Trending News: ਪੰਜਾਬ ਦੇ ਨੌਜਵਾਨ ਨੇ ਨੌਕਰੀ ਛੱਡ ਸ਼ੁਰੂ ਕੀਤਾ ਆਪਣਾ ਕਾਰੋਬਾਰ, ਹੁਣ ਕਰ ਰਿਹਾ ਚੰਗੀ ਕਮਾਈ
ਇੰਟਰਨੈੱਟ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਨੌਜਵਾਨ ਆਪਣੇ ਭਰਾ ਨਾਲ ਮਿਲ ਕੇ ਰੋਜ਼ਗਾਰ ਨਾ ਮਿਲਣ ਕਾਰਨ ਆਲੂ ਚਾਟ ਅਤੇ ਗੋਲਗੱਪੇ ਦਾ ਕਾਰੋਬਾਰ ਸ਼ੁਰੂ ਕਰਦਾ ਹੈ।
Street Food: ਭਾਰਤ ਵਿੱਚ ਲਗਾਤਾਰ ਵੱਧ ਰਹੀ ਬੇਰੁਜ਼ਗਾਰੀ ਪੂਰੇ ਦੇਸ਼ ਲਈ ਇੱਕ ਗੰਭੀਰ ਸਮੱਸਿਆ ਦਾ ਰੂਪ ਧਾਰਨ ਕਰ ਰਹੀ ਹੈ। ਜਿਸ ਦਾ ਹੱਲ ਬਹੁਤ ਜ਼ਰੂਰੀ ਹੈ। ਹਰ ਸਾਲ ਲੱਖਾਂ ਨੌਜਵਾਨ ਬੇਰੁਜ਼ਗਾਰੀ ਕਾਰਨ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਪਿਛਲੇ 2 ਸਾਲਾਂ ਤੋਂ ਕੋਰੋਨਾ ਮਹਾਮਾਰੀ ਕਾਰਨ ਬਹੁਤ ਸਾਰੇ ਨੌਕਰੀਪੇਸ਼ਾ ਲੋਕਾਂ ਦੀ ਨੌਕਰੀ ਵੀ ਚਲੀ ਗਈ ਹੈ।
Viral Video: ਬੇਜਾਨ ਖੰਭਾਂ ਦੀ ਮਦਦ ਨਾਲ ਪੰਛੀ ਨੇ ਭਰੀ ਉਡਾਣ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
ਰੁਜ਼ਗਾਰ ਨਾ ਮਿਲਣ ਕਾਰਨ ਕਈ ਨੌਜਵਾਨਾਂ ਦੀ ਆਸ ਖ਼ਤਮ ਹੋ ਜਾਂਦੀ ਹੈ, ਜਦਕਿ ਕੁਝ ਲੋਕ ਅਜਿਹੇ ਵੀ ਹਨ, ਜੋ ਆਪਣਾ ਕਾਰੋਬਾਰ ਸ਼ੁਰੂ ਕਰਕੇ ਰੁਜ਼ਗਾਰ ਪੈਦਾ ਕਰਦੇ ਹਨ ਅਤੇ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰਦੇ ਹਨ। ਅਜਿਹਾ ਹੀ ਇੱਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਨੌਜਵਾਨ ਆਪਣੇ ਭਰਾ ਨਾਲ ਮਿਲ ਕੇ ਰੋਜ਼ਗਾਰ ਨਾ ਮਿਲਣ ਕਾਰਨ ਆਲੂ ਚਾਟ ਅਤੇ ਗੋਲਗੱਪੇ ਦਾ ਕਾਰੋਬਾਰ ਸ਼ੁਰੂ ਕਰਦਾ ਹੈ।
ਉਹ ਮਸਾਲੇਦਾਰ ਚਾਟ ਅਤੇ ਗੋਲਗੱਪੇ ਬਣਾ ਕੇ ਵੇਚਦਾ ਹੈ ਜਿਸ ਵਿੱਚ ਵੱਖ-ਵੱਖ ਮਸਾਲੇ ਅਤੇ ਚਟਨੀਆਂ ਹਨ। ਸਾਫ-ਸਫਾਈ ਨੂੰ ਧਿਆਨ 'ਚ ਰੱਖਦੇ ਹੋਏ ਨੌਜਵਾਨ ਪੇਸ਼ੇਵਰ ਤਰੀਕੇ ਨਾਲ ਸੂਟ ਬੂਟ ਪਾ ਕੇ ਚਾਟ ਤਿਆਰ ਕਰਦੇ ਹਨ।
ਨੌਜਵਾਨ ਦੱਸਦਾ ਹੈ ਕਿ ਉਹ ਪਟਿਆਲਾ ਦਾ ਰਹਿਣ ਵਾਲਾ ਹੈ। ਗ੍ਰੈਜੂਏਸ਼ਨ ਦੇ ਨਾਲ-ਨਾਲ ਉਸ ਨੇ ਕੁਝ ਸਮਾਂ ਡੋਮਿਨੋਜ਼ ਪੀਜ਼ਾ 'ਤੇ ਵੀ ਕੰਮ ਕੀਤਾ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਦੱਸੇ ਬਗੈਰ ਉਸ ਨੇ ਆਪਣੀ ਬੱਚਤ ਨਾਲ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ। ਇਸ ਵੀਡੀਓ ਨੂੰ ਇੱਕ ਕ੍ਰਿਏਟਰ ਵਲੋਂ ਯੂਟਿਊਬ 'ਤੇ ਅਪਲੋਡ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 7 ਲੱਖ ਦੇ ਕਰੀਬ ਵਿਊਜ਼ ਅਤੇ 23 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।