ਪੜਚੋਲ ਕਰੋ
Advertisement
ਮੱਝ ਦਾ ਅਸਲੀ ਮਾਲਕ ਕੌਣ ? ਸੱਚਾਈ ਜਾਣਨ ਲਈ ਹੁਣ DNA ਟੈਸਟ ਕਰਵਾਏਗੀ ਪੁਲਿਸ
ਉੱਤਰ ਪ੍ਰਦੇਸ਼ ਦੇ ਸ਼ਾਮਲੀ 'ਚ ਮੱਝ ਦਾ ਅਸਲੀ ਮਾਲਕ ਕੌਣ ਹੈ। ਇਸ ਦੇ ਲਈ ਹੁਣ ਉਸ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ।
ਉੱਤਰ ਪ੍ਰਦੇਸ਼ ਦੇ ਸ਼ਾਮਲੀ 'ਚ ਮੱਝ ਦਾ ਅਸਲੀ ਮਾਲਕ ਕੌਣ ਹੈ। ਇਸ ਦੇ ਲਈ ਹੁਣ ਉਸ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ। ਪੁਲਿਸ ਲਈ ਪਸ਼ੂ ਦੇ ਅਸਲ ਮਾਲਕ ਦੀ ਪਛਾਣ ਕਰਨਾ ਮੁਸ਼ਕਲ ਹੋ ਰਿਹਾ ਸੀ, ਜਿਸ ਤੋਂ ਬਾਅਦ ਜ਼ਿਲ੍ਹੇ ਦੇ ਐਸਪੀ ਸੁਕੀਰਤੀ ਮਾਧਵ ਨੇ ਮੱਝ ਦਾ ਡੀਐਨਏ ਟੈਸਟ ਕਰਵਾਉਣ ਦਾ ਫੈਸਲਾ ਕੀਤਾ।
ਦਰਅਸਲ ਦੋ ਸਾਲ ਪਹਿਲਾਂ ਸ਼ਾਮਲੀ ਵਿੱਚ ਹੋਈ ਮੱਝ ਦੀ ਚੋਰੀ ਦਾ ਰਾਜ਼ ਖੋਲ੍ਹਣ ਲਈ ਮੱਝ ਅਤੇ ਇਸ ਨੂੰ ਜਨਮ ਦੇਣ ਵਾਲੀ ਮੱਝ ਦਾ ਡੀਐਨਏ ਸੈਂਪਲ ਲਿਆ ਗਿਆ ਹੈ। ਪੁਲੀਸ ਹੁਣ ਇਸ ਸੈਂਪਲ ਨੂੰ ਸੂਬੇ ਤੋਂ ਬਾਹਰ ਦੀ ਲੈਬਾਰਟਰੀ ਵਿੱਚ ਭੇਜੇਗੀ।
ਕੀ ਹੈ ਪੂਰਾ ਮਾਮਲਾ?
25 ਅਗਸਤ 2020 ਨੂੰ ਝਿੰਝਣਾ ਥਾਣਾ ਖੇਤਰ ਦੇ ਅਹਿਮਦਗੜ੍ਹ ਪਿੰਡ ਵਿੱਚ ਰਹਿਣ ਵਾਲੇ ਇੱਕ ਮਜ਼ਦੂਰ ਚੰਦਰਪਾਲ ਕਸ਼ਯਪ ਦੇ ਘਰੋਂ ਕਿਸੇ ਨੇ ਮੱਝ ਚੋਰੀ ਕਰ ਲਈ। ਚੰਦਰਪਾਲ ਅਨੁਸਾਰ ਉਸ ਦੀ ਮੱਝ ਨਵੰਬਰ 2020 ਵਿੱਚ ਸਹਾਰਨਪੁਰ ਦੇ ਪਿੰਡ ਬੀਨਪੁਰ ਵਿੱਚ ਸਤਬੀਰ ਸਿੰਘ ਦੇ ਘਰੋਂ ਮਿਲੀ ਸੀ।
ਹਾਲਾਂਕਿ ਸਤਬੀਰ ਨੇ ਮੱਝ ਨੂੰ ਆਪਣੀ ਦੱਸਦਿਆਂ ਚੋਰੀ ਤੋਂ ਇਨਕਾਰ ਕੀਤਾ ਸੀ। ਇਸ ਤੋਂ ਬਾਅਦ ਕੋਵਿਡ ਮਹਾਮਾਰੀ ਕਾਰਨ ਇਸ ਮਾਮਲੇ 'ਚ ਕਾਨੂੰਨੀ ਪ੍ਰਕਿਰਿਆ ਅੱਗੇ ਨਹੀਂ ਵਧ ਸਕੀ ਪਰ ਫਿਲਹਾਲ ਐੱਸ.ਪੀ ਸ਼ਾਮਲੀ ਸੁਕੀਰਤੀ ਮਾਧਵ ਨੇ ਮੱਝ ਦੇ ਅਸਲੀ ਮਾਲਕ ਦਾ ਪਤਾ ਲਗਾਉਣ ਲਈ ਡੀਐੱਨਏ ਟੈਸਟ ਕਰਵਾਉਣ ਦੇ ਹੁਕਮ ਦਿੱਤੇ ਹਨ ਕਿਉਂਕਿ ਸ਼ਿਕਾਇਤਕਰਤਾ ਚੰਦਰਪਾਲ ਮੁਤਾਬਕ ਮੱਝ ਵੀ ਹੁਣ ਉਸਦੇ ਕੋਲ ਹੈ, ਜਿਸ ਨੇ ਚੋਰੀ ਕੀਤੀ ਮੱਝ ਨੂੰ ਜਨਮ ਦਿੱਤਾ ਹੈ।
