Trending News: ਔਰਤ ਨੇ ਬੁੱਕ ਕਰਵਾਇਆ 1.5 ਲੱਖ ਰੁਪਏ ਦਾ iPhone 13 Pro Max, ਪਰ ਪੈਕੇਟ 'ਚ ਮਿਲਿਆ 76 ਰੁਪਏ ਦਾ ਸਾਬਣ
ਤੁਸੀਂ ਡਿਲੀਵਰੀ ਬੁਆਏ (Delivery Boy) ਵੱਲੋਂ ਆਨਲਾਈਨ ਸ਼ਾਪਿੰਗ (Online Shopping) ਵਿੱਚ ਗਲਤ ਸਾਮਾਨ ਦੇਣ ਦੇ ਕਈ ਮਾਮਲੇ ਸੁਣੇ ਹੋਣਗੇ। ਅਜਿਹੇ ਮਾਮਲੇ ਸਮੇਂ-ਸਮੇਂ 'ਤੇ ਆਉਂਦੇ ਰਹਿੰਦੇ ਹਨ।
Latest Trending News: ਤੁਸੀਂ ਡਿਲੀਵਰੀ ਬੁਆਏ (Delivery Boy) ਵੱਲੋਂ ਆਨਲਾਈਨ ਸ਼ਾਪਿੰਗ (Online Shopping) ਵਿੱਚ ਗਲਤ ਸਾਮਾਨ ਦੇਣ ਦੇ ਕਈ ਮਾਮਲੇ ਸੁਣੇ ਹੋਣਗੇ। ਅਜਿਹੇ ਮਾਮਲੇ ਸਮੇਂ-ਸਮੇਂ 'ਤੇ ਆਉਂਦੇ ਰਹਿੰਦੇ ਹਨ। ਕੋਈ ਵਿਅਕਤੀ ਥੋੜ੍ਹੀ ਜਿਹੀ ਰਕਮ ਵਿੱਚ ਅਜਿਹੀ ਗੜਬੜੀ ਨੂੰ ਸਹਿ ਸਕਦਾ ਹੈ, ਪਰ ਸੋਚੋ ਕਿ ਜੇਕਰ ਡੇਢ ਲੱਖ ਰੁਪਏ ਦੇ ਸਾਮਾਨ ਵਿੱਚ ਅਜਿਹੀ ਗਲਤੀ ਹੋਵੇ ਤਾਂ ਗਾਹਕ ਦਾ ਕੀ ਹਾਲ ਹੋਵੇਗਾ।
ਅਜਿਹਾ ਹੀ ਇੱਕ ਫਰਜ਼ੀਵਾੜਾ ਬ੍ਰਿਟੇਨ (United Kingdom) ਦੀ ਰਹਿਣ ਵਾਲੀ ਇੱਕ ਔਰਤ ਨਾਲ ਸਾਹਮਣੇ ਆਇਆ ਹੈ। ਮਹਿਲਾ ਨੇ ਆਈਫੋਨ 13 ਪ੍ਰੋ ਮੈਕਸ (iPhone 13 Pro Max) ਕਰੀਬ ਡੇਢ ਲੱਖ ਰੁਪਏ 'ਚ ਖਰੀਦਿਆ ਸੀ ਪਰ ਉਸ ਨੂੰ ਜੋ ਪੈਕੇਟ ਡਿਲੀਵਰ ਕੀਤਾ ਗਿਆ, ਉਸ 'ਚ ਕਰੀਬ 76 ਰੁਪਏ ਦਾ ਸਾਬਣ ਮਿਲਿਆ। ਆਓ ਜਾਣਦੇ ਹਾਂ ਪੂਰੇ ਮਾਮਲੇ ਬਾਰੇ ਵਿਸਥਾਰ ਨਾਲ।
ਪੈਕੇਟ ਖੋਲ੍ਹਦਿਆਂ ਹੀ ਝਟਕਾ ਲੱਗਾ
ਰਿਪੋਰਟ ਮੁਤਾਬਕ ਖੌਲਾ ਲਫਹੇਲੀ (Khaoula Lafhaily) ਨਾਂ ਦੀ ਔਰਤ ਨੇ ਆਨਲਾਈਨ ਸ਼ਾਪਿੰਗ ਸਾਈਟ ਤੋਂ ਆਈਫੋਨ 13 ਪ੍ਰੋ ਮੈਕਸ (iPhone 13 Pro Max) ਬੁੱਕ ਕੀਤਾ ਸੀ। ਦੋ ਦਿਨਾਂ ਬਾਅਦ ਕੋਰੀਅਰ ਬੁਆਏ ਨੇ ਉਨ੍ਹਾਂ ਨੂੰ ਪੈਕੇਟ ਪਹੁੰਚਾ ਦਿੱਤਾ। ਜਦੋਂ ਉਨ੍ਹਾਂ ਇਸਨੂੰ ਖੋਲ੍ਹਿਆ ਤਾਂ ਉਹ ਦੰਗ ਰਹਿ ਗਈ। ਅਸਲ 'ਚ ਉਸ ਪੈਕੇਟ 'ਚ ਆਈਫੋਨ ਦੀ ਬਜਾਏ ਸਾਬਣ ਰੱਖਿਆ ਗਿਆ ਸੀ, ਜਿਸ ਦੀ ਕੀਮਤ ਕਰੀਬ 76 ਰੁਪਏ ਸੀ।
EMI 'ਤੇ ਬੁੱਕ ਕੀਤਾ ਸੀ
ਰਿਪੋਰਟ ਮੁਤਾਬਕ ਇਸ ਤਰ੍ਹਾਂ ਦੀ ਠੱਗੀ ਡਿਲੀਵਰੀ ਬੁਆਏ ਵੱਲੋਂ ਸਾਮਾਨ ਦੀ ਡਿਲੀਵਰੀ ਕਰਦੇ ਸਮੇਂ ਕੀਤੀ ਜਾਂਦੀ ਹੈ। ਔਰਤ ਨੇ ਇਹ ਮੋਬਾਈਲ 36 ਮਹੀਨਿਆਂ ਦੀ EMI 'ਤੇ ਖਰੀਦਿਆ ਸੀ। ਤੁਹਾਨੂੰ ਦੱਸ ਦੇਈਏ ਕਿ ਆਈਫੋਨ ਦੇ ਇਸ ਮਾਡਲ ਦੀ ਕੀਮਤ ਯੂਨਾਈਟਿਡ ਕਿੰਗਡਮ ਵਿੱਚ ਲਗਭਗ 1.5 ਲੱਖ ਰੁਪਏ ਹੈ, ਜਦੋਂ ਕਿ ਭਾਰਤ ਵਿੱਚ ਇਹ ਮਾਡਲ 1 ਲੱਖ 29 ਹਜ਼ਾਰ ਰੁਪਏ ਤੱਕ ਉਪਲਬਧ ਹੈ।
ਡਿਲੀਵਰੀ ਬੁਆਏ ਨੇ ਕੀਤੀ ਕਈ ਲਾਪ੍ਰਵਾਹੀਆਂ
ਇਸ ਮਾਮਲੇ 'ਚ ਕਾਫੀ ਲਾਪ੍ਰਵਾਹੀ ਸਾਹਮਣੇ ਆਈ ਹੈ। ਪੀੜਤ ਔਰਤ ਦਾ ਕਹਿਣਾ ਹੈ ਕਿ ਇਸ ਫੋਨ ਦੀ ਬੁਕਿੰਗ ਕਰਦੇ ਸਮੇਂ ਉਸ ਨੇ ਅਗਲੇ ਦਿਨ ਡਿਲੀਵਰੀ ਦਾ ਵਿਕਲਪ ਚੁਣਿਆ ਸੀ ਪਰ ਸਾਮਾਨ 2 ਦਿਨ ਬਾਅਦ ਪਹੁੰਚ ਗਿਆ। ਡਿਲੀਵਰੀ ਬੁਆਏ ਨੇ ਤੈਅ ਦਿਨ 'ਤੇ ਫੋਨ ਕਰਕੇ ਕਿਹਾ ਸੀ ਕਿ ਉਹ ਜਾਮ 'ਚ ਫਸਿਆ ਹੋਇਆ ਹੈ, ਇਸ ਲਈ ਉਹ ਅੱਜ ਡਿਲੀਵਰੀ ਨਹੀਂ ਕਰ ਸਕੇਗਾ। ਇੰਨਾ ਹੀ ਨਹੀਂ ਦੂਜੀ ਵਾਰ ਵੀ ਡਿਲੀਵਰੀ ਬੁਆਏ ਨੇ ਇਹ ਪੈਕੇਟ ਸਿੱਧਾ ਨਹੀਂ ਦਿੱਤਾ।
ਉਸ ਨੇ ਘਰ ਦੇ ਦਰਵਾਜ਼ੇ ਦੀ ਤਸਵੀਰ ਕਲਿੱਕ ਕੀਤੀ ਤੇ ਰਿਪੋਰਟ ਭੇਜੀ ਕਿ ਘਰ ਵਿੱਚ ਕੋਈ ਨਹੀਂ ਸੀ, ਜਦੋਂ ਕਿ ਔਰਤ ਉਸ ਸਮੇਂ ਘਰ ਵਿੱਚ ਸੀ। ਕਾਫੀ ਜੱਦੋ-ਜਹਿਦ ਤੋਂ ਬਾਅਦ ਜਦੋਂ ਮਹਿਲਾ ਨੂੰ ਪੈਕੇਟ ਮਿਲਿਆ ਤਾਂ ਉਹ ਵੀ ਗਲਤ ਸੀ, ਹੁਣ ਮਹਿਲਾ ਨੇ ਸ਼ਾਪਿੰਗ ਵੈੱਬਸਾਈਟ 'ਤੇ ਸ਼ਿਕਾਇਤ ਦਿੱਤੀ ਹੈ। ਇਸ ਦੇ ਨਾਲ ਹੀ ਕੋਰੀਅਰ ਕੰਪਨੀ ਦਾ ਕਹਿਣਾ ਹੈ ਕਿ ਉਹ ਜਾਂਚ ਕਰਵਾ ਰਹੀ ਹੈ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :