Viral Video: ਮੱਛੀ ਨੇ ਨਿਗਲਿਆ ਆਪਣੇ ਤੋਂ ਵੱਡਾ ਸੱਪ, ਦੇਖ ਕੇ ਰਹਿ ਜਾਓਗੇ ਦੰਗ
ਟਵਿਟਰ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਪਰ ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਇਸ 'ਤੇ ਯਕੀਨ ਨਹੀਂ ਕੀਤਾ ਤੇ ਸੁਸ਼ਾਂਤ ਨੰਦਾ ਨੂੰ ਪੂਰਾ ਵੀਡੀਓ ਸ਼ੇਅਰ ਕਰਨ ਲਈ ਕਿਹਾ।

ਸੋਸ਼ਲ ਮੀਡੀਆ 'ਤੇ ਅਕਸਰ ਕੁਝ ਅਜਿਹਾ ਦੇਖਣ ਨੂੰ ਮਿਲਦਾ ਹੈ ਜੋ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਅਜਿਹਾ ਹੀ ਕੁਝ ਉਦੋਂ ਹੋਇਆ ਜਦੋਂ IFS ਸੁਸ਼ਾਂਤ ਨੰਦਾ ਨੇ ਇਕ ਮੱਛੀ ਦਾ ਵੀਡੀਓ ਸ਼ੇਅਰ ਕੀਤਾ। ਸੁਸ਼ਾਂਤ ਨੰਦਾ ਟਵਿੱਟਰ 'ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਅਕਸਰ ਜੀਵ-ਜੰਤੂਆਂ ਨਾਲ ਜੁੜੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ ਪਰ ਇਸ ਵਾਰ ਜੋ ਵੀਡੀਓ ਉਨ੍ਹਾਂ ਸ਼ੇਅਰ ਕੀਤਾ ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਵੀਡੀਓ 'ਚ ਇੱਕ ਮੱਛੀ ਨੂੰ ਸੱਪ ਵਰਗੀ ਮੱਛੀ ਨਿਗਲਦਿਆਂ ਦਿਖਾਇਆ ਗਿਆ ਹੈ।
ਟਵਿਟਰ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਪਰ ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਇਸ 'ਤੇ ਯਕੀਨ ਨਹੀਂ ਕੀਤਾ ਤੇ ਸੁਸ਼ਾਂਤ ਨੰਦਾ ਨੂੰ ਪੂਰਾ ਵੀਡੀਓ ਸ਼ੇਅਰ ਕਰਨ ਲਈ ਕਿਹਾ। ਕਈ ਲੋਕਾਂ ਨੇ ਵੀਡੀਓ ਲਈ ਵੱਖ-ਵੱਖ ਪ੍ਰਤੀਕਿਰਿਆ ਦਿੱਤੀ।

Yesterday I had posted a part of this video. Here is what happened thereafter...

It was the case of a big fish hunting eel. In the end fish couldn't eat it completely as the eel was long enough & managed to came out through the big mouth. Amazing moments of nature.

WA fwd. pic.twitter.com/HzjapFiqKK
— Susanta Nanda IFS (@susantananda3) February 11, 2021

ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਸੁਸ਼ਾਂਤ ਨੰਦਾ ਨੇ ਵੀਡੀਓ ਦਾ ਦੂਜਾ ਹਿੱਸਾ ਸਾਂਝਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਇਸ ਗੱਲ ਦਾ ਖੁਲਾਸਾ ਕੀਤਾ ਕਿ ਇਹ ਵੀਡੀਓ ਉਨ੍ਹਾਂ ਦੇ ਵਟਸਐਪ 'ਤੇ ਮਿਲਿਆ ਸੀ। ਵੀਡੀਓ ਦੇ ਪਹਿਲੇ ਹਿੱਸੇ 'ਚ ਜਿੱਥੇ ਇਕ ਮੱਛੀ ਨੂੰ ਦੂਜੀ ਮੱਛੀ ਨਿਗਲਦਿਆਂ ਦਿਖਾਇਆ ਗਿਆ ਹੈ ਉੱਥੇ ਹੀ ਵੀਡੀਓ ਦੇ ਦੂਜੇ ਹਿੱਸੇ 'ਚ ਮੱਛੀ ਪੂਰੀ ਤਰ੍ਹਾਂ ਇੱਲ ਨਿਗਲ ਕੇ ਉਸ ਨੂੰ ਵਾਪਸ ਬਾਹਰ ਕੱਢ ਦਿੰਦੀ ਹੈ।
ਉੱਥੇ ਹੀ ਟਵਿਟਰ ਯੂਜ਼ਰ ਨੇ ਵੀਡੀਓ ਦੇਖਣ ਤੋਂ ਬਾਅਦ ਦੱਸਿਆ ਕਿ ਮੱਛੀਆਂ ਦੀਆਂ ਹਰਕਤਾਂ ਗੈਰ ਕੁਦਰਤੀ ਹਨ ਤੇ ਇਹ ਕਿਸੇ ਜ਼ਰੀਏ ਕੰਟਰੋਲ ਕੀਤਾ ਜਾ ਰਿਹਾ ਹੈ। ਹਾਲਾਂਕਿ ਕਈ ਲੋਕਾਂ ਨੇ ਇਸ ਵੀਡੀਓ ਨੂੰ ਸੱਚ ਨਹੀਂ ਮੰਨਿਆ।