(Source: ECI/ABP News/ABP Majha)
ਲੁਧਿਆਣਾ ਦੀ ਸਾਈਕਲ ਇੰਡਸਟਰੀ 'ਤੇ ਪਏ ਛਾਪੇ, ਕਈ ਫੈਕਟਰੀਆਂ 'ਚ ਚੱਲ਼ ਰਹੀ ਜਾਂਚ
ਲੁਧਿਆਣਾ ਵਿੱਚ ਲਗਾਤਾਰ ਚੱਲ ਰਹੇ ਬੋਗਸ ਬਿਲਿੰਗ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਕਰੋੜਾਂ ਰੁਪਏ ਦਾ ਇਹ ਪੂਰਾ ਘਪਲਾ ਹੈ। ਇਸੇ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਵੱਲੋਂ ਲੁਧਿਆਣਾ ਵਿੱਚ ਜਾਂਚ ਕੀਤੀ ਜਾ ਰਹੀ ਹੈ।
ਲੁਧਿਆਣਾ: ਅੱਜ ਸਵੇਰੇ ਸਾਈਕਲ ਇੰਡਸਟਰੀ ਉੱਪਰ ਇਨਕਮ ਟੈਕਸ ਦੀ ਛਾਪੇਮਾਰੀ ਹੋਈ। ਸਾਈਕਲ ਇੰਡਸਟਰੀ ਨਾਲ ਜੁੜੇ ਕਾਰੋਬਾਰੀਆਂ ਦੀਆਂ ਫੈਕਟਰੀਆਂ ਤੇ ਘਰਾਂ 'ਤੇ ਤੜਕਸਾਰ ਤੋਂ ਇਨਕਮ ਟੈਕਸ ਦੀ ਰੇਡ ਸੁਰੂ ਕੀਤੀ। ਇਸ ਦੌਰਾਨ ਕਈ ਵੱਡੇ ਖੁਲਾਸੇ ਹੋਣ ਦਾ ਖਦਸ਼ਾ ਹੈ।
ਦਰਅਸਲ ਲੁਧਿਆਣਾ ਵਿੱਚ ਲਗਾਤਾਰ ਚੱਲ ਰਹੇ ਬੋਗਸ ਬਿਲਿੰਗ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਕਰੋੜਾਂ ਰੁਪਏ ਦਾ ਇਹ ਪੂਰਾ ਘਪਲਾ ਹੈ। ਇਸੇ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਵੱਲੋਂ ਲੁਧਿਆਣਾ ਵਿੱਚ ਜਾਂਚ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਸਵੇਰੇ ਤੜਕਸਾਰ ਇਨਕਮ ਟੈਕਸ ਵਿਭਾਗ ਵੱਲੋਂ ਲੁਧਿਆਣਾ ਸਾਈਕਲ ਇੰਡਸਟਰੀ ਨਾਲ ਜੁੜੇ ਕਈ ਵੱਡੇ ਕਾਰੋਬਾਰੀਆਂ ਦੀਆਂ ਫੈਕਟਰੀਆਂ ਤੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ।
ਸੂਤਰਾਂ ਮੁਤਾਬਕ ਉਨ੍ਹਾਂ ਦੇ ਕੰਪਿਊਟਰ ਲੈਪਟੌਪ ਬਿੱਲਾਂ ਦੀ ਇਨਕਮ ਟੈਕਸ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਭਾਗ ਦੀਆਂ ਲਗਪਗ 30 ਦੇ ਕਰੀਬ ਟੀਮਾਂ ਵੱਲੋਂ ਹੁਣ ਵੱਖ-ਵੱਖ ਫੈਕਟਰੀਆਂ ਤੇ ਕਾਰੋਬਾਰੀਆਂ ਦੇ ਘਰਾਂ ਦੇ ਵਿੱਚ ਇਹ ਛਾਪੇਮਾਰੀ ਮੁਹਿੰਮ ਚਲਾਈ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਿੱਚ ਕਈ ਵੱਡੇ ਖੁਲਾਸੇ ਵੀ ਹੋ ਸਕਦੇ ਹਨ।
ਸਾਡੀ ਟੀਮ ਵੱਲੋਂ ਲੁਧਿਆਣਾ ਪ੍ਰਤਾਪ ਚੌਕ ਵਿੱਚ ਸਥਿਤ ਸੇਠ ਇੰਡਸਟ੍ਰੀਅਲ ਯਾਨੀ ਨੀਲਮ ਸਾਈਕਲ ਇੰਡਸਟਰੀ ਦੇ ਬਾਹਰ ਜਾਇਜ਼ਾ ਲਿਆ ਗਿਆ ਤਾਂ ਲੁਧਿਆਣਾ ਪੁਲਿਸ ਦੀ ਟੁਕੜੀ ਮੌਕੇ ਤੇ ਮੌਜੂਦ ਸੀ। ਹਾਲਾਂਕਿ ਫੈਕਟਰੀ ਦੇ ਬਾਹਰ ਤੇ ਅੰਦਰ ਕਿਸੇ ਨੂੰ ਵੀ ਆਣ-ਜਾਣ ਦੀ ਸਖ਼ਤ ਮਨਾਹੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਫੈਕਟਰੀਆਂ ਵਿੱਚ ਛਾਪੇਮਾਰੀ ਕੀਤੀ ਗਈ ਹੈ, ਉਨ੍ਹਾਂ ਵਿੱਚ ਨੀਲਮ ਸਾਈਕਲ, ਰਾਕਾ ਸਾਈਕਲ ਗੁਰਦੀਪ ਸਾਈਕਲ, ਅਰਪਨ ਸਾਈਕਲ ਤੇ ਅਸ਼ੋਕਾ ਇੰਡਸਟਰੀ ਦੇ ਨਾਂ ਸ਼ਾਮਲ ਹਨ।
ਇੱਥੇ ਲਗਾਤਾਰ ਟੀਮਾਂ ਵੱਲੋਂ ਕਾਗਜ਼ਾਤ ਦੀ ਚੈਕਿੰਗ ਕੀਤੀ ਜਾ ਰਹੀ ਹੈ। ਖ਼ਾਸ ਤੌਰ ਤੇ ਟੀਮਾਂ ਵੱਲੋਂ ਇਨ੍ਹਾਂ ਸਾਈਕਲ ਇੰਡਸਟਰੀ ਦੇ ਦਫਤਰਾਂ ਦੀ ਚੈਕਿੰਗ ਕੀਤੀ ਗਈ ਹੈ। ਇਸ ਬਾਰੇ ਪੂਰਾ ਖੁਲਾਸਾ ਬਾਅਦ ਵਿੱਚ ਹੋਏਗਾ।
ਇਹ ਵੀ ਪੜ੍ਹੋ: Farmers Protest: ਕਿਸਾਨਾਂ ਤੋਂ ਸੜਕਾਂ ਖਾਲੀ ਕਰਾਉਣ ਬਾਰੇ ਸੁਪਰੀਮ ਕੋਰਟ 'ਚ ਸੁਣਵਾਈ, ਅਦਾਲਤ ਨੇ ਕਿਸਾਨ ਯੂਨੀਅਨਾਂ ਤੋਂ ਮੰਗਿਆ ਜਵਾਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: