Watch: ਤਪਦੀ ਗਰਮੀ ਤੋਂ ਬਚਣ ਲਈ ਲੱਭੀ ਨਵੀਂ ਸਕੀਮ, ਟਰੱਕ ਨੂੰ ਬਣਾ ਦਿੱਤਾ ਸਵੀਮਿੰਗ
ਖ਼ਾਸ ਗੱਲ ਇਹ ਹੈ ਕਿ ਟਰੱਕ ਨੂੰ ਸਵਿਮਿੰਗ ਪੂਲ 'ਚ ਬਦਲ ਦਿੱਤਾ ਗਿਆ ਹੈ। ਟਰੱਕ ਦੇ ਪਿਛਲੇ ਹਿੱਸੇ 'ਚ ਵੱਡਾ ਪੋਲੀਥੀਨ ਪਾ ਕੇ ਉਸ 'ਚ ਪਾਣੀ ਭਰ ਦਿੱਤਾ ਗਿਆ ਹੈ। ਹੁਣ ਇਹ ਟਰੱਕ ਕਿਸੇ ਸਵਿਮਿੰਗ ਪੂਲ ਤੋਂ ਘੱਟ ਨਹੀਂ ਹੈ।
Trending Video: ਸੂਰਜ ਦੀ ਵੱਧਦੀ ਗਰਮੀ ਕਾਰਨ ਹਰ ਕਿਸੇ ਦਾ ਜਿਊਣਾ ਔਖਾ ਹੋ ਰਿਹਾ ਹੈ। ਗਰਮੀ ਨਿੱਤ ਨਵੇਂ ਰਿਕਾਰਡ ਬਣਾ ਰਹੀ ਹੈ। ਮੀਂਹ (Rain) ਦਾ ਇੰਤਜ਼ਾਰ ਵਧਦਾ ਜਾ ਰਿਹਾ ਹੈ। ਹਰ ਕੋਈ ਇਹੀ ਉਮੀਦ ਕਰ ਰਿਹਾ ਹੈ ਕਿ ਸੂਰਜ ਦੇਵਤਾ ਹੁਣ ਆਪਣੀ ਗਰਮੀ ਨੂੰ ਘਟਾ ਦੇਣ ਤਾਂ ਜੋ ਗਰਮੀ ਤੋਂ ਕੁਝ ਰਾਹਤ ਮਿਲੇ। ਇਸ ਦੇ ਨਾਲ ਹੀ ਇਸ ਗਰਮੀ ਨਾਲ ਨਜਿੱਠਣ ਲਈ ਲੋਕ ਆਮ ਤੌਰ 'ਤੇ ਵਾਟਰ ਪਾਰਕਾਂ ਦਾ ਸਹਾਰਾ ਲੈਂਦੇ ਦੇਖੇ ਜਾਂਦੇ ਹਨ ਪਰ ਕੁਝ ਲੋਕ ਇਸ ਲਈ ਜੁਗਾੜ ਵੀ ਲਗਾ ਲੈਂਦੇ ਹਨ।
ਸੋਸ਼ਲ ਮੀਡੀਆ 'ਤੇ ਜੁਗਾੜੂ ਤਰੀਕੇ ਨਾਲ ਬਣੇ ਸਵੀਮਿੰਗ ਪੂਲ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਦੇਖ ਕੇ ਲੋਕ ਕਾਫੀ ਮਜ਼ਾ ਲੈ ਰਹੇ ਹਨ ਅਤੇ ਹੈਰਾਨ ਵੀ ਹੋ ਰਹੇ ਹਨ। ਜੋ ਵੀ ਇਸ ਵੀਡੀਓ ਨੂੰ ਇੱਕ ਵਾਰ ਵੇਖਦਾ ਹੈ ਤਾਂ ਕਹਿੰਦਾ ਹੈ ਕਿ ਇਹ ਕਮਾਲ ਦਾ ਜੁਗਾੜ ਹੈ। ਆਖ਼ਰ ਗਰਮੀ ਨਾਲ ਨਜਿੱਠਣ ਅਤੇ ਵਾਟਰ ਪਾਰਕ ਦਾ ਆਨੰਦ ਲੈਣ ਲਈ ਇਸ ਤੋਂ ਵਧੀਆ ਜੁਗਾੜ ਅਜੇ ਤੱਕ ਨਹੀਂ ਬਣਿਆ ਹੋਵੇਗਾ।
ਵੀਡੀਓ 'ਚ ਤੁਸੀਂ ਇਕ ਟਰੱਕ ਨੂੰ ਦੇਖ ਸਕਦੇ ਹੋ ਜਿਸ ਨੇ ਸੋਸ਼ਲ ਮੀਡੀਆ 'ਤੇ ਤਰਥੱਲੀ ਮਚਾ ਦਿੱਤੀ ਹੈ। ਖ਼ਾਸ ਗੱਲ ਇਹ ਹੈ ਕਿ ਟਰੱਕ ਨੂੰ ਸਵਿਮਿੰਗ ਪੂਲ 'ਚ ਬਦਲ ਦਿੱਤਾ ਗਿਆ ਹੈ। ਟਰੱਕ ਦੇ ਪਿਛਲੇ ਹਿੱਸੇ 'ਚ ਵੱਡਾ ਪੋਲੀਥੀਨ ਪਾ ਕੇ ਉਸ 'ਚ ਪਾਣੀ ਭਰ ਦਿੱਤਾ ਗਿਆ ਹੈ। ਹੁਣ ਇਹ ਟਰੱਕ ਕਿਸੇ ਸਵਿਮਿੰਗ ਪੂਲ ਤੋਂ ਘੱਟ ਨਹੀਂ ਹੈ।
ਵਾਇਰਲ ਵੀਡੀਓ
ਵਾਇਰਲ ਵੀਡੀਓ 'ਚ ਤੁਸੀਂ ਇਸ ਜੁਗਾੜੂ ਸਵੀਮਿੰਗ ਪੂਲ 'ਚ ਬੱਚਿਆਂ ਨੂੰ ਖੇਡਦੇ ਦੇਖ ਸਕਦੇ ਹੋ। ਛੋਟੇ ਬੱਚੇ ਟਿਊਬਾਂ ਨਾਲ ਪਾਣੀ 'ਚ ਖੇਡ ਰਹੇ ਹਨ ਅਤੇ ਉਨ੍ਹਾਂ ਨੂੰ ਗਰਮੀ ਤੋਂ ਵੀ ਰਾਹਤ ਮਿਲ ਰਹੀ ਹੈ। ਇੰਟਰਨੈੱਟ ਯੂਜਰਸ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਹੈ ਕਿ ਇਹ ਆਈਡੀਆ ਸ਼ਾਨਦਾਰ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ earth.brains ਨਾਂਅ ਦੇ ਅਕਾਊਂਟ ਨਾਲ ਪੋਸਟ ਕੀਤਾ ਗਿਆ ਹੈ। ਇਸ ਵੀਡੀਓ ਨੂੰ 21 ਘੰਟੇ ਪਹਿਲਾਂ ਅਪਲੋਡ ਕੀਤਾ ਗਿਆ ਸੀ ਅਤੇ ਹੁਣ ਤੱਕ 31 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ਵੀਡੀਓ ਨੂੰ ਹਜ਼ਾਰਾਂ ਲੋਕ ਦੇਖ ਚੁੱਕੇ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।