(Source: ECI/ABP News)
ਕਿਸਾਨ ਨੇ ਖੇਤ 'ਚ ਉਗਾਇਆ 10 ਕੁਇੰਟਲ ਦਾ ਕੱਦੂ, ਬਣ ਗਿਆ ਵਿਸ਼ਵ ਰਿਕਾਰਡ
Worlds Biggest Pumpkin: ਦੋ ਕਿਸਾਨਾਂ ਨੇ ਮਿਲ ਕੇ ਇਸ ਪੇਠੇ ਦੀ ਕਾਸ਼ਤ ਕੀਤੀ ਜਿਨ੍ਹਾਂ ਦੇ ਨਾਂ ਟੌਡ ਤੇ ਡੋਨਾ ਸਕਿਨਰ ਹਨ। ਇਨ੍ਹਾਂ ਦੋਵਾਂ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਕੱਦੂ ਉਗਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ।
![ਕਿਸਾਨ ਨੇ ਖੇਤ 'ਚ ਉਗਾਇਆ 10 ਕੁਇੰਟਲ ਦਾ ਕੱਦੂ, ਬਣ ਗਿਆ ਵਿਸ਼ਵ ਰਿਕਾਰਡ Worlds Biggest Pumpkin Farmer Produced 10 Quintals of Green Pumpkin in the Field ਕਿਸਾਨ ਨੇ ਖੇਤ 'ਚ ਉਗਾਇਆ 10 ਕੁਇੰਟਲ ਦਾ ਕੱਦੂ, ਬਣ ਗਿਆ ਵਿਸ਼ਵ ਰਿਕਾਰਡ](https://feeds.abplive.com/onecms/images/uploaded-images/2021/10/21/7e19d8de8671c614a65b1880f7c59bc4_original.jpg?impolicy=abp_cdn&imwidth=1200&height=675)
Worlds Biggest Pumpkin:ਅਸੀਂ ਸਾਰੇ ਕੱਦੂ ਖਾਂਦੇ ਹਾਂ, ਇਸ ਕਾਰਨ ਜ਼ਿਆਦਾਤਰ ਲੋਕਾਂ ਨੇ ਕੱਦੂ ਜ਼ਰੂਰ ਵੇਖਿਆ ਹੋਵੇਗਾ। ਕੱਦੂ ਆਮ ਤੌਰ 'ਤੇ ਇੱਕ ਜਾਂ 2 ਕਿਲੋ ਜਾਂ 3 ਕਿਲੋ ਹੁੰਦਾ ਹੈ। ਪਰ, ਕੀ ਤੁਸੀਂ ਕਦੇ 10 ਕੁਇੰਟਲ ਕੱਦੂ ਬਾਰੇ ਸੁਣਿਆ ਹੈ? ਤੁਸੀਂ ਸੋਚ ਰਹੇ ਹੋ, ਕੱਦੂ ਉਹ ਵੀ 10 ਕੁਇੰਟਲ ਦਾ। ਜੀ ਹਾਂ, ਤੁਸੀਂ ਸਹੀ ਸੁਣਿਆ 10 ਕੁਇੰਟਲ ਕੱਦੂ।
View this post on Instagram
ਦਰਅਸਲ, ਇੱਕ ਕਿਸਾਨ ਨੇ ਕੁਝ ਅਜਿਹਾ ਹੀ ਕੀਤਾ ਹੈ। ਇਸ ਅਮਰੀਕਨ ਕਿਸਾਨ ਵਲੋਂ ਉਗਾਏ ਇੱਕ ਕੱਦੂ ਦਾ ਭਾਰ ਤੋਲਣ 'ਤੇ ਦਸ ਕੁਇੰਟਲ ਪਾਇਆ ਗਿਆ। ਇਸ ਨਾਲ ਇਸ ਪੇਠੇ ਨੇ ਵਿਸ਼ਵ ਰਿਕਾਰਡ ਬਣਾਇਆ। ਜਿਵੇਂ ਹੀ ਇਸ ਕੱਦੂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ, ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਗਈਆਂ। ਲੋਕ ਇਸ ਕੱਦੂ ਦੇ ਆਕਾਰ ਅਤੇ ਚੌੜਾਈ ਨੂੰ ਦੇਖ ਕੇ ਹੈਰਾਨ ਹਨ।
ਇਹ ਮਾਮਲਾ ਅਮਰੀਕਾ ਦੇ ਓਹੀਓ ਦਾ ਹੈ। ਰਿਪੋਰਟਾਂ ਮੁਤਾਬਕ, ਦੋ ਕਿਸਾਨਾਂ ਨੇ ਮਿਲ ਕੇ ਇਸ ਕੱਦੂ ਦੀ ਕਾਸ਼ਤ ਕੀਤੀ ਹੈ। ਜਿਨ੍ਹਾਂ ਦੇ ਨਾਂ ਟੌਡ ਅਤੇ ਡੋਨਾ ਸਕਿਨਰ ਹਨ। ਇਨ੍ਹਾਂ ਦੋਵਾਂ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਕੱਦੂ ਉਗਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਜਾਣਕਾਰੀ ਮੁਤਾਬਕ, ਦੋਵੇਂ ਪਿਛਲੇ 30 ਸਾਲਾਂ ਤੋਂ ਕੱਦੂ ਦੀ ਕਾਸ਼ਤ ਕਰ ਰਹੇ ਹਨ, ਉਨ੍ਹਾਂ ਦੀ ਕਾਮਨਾ ਸੀ ਕਿ ਉਨ੍ਹਾਂ ਦੇ ਖੇਤ ਵਿੱਚ ਸਭ ਤੋਂ ਵੱਡਾ ਪੇਠਾ ਪੈਦਾ ਕੀਤਾ ਜਾ ਸਕੇ।
ਕਿਸਾਨਾਂ ਨੇ ਦੱਸਿਆ, ਸਾਨੂੰ ਪਹਿਲਾਂ ਹੀ ਕੱਦੂ ਦੇ ਭਾਰ ਦਾ ਵਿਚਾਰ ਆ ਗਿਆ ਸੀ। ਦੂਜੇ ਪਾਸੇ, ਆਕਲੈਂਡ ਨਰਸਰੀ ਨੇ ਪੁਸ਼ਟੀ ਕੀਤੀ ਹੈ ਕਿ ਡੋਨਾ ਅਤੇ ਟੌਡ ਹੁਣ ਵਿਸ਼ਵ ਦੇ ਸਭ ਤੋਂ ਵੱਡੇ ਹਰਾ ਕੱਦੂ ਉਤਪਾਦਕ ਬਣ ਗਏ ਹਨ। ਇਸ ਪੇਠੇ ਦਾ ਭਾਰ 2164 ਪੌਂਡ ਪਾਇਆ ਗਿਆ ਹੈ। ਕੱਦੂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ: ਲੁਧਿਆਣਾ ਦੀ ਸਾਈਕਲ ਇੰਡਸਟਰੀ 'ਤੇ ਪਏ ਛਾਪੇ, ਕਈ ਫੈਕਟਰੀਆਂ 'ਚ ਚੱਲ਼ ਰਹੀ ਜਾਂਚ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)