(Source: ECI/ABP News/ABP Majha)
ਨਦੀ 'ਚ ਪਾਣੀ ਪੀ ਰਹੀ ਸੀ ਸ਼ੇਰਨੀ, ਪਿੱਛਿਓਂ ਆਏ ਖ਼ਤਰਨਾਕ ਮਗਰਮੱਛ ਨੇ ਕਰ ਦਿੱਤਾ ਹਮਲਾ; ਕੀ ਬੱਚ ਗਈ ਜਾਨ!
ਜਿਸ ਤਰ੍ਹਾਂ ਮਗਰਮੱਛ ਨੇ ਆਪਣੇ ਜਬਾੜੇ ਖੋਲ੍ਹ ਕੇ ਸ਼ੇਰਨੀ 'ਤੇ ਹਮਲਾ ਕੀਤਾ ਸੀ, ਉਸ ਨੂੰ ਸਿੱਧਾ ਸ਼ੇਰਨੀ ਨੂੰ ਮਾਰ ਦੇਣਾ ਚਾਹੀਦਾ ਸੀ। ਹਾਲਾਂਕਿ ਕਿਸਮਤ ਸ਼ੇਰਨੀ ਦਾ ਸਾਥ ਦਿੰਦੀ ਹੈ ਅਤੇ ਮਗਰਮੱਛ ਆਪਣੇ ਨਿਸ਼ਾਨੇ ਤੋਂ ਖੁੰਝ ਜਾਂਦਾ ਹੈ।
Crocodile Attacks Lioness Video: ਮਗਰਮੱਛ ਨੂੰ ਪਾਣੀ ਦਾ ਜਲਾਦ ਕਿਹਾ ਜਾਂਦਾ ਹੈ। ਆਪਣੇ ਇਲਾਕੇ 'ਚ ਉਹ ਵੱਡੇ-ਵੱਡੇ ਸੂਰਮਿਆਂ ਦੀ ਹਾਲਤ ਖ਼ਰਾਬ ਕਰ ਦਿੰਦੇ ਹਨ। ਇੱਥੋਂ ਤੱਕ ਕਿ ਜੰਗਲ ਦਾ ਰਾਜਾ ਸ਼ੇਰ ਅਤੇ ਜੰਗਲ ਦੀ ਰਾਣੀ ਸ਼ੇਰਨੀ ਵੀ ਉਨ੍ਹਾਂ ਤੋਂ ਡਰਦੇ ਹਨ। ਆਪਣੇ ਇਲਾਕੇ 'ਚ ਇਹ ਮਗਰਮੱਛ ਤੇਜ਼-ਤਰਾਰ ਚੀਤੇ ਵਾਂਗ ਦੁਸ਼ਮਣ ਦਾ ਕੰਮ ਤਮਾਮ ਕਰ ਦਿੰਦੇ ਹਨ। ਇਨ੍ਹੀਂ ਦਿਨੀਂ ਇਕ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਡਰ ਫੈਲਾਇਆ ਹੋਇਆ ਹੈ। ਇਸ ਵੀਡੀਓ 'ਚ ਮਗਰਮੱਛ ਲੁਕ-ਛਿਪ ਕੇ ਸ਼ੇਰਨੀ 'ਤੇ ਹਮਲਾ ਕਰਦਾ ਨਜ਼ਰ ਆ ਰਿਹਾ ਹੈ।
ਨਦੀ ਦੇ ਵਿਚਕਾਰ ਪਾਣੀ ਪੀਣ ਦੀ ਗਲਤੀ ਕਰਦੀ ਹੈ ਸ਼ੇਰਨੀ
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਸ਼ੇਰਨੀ ਨਦੀ 'ਚ ਪਾਣੀ ਪੀਣ ਗਈ ਸੀ। ਇਸ ਦੌਰਾਨ ਉਸ ਨੇ ਇੱਕ ਛੋਟੀ ਜਿਹੀ ਗਲਤੀ ਕੀਤੀ। ਤੁਸੀਂ ਦੇਖ ਸਕਦੇ ਹੋ ਕਿ ਸ਼ੇਰਨੀ ਨਦੀ ਦੇ ਕੰਢੇ ਖੜ੍ਹ ਕੇ ਪਾਣੀ ਪੀਂਦੀ ਹੈ, ਪਰ ਅਚਾਨਕ ਉਹ ਨਦੀ 'ਚ ਹਿਲਜੁਟ ਕਰ ਦਿੰਦੀ ਹੈ। ਇਹ ਗਲਤੀ ਉਸ ਨੂੰ ਭਾਰੀ ਪੈ ਜਾਂਦੀ ਹੈ। ਅਚਾਨਕ ਪਾਣੀ ਦੇ ਜੱਲਾਦ ਮਤਲਬ ਮਗਰਮੱਛ ਨੂੰ ਸ਼ੇਰਨੀ ਦੀ ਮਹਿਕ ਆ ਜਾਂਦੀ ਹੈ। ਇਸ ਤੋਂ ਬਾਅਦ ਉਹ ਪਾਣੀ 'ਚ ਤੈਰਦਾ ਹੋਇਆ ਉਸ ਕੋਲ ਪਹੁੰਚ ਜਾਂਦਾ ਹੈ।
