Mercedes-Benz- ਕੁਸ਼ਾ ਕਪਿਲਾ ਨੇ ਖਰੀਦੀ ਇਹ ਆਲੀਸ਼ਾਨ ਕਾਰ, ਕੀਮਤ 70 ਲੱਖ ਰੁਪਏ
Mercedes-Benz- ਐਕਟਰਸ ਅਤੇ ਇੰਫਿਊਲ਼ੈਂਸਰ ਕੁਸ਼ਾ ਕਪਿਲਾ ਨੇ ਨਵੀਂ ਮਰਸੀਡੀਜ਼-ਬੈਂਜ਼ ਈ ਕਲਾਸ ਕਾਰ ਖ੍ਰੀਦੀ ਹੈ। ਇਸ ਕਾਰ 'ਚ ਸੁਰੱਖਿਆ ਲਈ 360-ਡਿਗਰੀ ਕੈਮਰੇ ਦੀ ਫੀਚਰ ਵੀ ਹੈ।
Kusha Kapila buy Mercedes-Benz E Class- ਸੋਸ਼ਲ ਮੀਡੀਆ ਇੰਫਿਊਲ਼ੈਂਸਰ ਕੁਸ਼ਾ ਕਪਿਲਾ ਨੇ ਨਵੀਂ ਮਰਸੀਡੀਜ਼-ਬੈਂਜ਼ ਈ ਕਲਾਸ ਖਰੀਦੀ ਹੈ। ਕੁਸ਼ਾ ਵੱਲੋਂ ਮਰਸੀਡੀਜ਼ ਖਰੀਦਣ ਦੀਆਂ ਤਸਵੀਰਾਂ ਮਰਸੀਡੀਜ਼-ਬੈਂਜ਼ ਆਟੋ ਹੈਂਗਰ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤੀਆਂ ਗਈਆਂ ਹਨ। ਮਾਰਕੀਟ ਵਿੱਚ ਮਰਸੀਡੀਜ਼-ਬੈਂਜ਼ ਈ-ਕਲਾਸ ਦੇ ਦੋ ਵੇਰੀਐਂਟ ਹਨ- ਐਕਸਕਲੂਸਿਵ ਅਤੇ ਏਲੀਟ। ਮਰਸਡੀਜ਼ ਕੁਸ਼ਾ ਦਾ ਕਿਹੜਾ ਵੇਰੀਐਂਟ ਘਰ ਲੈ ਕੇ ਆਇਆ ਹੈ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮਰਸਡੀਜ਼-ਬੈਂਜ਼ ਦੀ ਇਸ ਕਾਰ 'ਚ ਕਈ ਸ਼ਾਨਦਾਰ ਫੀਚਰਸ ਸ਼ਾਮਿਲ ਹਨ।
ਮਰਸਡੀਜ਼-ਬੈਂਜ਼ ਈ-ਕਲਾਸ ਪਾਵਰਟ੍ਰੇਨ
ਮਰਸਡੀਜ਼-ਬੈਂਜ਼ ਦੀ ਇਹ ਕਾਰ ਤਿੰਨ ਪਾਵਰਫੁੱਲ ਇੰਜਣ ਵੇਰੀਐਂਟ ਦੇ ਨਾਲ ਬਾਜ਼ਾਰ 'ਚ ਹੈ। ਇਸ ਕਾਰ 'ਚ 2.0-ਲੀਟਰ ਪੈਟਰੋਲ ਇੰਜਣ ਹੈ, ਜੋ 196 hp ਦੀ ਪਾਵਰ ਅਤੇ 320 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੇ ਦੂਜੇ ਵੇਰੀਐਂਟ 'ਚ 2.0-ਲੀਟਰ ਡੀਜ਼ਲ ਇੰਜਣ ਹੈ, ਜੋ 192 hp ਦੀ ਪਾਵਰ ਅਤੇ 400 Nm ਦਾ ਟਾਰਕ ਪ੍ਰਦਾਨ ਕਰਦਾ ਹੈ। ਇਸ ਦਾ ਤੀਜਾ ਵੇਰੀਐਂਟ, ਜਿਸ 'ਚ 3.0-ਲੀਟਰ ਡੀਜ਼ਲ ਇੰਜਣ ਹੈ। ਇਸ ਵੇਰੀਐਂਟ 'ਚ 285 hp ਦੀ ਪਾਵਰ ਜਨਰੇਟ ਹੁੰਦੀ ਹੈ ਅਤੇ 600 Nm ਦਾ ਟਾਰਕ ਮਿਲਦਾ ਹੈ। ਇਸ ਦੇ ਸਾਰੇ ਇੰਜਣ ਵੇਰੀਐਂਟ 9-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਫਿੱਟ ਹਨ।
