Audi ਨੇ ਲਾਂਚ ਕੀਤਾ Q7 ਦਾ ਲਿਮਟਿਡ ਐਡੀਸ਼ਨ, ਕੀ ਹੈ ਨਵਾਂ ਅਤੇ ਕਿੰਨੀ ਹੈ ਕਾਰ ਦੀ ਕੀਮਤ, ਜਾਣੋ ਸਭ ਕੁਝ
Audi ਨੇ ਤਿਉਹਾਰੀ ਸੀਜ਼ਨ ਲਈ ਭਾਰਤ ਵਿੱਚ ਆਪਣੀ SUV Q7 ਦਾ ਲਿਮਟਿਡ ਐਡੀਸ਼ਨ ਲਾਂਚ ਕੀਤਾ ਹੈ। ਕੰਪਨੀ ਇਸ ਦੇ ਸਿਰਫ 50 ਯੂਨਿਟ ਵੇਚੇਗੀ। ਕਾਰ 'ਚ ਕਈ ਕਾਸਮੈਟਿਕ ਬਦਲਾਅ ਕੀਤੇ ਗਏ ਹਨ।
Audi ਇੰਡੀਆ ਨੇ ਤਿਉਹਾਰੀ ਸੀਜ਼ਨ ਲਈ Q7 ਮਾਡਲ ਦਾ ਲਿਮਟਿਡ ਐਡੀਸ਼ਨ ਲਾਂਚ ਕੀਤਾ ਹੈ। ਕੰਪਨੀ ਇਸ ਕਾਰ ਦੇ ਸਿਰਫ਼ 50 ਯੂਨਿਟ ਹੀ ਵੇਚੇਗੀ। ਤੁਹਾਨੂੰ ਦੱਸ ਦਈਏ ਕਿ ਇਸ 'ਚ ਕੋਈ ਮਕੈਨੀਕਲ ਬਦਲਾਅ ਨਹੀਂ ਕੀਤਾ ਗਿਆ ਹੈ, ਇਸ ਨੂੰ ਹੋਰ Q7 ਦੇ ਮੁਕਾਬਲੇ ਬਿਹਤਰ ਦਿਖਣ ਲਈ ਬਣਾਇਆ ਗਿਆ ਹੈ। ਇਸ ਦੀ ਐਕਸ-ਸ਼ੋਰੂਮ ਕੀਮਤ 88,08,000 ਰੁਪਏ ਹੈ। ਇਹ ਨਵਾਂ ਐਡੀਸ਼ਨ ਟੈਕਨਾਲੋਜੀ ਟ੍ਰਿਮ 'ਤੇ ਆਧਾਰਿਤ ਹੈ।
ਕਾਰ ਦਾ ਰੰਗ Burrick Brown ਹੈ ਜੋ ਸਿਰਫ ਲਿਮਟਿਡ ਐਡੀਸ਼ਨ Q7 ਲਈ ਦਿੱਤਾ ਗਿਆ ਹੈ। ਇਸ ਦੀ ਗ੍ਰਿਲ 'ਚ ਮਾਮੂਲੀ ਬਦਲਾਅ ਕੀਤੇ ਗਏ ਹਨ। ਕਾਰ ਦੇ ਅਗਲੇ ਹਿੱਸੇ 'ਤੇ ਸਿਲ ਟ੍ਰਿਮ ਨੂੰ ਜੋੜਿਆ ਗਿਆ ਹੈ। ਵਾਹਨ ਦੇ ਅੰਦਰੂਨੀ ਹਿੱਸੇ ਵਿੱਚ 10.1-ਇੰਚ ਟੱਚਸਕਰੀਨ ਇੰਫੋਟੇਨਮੈਂਟ, ਐਂਡਰਾਇਡ ਆਟੋ, ਐਪਲ ਕਾਰਪਲੇ ਕਨੈਕਟੀਵਿਟੀ, ਕਲਾਈਮੇਟ ਕੰਟਰੋਲ, ਪਾਰਕ ਅਸਿਸਟ ਪਲੱਸ ਅਤੇ ਅੰਬੀਨਟ ਲਾਈਟਿੰਗ ਆਦਿ ਹਨ।
ਇਲੈਕਟ੍ਰਾਨਿਕ ਐਡਜਸਟਿੰਗ ਸੀਟ- ਇਸ ਕਾਰ ਦੀਆਂ ਤਿੰਨ ਕਤਾਰਾਂ ਹਨ। ਤੀਜੀ ਕਤਾਰ ਦੀਆਂ ਸੀਟਾਂ ਨੂੰ ਵੀ ਇਲੈਕਟ੍ਰਾਨਿਕ ਤਰੀਕੇ ਨਾਲ ਐਡਜਸਟ ਕੀਤਾ ਜਾ ਸਕਦਾ ਹੈ। ਉਹਨਾਂ ਨੂੰ ਇਲੈਕਟ੍ਰਾਨਿਕ ਰੂਪ ਵਿੱਚ ਵੀ ਫੋਲਡ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਾਰ 'ਚ ਤੁਹਾਨੂੰ ਪੈਨੋਰਾਮਿਕ ਸਨਰੂਫ, ਅਡੈਪਟਿਵ ਵਾਈਪਰ, ਸਪੋਕ ਅਲਾਏ ਵ੍ਹੀਲ ਵੀ ਦਿੱਤੇ ਗਏ ਹਨ। ਕਾਰ 'ਚ ਤੁਹਾਨੂੰ 8 ਏਅਰਬੈਗ ਮਿਲਣਗੇ।
ਇੰਜਣ ਦੀ ਸ਼ਕਤੀ- ਲਿਮਟਿਡ ਐਡੀਸ਼ਨ 3-ਲੀਟਰ ਪੈਟਰੋਲ ਇੰਜਣ ਦੁਆਰਾ ਸੰਚਾਲਿਤ ਹੈ ਜੋ 340 hp ਅਤੇ 500 Nm ਦਾ ਟਾਰਕ ਪੈਦਾ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ ਸਿਰਫ 5.9 ਸੈਕਿੰਡ 'ਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੀ ਹੈ। ਇਸ ਦੀ ਟਾਪ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੈ। ਕਾਰ ਵਿੱਚ 48V ਹਾਈਬ੍ਰਿਡ ਸਿਸਟਮ ਹੈ ਅਤੇ ਇਹ ਇੱਕ ਆਲ ਵ੍ਹੀਲ ਡਰਾਈਵ ਕਾਰ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਅਤੇ ਹੋਰ ਕਿਹੜੀਆਂ ਸਹੂਲਤਾਂ- ਕਾਰ ਵਿੱਚ, ਤੁਹਾਨੂੰ ਸਬ ਵੂਫਰ ਅਤੇ ਐਂਪਲੀਫਾਇਰ ਦੇ ਨਾਲ ਇੱਕ B&O ਪ੍ਰੀਮੀਅਮ 3D ਸਾਊਂਡ ਸਿਸਟਮ ਮਿਲੇਗਾ। ਕਿੱਕ-ਟੂ-ਓਪਨ ਇਲੈਕਟ੍ਰਿਕ ਗੇਟ, ਚਾਰ-ਜ਼ੋਨ ਕਲਾਈਮੇਟ ਕੰਟਰੋਲ, ਸੈਕਿੰਡ ਰੋਅ ਸੀਟ ਰੀਕਲਾਈਨਰ ਸਹੂਲਤ, ਸਪੀਡ ਲਿਮਿਟਰ ਨਾਲ ਕਰੂਜ਼ ਕੰਟਰੋਲ, 360-ਡਿਗਰੀ ਪਾਰਕਿੰਗ ਕੈਮਰਾ ਅਤੇ ਲੇਨ ਬਦਲਣ ਦੀ ਚਿਤਾਵਨੀ ਉਪਲਬਧ ਹੋਵੇਗੀ।