Weight Loss Tips: ਕੀ ਤੁਹਾਡਾ ਵੀ ਵਧ ਗਿਆ ਭਾਰ? ਬੇਹੱਦ ਸੌਖੇ 10 ਟਿਪਸ ਅਜਮਾਓ, ਮਿਲਣਗੇ ਹੈਰਾਨ ਕਰ ਦੇਣ ਵਾਲੇ ਫਾਇਦੇ
Weight Loss Tips: ਆਧੁਨਿਕ ਰਹਿਣ-ਸਹਿਣ ਤੇ ਖਾਣ-ਪੀਣ ਕਾਰਨ ਜ਼ਿਆਦਾਤਰ ਲੋਕ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਮੋਟਾਪਾ ਸਰੀਰ ਦੀ ਸੁੰਦਰਤਾ ਨੂੰ ਤਾਂ ਘਟਾਉਂਦਾ ਹੀ ਹੈ ਸਗੋਂ ਇਸ ਦੇ ਨਾਲ ਹੀ ਬਹੁਤ ਸਾਰੀਆਂ ਬਿਮਾਰੀਆਂ ਹੋਣ
Weight Loss Tips: ਆਧੁਨਿਕ ਰਹਿਣ-ਸਹਿਣ ਤੇ ਖਾਣ-ਪੀਣ ਕਾਰਨ ਜ਼ਿਆਦਾਤਰ ਲੋਕ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਮੋਟਾਪਾ ਸਰੀਰ ਦੀ ਸੁੰਦਰਤਾ ਨੂੰ ਤਾਂ ਘਟਾਉਂਦਾ ਹੀ ਹੈ ਸਗੋਂ ਇਸ ਦੇ ਨਾਲ ਹੀ ਬਹੁਤ ਸਾਰੀਆਂ ਬਿਮਾਰੀਆਂ ਹੋਣ ਦੇ ਜ਼ੋਖ਼ਮ ਨੂੰ ਵੀ ਵਧਾਉਂਦਾ ਹੈ। ਮੋਟਾਪਾ ਦਿਲ ਦੀ ਬਿਮਾਰੀ ਦਾ ਕਾਰਨ ਬਣਦਾ ਹੈ। ਮੋਟੇ ਲੋਕ ਜਲਦੀ ਥੱਕ ਜਾਂਦੇ ਹਨ ਤੇ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦੇ।
ਮੋਟਾਪਾ ਘੱਟ ਕਰਨ ਲਈ ਲੋਕ ਜ਼ਿੰਮਾਂ ਵਿੱਚ ਪਸੀਨਾ ਵਹਾਉਂਦੇ ਹਨ। ਇਸ ਦਾ ਨਾਲ ਹੀ ਡਾਈਟਿੰਗ ਵੀ ਕਰਦੇ ਹਨ। ਇਸ ਤੋਂ ਇਲਾਵਾ ਕਈ ਲੋਕ ਮੈਡੀਸਨ ਤੇ ਆਪ੍ਰੇਸ਼ਨ ਤੱਕ ਦਾ ਸਹਾਰਾ ਲੈਂਦੇ। ਇਸ ਲਈ ਲੋਕ ਮੋਟਾ ਖਰਚਾ ਕਰਦੇ ਹਨ। ਬੇਸ਼ੱਕ ਕਈ ਲੋਕਾਂ ਲਈ ਇਹ ਸਾਰੇ ਤਰੀਕੇ ਵੀ ਸਹੀ ਹੋਣ ਪਰ ਕੁਝ ਆਸਾਨ ਢੰਗਾਂ ਨਾਲ ਵੀ ਮੋਟਾਪੇ ਉੱਪਰ ਕਾਬੂ ਪਾਇਆ ਜਾ ਸਕਦਾ ਹੈ। ਅੱਜ ਅਸੀਂ 10 ਤਰੀਕਿਆਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਮੋਟਾਪੇ ਤੋਂ ਦੂਰ ਰਹਿ ਸਕਦੇ ਹੋ।
- ਸਵੇਰੇ ਉੱਠਣ ਤੋਂ ਬਾਅਦ ਪਹਿਲਾਂ ਬਾਸੀ ਮੂੰਹ ਕੋਸਾ ਪਾਣੀ ਪੀਓ। ਇਸ 'ਚ ਤੁਸੀਂ ਨਿੰਬੂ ਦਾ ਰਸ ਵੀ ਪਾ ਸਕਦੇ ਹੋ।
- ਸਵੇਰੇ ਉੱਠਣ ਤੋਂ ਬਾਅਦ ਸੈਰ 'ਤੇ ਜ਼ਰੂਰ ਜਾਓ। ਸਵੇਰੇ ਤੁਰਨਾ ਚੰਗੀ ਸਿਹਤ 'ਚ ਮਦਦ ਕਰਦਾ ਹੈ। ਘੱਟੋ-ਘੱਟ 45 ਮਿੰਟ ਚੱਲੋ ਜਾਂ 15 ਮਿੰਟ ਲਈ ਦੌੜੋ।
- ਸਵੇਰ ਦਾ ਨਾਸ਼ਤਾ ਕਰੋ। ਨਾਸ਼ਤੇ 'ਚ ਪ੍ਰੋਟੀਨ ਤੇ ਕੈਲੋਰੀ ਭਰਪੂਰ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ।
- ਦੁਪਹਿਰ ਦਾ ਖਾਣਾ ਖਾਂਦੇ ਸਮੇਂ, ਧਿਆਨ ਰੱਖੋ ਕਿ ਇਹ ਸੰਤੁਲਿਤ ਤੇ ਪੌਸ਼ਟਿਕ ਹੋਣਾ ਚਾਹੀਦਾ ਹੈ। ਪੇਟ ਨੂੰ ਭਰਨ ਦੀ ਆਦਤ ਛੱਡ ਦਿਓ।
- ਸ਼ਾਮ ਨੂੰ ਇੱਕ ਫਲ ਜ਼ਰੂਰ ਖਾਓ। ਕੋਸ਼ਿਸ਼ ਕਰੋ ਇਹ ਫਲ ਖੱਟੇ ਹੋਣ।
- ਰਾਤ ਦਾ ਖਾਣਾ ਸਮੇਂ ਸਿਰ ਖਾਓ। ਦੇਰ ਰਾਤ ਨੂੰ ਖਾਣਾ ਖਾਣ ਦੀ ਆਦਤ ਨਾਲ ਮੋਟਾਪਾ ਵੱਧਦਾ ਹੈ। ਡਿਨਰ ਤੇਲ ਵਾਲਾ ਨਹੀਂ ਹੋਣਾ ਚਾਹੀਦਾ।
- ਵਧੇਰੇ ਪਾਣੀ ਪੀਣਾ ਚਾਹੀਦਾ ਹੈ। ਜਿੰਨਾ ਜ਼ਿਆਦਾ ਤੁਸੀਂ ਪਾਣੀ ਪੀਓਗੇ, ਸਰੀਰ ਦੀ ਸਾਫ ਸਫਾਈ ਹੋਵੇਗੀ। ਇਹ ਯਕੀਨੀ ਬਣਾਓ ਕਿ ਪੀਣ ਵੇਲੇ ਪਾਣੀ ਗਰਮ ਹੋਵੇ।
- ਸਾਫਟ ਡਰਿੰਕ ਸਰੀਰ ਲਈ ਵਧੀਆ ਨਹੀਂ ਹੁੰਦੇ, ਇਹ ਮੋਟਾਪਾ ਵੀ ਵਧਾਉਂਦੇ ਹਨ ਤੇ ਪੇਟ ਨਾਲ ਸਬੰਧਤ ਹੋਰ ਬਿਮਾਰੀਆਂ ਹੋਣ ਦੀ ਸੰਭਾਵਨਾ ਵੀ ਹੁੰਦੀ ਹੈ।
ਇਹ ਵੀ ਪੜ੍ਹੋ: Tickling: ਆਪਣੇ ਹੱਥਾਂ ਨਾਲ ਗੁਦਗੁਦੀ ਕਰਨ 'ਤੇ ਕਿਉਂ ਨਹੀਂ ਆਉਂਦਾ ਹਾਸਾ... ਇਹ ਹੈ ਕਾਰਨ
- ਤਣਾਅ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ, ਤਣਾਅ ਵੀ ਭਾਰ ਵਧਾਉਂਦਾ ਹੈ।
- ਮੋਟਾਪਾ ਲੰਬੇ ਸਮੇਂ ਲਈ ਖਾਲੀ ਪੇਟ ਕਰਕੇ ਵੀ ਵਧਦਾ ਹੈ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਦੇ ਜੋਖਮ ਨੂੰ ਵਧਾਉਂਦਾ ਹੈ
ਇਹ ਵੀ ਪੜ੍ਹੋ: Honey Singh: ਹਨੀ ਸਿੰਘ ਨੇ ਮਾਂ ਦੀ ਪੁਰਾਣੀ ਤਸਵੀਰ ਕੀਤੀ ਸ਼ੇਅਰ, ਪਿਤਾ ਤੋਂ ਬਾਅਦ ਮਾਤਾ ਨੂੰ ਕੀਤਾ ਜਨਮਦਿਨ Wish
Check out below Health Tools-
Calculate Your Body Mass Index ( BMI )