ਆਪਣੀ ਹੀ ਤਸਵੀਰ 'ਤੇ ਕਮੈਂਟ ਕਰਨਾ ਮਹਿਲਾ ਨੂੰ ਪਿਆ ਮਹਿੰਗਾ, ਫੇਸਬੁੱਕ ਨੇ ਕਰ ਦਿੱਤਾ ਬੈਨ
Facebook Block Woman: ਫੇਸਬੁੱਕ ਇੱਕ ਅਜਿਹਾ ਮਾਧਿਅਮ ਹੈ ਜਿੱਥੇ ਦੁਨੀਆ ਭਰ ਦੇ ਲੋਕ ਇੱਕ ਦੂਜੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਨ। ਅਜਿਹਾ ਪਲੇਟਫਾਰਮ ਹੈ ਜਿੱਥੇ ਕੋਈ ਵੀ ਵਿਅਕਤੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠ ਕੇ ਆਪਣੀ ਰਾਏ
Facebook Block Woman: ਫੇਸਬੁੱਕ ਇੱਕ ਅਜਿਹਾ ਮਾਧਿਅਮ ਹੈ ਜਿੱਥੇ ਦੁਨੀਆ ਭਰ ਦੇ ਲੋਕ ਇੱਕ ਦੂਜੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਨ। ਅਜਿਹਾ ਪਲੇਟਫਾਰਮ ਹੈ ਜਿੱਥੇ ਕੋਈ ਵੀ ਵਿਅਕਤੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠ ਕੇ ਆਪਣੀ ਰਾਏ ਦੇ ਸਕਦਾ ਹੈ। ਜਿਸ ਤਰ੍ਹਾਂ ਨਾਲ ਲੋਕਾਂ 'ਚ ਫੇਸਬੁੱਕ ਦੀ ਵਰਤੋਂ ਵਧੀ ਹੈ, ਉਸ ਨੂੰ ਦੇਖਦੇ ਹੋਏ ਫੇਸਬੁੱਕ ਨੇ ਵੀ ਆਪਣੇ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ। ਇਹ ਨਿਯਮ ਇੰਨੇ ਸਖ਼ਤ ਹਨ ਕਿ Facebook Users ਦੀ ਥੋੜ੍ਹੀ ਜਿਹੀ ਲਾਪ੍ਰਵਾਹੀ ਉਸ ਨੂੰ ਬਹੁਤ ਮਹਿੰਗੀ ਪੈ ਸਕਦੀ ਹੈ।
ਇੱਕ ਛੋਟੀ ਜਿਹੀ ਗਲਤੀ ਨਾਲ ਤੁਹਾਡਾ ਅਕਾਊਂਟ ਬਲੌਕ ਹੋ ਸਕਦਾ ਹੈ ਜਾਂ ਫੇਸਬੁੱਕ ਤੁਹਾਡੀ ਆਈਡੀ ਨੂੰ ਕੁਝ ਦਿਨਾਂ ਲਈ ਬੈਨ ਵੀ ਕਰ ਸਕਦਾ ਹੈ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਦੀ ਛੋਟੀ ਜਿਹੀ ਗਲਤੀ ਕਾਰਨ ਉਸ ਨੂੰ ਫੇਸਬੁੱਕ ਨੇ 1 ਮਹੀਨੇ ਲਈ ਬੈਨ ਕਰ ਦਿੱਤਾ ਸੀ। ਫੇਸਬੁੱਕ ਨੇ ਇਸ ਔਰਤ 'ਤੇ ਪਾਬੰਦੀ ਕਿਉਂ ਲਗਾਈ ਹੈ, ਇਹ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੇ ਯਕੀਨਨ ਹੱਸ ਵੀ ਪਓਗੇ।
ਦਰਅਸਲ ਕਲੇਅਰ ਸ਼ਾਰਪ ਨਾਮ ਦੀ ਇਸ ਔਰਤ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦੱਸਿਆ ਕਿ ਉਸ ਨੇ ਆਪਣੀ ਇਕ ਤਸਵੀਰ ਫੇਸਬੁੱਕ 'ਤੇ ਸ਼ੇਅਰ ਕੀਤੀ ਹੈ। ਜਿਸ 'ਤੇ ਕਮੈਂਟ ਕਰਦੇ ਹੋਏ ਮਹਿਲਾ ਨੇ ਆਪਣੀ ਤੁਲਨਾ ਆਲੂ ਨਾਲ ਕੀਤੀ। ਇਸ ਤੋਂ ਬਾਅਦ ਫੇਸਬੁੱਕ ਨੇ ਉਸ 'ਤੇ 1 ਮਹੀਨੇ ਲਈ ਬੈਨ ਲਗਾ ਦਿੱਤਾ ਹੈ। ਹਾਲਾਂਕਿ, ਇਹ ਕਾਰਨ ਕਾਫ਼ੀ ਹੈਰਾਨੀਜਨਕ ਹੈ।
ਦਰਅਸਲ, ਜਦੋਂ ਕਲੇਅਰ ਨੇ ਆਪਣੀ ਤਸਵੀਰ 'ਤੇ ਆਪਣੇ ਆਪ ਨੂੰ ਆਲੂ ਵਾਂਗ ਦਿਖਾਈ ਦੇਣ ਬਾਰੇ ਲਿਖਿਆ, ਤਾਂ ਫੇਸਬੁੱਕ ਨੇ ਅੰਦਾਜ਼ਾ ਲਗਾਇਆ ਕਿ ਉਹ ਕਿਸੇ ਦਾ ਮਜ਼ਾਕ ਉਡਾ ਰਹੀ ਹੈ। ਇਸ ਤੋਂ ਬਾਅਦ ਕਲੇਅਰ ਨੇ ਫੇਸਬੁੱਕ ਨੂੰ ਬੈਨ ਕਰਨ ਦਾ ਕਾਰਨ ਦੱਸਣ ਲਈ ਗੁਜ਼ਾਰਿਸ਼ ਕੀਤੀ ਅਤੇ ਫੇਸਬੁੱਕ ਵੱਲੋਂ ਦਿੱਤੇ ਜਵਾਬ ਦਾ ਸਕਰੀਨ ਸ਼ਾਟ ਕਲੇਅਰ ਨੇ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ।
30 day ban from Facebook for likening myself to a potato. 🙈 pic.twitter.com/jvOWhbqlQl
— Claire Sharp (@SpinoniSharp) January 28, 2022
ਇਹ ਵੀ ਪੜ੍ਹੋ: ਕੁੱਤੀ ਦੇ ਵਿਆਹ ’ਤੇ 2 ਕਰੋੜ ਰੁਪਏ ਖਰਚਾ, ਸੋਨੇ ਦੇ ਗਹਿਣਿਆਂ ਨਾਲ ਲੱਦਿਆ
ਕਲੇਅਰ ਨੇ ਫੇਸਬੁੱਕ 'ਤੇ ਆਪਣੇ ਸਪੱਸ਼ਟੀਕਰਨ 'ਚ ਕਿਹਾ ਕਿ ਉਸ ਨੇ ਸਿਰਫ ਆਪਣੀ ਤਸਵੀਰ 'ਤੇ ਟਿੱਪਣੀ ਕੀਤੀ ਸੀ। ਅਸਲ 'ਚ ਉਸ ਨੇ ਜੋ ਪਹਿਰਾਵਾ ਪਾਇਆ ਸੀ, ਉਸ ਕਾਰਨ ਉਹ ਆਲੂ ਵਰਗੀ ਲੱਗ ਰਹੀ ਸੀ। ਉਸਨੇ ਕਿਸੇ ਹੋਰ ਨੂੰ ਅਜਿਹੀ ਗੱਲ ਨਹੀਂ ਕਹੀ ਸੀ ਜਿਸ ਨਾਲ ਕਿਸੇ ਨੂੰ ਦੁੱਖ ਹੁੰਦਾ।
ਅਜਿਹੇ 'ਚ ਕਲੇਅਰ ਦਾ ਅਕਾਊਂਟ ਬਲਾਕ ਨਹੀਂ ਕੀਤਾ ਗਿਆ ਹੈ, ਸਿਰਫ 1 ਮਹੀਨੇ ਲਈ ਬੈਨ ਕੀਤਾ ਗਿਆ ਹੈ। ਹੁਣ ਫੇਸਬੁੱਕ ਦੇ ਨਵੇਂ ਨਿਯਮ ਇੰਨੇ ਸਖਤ ਹੋ ਗਏ ਹਨ ਕਿ ਫੇਸਬੁੱਕ ਕਮੈਂਟ ਤੋਂ ਲੈ ਕੇ ਪੋਸਟ ਤੱਕ ਆਪਣੇ ਹਰ ਯੂਜ਼ਰ 'ਤੇ ਨਜ਼ਰ ਰੱਖਦਾ ਹੈ। ਜੇਕਰ ਤੁਹਾਡੀਆਂ ਪੋਸਟਾਂ ਜਾਂ ਟਿੱਪਣੀਆਂ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ, ਤਾਂ ਤੁਹਾਡੀ ਆਈਡੀ ਨੂੰ ਤੁਰੰਤ ਬਲੌਕ ਜਾਂ ਬੈਨ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਬੱਚੇ ਪੈਦਾ ਕਰਨ 'ਤੇ ਕੰਪਨੀ ਦੇ ਰਹੀ ਵੱਡਾ ਆਫਰ, ਸਾਢੇ 11 ਲੱਖ ਬੋਨਸ ਨਾਲ ਮਿਲੇਗੀ 1 ਸਾਲ ਦੀ ਛੁੱਟੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904