ਪੀੜਤ ਚੰਦਰਪਾਲ ਕਸ਼ਯਪ ਨੇ ਦੱਸਿਆ ਕਿ ਮਨੁੱਖਾਂ ਵਾਂਗ ਪਸ਼ੂਆਂ ਵਿੱਚ ਵੀ ਵੱਖ-ਵੱਖ ਗੁਣ ਹੁੰਦੇ ਹਨ। ਉਸ ਦੀ ਚੋਰੀ ਕੀਤੀ ਮੱਝ ਦੀ ਖੱਬੀ ਲੱਤ 'ਤੇ ਨਿਸ਼ਾਨ ਹੈ ਅਤੇ ਇਸ ਦੀ ਪੂਛ ਦਾ ਸਿਰਾ ਚਿੱਟਾ ਹੈ। ਚੰਦਰਪਾਲ ਨੇ ਦੱਸਿਆ ਕਿ ਜਾਨਵਰਾਂ ਦੀ ਵੀ ਯਾਦ ਸ਼ਕਤੀ ਹੁੰਦੀ ਹੈ। ਜਦੋਂ ਮੈਂ ਆਪਣੀ ਮੱਝ ਦੇ ਨੇੜੇ ਗਿਆ ਤਾਂ ਉਸ ਨੇ ਮੈਨੂੰ ਪਛਾਣ ਲਿਆ ਅਤੇ ਮੇਰੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਪੀੜਤ ਨੇ ਦੱਸਿਆ ਕਿ ਉਸ ਨੂੰ ਆਪਣੇ ਦਾਅਵੇ ’ਤੇ ਪੂਰਾ ਭਰੋਸਾ ਹੈ ਅਤੇ ਡੀਐਨਏ ਟੈਸਟ ਹੋਣ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ।
ਡੀਐਨਏ ਤੋਂ ਬਿਨਾਂ ਪਤਾ ਲਗਾਉਣਾ ਮੁਸ਼ਕਲ : ਐਸ.ਪੀ
ਐਸਪੀ ਸੁਕੀਰਤੀ ਮਾਧਵ ਵੱਲੋਂ ਡੀਐਨਏ ਟੈਸਟ ਕਰਵਾਉਣ ਦੇ ਹੁਕਮਾਂ ਤੋਂ ਬਾਅਦ ਪੁਲੀਸ ਦੇ ਨਾਲ ਵੈਟਰਨਰੀ ਡਾਕਟਰਾਂ ਦੀ ਟੀਮ ਆਮਦਗੜ੍ਹ ਅਤੇ ਬੀਨਪੁਰ ਪਿੰਡਾਂ ਵਿੱਚ ਪੁੱਜੀ। ਇੱਥੋਂ ਡਾਕਟਰਾਂ ਨੇ ਦੋਵਾਂ ਪਸ਼ੂਆਂ ਦੇ ਸੈਂਪਲ ਲਏ। ਐਸਪੀ ਸੁਕੀਰਤੀ ਮਾਧਵ ਨੇ ਕਿਹਾ ਕਿ ਮੱਝ ਦਾ ਅਸਲੀ ਮਾਲਕ ਕੌਣ ਸੀ, ਇਹ ਪਤਾ ਲਗਾਉਣਾ ਅਸਲ ਵਿੱਚ ਇੱਕ ਚੁਣੌਤੀ ਸੀ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਸੀ ਕਿ ਉਸ ਕੋਲ ਚੋਰੀ ਹੋਇ ਮੱਝ ਦੀ ਮਾਂ ਹੈ, ਇਸ ਲਈ ਅਸੀਂ ਡੀਐਨਏ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ।

Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement