EV Charging: ਸੜਕ 'ਤੇ ਚਲਾਉਂਦੇ ਸਮੇਂ ਹੀ ਚਾਰਜ ਹੋਵੇਗੀ ਕਾਰ, ਦੁਨੀਆ ਦਾ ਪਹਿਲਾ ਅਜਿਹਾ ਮੋਟਰਵੇਅ ਹੋਇਆ ਤਿਆਰ; ਜਾਣੋ ਕਿਵੇਂ ਕੰਮ ਕਰਦੀ ਇਹ ਤਕਨਾਲੋਜੀ ?
EV Charging: ਦੁਨੀਆ ਭਰ ਵਿੱਚ ਨਵੀਆਂ ਕਾਢਾਂ ਹੋ ਰਹੀਆਂ ਹਨ। ਇਸ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਹਾਈ-ਸਪੀਡ ਹਾਈਵੇਅ 'ਤੇ ਚੱਲਦੇ ਸਮੇਂ ਇਲੈਕਟ੍ਰਿਕ ਕਾਰਾਂ ਚਾਰਜ ਕੀਤੀਆਂ ਜਾਣਗੀਆਂ। ਹਾਂ, ਅਸੀਂ ਸੱਚ...

EV Charging: ਦੁਨੀਆ ਭਰ ਵਿੱਚ ਨਵੀਆਂ ਕਾਢਾਂ ਹੋ ਰਹੀਆਂ ਹਨ। ਇਸ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਹਾਈ-ਸਪੀਡ ਹਾਈਵੇਅ 'ਤੇ ਚੱਲਦੇ ਸਮੇਂ ਇਲੈਕਟ੍ਰਿਕ ਕਾਰਾਂ ਚਾਰਜ ਕੀਤੀਆਂ ਜਾਣਗੀਆਂ। ਹਾਂ, ਅਸੀਂ ਸੱਚ ਕਹਿ ਰਹੇ ਹਾਂ... ਅਸਲ, 'ਚ ਫਰਾਂਸ ਨੇ ਦੁਨੀਆ ਦਾ ਪਹਿਲਾ ਮੋਟਰਵੇਅ ਬਣਾਇਆ ਹੈ ਜੋ ਵਾਹਨਾਂ ਨੂੰ ਚੱਲਦੇ ਸਮੇਂ ਵਾਇਰਲੈੱਸ ਤੌਰ 'ਤੇ ਚਾਰਜ ਕਰਦਾ ਹੈ। ਇਸ ਤਰ੍ਹਾਂ, ਸੜਕਾਂ ਖੁਦ ਊਰਜਾ ਦੇ ਸਰੋਤ ਵਜੋਂ ਕੰਮ ਕਰਨਗੀਆਂ।
ਫਰਾਂਸ ਨੇ ਦੁਨੀਆ ਦੇ ਪਹਿਲੇ ਮੋਟਰਵੇਅ ਦਾ ਉਦਘਾਟਨ ਇੱਕ ਗਤੀਸ਼ੀਲ ਵਾਇਰਲੈੱਸ ਚਾਰਜਿੰਗ ਸਿਸਟਮ ਨਾਲ ਕੀਤਾ ਹੈ। ਇਸ ਤਕਨਾਲੋਜੀ ਨਾਲ ਇਲੈਕਟ੍ਰਿਕ ਵਾਹਨ ਚਲਦੇ ਸਮੇਂ ਆਪਣੇ ਆਪ ਚਾਰਜ ਹੋ ਜਾਣਗੇ। ਅਜਿਹੇ ਵਿੱਚ ਹੁਣ ਕਾਰਾਂ ਜਾਂ ਟਰੱਕਾਂ ਨੂੰ ਹੁਣ ਚਾਰਜਿੰਗ ਸਟੇਸ਼ਨਾਂ 'ਤੇ ਰੁਕਣ ਦੀ ਜ਼ਰੂਰਤ ਨਹੀਂ ਪਵੇਗੀ।
ਕਈ ਸੰਗਠਨਾਂ ਨੇ ਮਿਲ ਕੇ ਤਿਆਰ ਕੀਤਾ ਪ੍ਰੋਜੈਕਟ?
ਪੈਰਿਸ ਤੋਂ ਲਗਭਗ 40 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿਤ A10 ਮੋਟਰਵੇਅ 'ਤੇ ਇਹ ਪ੍ਰਯੋਗ ਦੀ ਸ਼ੁਰੂਆਤ ਕੀਤੀ ਗਈ ਹੈ। ਕਈ ਸੰਗਠਨਾਂ ਨੇ ਸਾਂਝੇ ਤੌਰ 'ਤੇCharge As You Drive ਨਾਮਕ ਇੱਕ ਪ੍ਰੋਜੈਕਟ ਵਿਕਸਤ ਕੀਤਾ ਹੈ। ਫਰਾਂਸ ਵਿੱਚ A10 ਮੋਟਰਵੇਅ 1.5 ਕਿਲੋਮੀਟਰ ਲੰਬਾ ਹੈ ਅਤੇ ਇਸ ਵਿੱਚ ਸੜਕ ਦੇ ਅੰਦਰ ਕੋਇਲ ਲੱਗੇ ਹੋਏ ਹਨ। ਇਨ੍ਹਾਂ ਕੋਇਲਾਂ ਵਿੱਚੋਂ ਲੰਘਣ ਵਾਲੇ ਇਲੈਕਟ੍ਰਿਕ ਵਾਹਨਾਂ ਨੂੰ ਗਤੀ ਦੌਰਾਨ ਬਿਜਲੀ ਪ੍ਰਾਪਤ ਹੋਵੇਗੀ। ਇਹ ਤਕਨਾਲੋਜੀ ਟੈਸਟਿੰਗ ਦੌਰਾਨ ਸਫਲ ਸਾਬਤ ਹੋਈ ਹੈ। ਇਸਨੇ 300 ਕਿਲੋਵਾਟ ਤੋਂ ਵੱਧ ਦੀ ਪੀਕ ਪਾਵਰ ਅਤੇ 200 ਕਿਲੋਵਾਟ ਦੀ ਔਸਤ ਊਰਜਾ ਟ੍ਰਾਂਸਫਰ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ।
ਕਿਵੇਂ ਕੰਮ ਕਰਦੀ ਹੈ ਇਹ ਤਕਨਾਲੋਜੀ ?
ਜਦੋਂ ਕੋਈ ਇਲੈਕਟ੍ਰਿਕ ਵਾਹਨ ਸੜਕ ਦੀ ਸਤ੍ਹਾ ਦੇ ਹੇਠਾਂ ਲਗਾਏ ਗਏ ਇਲੈਕਟ੍ਰੋਮੈਗਨੈਟਿਕ ਕੋਇਲਾਂ ਤੋਂ ਲੰਘਦਾ ਹੈ, ਤਾਂ ਬਿਜਲੀ ਚੁੰਬਕੀ ਖੇਤਰ ਰਾਹੀਂ ਵਾਹਨ 'ਤੇ ਲਗਾਏ ਗਏ ਰਿਸੀਵਰ ਨੂੰ ਸੰਚਾਰਿਤ ਕੀਤੀ ਜਾਂਦੀ ਹੈ। ਇਸਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਵਾਹਨ ਨੂੰ ਚਾਰਜਿੰਗ ਲਈ ਰੁਕਣਾ ਨਹੀਂ ਪਵੇਗਾ। ਟ੍ਰਾਂਸਮਿਟ ਕੋਇਲ ਅਤੇ ਸੜਕ ਦੇ ਹੇਠਾਂ ਲਗਾਏ ਗਏ ਰਿਸੀਵਰ ਕੋਇਲ ਵਿਚਕਾਰ ਬਿਜਲੀ ਦੇ ਆਦਾਨ-ਪ੍ਰਦਾਨ ਨੂੰ ਸੈਂਸਰਾਂ ਅਤੇ ਸੌਫਟਵੇਅਰ ਦੁਆਰਾ ਅਸਲ ਸਮੇਂ ਵਿੱਚ ਨਿਯੰਤਰਿਤ ਕੀਤਾ ਜਾਂਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















