(Source: ECI/ABP News)
Vastu Tips: ਬੈੱਡਰੂਮ 'ਚ ਅਜਿਹੀਆਂ ਤਸਵੀਰਾਂ ਬਣ ਸਕਦੀਆਂ ਪਤੀ-ਪਤਨੀ ਵਿਚਾਲੇ ਝਗੜੇ ਦਾ ਕਾਰਨ
ਵਾਸਤੂ ਸ਼ਾਸਤਰ ਵਿੱਚ ਘਰ ਵਿੱਚ ਰੱਖੀਆਂ ਚੀਜ਼ਾਂ ਦਾ ਵਿਸ਼ੇਸ਼ ਮਹੱਤਵ ਹੈ। ਘਰ ਵਿੱਚ ਰੱਖੀ ਹਰ ਚੀਜ਼ ਵਿੱਚ ਇੱਕ ਊਰਜਾ ਹੁੰਦੀ ਹੈ ਜੋ ਘਰ ਦੀ ਤਰੱਕੀ ਨੂੰ ਪ੍ਰਭਾਵਿਤ ਕਰਦੀ ਹੈ।

Vastu Tips For Bedroom: ਵਾਸਤੂ ਸ਼ਾਸਤਰ ਵਿੱਚ ਘਰ ਵਿੱਚ ਰੱਖੀਆਂ ਚੀਜ਼ਾਂ ਦਾ ਵਿਸ਼ੇਸ਼ ਮਹੱਤਵ ਹੈ। ਘਰ ਵਿੱਚ ਰੱਖੀ ਹਰ ਚੀਜ਼ ਵਿੱਚ ਇੱਕ ਊਰਜਾ ਹੁੰਦੀ ਹੈ ਜੋ ਘਰ ਦੀ ਤਰੱਕੀ ਨੂੰ ਪ੍ਰਭਾਵਿਤ ਕਰਦੀ ਹੈ। ਵਾਸਤੂ ਅਨੁਸਾਰ ਘਰ ਵਿੱਚ ਲਗਾਈਆਂ ਗਈਆਂ ਤਸਵੀਰਾਂ ਦਾ ਵੀ ਖਾਸ ਪ੍ਰਭਾਵ ਹੁੰਦਾ ਹੈ। ਬੈੱਡਰੂਮ ਵਿੱਚ ਕੋਈ ਵੀ ਪੇਂਟਿੰਗ ਜਾਂ ਤਸਵੀਰਾਂ ਲਗਾਉਂਦੇ ਸਮੇਂ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਕਈ ਵਾਰ ਅਸੀਂ ਬਿਨਾਂ ਸੋਚੇ-ਸਮਝੇ ਬੈੱਡਰੂਮ 'ਚ ਅਜਿਹੀਆਂ ਪੇਂਟਿੰਗਾਂ ਲਗਾ ਦਿੰਦੇ ਹਾਂ, ਜੋ ਖੂਬਸੂਰਤ ਲੱਗਦੀਆਂ ਹਨ ਪਰ ਵਾਸਤੂ ਸ਼ਾਸਤਰ ਦੇ ਮੁਤਾਬਕ ਉਨ੍ਹਾਂ ਨੂੰ ਸਹੀ ਨਹੀਂ ਮੰਨਿਆ ਜਾਂਦਾ ਹੈ। ਵਾਸਤੂ ਅਨੁਸਾਰ ਇਹ ਚਿੱਤਰ ਪਤੀ-ਪਤਨੀ ਦੇ ਰਿਸ਼ਤੇ 'ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਪੇਂਟਿੰਗਾਂ ਨੂੰ ਬੈੱਡਰੂਮ 'ਚ ਨਹੀਂ ਲਗਾਉਣਾ ਚਾਹੀਦਾ।
ਅਜਿਹੇ ਪੇਂਟਿੰਗਜ਼ ਨੂੰ ਗਲਤੀ ਨਾਲ ਵੀ ਬੈੱਡਰੂਮ 'ਚ ਨਾ ਲਗਾਓ
- ਬੈੱਡਰੂਮ 'ਚ ਕਦੇ ਵੀ ਭੂਤ, ਬੁਰਾਈ ਜਾਂ ਸ਼ੈਤਾਨ ਨਾਲ ਜੁੜੀ ਕੋਈ ਪੇਂਟਿੰਗ ਨਾ ਲਗਾਓ। ਇਸ ਨਾਲ ਘਰ ਵਿੱਚ ਨਕਾਰਾਤਮਕ ਸ਼ਕਤੀਆਂ ਵਧਦੀਆਂ ਹਨ। ਜੇਕਰ ਤੁਸੀਂ ਬੈੱਡਰੂਮ 'ਚ ਅਜਿਹੀ ਕੋਈ ਪੇਂਟਿੰਗ ਲਗਾਈ ਹੈ ਤਾਂ ਉਸ ਨੂੰ ਤੁਰੰਤ ਹਟਾ ਦਿਓ।
