ਕੁੱਤੇ ਤੇ ਤੋਤੇ ਦੀ ਅਜਿਹੀ ਯਾਰੀ ਦੇਖ ਤੁਹਾਡਾ ਦਿਲ ਵੀ ਹੋ ਜਾਵੇਗਾ ਖੁਸ਼, ਵੇਖੋ ਵੀਡੀਓ
ਜਦੋਂ ਵੀ ਵਫ਼ਾਦਾਰੀ ਦੀ ਗੱਲ ਆਉਂਦੀ ਹੈ ਤਾਂ ਕੁੱਤਿਆਂ ਦਾ ਨਾਮ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ ਕਿਉਂਕਿ ਕੁੱਤੇ ਆਪਣੇ ਮਾਲਕ ਪ੍ਰਤੀ ਸਭ ਤੋਂ ਵੱਧ ਵਫ਼ਾਦਾਰ ਤੇ ਇਮਾਨਦਾਰ ਹੁੰਦੇ ਹਨ।
ਨਵੀਂ ਦਿੱਲੀ: ਜਦੋਂ ਵੀ ਵਫ਼ਾਦਾਰੀ ਦੀ ਗੱਲ ਆਉਂਦੀ ਹੈ ਤਾਂ ਕੁੱਤਿਆਂ ਦਾ ਨਾਮ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ ਕਿਉਂਕਿ ਕੁੱਤੇ ਆਪਣੇ ਮਾਲਕ ਪ੍ਰਤੀ ਸਭ ਤੋਂ ਵੱਧ ਵਫ਼ਾਦਾਰ ਤੇ ਇਮਾਨਦਾਰ ਹੁੰਦੇ ਹਨ। ਤੁਸੀਂ ਸਾਰਿਆਂ ਨੇ ਕੁੱਤੇ ਦੇ ਛੋਟੇ-ਛੋਟੇ ਬੱਚੇ ਜ਼ਰੂਰ ਦੇਖੇ ਹੋਣਗੇ, ਜੋ ਕਿ ਦੇਖਣ 'ਚ ਬਹੁਤ ਹੀ ਪਿਆਰੇ ਲੱਗਦੇ ਹਨ ਤੇ ਅਜਿਹੀਆਂ ਹੀ ਸ਼ਰਾਰਤਾਂ ਕਰਦੇ ਹਨ। ਉਸ ਦੀਆਂ ਹਰਕਤਾਂ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਦੋਸਤੀ ਨਾਲ ਜੁੜੇ ਕਈ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਤੁਸੀਂ ਵੀ ਕਈ ਅਜਿਹੇ ਵੀਡੀਓ ਦੇਖੇ ਹੋਣਗੇ, ਜਿਨ੍ਹਾਂ 'ਚ ਦੋ ਦੋਸਤ ਆਪਸ 'ਚ ਮਸਤੀ ਕਰਦੇ, ਮਜ਼ਾਕ ਕਰਦੇ ਤੇ ਸ਼ਰਾਰਤਾਂ ਕਰਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵਾਇਰਲ ਹੋ ਰਿਹਾ ਹੈ ਜੋ ਕੁੱਤੇ ਤੇ ਤੋਤੇ ਦੀ ਦੋਸਤੀ ਨਾਲ ਜੁੜਿਆ ਹੋਇਆ ਹੈ। ਜਿਸ ਵਿੱਚ ਤੋਤੇ ਅਤੇ ਕੁੱਤੇ ਦੀ ਜੁਗਲਬੰਦੀ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਵਾਇਰਲ ਹੋ ਰਹੀ ਵੀਡੀਓ 'ਚ ਇਕ ਤੋਤਾ ਆਪਣੇ ਦੋਸਤ ਕੁੱਤੇ ਦੇ ਸਿਰ 'ਤੇ ਛਾਲਾਂ ਮਾਰ ਰਿਹਾ ਹੈ ਤੇ ਕੁੱਤਾ ਆਰਾਮ ਨਾਲ ਬੈਠ ਕੇ ਮਸਾਜ ਕਰ ਰਿਹਾ ਹੈ। ਦੋਵਾਂ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਦੋਵੇਂ ਕਈ ਸਾਲਾਂ ਤੋਂ ਕਰੀਬੀ ਦੋਸਤ ਹਨ।
ਦੋਵਾਂ ਦੀ ਇਸ ਦਿਲ ਨੂੰ ਛੂਹ ਲੈਣ ਵਾਲੀ ਦੋਸਤੀ ਦਾ ਵੀਡੀਓ ਇਕ ਯੂਜ਼ਰ ਨੇ ਟਵਿਟਰ 'ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਲੋਕ ਆਪੋ-ਆਪਣੇ ਪ੍ਰਤੀਕਰਮ ਦੇ ਰਹੇ ਹਨ। ਇਸ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ ਤੇ ਹਜ਼ਾਰਾਂ ਲੋਕਾਂ ਨੇ ਇਸ ਨੂੰ ਪਸੰਦ ਵੀ ਕੀਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :