ਪੜਚੋਲ ਕਰੋ

Nostradamus Prediction: ਕੀ ਵਰ੍ਹੇਗਾ ਅਸਮਾਨੀ ਅੱਗ ਦਾ ਕਹਿਰ! ਨੋਸਟ੍ਰਾਡੇਮਸ ਦੀਆਂ 2023 ਬਾਰੇ ਅਹਿਮ ਭਵਿੱਖਬਾਣੀਆਂ ਹੋਣਗੀਆਂ ਸੱਚ ਸਾਬਤ

Nostradamus Prediction: ਬਾਬਾ ਵੇਂਗਾ ਤੋਂ ਬਾਅਦ ਨੋਸਟ੍ਰਾਡੇਮਸ ਦੀਆਂ ਭਵਿੱਖਬਾਣੀਆਂ ਦੀ ਸਭ ਤੋਂ ਵੱਧ ਚਰਚਾ ਹੈ। ਮੰਨਿਆ ਜਾਂਦਾ ਹੈ ਕਿ ਨੋਸਟ੍ਰਾਡੇਮਸ ਨੇ ਇਤਿਹਾਸਕ ਘਟਨਾਵਾਂ ਜਿਵੇਂ ਅਡੋਲਫ ਹਿਟਲਰ ਦੇ ਉਭਾਰ, ਦੂਜੇ ਵਿਸ਼ਵ ਯੁੱਧ ਤੇ...

Nostradamus Prediction: ਬਾਬਾ ਵੇਂਗਾ ਤੋਂ ਬਾਅਦ ਨੋਸਟ੍ਰਾਡੇਮਸ ਦੀਆਂ ਭਵਿੱਖਬਾਣੀਆਂ ਦੀ ਸਭ ਤੋਂ ਵੱਧ ਚਰਚਾ ਹੈ। ਮੰਨਿਆ ਜਾਂਦਾ ਹੈ ਕਿ ਨੋਸਟ੍ਰਾਡੇਮਸ ਨੇ ਇਤਿਹਾਸਕ ਘਟਨਾਵਾਂ ਜਿਵੇਂ ਅਡੋਲਫ ਹਿਟਲਰ ਦੇ ਉਭਾਰ, ਦੂਜੇ ਵਿਸ਼ਵ ਯੁੱਧ ਤੇ ਫਰਾਂਸੀਸੀ ਕ੍ਰਾਂਤੀ ਦੀ ਸਹੀ ਭਵਿੱਖਬਾਣੀ ਕੀਤੀਆਂ ਸਨ। ਨੋਸਟ੍ਰਾਡੇਮਸ ਨੇ ਵੀ ਕੋਰੋਨਾ ਵਾਇਰਸ ਮਹਾਮਾਰੀ ਬਾਰੇ ਭਵਿੱਖਬਾਣੀ ਕੀਤੀ ਸੀ। ਉਨ੍ਹਾਂ 6,338 ਦੇ ਲਗਪਗ ਭਵਿੱਖਬਾਣੀਆਂ ਕੀਤੀਆਂ ਜਿਨ੍ਹਾਂ ਵਿੱਚ ਇਹ ਵੀ ਸ਼ਾਮਲ ਹੈ ਕਿ ਦੁਨੀਆਂ ਦਾ ਅੰਤ ਕਦੋਂ ਤੇ ਕਿਵੇਂ ਹੋਵੇਗਾ।

ਨੋਸਟ੍ਰਾਡੇਮਸ ਦਾ ਜਨਮ ਦਸੰਬਰ 1503 ਵਿੱਚ ਤੇ 2 ਜੁਲਾਈ 1566 ਨੂੰ ਦੇਹਾਂਤ ਹੋਇਆ ਸੀ ਪਰ ਫਰਾਂਸੀਸੀ ਜੋਤਸ਼ੀ ਦੀਆਂ ਭਵਿੱਖਬਾਣੀਆਂ ਅਜੇ ਵੀ ਕਾਇਮ ਹਨ। ਦੱਸਿਆ ਜਾਂਦਾ ਹੈ ਕਿ ਹੁਣ ਤੱਕ ਉਨ੍ਹਾਂ ਦੀਆਂ 70 ਫੀਸਦੀ ਤੋਂ ਜ਼ਿਆਦਾ ਭਵਿੱਖਬਾਣੀਆਂ ਪੂਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਨੇ 2023 ਨੂੰ ਲੈ ਕੇ ਵੱਡੀਆਂ ਭਵਿੱਖਬਾਣੀਆਂ ਕੀਤੀਆਂ ਹਨ। ਆਓ ਉਨ੍ਹਾਂ ਬਾਰੇ ਜਾਣਦੇ ਹਾਂ।

