Viral Video: ਅਧਿਆਪਕ ਨੇ ਆਨਲਾਈਨ ਕਲਾਸ ਦੌਰਾਨ ਪੁੱਛਿਆ 'ਇੱਕ ਕੁਆਟਰ 'ਚ ਕਿੰਨਾ ਹੁੰਦਾ ਹੈ' ਵਿਦਿਆਰਥੀ ਨੇ ਦਿੱਤਾ ਅਜਿਹਾ ਜਵਾਬ
ਸੋਸ਼ਲ ਮੀਡੀਆ 'ਤੇ ਵਾਇਰਲ ਇੱਕ ਵੀਡੀਓ ਨੇ ਲੋਕਾਂ ਦੇ ਟਿੱਡੀ ਪੀੜਾਂ ਪਾਈਆਂ ਹੋਈਆਂ ਹਨ। ਇਹ ਵੀਡੀਓ ਆਨਲਾਈਨ ਕਲਾਸ ਦੀ ਹੈ ਜਿਸ 'ਚ ਅਧਿਆਪਕ ਦੇ ਸਵਾਲ ਦਾ ਵਿਦਿਆਰਥੀ ਵਲੋਂ ਅਜਿਹਾ ਜਵਾਬ ਦਿੱਤਾ ਗਿਆ ਕਿ ਸੁਣ ਤੁਸੀਂ ਵੀ ਹੱਸਣ ਨੂੰ ਮਜਬੂਰ ਹੋ ਜਾਓਗੇ।
Viral Video: ਕੋਈ ਨਹੀਂ ਜਾਣਦਾ ਕਿ ਇਹ ਕਦੋਂ ਸੋਸ਼ਲ ਮੀਡੀਆ 'ਤੇ ਕੀ ਵਾਇਰਲ ਹੋਵੇਗਾ। ਕਈ ਵਾਰ ਕੋਈ ਵੀਡੀਓ ਵਾਇਰਲ ਹੋ ਜਾਂਦੀ ਹੈ, ਕਈ ਵਾਰ ਕੋਈ ਫੋਟੋ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲੇ ਕਈ ਵੀਡੀਓਜ਼ ਇੰਨੇ ਮਜ਼ਾਕੀਆ ਹੁੰਦੇ ਹਨ ਕਿ ਉਨ੍ਹਾਂ ਨੂੰ ਵੇਖਣ ਤੋਂ ਬਾਅਦ ਕੋਈ ਵੀ ਆਪਣਾ ਹਾਸਾ ਕੰਟ੍ਰੋਲ ਨਹੀਂ ਕਰ ਸਕਦਾ। ਅਜਿਹਾ ਹੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜੋ ਕਿ ਆਨਲਾਈਨ ਕਲਾਸ ਦਾ ਹੈ।
ਵੀਡੀਓ ਵਿੱਚ ਕੀ ਹੈ?
ਜਦੋਂ ਤੋਂ ਕੋਰੋਨਾ ਆਇਆ ਹੈ, ਸਭ ਕੁਝ ਆਨਲਾਈਨ ਹੋਣਾ ਸ਼ੁਰੂ ਹੋ ਗਿਆ ਹੈ। ਚਾਹੇ ਉਹ ਨੌਕਰੀ ਦੀ ਗੱਲ ਹੋਵੇ ਜਾਂ ਪੜ੍ਹਾਈ ਦੀ। ਇਨ੍ਹਾਂ ਦੋਵਾਂ ਨਾਲ ਜੁੜੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਪਰ ਸਾਡੇ ਕੋਲ ਤੁਹਾਡੇ ਲਈ ਜੋ ਵੀਡੀਓ ਹੈ ਉਹ ਇੱਕ ਪ੍ਰਸ਼ਨ ਨਾਲ ਸਬੰਧਤ ਹੈ। ਜਿਵੇਂ ਕਿ ਇਸ ਵਾਇਰਲ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਅਧਿਆਪਕ ਬੱਚਿਆਂ ਨੂੰ ਪ੍ਰਸ਼ਨ ਪੁੱਛ ਰਿਹਾ ਹੈ। ਉਸਨੇ ਪੁੱਛਿਆ ਕਿ ਇੱਕ ਕੁਆਟਰ ਵਿੱਚ ਕਿੰਨੇ ਹੁੰਦੇ ਹਨ? ਜਿਸਦਾ ਬੱਚੇ ਅਜਿਹੇ ਮਜ਼ਾਕੀਆ ਜਵਾਬ ਦਿੰਦੇ ਹਨ ਕਿਇਸਨੂੰ ਸੁਣਦੇ ਹੀ ਹਾਸਾ ਆ ਜਾਵੇਗਾ।
ਇੱਥੇ ਵੇਖੋ ਵੀਡੀਓ:
🤣🤣🤣🤣🤣 pic.twitter.com/sJpn9I2jQA— Avdhoot D (@avdhootd007) October 3, 2021
ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਪਭੋਗਤਾ ਇਸ ਵੀਡੀਓ ਸਬੰਧੀ ਬਹੁਤ ਸਾਰੇ ਮੀਮਸ ਵੀ ਬਣਾ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ 'Sanjay dutt kid spotted'। ਨਾਲ ਹੀ ਹੋਰ ਯੂਜ਼ਰਸ ਇਸ ਵੀਡੀਓ 'ਤੇ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ।
ਇਹ ਵੀ ਪੜ੍ਹੋ: Lakhimpur Kheri: ਲਖੀਮਪੁਰ ਖੀਰੀ ਕੇਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਲਾਨ, ਸਰਕਾਰ ਅੱਗੇ ਰੱਖੀਆਂ ਦੋ ਮੁੱਖ ਮੰਗਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: