ਪੜਚੋਲ ਕਰੋ

ਮਿਸਤਰੀ ਦੀ ਮੌਤ ਤੋਂ ਬਾਅਦ ਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਗਡਕਰੀ ਨੇ ਕੀਤਾ ਵੱਡਾ ਐਲਾਨ, ਜਾਣੋ ਕੀ ਹਨ ਬਦਲੇ ਨਿਯਮ

ਹੁਣ ਜੇ ਕਾਰ ਦੀ ਪਿਛਲੀ ਸੀਟ 'ਤੇ ਬੈਠਣ ਵਾਲਿਆਂ ਨੇ ਸੀਟਬੈਲਟ ਨਾ ਲਗਾਈ ਹੋਵੇ ਤਾਂ ਵੀ ਚਲਾਨ ਕੱਟਿਆ ਜਾਵੇਗਾ। ਇਸ ਸਬੰਧੀ ਅਗਲੇ ਕੁਝ ਦਿਨਾਂ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।

Nitin Gadkari on Seatbelt: ਹੁਣ ਜੇ ਕਾਰ ਦੀ ਪਿਛਲੀ ਸੀਟ 'ਤੇ ਬੈਠਣ ਵਾਲਿਆਂ ਨੇ ਸੀਟਬੈਲਟ ਨਾ ਲਗਾਈ ਹੋਵੇ ਤਾਂ ਵੀ ਚਲਾਨ ਕੱਟਿਆ ਜਾਵੇਗਾ। ਇਸ ਸਬੰਧੀ ਅਗਲੇ ਕੁਝ ਦਿਨਾਂ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਇਹ ਐਲਾਨ ਨੀਤੀਨ ਗਡਕਰੀ ਨੇ ਕੀਤਾ ਹੈ।
Seatbelt New Rule: ਕੇਂਦਰੀ ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਸੀਟ ਬੈਲਟ ਨੂੰ ਲੈ ਕੇ ਇੱਕ ਹੋਰ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਕਾਰ 'ਚ ਬੈਠਣ ਵਾਲੇ ਹਰ ਵਿਅਕਤੀ ਨੂੰ ਸੀਟ ਬੈਲਟ ਬੰਨ੍ਹਣੀ ਹੋਵੇਗੀ, ਯਾਨੀ ਹੁਣ ਕਾਰ ਦੀ ਪਿਛਲੀ ਸੀਟ 'ਤੇ ਬੈਠਣ ਵਾਲਿਆਂ ਲਈ ਸੀਟ ਬੈਲਟ ਬੰਨ੍ਹਣੀ ਲਾਜ਼ਮੀ ਹੋਵੇਗੀ।

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਕੇਂਦਰੀ ਮੋਟਰ ਵਾਹਨ ਨਿਯਮਾਂ (ਸੀਐਮਵੀਆਰ) ਦੇ ਨਿਯਮ 138 (3) ਦੇ ਤਹਿਤ, ਪਿਛਲੀ ਸੀਟ 'ਤੇ ਸੀਟ ਬੈਲਟ ਨਾ ਲਗਾਉਣ 'ਤੇ 1,000 ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਹਾਲਾਂਕਿ, ਜ਼ਿਆਦਾਤਰ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਇਹ ਨਿਯਮ ਲਾਜ਼ਮੀ ਹੈ। ਟ੍ਰੈਫਿਕ ਪੁਲਿਸ ਵੀ ਪਿਛਲੀ ਸੀਟ 'ਤੇ ਬੈਠਣ ਵਾਲੇ ਯਾਤਰੀਆਂ ਨੂੰ ਸੀਟ ਬੈਲਟ ਬੰਨ੍ਹਣ 'ਤੇ ਜੁਰਮਾਨਾ ਨਹੀਂ ਲਗਾਉਂਦੀ।