ਮਰਸੀਡੀਜ਼-ਬੈਂਜ਼ ਈ ਕਲਾਸ ਦੇ ਫੀਚਰਸ
ਇਸ ਮਰਸੀਡੀਜ਼-ਬੈਂਜ਼ ਕਾਰ ਦੀ ਟਾਪ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਕਾਰ 6.1 ਸੈਕਿੰਡ 'ਚ 0 ਤੋਂ 100 kmph ਦੀ ਰਫਤਾਰ ਫੜ ਸਕਦੀ ਹੈ। ਇਸ ਕਾਰ 'ਚ ਪਾਰਕਟ੍ਰੋਨਿਕ ਦੇ ਨਾਲ ਐਕਟਿਵ ਪਾਰਕਿੰਗ ਫੀਚਰ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਪਾਰਕਿੰਗ ਦੀ ਸਹੂਲਤ ਲਈ, ਕਾਰ 360-ਡਿਗਰੀ ਕੈਮਰਾ ਫੀਚਰ ਨਾਲ ਵੀ ਲੈਸ ਹੈ। ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਡਰਾਈਵਿੰਗ ਸੀਟ 'ਤੇ ਪ੍ਰੀ-ਸੇਫ ਸਿਸਟਮ ਲਗਾਇਆ ਗਿਆ ਹੈ। ਕਾਰ 'ਚ Kneebag ਦੀ ਸਹੂਲਤ ਵੀ ਦਿੱਤੀ ਗਈ ਹੈ। ਮਰਸਡੀਜ਼ ਦੇ ਇਸ ਵੇਰੀਐਂਟ 'ਚ ਥਰਮੋਟ੍ਰੋਨਿਕ ਆਟੋਮੈਟਿਕ ਕਲਾਈਮੇਟ ਕੰਟਰੋਲ ਦੀ ਵਿਸ਼ੇਸ਼ਤਾ ਹੈ। ਕੰਫਰਟੇਬਲ ਹੈੱਡਰੈਸਟ ਦੀ ਸਹੂਲਤ ਵੀ ਹੈ।
ਮਰਸੀਡੀਜ਼-ਬੈਂਜ਼ ਈ-ਕਲਾਸ ਵੇਰੀਐਂਟ ਦੀ ਕੀਮਤ
ਮਰਸੀਡੀਜ਼-ਬੈਂਜ਼ ਈ-ਕਲਾਸ ਦੇ ਡੀਜ਼ਲ ਇੰਜਣ ਦੇ ਦੋ ਵੇਰੀਐਂਟ ਹਨ- ਐਕਸਕਲੂਸਿਵ ਅਤੇ ਏਲੀਟ। ਇਸ ਦੇ ਐਕਸਕਲੂਸਿਵ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 72.80 ਲੱਖ ਰੁਪਏ ਹੈ। ਜਦੋਂ ਕਿ ਇਲੀਟ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 84.90 ਲੱਖ ਰੁਪਏ ਹੈ। Mercedes-Benz E-Class ਦੇ ਪੈਟਰੋਲ ਇੰਜਣ ਵਿੱਚ ਸਿਰਫ਼ ਇੱਕ ਹੀ ਵੇਰੀਐਂਟ ਹੈ- ਐਕਸਕਲੂਸਿਵ। Mercedes-Benz ਦੇ ਇਸ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 74.80 ਲੱਖ ਰੁਪਏ ਹੈ।