ਦੇਖੋ ਵੀਡੀਓ-
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮਗਰਮੱਛ ਉਸ ਦੇ ਕੋਲ ਆਉਂਦਾ ਹੈ ਅਤੇ ਫਿਰ ਪਿੱਛੇ ਤੋਂ ਝਪਟਦਾ ਹੈ। ਮਗਰਮੱਛ ਸਿੱਧਾ ਸ਼ੇਰਨੀ ਦੀ ਗਰਦਨ 'ਤੇ ਵਾਰ ਕਰਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਮਗਰਮੱਛ ਨੇ ਆਪਣੇ ਜਬਾੜੇ ਖੋਲ੍ਹ ਕੇ ਸ਼ੇਰਨੀ 'ਤੇ ਹਮਲਾ ਕੀਤਾ ਸੀ, ਉਸ ਨੂੰ ਸਿੱਧਾ ਸ਼ੇਰਨੀ ਨੂੰ ਮਾਰ ਦੇਣਾ ਚਾਹੀਦਾ ਸੀ। ਹਾਲਾਂਕਿ ਕਿਸਮਤ ਸ਼ੇਰਨੀ ਦਾ ਸਾਥ ਦਿੰਦੀ ਹੈ ਅਤੇ ਮਗਰਮੱਛ ਆਪਣੇ ਨਿਸ਼ਾਨੇ ਤੋਂ ਖੁੰਝ ਜਾਂਦਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮਗਰਮੱਛ ਦਾ ਵਾਰ ਖਾਲੀ ਚਲਾ ਜਾਂਦਾ ਹੈ ਅਤੇ ਸ਼ੇਰਨੀ ਛਾਲ ਮਾਰ ਕੇ ਉਸ ਦੀ ਪਕੜ ਤੋਂ ਦੂਰ ਚਲੀ ਜਾਂਦੀ ਹੈ।
ਸ਼ੇਰਨੀ ਦੀ ਕਿਸਮਤ ਸੀ ਮਿਹਰਬਾਨ
ਵੀਡੀਓ ਨੇ ਸੋਸ਼ਲ ਮੀਡੀਆ ਯੂਜ਼ਰਸ ਦੀ ਹਾਲਤ ਖ਼ਰਾਬ ਕਰ ਦਿੱਤੀ ਹੈ। ਵੀਡੀਓ ਦੇਖ ਕੇ ਲੋਕ ਕਹਿ ਰਹੇ ਹਨ ਕਿ ਸ਼ੇਰਨੀ ਖੁਸ਼ਕਿਸਮਤ ਸੀ, ਜੋ ਮਗਰਮੱਛ ਦੇ ਨਿਸ਼ਾਨੇ ਤੋਂ ਖੁੰਝ ਗਈ। ਨਹੀਂ ਤਾਂ ਉਸ ਦੀ ਲਾਸ਼ ਦਾ ਪਤਾ ਨਹੀਂ ਲੱਗਣਾ ਸੀ। ਵੀਡੀਓ ਨੂੰ feline.unity ਨਾਂਅ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਇਹ ਵੀਡੀਓ ਇੰਨਾ ਜ਼ਬਰਦਸਤ ਹੈ ਕਿ ਇਸ ਨੂੰ ਹੁਣ ਤੱਕ 1 ਲੱਖ 75 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਅਤੇ ਹਜ਼ਾਰਾਂ ਲੋਕਾਂ ਨੇ ਇਸ ਵੀਡੀਓ ਨੂੰ ਪਸੰਦ ਕੀਤਾ ਹੈ।