Watch: ਦੋਸਤ ਨੂੰ ਬਚਾਉਣ ਲਈ ਪੰਛੀ ਨੇ ਪਾਣੀ 'ਚ ਮਾਰੀ ਛਾਲ, ਦੋਸਤੀ ਦੇਖ ਰਹਿ ਜਾਵੋਗੇ ਹੈਰਾਨ
ਦੁਨੀਆਂ 'ਚ ਹਰ ਕਿਸੇ ਦਾ ਕੋਈ ਨਾ ਕੋਈ ਖ਼ਾਸ ਦੋਸਤ ਹੁੰਦਾ ਹੈ, ਜਿਸ ਰਾਹੀਂ ਹਰ ਚੀਜ਼ ਸਾਂਝੀ ਕੀਤੀ ਜਾਂਦੀ ਹੈ। ਅਕਸਰ ਅਸੀਂ ਲੋਕਾਂ ਨੂੰ ਦੋਸਤੀ ਦੇ ਨਾਲ-ਨਾਲ ਪਿਆਰ ਦੀ ਦੁਹਾਈ ਦਿੰਦੇ ਹਾਂ ਅਤੇ ਕਈ ਖ਼ਾਸ ਮੌਕਿਆਂ 'ਤੇ ਅਸੀਂ ਦੇਖਦੇ ਹਾਂ ਕਿ ਕੁਝ ਲੋਕ ਇੱਕ-ਦੂਜੇ ਦੀ ਮਦਦ ਕਰਕੇ ਦੋਸਤੀ ਦੀ
Friendship Viral Video: ਦੁਨੀਆਂ 'ਚ ਹਰ ਕਿਸੇ ਦਾ ਕੋਈ ਨਾ ਕੋਈ ਖ਼ਾਸ ਦੋਸਤ ਹੁੰਦਾ ਹੈ, ਜਿਸ ਰਾਹੀਂ ਹਰ ਚੀਜ਼ ਸਾਂਝੀ ਕੀਤੀ ਜਾਂਦੀ ਹੈ। ਅਕਸਰ ਅਸੀਂ ਲੋਕਾਂ ਨੂੰ ਦੋਸਤੀ ਦੇ ਨਾਲ-ਨਾਲ ਪਿਆਰ ਦੀ ਦੁਹਾਈ ਦਿੰਦੇ ਹਾਂ ਅਤੇ ਕਈ ਖ਼ਾਸ ਮੌਕਿਆਂ 'ਤੇ ਅਸੀਂ ਦੇਖਦੇ ਹਾਂ ਕਿ ਕੁਝ ਲੋਕ ਇੱਕ-ਦੂਜੇ ਦੀ ਮਦਦ ਕਰਕੇ ਦੋਸਤੀ ਦੀ ਮਿਸਾਲ ਕਾਇਮ ਕਰ ਦਿੰਦੇ ਹਨ। ਹਾਲ ਹੀ 'ਚ ਅਜਿਹਾ ਹੀ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਦੇ ਦਿਲ ਪਿਘਲ ਗਏ ਹਨ।
ਵਾਇਰਲ ਹੋ ਰਹੀ ਕਲਿੱਪ 'ਚ ਦੋ ਬੱਤਖਾਂ ਨੂੰ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹ ਕਾਰਨ ਪਾਣੀ ਦੇ ਤੇਜ਼ ਵਹਾਅ 'ਚ ਵਹਿੰਦਿਆਂ ਦੇਖਿਆ ਜਾ ਸਕਦਾ ਹੈ। ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਇਸ 'ਚ ਫਸ ਕੇ ਕੋਈ ਵੀ ਵਿਅਕਤੀ ਮਰ ਸਕਦਾ ਹੈ। ਇਸ ਦੌਰਾਨ ਇਸ 'ਚ ਫਸੀਆਂ ਦੋ ਬੱਤਖਾਂ ਆਪਣੀ ਜਾਨ ਬਚਾਉਣ ਲਈ ਜੱਦੋ-ਜ਼ਹਿਦ ਕਰਦੀਆਂ ਨਜ਼ਰ ਆ ਰਹੀਆਂ ਹਨ।
ਦੋਸਤ ਨੂੰ ਬਚਾਉਣ ਲਈ ਪੰਛੀ ਨੇ ਮਾਰੀ ਛਾਲ
ਵੀਡੀਓ 'ਚ ਅੱਗੇ ਦੇਖਿਆ ਜਾ ਸਕਦਾ ਹੈ ਕਿ ਇਕ ਬੱਤਖ ਤੇਜ਼ੀ ਨਾਲ ਤੈਰਦੀ ਹੋਈ ਪਾਣੀ ਦੇ ਵਹਾਅ 'ਚੋਂ ਨਿਕਲਦੀ ਹੋਈ ਜ਼ਮੀਨ 'ਤੇ ਪਹੁੰਚ ਜਾਂਦੀ ਹੈ ਅਤੇ ਉੱਚਾਈ 'ਤੇ ਚਲੀ ਜਾਂਦੀ ਹੈ। ਦੂਜੀ ਬੱਤਖ ਆਪਣੇ ਆਪ ਨੂੰ ਬਚਾਅ ਨਹੀਂ ਪਾਉਂਦੀ ਅਤੇ ਪਾਣੀ ਦੇ ਤੇਜ਼ ਵਹਾਅ 'ਚ ਫਸ ਜਾਂਦੀ ਹੈ। ਇਸ ਦੌਰਾਨ ਪਹਿਲੀ ਬੱਤਖ ਆਪਣੇ ਸਾਥੀ ਨੂੰ ਵਹਿੰਦਾ ਦੇਖ ਉਸ ਦੇ ਪਿੱਛੇ ਪਾਣੀ ਦੇ ਤੇਜ਼ ਵਹਾਅ 'ਚ ਛਾਲ ਮਾਰ ਦਿੰਦੀ ਹੈ।
ਵਾਇਰਲ ਹੋਈ ਵੀਡੀਓ
ਆਪਣੀ ਜਾਨ ਦੀ ਫਿਕਰ ਕੀਤੇ ਬਗੈਰ ਆਪਣੇ ਸਾਥੀ ਲਈ ਅਜਿਹਾ ਪਿਆਰ ਇਕ ਬੇਜ਼ੁਬਾਨ ਜੀਵ 'ਚ ਵੇਖ ਹਰ ਕੋਈ ਹੈਰਾਨ ਹੈ। ਵੀਡੀਓ ਨੇ ਸੋਸ਼ਲ ਮੀਡੀਆ 'ਤੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 2.5 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ ਲਗਭਗ 2 ਲੱਖ ਯੂਜ਼ਰਸ ਇਸ ਨੂੰ ਲਾਈਕ ਕਰ ਚੁੱਕੇ ਹਨ।
ਨੇਟੀਜ਼ਨਸ ਨੇ ਦਿੱਤੇ ਰਿਐਕਸ਼ਨ
ਜ਼ਿਆਦਾਤਰ ਯੂਜ਼ਰਸ ਵੀਡੀਓ ਨੂੰ ਦੇਖ ਕੇ ਇਸ ਨੂੰ ਸੱਚੀ ਦੋਸਤੀ (Friendship) ਦੱਸ ਰਹੇ ਹਨ ਤਾਂ ਕਈ ਯੂਜ਼ਰਸ ਦਾ ਮੰਨਣਾ ਹੈ ਕਿ ਮਨੁੱਖਾਂ 'ਚ ਇਸ ਤਰ੍ਹਾਂ ਦਾ ਪਿਆਰ ਖ਼ਤਮ ਹੋ ਗਿਆ ਹੈ। ਇੱਕ ਯੂਜ਼ਰ ਨੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਲਿਖਿਆ ਕਿ ਮਨੁੱਖਾਂ ਨੂੰ ਇਸ ਤੋਂ ਸਿੱਖਣ ਦੀ ਲੋੜ ਹੈ।