ਸੀਟ ਬੈਲਟ ਨਾ ਲਗਾਉਣ 'ਤੇ ਜੁਰਮਾਨਾ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਾਇਰਸ ਮਿਸਤਰੀ ਦੁਰਘਟਨਾ ਕਾਰਨ ਮੈਂ ਫੈਸਲਾ ਕੀਤਾ ਹੈ ਕਿ ਪਿਛਲੀ ਸੀਟ 'ਤੇ ਸੀਟ ਬੈਲਟ ਲਈ ਅਲਾਰਮ ਹੋਵੇਗਾ ਜਿਵੇਂ ਡਰਾਈਵਰ ਸੀਟ ਲਈ ਹੈ। ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਕਾਰ 'ਚ ਪਿਛਲੀ ਸੀਟ 'ਤੇ ਸੀਟ ਬੈਲਟ ਨਾ ਲਗਾਉਣ 'ਤੇ ਇੱਕ ਹਜ਼ਾਰ ਦਾ ਜ਼ੁਰਮਾਨਾ ਲਗਾਇਆ ਜਾਵੇਗਾ। ਮੈਂ ਅੱਜ ਹੀ ਫਾਈਲ 'ਤੇ ਦਸਤਖਤ ਕੀਤੇ ਹਨ।

ਦੱਸ ਦਈਏ ਕਿ ਇਹ ਫੈਸਲਾ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਐਤਵਾਰ ਨੂੰ ਮਹਾਰਾਸ਼ਟਰ ਦੇ ਪਾਲਘਰ ਜ਼ਿਲੇ 'ਚ ਰਾਸ਼ਟਰੀ ਰਾਜਮਾਰਗ 'ਤੇ ਸੜਕ ਹਾਦਸੇ 'ਚ ਮੌਤ ਤੋਂ ਬਾਅਦ ਲਿਆ ਗਿਆ।

ਮਾਹਿਰਾਂ ਨੇ ਤੇਜ਼ ਰਫ਼ਤਾਰ ਵਾਹਨਾਂ 'ਤੇ ਨਜ਼ਰ ਰੱਖਣ ਅਤੇ ਪਿੱਛੇ ਬੈਠਣ ਵਾਲੇ ਯਾਤਰੀਆਂ ਲਈ ਸੀਟ ਬੈਲਟ ਦੀ ਵਰਤੋਂ ਨੂੰ ਲਾਜ਼ਮੀ ਬਣਾਉਣ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਹੈ ਕਿ ਕਿਸੇ ਵੀ ਦੁਰਘਟਨਾ ਤੋਂ ਬਚਣ ਲਈ ਸੜਕਾਂ ਨੂੰ ਉਸ ਅਨੁਸਾਰ ਡਿਜ਼ਾਇਨ ਕੀਤਾ ਜਾਵੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 
ਇਹ ਵੀ ਪੜ੍ਹੋ:
 
Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ

Car loan Information:
Calculate Car Loan EMI

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritpal Singh: ਡਿਬਰੂਗੜ੍ਹ ਜੇਲ੍ਹ 'ਚ NSA ਤਹਿਤ ਬੰਦ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਲੜਣਗੇ ਚੋਣ
Amritpal Singh: ਡਿਬਰੂਗੜ੍ਹ ਜੇਲ੍ਹ 'ਚ NSA ਤਹਿਤ ਬੰਦ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਲੜਣਗੇ ਚੋਣ
Sukhpal khaira| 'ਕਿੱਥੇ ਉਹ ਮੰਤਰੀ ਜੋ ਚੁਟਕੀਆਂ ਮਾਰ MSP ਦਿੰਦੇ ਸਨ'-ਮਾਨ ਸਰਕਾਰ 'ਤੇ ਵਰ੍ਹੇ ਖਹਿਰਾ
Sukhpal khaira| 'ਕਿੱਥੇ ਉਹ ਮੰਤਰੀ ਜੋ ਚੁਟਕੀਆਂ ਮਾਰ MSP ਦਿੰਦੇ ਸਨ'-ਮਾਨ ਸਰਕਾਰ 'ਤੇ ਵਰ੍ਹੇ ਖਹਿਰਾ
X (Twitter) Down: ਐਲੋਨ ਮਸਕ ਦਾ ਸੋਸ਼ਲ ਮੀਡੀਆ ਪਲੇਟਫਾਰਮ X ਹੋਇਆ ਡਾਊਨ, ਯੂਜ਼ਰਸ ਨੂੰ ਹੋ ਰਹੀ ਸਮੱਸਿਆ
X (Twitter) Down: ਐਲੋਨ ਮਸਕ ਦਾ ਸੋਸ਼ਲ ਮੀਡੀਆ ਪਲੇਟਫਾਰਮ X ਹੋਇਆ ਡਾਊਨ, ਯੂਜ਼ਰਸ ਨੂੰ ਹੋ ਰਹੀ ਸਮੱਸਿਆ
Sangrur Politics: ਪਹਿਲਾਂ ਜਿਤਾ ਕੇ ਫਿਰ ਜ਼ਮਾਨਤ ਵੀ ਜ਼ਬਤ ਕਰਵਾ ਦਿੰਦੇ ਨੇ ਸੰਗਰੂਰੀਏ ! ਪੜ੍ਹੋ ਸੀਟ ਦਾ ਇਤਿਹਾਸ
Sangrur Politics: ਪਹਿਲਾਂ ਜਿਤਾ ਕੇ ਫਿਰ ਜ਼ਮਾਨਤ ਵੀ ਜ਼ਬਤ ਕਰਵਾ ਦਿੰਦੇ ਨੇ ਸੰਗਰੂਰੀਏ ! ਪੜ੍ਹੋ ਸੀਟ ਦਾ ਇਤਿਹਾਸ
Advertisement
for smartphones
and tablets

ਵੀਡੀਓਜ਼

Charanjit Channi| ਚੰਨੀ ਨੇ ਖੇਡੀ ਤਾਂਸ਼, ਲਾਈ 'ਸੀਪ'Daughter is Jassi's sweetheart, life changed with children: Jassi Gill ਧੀ ਹੈ ਜੱਸੀ ਦੀ ਲਾਡਲੀ , ਬੱਚਿਆਂ ਨਾਲ ਬਦਲੀ ਜ਼ਿੰਦਗੀ : ਜੱਸੀ ਗਿੱਲThe joy of being father is more than a superhit movie or song ਸੁਪਰਹਿੱਟ ਫਿਲਮ ਜਾਂ ਗੀਤ ਤੋਂ ਉੱਤੇ ਪੀਓ ਬਣਨ ਦੀ ਖੁਸ਼ੀBefore the move, people ask about the weight ਹਾਲ ਚਾਲ ਤੋਂ ਪਹਿਲਾਂ ਲੋਕ ਪੁੱਛਦੇ ਨੇ ਭਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritpal Singh: ਡਿਬਰੂਗੜ੍ਹ ਜੇਲ੍ਹ 'ਚ NSA ਤਹਿਤ ਬੰਦ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਲੜਣਗੇ ਚੋਣ
Amritpal Singh: ਡਿਬਰੂਗੜ੍ਹ ਜੇਲ੍ਹ 'ਚ NSA ਤਹਿਤ ਬੰਦ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਲੜਣਗੇ ਚੋਣ
Sukhpal khaira| 'ਕਿੱਥੇ ਉਹ ਮੰਤਰੀ ਜੋ ਚੁਟਕੀਆਂ ਮਾਰ MSP ਦਿੰਦੇ ਸਨ'-ਮਾਨ ਸਰਕਾਰ 'ਤੇ ਵਰ੍ਹੇ ਖਹਿਰਾ
Sukhpal khaira| 'ਕਿੱਥੇ ਉਹ ਮੰਤਰੀ ਜੋ ਚੁਟਕੀਆਂ ਮਾਰ MSP ਦਿੰਦੇ ਸਨ'-ਮਾਨ ਸਰਕਾਰ 'ਤੇ ਵਰ੍ਹੇ ਖਹਿਰਾ
X (Twitter) Down: ਐਲੋਨ ਮਸਕ ਦਾ ਸੋਸ਼ਲ ਮੀਡੀਆ ਪਲੇਟਫਾਰਮ X ਹੋਇਆ ਡਾਊਨ, ਯੂਜ਼ਰਸ ਨੂੰ ਹੋ ਰਹੀ ਸਮੱਸਿਆ
X (Twitter) Down: ਐਲੋਨ ਮਸਕ ਦਾ ਸੋਸ਼ਲ ਮੀਡੀਆ ਪਲੇਟਫਾਰਮ X ਹੋਇਆ ਡਾਊਨ, ਯੂਜ਼ਰਸ ਨੂੰ ਹੋ ਰਹੀ ਸਮੱਸਿਆ
Sangrur Politics: ਪਹਿਲਾਂ ਜਿਤਾ ਕੇ ਫਿਰ ਜ਼ਮਾਨਤ ਵੀ ਜ਼ਬਤ ਕਰਵਾ ਦਿੰਦੇ ਨੇ ਸੰਗਰੂਰੀਏ ! ਪੜ੍ਹੋ ਸੀਟ ਦਾ ਇਤਿਹਾਸ
Sangrur Politics: ਪਹਿਲਾਂ ਜਿਤਾ ਕੇ ਫਿਰ ਜ਼ਮਾਨਤ ਵੀ ਜ਼ਬਤ ਕਰਵਾ ਦਿੰਦੇ ਨੇ ਸੰਗਰੂਰੀਏ ! ਪੜ੍ਹੋ ਸੀਟ ਦਾ ਇਤਿਹਾਸ
Ludhiana News: ਲੋਕਾਂ ਨੇ ਪੀਤੀ ਤੁਪਕਾ ਤੁਪਕਾ...ਆਪ ਨੇ ਪੀਤੀ ਬਾਟੇ ਨਾਲ...ਹੁਣ ਮਜੀਠੀਆ 'ਤੇ ਭੜਕੇ ਪੱਪੀ, ਬੋਲੇ...ਮੰਜੀ ਹੇਠ ਝਾੜੂ ਫੇਰੋ, ਕਿਤੇ ਕੋਈ ਪੁੜੀ...
ਲੋਕਾਂ ਨੇ ਪੀਤੀ ਤੁਪਕਾ ਤੁਪਕਾ...ਆਪ ਨੇ ਪੀਤੀ ਬਾਟੇ ਨਾਲ...ਹੁਣ ਮਜੀਠੀਆ 'ਤੇ ਭੜਕੇ ਪੱਪੀ, ਬੋਲੇ...ਮੰਜੀ ਹੇਠ ਝਾੜੂ ਫੇਰੋ, ਕਿਤੇ ਕੋਈ ਪੁੜੀ...
Child Play Mobile Games: ਤੁਹਾਡਾ ਬੱਚਾ ਮੋਬਾਈਲ 'ਤੇ ਖੇਡਦਾ ਗੇਮਾਂ? ਤਾਂ ਸਾਵਧਾਨ! ਪੜ੍ਹਾਈ ਤੋਂ ਲੈ ਕੇ ਦਿਮਾਗ ਤੱਕ 6 ਗੰਭੀਰ ਹੁੰਦੇ ਨੁਕਸਾਨ
Child Play Mobile Games: ਤੁਹਾਡਾ ਬੱਚਾ ਮੋਬਾਈਲ 'ਤੇ ਖੇਡਦਾ ਗੇਮਾਂ? ਤਾਂ ਸਾਵਧਾਨ! ਪੜ੍ਹਾਈ ਤੋਂ ਲੈ ਕੇ ਦਿਮਾਗ ਤੱਕ 6 ਗੰਭੀਰ ਹੁੰਦੇ ਨੁਕਸਾਨ
Punjabi youth murder in Canada: ਕੈਨੇਡਾ 'ਚ ਪੰਜਾਬੀਆਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ! ਨੌਜਵਾਨ ਦਾ ਬੇਦਰਦੀ ਨਾਲ ਕਤਲ
Punjabi youth murder in Canada: ਕੈਨੇਡਾ 'ਚ ਪੰਜਾਬੀਆਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ! ਨੌਜਵਾਨ ਦਾ ਬੇਦਰਦੀ ਨਾਲ ਕਤਲ
ਜੇਕਰ ਫੋਨ ਵਿਚ ਦਿਖਣ ਇਹ 8 ਸੰਕੇਤ ਤਾਂ ਸਮਝ ਲਓ ਕੋਈ ਕਰ ਰਿਹੈ ਤੁਹਾਡੇ ਫੋਨ ਦੀ ਜਾਸੂਸੀ
ਜੇਕਰ ਫੋਨ ਵਿਚ ਦਿਖਣ ਇਹ 8 ਸੰਕੇਤ ਤਾਂ ਸਮਝ ਲਓ ਕੋਈ ਕਰ ਰਿਹੈ ਤੁਹਾਡੇ ਫੋਨ ਦੀ ਜਾਸੂਸੀ
Embed widget