Mahindra Thar ਤੇ XUV400 'ਤੇ 3 ਲੱਖ ਦੀ ਛੋਟ! 5 Door ਆਉਣ ਤੋਂ ਬਾਅਦ ਕੰਪਨੀ ਨੇ ਦਿੱਤਾ DISCOUNT
Mahindra Thar : ਡਿਸਕਾਊਂਟ ਵੀ ਅਜਿਹਾ ਹੈ ਕਿ ਗਾਹਕ 3 ਡੋਰ ਮਾਡਲ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਣਗੇ। ਇੰਨਾ ਹੀ ਨਹੀਂ, Honda Cars India ਨੇ ਆਪਣੀਆਂ ਕਾਰਾਂ 'ਤੇ 1 ਲੱਖ ਰੁਪਏ ਤੋਂ ਜ਼ਿਆਦਾ ਦੀ ਛੋਟ ਵੀ ਦਿੱਤੀ ਹੈ।
3 Lakh Discount on Thar and XUV400: ਹਾਲ ਹੀ 'ਚ ਮਹਿੰਦਰਾ ਨੇ ਭਾਰਤ 'ਚ ਨਵੀਂ ਥਾਰ ਰੌਕਸ 5-ਡੋਰ ਲਾਂਚ ਕੀਤੀ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਕਿਉਂਕਿ 3 ਡੋਰ ਥਾਰ ਦੀ ਕੀਮਤ ਵੀ ਇਸ ਦੇ ਕਰੀਬ ਹੈ। ਨਵੀਂ ਥਾਰ ਰੌਕਸ ਨਾ ਸਿਰਫ਼ ਉੱਨਤ ਹੈ ਸਗੋਂ ਪਰਿਵਾਰਕ ਵਰਗ ਲਈ ਵੀ ਸੰਪੂਰਨ ਹੈ। ਹੁਣ ਅਜਿਹੇ 'ਚ 3 ਡੋਰ ਥਾਰ ਦੀ ਵਿਕਰੀ 'ਚ ਕਮੀ ਆਈ ਹੈ। ਸਟਾਕ ਨੂੰ ਕਲੀਅਰ ਕਰਨ ਲਈ ਕੰਪਨੀ ਨੇ ਇਸ ਮਾਡਲ 'ਤੇ ਸਭ ਤੋਂ ਵੱਡੀ ਛੋਟ ਦਿੱਤੀ ਹੈ।
ਡਿਸਕਾਊਂਟ ਵੀ ਅਜਿਹਾ ਹੈ ਕਿ ਗਾਹਕ 3 ਡੋਰ ਮਾਡਲ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਣਗੇ। ਇੰਨਾ ਹੀ ਨਹੀਂ, Honda Cars India ਨੇ ਆਪਣੀਆਂ ਕਾਰਾਂ 'ਤੇ 1 ਲੱਖ ਰੁਪਏ ਤੋਂ ਜ਼ਿਆਦਾ ਦੀ ਛੋਟ ਵੀ ਦਿੱਤੀ ਹੈ। ਮਤਲਬ ਹੁਣ ਸਤੰਬਰ ਦਾ ਮਹੀਨਾ ਨਵੀਆਂ ਛੋਟਾਂ ਅਤੇ ਆਫਰਾਂ ਨਾਲ ਕਾਰ ਬਾਜ਼ਾਰ ਨੂੰ ਰੌਸ਼ਨ ਕਰਨ ਲਈ ਤਿਆਰ ਹੈ।
ਮਹਿੰਦਰਾ ਥਾਰ ਅਤੇ XUV400 'ਤੇ 3 ਲੱਖ ਰੁਪਏ ਦੀ ਛੋਟ