ਤੀਜਾ ਵਿਸ਼ਵ ਯੁੱਧ- ਨੋਸਟ੍ਰਾਡੇਮਸ ਨੇ ਤੀਜੇ ਵਿਸ਼ਵ ਯੁੱਧ ਦੀ ਭਵਿੱਖਬਾਣੀ ਕੀਤੀ ਸੀ। ਉਨ੍ਹਾਂ ਲਿਖਿਆ ਹੈ ਸੱਤ ਮਹੀਨੇ ਦਾ ਮਹਾਨ ਯੁੱਧ, ਮਾੜੇ ਕਰਮਾਂ ਨਾਲ ਲੋਕ ਮਰਨਗੇ। ਲੋਕ ਇਸ ਨੂੰ ਵਿਸ਼ਵ ਯੁੱਧ ਮੰਨ ਰਹੇ ਹਨ। ਕਈਆਂ ਦਾ ਕਹਿਣਾ ਹੈ ਕਿ ਰੂਸ ਦੇ ਹਮਲੇ ਕਾਰਨ ਯੂਕਰੇਨ ਵਿੱਚ ਸੰਘਰਸ਼ ਹੋਰ ਵੀ ਵੱਡਾ ਹੋ ਸਕਦਾ ਹੈ, ਜਿਸ ਦੇ ਨਤੀਜੇ ਵਜੋਂ ਤੀਜਾ ਵਿਸ਼ਵ ਯੁੱਧ ਹੋ ਸਕਦਾ ਹੈ। ਨੋਸਟ੍ਰਾਡੇਮਸ ਨੇ ਲਿਖਿਆ, 'ਇੱਕ ਪਣਡੁੱਬੀ 'ਚ ਹਥਿਆਰ ਤੇ ਦਸਤਾਵੇਜ਼ ਲੈ ਕੇ ਜਾਣ ਵਾਲਾ ਆਦਮੀ ਇਟਲੀ ਦੇ ਤੱਟ 'ਤੇ ਪਹੁੰਚ ਜਾਵੇਗਾ ਤੇ ਯੁੱਧ ਸ਼ੁਰੂ ਕਰ ਦੇਵੇਗਾ। ਉਸ ਦਾ ਕਾਫਲਾ ਦੂਰ ਤੱਕ ਜਾਵੇਗਾ ਤੇ ਸਾਮਰਾਜ ਗਲਤ ਹੱਥਾਂ ਵਿੱਚ ਚਲਿਆ ਜਾਵੇਗਾ।'

ਮੰਗਲ 'ਤੇ ਲੈਂਡਿੰਗ- ਨੋਸਟ੍ਰਾਡੇਮਸ ਨੇ ਮੰਗਲ 'ਤੇ ਡਿੱਗਣ ਵਾਲੀ ਰੋਸ਼ਨੀ ਦਾ ਵੀ ਜ਼ਿਕਰ ਕੀਤਾ ਸੀ। ਉਨ੍ਹਾਂ ਇਹ ਸੁਝਾਅ ਦਿੱਤਾ ਹੈ ਕਿ ਮਨੁੱਖ 2023 ਵਿੱਚ ਲਾਲ ਗ੍ਰਹਿ ਦਾ ਦੌਰਾ ਕਰ ਸਕਦਾ ਹੈ। 

ਨਵਾਂ ਪੋਪ- ਨੋਸਟ੍ਰਾਡੇਮਸ ਦੀ 2023 ਲਈ ਦੀ ਤੀਜੀ ਭਵਿੱਖਬਾਣੀ ਇੱਕ ਨਵਾਂ ਪੋਪ ਹੈ। ਉਨ੍ਹਾਂ ਕਿਹਾ ਕਿ ਪੋਪ ਫਰਾਂਸਿਸ ਆਖਰੀ ਸੱਚੇ ਪੋਪ ਹੋਣਗੇ। ਅਗਲਾ ਪੋਪ ਇੱਕ ਘੁਟਾਲਾ ਕਰੇਗਾ। ਨੋਸਟ੍ਰਾਡੇਮਸ ਨੇ ਲਿਖਿਆ, ਪਵਿੱਤਰ ਰੋਮਨ ਚਰਚ ਦੇ ਅੰਤਮ ਜ਼ੁਲਮ ਵਿੱਚ ਪੀਟਰ ਰੋਮਨ ਹੋਵੇਗਾ ਜੋ ਬਹੁਤ ਸਾਰੀਆਂ ਮੁਸੀਬਤਾਂ ਵਿੱਚ ਆਪਣੇ ਇੱਜੜ ਦਾ ਪਾਲਣ ਪੋਸ਼ਣ ਕਰੇਗਾ ਤੇ ਜਿਸ ਤੋਂ ਬਾਅਦ ਸੱਤ ਪਹਾੜੀ ਸ਼ਹਿਰ ਤਬਾਹ ਹੋ ਜਾਣਗੇ।

ਅਸਮਾਨੀ ਅੱਗ- ਨੋਸਟ੍ਰਾਡੇਮਸ ਨੇ ਸ਼ਾਹੀ ਮਹਿਲ 'ਤੇ ਇੱਕ ਅਸਮਾਨੀ ਅੱਗ ਦੀ ਭਵਿੱਖਬਾਣੀ ਕੀਤੀ ਸੀ। ਇਸ ਬਾਰੇ ਕਿਹਾ ਸੀ ਕਿ ਸਭਿਅਤਾ ਦੀ ਸੁਆਹ ਵਿੱਚੋਂ ਇੱਕ ਨਵਾਂ ਵਿਸ਼ਵ ਪ੍ਰਬੰਧ ਉਭਰੇਗਾ। ਲੋਕ ਇਸ ਨੂੰ ਕਿਸੇ ਰਾਜੇ ਜਾਂ ਰਾਜ ਦੇ ਮਹਾਨ ਮੁਖੀ ਲਈ ਸੰਭਾਵੀ ਖਤਰੇ ਵਜੋਂ ਦੇਖ ਰਹੇ ਹਨ।

ਪ੍ਰਿੰਸ ਹੈਰੀ ਬ੍ਰਿਟੇਨ ਦੇ ਅਗਲੇ ਕਿੰਗ ਹੋਣਗੇ- ਨੋਸਟ੍ਰਾਡੇਮਸ ਨੇ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਬਾਰੇ ਭਵਿੱਖਬਾਣੀ ਕੀਤੀ ਸੀ। ਸਾਲ 2005 ਵਿੱਚ ਮਾਰੀਓ ਰੀਡਿੰਗ ਦੀ ਇੱਕ ਕਿਤਾਬ ਆਈ ਸੀ, ਜੋ ਨੋਸਟ੍ਰਾਡੇਮਸ ਦਾ ਸਭ ਤੋਂ ਵੱਡਾ ਮਾਹਰ ਹੈ। ਉਨ੍ਹਾਂ ਕਿਤਾਬ ਵਿੱਚ ਦਾਅਵਾ ਕੀਤਾ ਹੈ ਕਿ ਕਿੰਗ ਚਾਰਲਸ III ਪ੍ਰਿੰਸ ਹੈਰੀ ਲਈ ਗੱਦੀ ਤਿਆਗ ਦੇਣਗੇ। ਰੀਡਿੰਗ ਦੀ ਕਿਤਾਬ ਨੋਸਟ੍ਰਾਡੇਮਸ: ਦ ਕੰਪਲੀਟ ਪ੍ਰੋਫੇਸੀਜ਼ ਫਾਰ ਦਿ ਫਿਊਚਰ ਵਿੱਚ ਸੰਪੂਰਨ ਭਵਿੱਖਬਾਣੀਆਂ ਦਾ ਜ਼ਿਕਰ ਹੈ ਕਿ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਦੀ ਭਵਿੱਖਬਾਣੀ ਨੋਸਟ੍ਰਾਡੇਮਸ ਨੇ ਆਪਣੀ ਕਿਤਾਬ ਵਿੱਚ 450 ਸਾਲ ਪਹਿਲਾਂ ਕੀਤੀ ਸੀ।