- ਵਾਸਤੂ ਸ਼ਾਸਤਰ ਦੇ ਅਨੁਸਾਰ, ਬੈੱਡਰੂਮ ਵਿੱਚ ਯੁੱਧ ਚਿੱਤਰ ਨਹੀਂ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਦੀਆਂ ਪੇਂਟਿੰਗਸ ਘਰ 'ਚ ਪਰੇਸ਼ਾਨੀ ਵਧਾਉਣ ਦਾ ਕੰਮ ਕਰਦੀਆਂ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹੀ ਪੇਂਟਿੰਗ ਲਗਾਉਣ ਨਾਲ ਪਤੀ-ਪਤਨੀ ਵਿਚ ਲੜਾਈ-ਝਗੜੇ ਵਧ ਜਾਂਦੇ ਹਨ।
- ਕਿਸੇ ਇੱਕ ਜਾਨਵਰ ਜਾਂ ਮਨੁੱਖ ਦੀ ਪੇਂਟਿੰਗ ਨੂੰ ਵੀ ਬੈੱਡਰੂਮ ਵਿੱਚ ਨਹੀਂ ਰੱਖਣਾ ਚਾਹੀਦਾ ਹੈ। ਇਹ ਇਕੱਲਤਾ ਪੈਦਾ ਕਰਦਾ ਹੈ। ਵਾਸਤੂ ਅਨੁਸਾਰ ਬੈੱਡਰੂਮ 'ਚ ਅੱਗ ਦੀ ਫੋਟੋ ਵੀ ਨਹੀਂ ਲਗਾਉਣੀ ਚਾਹੀਦੀ। ਅੱਗ ਨੂੰ ਤਬਾਹੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਨੂੰ ਬੈੱਡਰੂਮ 'ਚ ਰੱਖਣ ਨਾਲ ਪਤੀ-ਪਤਨੀ 'ਚ ਗੁੱਸੇ ਦੀ ਭਾਵਨਾ ਵਧਦੀ ਹੈ।
- ਵਿਛੜੇ ਪੁਰਖਾਂ ਦੀਆਂ ਤਸਵੀਰਾਂ ਵੀ ਬੈੱਡਰੂਮ 'ਚ ਨਹੀਂ ਰੱਖਣੀਆਂ ਚਾਹੀਦੀਆਂ। ਵਾਸਤੂ ਸ਼ਾਸਤਰ ਦੇ ਅਨੁਸਾਰ, ਬੈੱਡਰੂਮ ਵਿੱਚ ਅਜਿਹੀਆਂ ਤਸਵੀਰਾਂ ਪਤੀ-ਪਤਨੀ ਦੇ ਮਨ ਵਿੱਚ ਅਸ਼ਾਂਤੀ ਪੈਦਾ ਕਰਦੀਆਂ ਹਨ। ਪੂਰਵਜਾਂ ਦੀਆਂ ਤਸਵੀਰਾਂ ਪੂਜਾ ਕਮਰੇ ਦੀ ਉੱਤਰ-ਪੂਰਬੀ ਕੰਧ 'ਤੇ ਲਗਾਉਣੀਆਂ ਚਾਹੀਦੀਆਂ ਹਨ।
- ਬੈੱਡਰੂਮ ਵਿੱਚ ਪਾਣੀ ਦੇ ਤੱਤ ਦੀ ਫੋਟੋ ਲਗਾਉਣ ਤੋਂ ਵੀ ਬਚਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਪਤੀ-ਪਤਨੀ ਦੇ ਰਿਸ਼ਤੇ 'ਚ ਸਥਿਰਤਾ ਨਹੀਂ ਆਉਂਦੀ। ਹਾਲਾਂਕਿ, ਇਨ੍ਹਾਂ ਪੇਂਟਿੰਗਾਂ ਨੂੰ ਬੈੱਡਰੂਮ ਦੀ ਉੱਤਰੀ ਕੰਧ 'ਤੇ ਲਗਾਇਆ ਜਾ ਸਕਦਾ ਹੈ।
- ਜੰਗਲੀ ਜਾਨਵਰ ਤੁਹਾਨੂੰ ਬਹੁਤ ਪਿਆਰੇ ਲੱਗ ਸਕਦੇ ਹਨ, ਪਰ ਬੈੱਡਰੂਮ ਵਿਚ ਉਨ੍ਹਾਂ ਦੀ ਪੇਂਟਿੰਗ ਜਾਂ ਕੋਈ ਫੋਟੋ ਨਾ ਲਗਾਓ। ਇਨ੍ਹਾਂ ਦੇ ਪ੍ਰਭਾਵ ਕਾਰਨ ਪਤੀ-ਪਤਨੀ ਵਿਚ ਗੁੱਸੇ ਦੀ ਭਾਵਨਾ ਵਧ ਜਾਂਦੀ ਹੈ। ਇਸ ਲਈ ਬੈੱਡਰੂਮ 'ਚ ਅਜਿਹੀਆਂ ਤਸਵੀਰਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