ਜੇਕਰ ਤੁਸੀਂ ਸਤੰਬਰ ਦੇ ਮਹੀਨੇ ਮਹਿੰਦਰਾ ਥਾਰ ਨੂੰ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਹ ਮੌਕਾ ਤੁਹਾਡੇ ਲਈ ਬਹੁਤ ਵਧੀਆ ਸਾਬਤ ਹੋ ਸਕਦਾ ਹੈ। ਇਸ ਮਹੀਨੇ ਕੰਪਨੀ ਹੁਣ ਤੱਕ ਦਾ ਸਭ ਤੋਂ ਵੱਡਾ ਡਿਸਕਾਊਂਟ ਲੈ ਕੇ ਆਈ ਹੈ। ਕੰਪਨੀ ਤਿਉਹਾਰੀ ਸੀਜ਼ਨ ਤੋਂ ਠੀਕ ਪਹਿਲਾਂ ਡਿਸਕਾਊਂਟ ਦੇ ਨਾਲ ਆਪਣੀ ਵਿਕਰੀ ਵਧਾਉਣਾ ਚਾਹੁੰਦੀ ਹੈ। ਆਓ ਜਾਣਦੇ ਹਾਂ ਕਿ ਥਾਰ ਅਤੇ XUV400 ਦੇ ਕਿਹੜੇ ਵੇਰੀਐਂਟ 'ਤੇ ਕਿੰਨਾ ਡਿਸਕਾਊਂਟ ਮਿਲ ਰਿਹਾ ਹੈ।
ਥਾਰ ਰੌਕਸ 5-ਡੋਰ ਦੀ ਸ਼ੁਰੂਆਤ ਤੋਂ ਬਾਅਦ ਜਦੋਂ 3 ਡੋਰ ਥਾਰ ਦੀ ਵਿਕਰੀ ਘਟਣ ਲੱਗੀ ਤਾਂ ਕੰਪਨੀ ਨੇ ਭਾਰੀ ਛੋਟ ਦਿੱਤੀ। ਮਹਿੰਦਰਾ ਥਾਰ 3 ਡੋਰ ਦੀ ਕੀਮਤ 12.99 ਲੱਖ ਰੁਪਏ ਤੋਂ 20.49 ਲੱਖ ਰੁਪਏ ਤੱਕ ਹੈ। ਇਸ ਦੇ 2WD ਅਤੇ 4WD ਪੈਟਰੋਲ ਅਤੇ ਡੀਜ਼ਲ ਵੇਰੀਐਂਟ 'ਤੇ 1.50 ਲੱਖ ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਤੁਸੀਂ ਕੰਪਨੀ ਦੇ ਆਲ-ਇਲੈਕਟ੍ਰਿਕ XUV400 EL Pro ਵੇਰੀਐਂਟ 'ਤੇ 3 ਲੱਖ ਰੁਪਏ ਤੱਕ ਦੀ ਛੋਟ ਪ੍ਰਾਪਤ ਕਰ ਸਕਦੇ ਹੋ। ਇਸ ਗੱਡੀ ਦੀ ਕੀਮਤ 17.69 ਲੱਖ ਰੁਪਏ ਹੈ। ਇਹ EC ਅਤੇ EL ਵੇਰੀਐਂਟ ਵਿੱਚ ਉਪਲਬਧ ਹੈ।
ਮਹਿੰਦਰਾ ਥਾਰ 3 ਡੋਰ ਦੇ ਇੰਜਣ ਦੀ ਗੱਲ ਕਰੀਏ ਤਾਂ ਇਸ ਵਿੱਚ 2184cc ਅਤੇ 1497cc ਡੀਜ਼ਲ ਇੰਜਣ ਅਤੇ 1997 ਦਾ ਪੈਟਰੋਲ ਇੰਜਣ ਹੈ। ਇਹ ਆਟੋਮੈਟਿਕ ਅਤੇ ਮੈਨੂਅਲ ਗਿਅਰਬਾਕਸ ਨਾਲ ਉਪਲਬਧ ਹੈ। ਥਾਰ ਦਾ ਇੰਜਣ ਪਾਵਰਫੁੱਲ ਹੈ ਅਤੇ ਇਹ ਬਿਹਤਰ ਮਾਈਲੇਜ ਵੀ ਦਿੰਦਾ ਹੈ।