ਇਹ ਵੀ ਪੜ੍ਹੋ: Viral Video: ਮੰਡਪ 'ਚ ਆਪਸ 'ਚ ਹੀ ਭਿੜ ਗਏ ਲਾੜਾ-ਲਾੜੀ, ਨਾ ਤਾਂ ਪਰਿਵਾਰ ਵਾਲਿਆਂ ਦਾ, ਨਾ ਮਹਿਮਾਨਾਂ ਦਾ ਖਿਆਲ!

ਉਨ੍ਹਾਂ ਅੱਗੇ ਜ਼ਿਕਰ ਕੀਤਾ ਹੈ ਕਿ ਕਿੰਗ ਚਾਰਲਸ III 2022 ਵਿੱਚ 74 ਸਾਲ ਦੀ ਉਮਰ ਵਿੱਚ ਬਾਦਸ਼ਾਹ ਵਜੋਂ ਅਹੁਦਾ ਸੰਭਾਲਣਗੇ। ਨੋਸਟ੍ਰਾਡੇਮਸ ਨੇ ਭਵਿੱਖਬਾਣੀ ਕੀਤੀ ਸੀ ਕਿ ਇੱਕ ਵਿਅਕੀਤ ਕਿੰਗ ਚਾਰਲਸ ਦੀ ਥਾਂ ਲਵੇਗਾ, ਜਿਸ ਨੇ ਕਦੇ ਕਿੰਗ ਬਣਨ ਦੀ ਉਮੀਦ ਨਹੀਂ ਕੀਤੀ ਸੀ। ਇਸ ਦਾ ਮਤਲਬ ਇਹ ਸੀ ਕਿ ਪ੍ਰਿੰਸ ਵਿਲੀਅਮ ਨੂੰ ਕਿਸੇ ਕਾਰਨ ਕਰਕੇ ਵੱਖ ਰੱਖਿਆ ਜਾਵੇਗਾ। ਉਨ੍ਹਾਂ ਅੱਗੇ ਲਿਖਿਆ ਹੈ ਕਿ ਹੈਰੀ 38 ਸਾਲ ਦੀ ਉਮਰ ਵਿੱਚ ਰਾਜਾ ਹੈਨਰੀ ਦੇ ਰੂਪ ਵਿੱਚ ਰਾਜ ਗੱਦੀ 'ਤੇ ਬੈਠਣਗੇ।

ਇਹ ਵੀ ਪੜ੍ਹੋ: Weight Loss Tips: ਕੀ ਤੁਹਾਡਾ ਵੀ ਵਧ ਗਿਆ ਭਾਰ? ਬੇਹੱਦ ਸੌਖੇ 10 ਟਿਪਸ ਅਜਮਾਓ, ਮਿਲਣਗੇ ਹੈਰਾਨ ਕਰ ਦੇਣ ਵਾਲੇ ਫਾਇਦੇ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ
Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ
Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ
Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ
Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ
Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ
ਹੁਣ ਪਰਾਲੀ ਸਾੜਨ ਵਾਲਿਆਂ ਦੀ ਖੈਰ ਨਹੀਂ! ਸਰਕਾਰ ਨੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਵਧਾਇਆ ਜ਼ੁਰਮਾਨਾ
ਹੁਣ ਪਰਾਲੀ ਸਾੜਨ ਵਾਲਿਆਂ ਦੀ ਖੈਰ ਨਹੀਂ! ਸਰਕਾਰ ਨੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਵਧਾਇਆ ਜ਼ੁਰਮਾਨਾ
Advertisement
ABP Premium

