ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਕਹਿ ਰਿਹਾ ਹੈ ਕਿ ਜ਼ਹਿਰੀਲੇ ਸੱਪ ਕੋਬਰਾ ਦੇ ਡੰਗਣ ਤੋਂ ਬਾਅਦ ਵੀ ਉਸ ਦੀ ਮੌਤ ਨਹੀਂ ਹੋਈ, ਸਗੋਂ ਉਸ ਨੂੰ ਡੱਗਣ ਵਾਲੇ ਕੋਬਰਾ ਦੀ ਮੌਤ ਹੋ ਗਈ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ। ਇਸ ਵਿਅਕਤੀ ਨੂੰ ਡੱਗਣ ਨਾਲ ਕੋਬਰਾ ਦੀ ਮੌਤ ਹੋ ਗਈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ?
ਦਰਅਸਲ, ਇਹ ਘਟਨਾ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਦੀ ਹੈ। ਜਿੱਥੇ ਇਸ ਸ਼ਖਸ ਦੀ ਵਾਇਰਲ ਵੀਡੀਓ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ ਅਤੇ ਇਹ ਸ਼ਖਸ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੁਸ਼ੀਨਗਰ ਦੇ ਇਸ ਵਿਅਕਤੀ 'ਤੇ ਖਤਰਨਾਕ ਕੋਬਰਾ ਨੇ ਹਮਲਾ ਕੀਤਾ ਸੀ। ਦੱਸ ਦੇਈਏ ਕਿ ਸੱਪ ਨੂੰ ਛੇੜਨ ਵੇਲੇ ਵਿਅਕਤੀ ਨਸ਼ੇ 'ਚ ਸੀ, ਜਿਸ ਕਾਰਨ ਗੁੱਸੇ 'ਚ ਆਏ ਕੋਬਰਾ ਨੇ ਉਸ ਦੀ ਲੱਤ 'ਤੇ ਡੰਗ ਮਾਰ ਦਿੱਤਾ। ਇੰਨਾ ਹੀ ਨਹੀਂ ਕੋਬਰਾ ਨੇ ਉਸ ਵਿਅਕਤੀ ਨੂੰ ਇੱਕ ਵਾਰ ਨਹੀਂ ਸਗੋਂ 2 ਵਾਰ ਡੰਗਿਆ, ਪਰ ਵੀਡੀਓ 'ਚ ਉਹ ਵਿਅਕਤੀ ਬਿਲਕੁਲ ਸੁਰੱਖਿਅਤ ਨਜ਼ਰ ਆ ਰਿਹਾ ਹੈ।
ਵੀਡੀਓ 'ਚ ਵਿਅਕਤੀ ਨੂੰ ਹਸਪਤਾਲ ਦੇ ਬੈੱਡ 'ਤੇ ਬੈਠੇ ਡਾਕਟਰ ਨਾਲ ਗੱਲ ਕਰਦੇ ਦੇਖਿਆ ਜਾ ਸਕਦਾ ਹੈ। ਜਿਸ 'ਚ ਉਹ ਡਾਕਟਰ ਨੂੰ ਦੱਸ ਰਿਹਾ ਹੈ ਕਿ ਕਿੰਗ ਕੋਬਰਾ ਨੇ ਉਸ ਦੀ ਲੱਤ ਨੂੰ 2 ਵਾਰ ਕੱਟਿਆ ਹੈ। ਵਿਅਕਤੀ ਦਾ ਦਾਅਵਾ ਹੈ ਕਿ ਕੋਬਰਾ ਦੀ ਮੌਤ ਉਸ ਨੂੰ ਕੱਟਣ ਤੋਂ ਬਾਅਦ ਹੋਈ ਸੀ। ਇੰਨਾ ਹੀ ਨਹੀਂ ਇਹ ਵਿਅਕਤੀ ਆਪਣੇ ਨਾਲ ਇੱਕ ਥੈਲੇ 'ਚ ਮਰਿਆ ਹੋਇਆ ਸੱਪ ਵੀ ਲੈ ਕੇ ਆਇਆ ਸੀ। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ ਕਿ ਸ਼ਰਾਬੀ ਨਾਲ ਪੰਗਾ ਨਹੀਂ ਲੈਣਾ। ਇਸ ਤੋਂ ਬਾਅਦ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਈ ਲੋਕ ਇਸ ਨੂੰ ਸ਼ਰਾਬ ਦਾ ਫਾਇਦਾ ਦੱਸ ਰਹੇ ਹਨ, ਜਦਕਿ ਕਈ ਲੋਕ ਇਸ 'ਤੇ ਯਕੀਨ ਨਹੀਂ ਕਰ ਪਾ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)