ਵੀਡੀਓਜ਼

ਮੰਡੀ 'ਚ ਰਾਤ ਕੱਟਣੀ Raja Warring ਨੂੰ ਹੁਣ ਕਿਉਂ ਯਾਦ ਆਈ ?ਕੀ ਬਰਨਾਲਾ ਦੇ ਲੋਕ ਇਸ ਵਾਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਝੋਲੀ ਪਾਉਣਗੇ ਜਿੱਤ?ਕੋਣ ਕਰ ਰਿਹਾ Panjab University 'ਚ ਰਾਸ਼ਟਰਪਤੀ ਰਾਜ ਲਾਓੁਣ ਦੀ ਕੋਸ਼ਿਸ਼?Canada Hindu Mandir। ਸਿੱਖ ਕਦੇ ਕਿਸੇ ਧਾਰਮਿਕ ਥਾਂ 'ਤੇ ਹਮਲਾ ਨਹੀਂ ਕਰਦੇ..|Abp sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ
Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ
Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ
Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ
Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ
Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ
ਹੁਣ ਪਰਾਲੀ ਸਾੜਨ ਵਾਲਿਆਂ ਦੀ ਖੈਰ ਨਹੀਂ! ਸਰਕਾਰ ਨੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਵਧਾਇਆ ਜ਼ੁਰਮਾਨਾ
ਹੁਣ ਪਰਾਲੀ ਸਾੜਨ ਵਾਲਿਆਂ ਦੀ ਖੈਰ ਨਹੀਂ! ਸਰਕਾਰ ਨੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਵਧਾਇਆ ਜ਼ੁਰਮਾਨਾ
Punjab Rice: ਪੰਜਾਬ ਦੇ ਕਿਸਾਨਾਂ ਖਿਲਾਫ ਕੌਣ ਰਚ ਰਿਹਾ ਸਾਜਿਸ਼ ? ਕਈ ਸੂਬੇ ਪੰਜਾਬੀ ਚੌਲ ਖਾਣ ਤੋਂ ਇਨਕਾਰੀ
Punjab Rice: ਪੰਜਾਬ ਦੇ ਕਿਸਾਨਾਂ ਖਿਲਾਫ ਕੌਣ ਰਚ ਰਿਹਾ ਸਾਜਿਸ਼ ? ਕਈ ਸੂਬੇ ਪੰਜਾਬੀ ਚੌਲ ਖਾਣ ਤੋਂ ਇਨਕਾਰੀ
Shah Rukh Khan Death Threat: ਸਲਮਾਨ ਖਾਨ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ 'ਚ ਜੁੱਟੀ ਮੁੰਬਈ ਪੁਲਿਸ
ਸਲਮਾਨ ਖਾਨ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ 'ਚ ਜੁੱਟੀ ਮੁੰਬਈ ਪੁਲਿਸ
ਜਲੰਧਰ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਕੌਸ਼ਲ ਬੰਬੀਹਾ ਗਿਰੋਹ ਦੇ 2 ਸਾਥੀ ਕਾਬੂ, ਗੋਲੀ ਲੱਗਣ ਨਾਲ ਹੋਏ ਜ਼ਖਮੀ
ਜਲੰਧਰ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਕੌਸ਼ਲ ਬੰਬੀਹਾ ਗਿਰੋਹ ਦੇ 2 ਸਾਥੀ ਕਾਬੂ, ਗੋਲੀ ਲੱਗਣ ਨਾਲ ਹੋਏ ਜ਼ਖਮੀ
ਹਾਈ ਵੋਲਟੇਜ ਤਾਰਾਂ ਦੀ ਚਪੇਟ 'ਚ ਆਉਣ ਨਾਲ ਰੇਲਵੇ ਮੁਲਾਜ਼ਮ ਨੂੰ ਲੱਗਿਆ ਕਰੰਟ, ਮੁਲਾਜ਼ਮਾਂ ਨੇ ਸਾਰਾ ਕੰਮਕਾਜ ਕੀਤਾ ਠੱਪ
ਹਾਈ ਵੋਲਟੇਜ ਤਾਰਾਂ ਦੀ ਚਪੇਟ 'ਚ ਆਉਣ ਨਾਲ ਰੇਲਵੇ ਮੁਲਾਜ਼ਮ ਨੂੰ ਲੱਗਿਆ ਕਰੰਟ, ਮੁਲਾਜ਼ਮਾਂ ਨੇ ਸਾਰਾ ਕੰਮਕਾਜ ਕੀਤਾ ਠੱਪ
Embed widget