ਪੜਚੋਲ ਕਰੋ
Advertisement
ਸਿਰਫ 1 ਰੁਪਏ 'ਚ ਘਰ ਲਿਆਓ ਮਨਪਸੰਦ ਬਾਈਕ, ਇਹ ਬੈਂਕ ਦੇ ਰਿਹਾ ਕਮਾਲ ਦਾ ਆਫਰ
ਦੇਸ਼ 'ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਅਜਿਹੇ 'ਚ ਲੋਕ ਜ਼ਿਆਦਾਤਰ ਨਵੀਆਂ ਬਾਈਕ ਖਰੀਦਦੇ ਹਨ। ਇਸ ਨੂੰ ਧਿਆਨ 'ਚ ਰੱਖਦੇ ਹੋਏ, ਕੰਪਨੀਆਂ ਤੋਂ ਇਲਾਵਾ, ਬੈਂਕ ਵੀ ਗਾਹਕਾਂ ਨੂੰ ਨਵੇਂ-ਨਵੇਂ ਆਫਰਜ਼ ਪੇਸ਼ ਕਰ ਰਹੇ ਹਨ। ਫੈਡਰਲ ਬੈਂਕ ਇੱਕ ਵਿਸ਼ੇਸ਼ ਆਫਰ ਲੈ ਕੇ ਆਇਆ ਹੈ ਜਿਸ ਦੇ ਤਹਿਤ ਤੁਸੀਂ ਸਿਰਫ ਇਕ ਰੁਪਿਆ ਦੇ ਕੇ ਆਪਣੀ ਮਨਪਸੰਦ ਬਾਈਕ ਘਰ ਲਿਆ ਸਕਦੇ ਹੋ।

ਇਹ ਹਨ ਆਫਰਜ਼:
ਫੈਡਰਲ ਬੈਂਕ ਦੀ ਇਹ ਪੇਸ਼ਕਸ਼ ਨਾਲ ਹੌਂਡਾ, ਹੀਰੋ ਮੋਟੋ ਕਾਰਪੋਰੇਸ਼ਨ ਤੇ ਟੀਵੀਐਸ ਦੀਆਂ ਸਿਲੈਕਟਿਡ ਬਾਇਕਸ ਖਰੀਦ ਸਕਦੇ ਹੋ। ਬੈਂਕ ਇਹ ਪੇਸ਼ਕਸ਼ ਦੇਸ਼ ਭਰ ਦੇ 947 ਸ਼ੋਅਰੂਮਾਂ ਵਿੱਚ ਦੇ ਰਿਹਾ ਹੈ। ਇਸ ਦੇ ਨਾਲ ਹੀ ਤੁਹਾਨੂੰ ਪੰਜ ਫ਼ੀਸਦ ਦੀ ਕੈਸ਼ ਬੈਕ ਦੀ ਸਹੂਲਤ ਵੀ ਮਿਲੇਗੀ। ਨਾਲ ਹੀ ਕੋਈ ਪ੍ਰੋਸੈਸਿੰਗ ਫੀਸ ਵੀ ਨਹੀਂ ਦੇਣੀ ਪਵੇਗੀ।
ਇਨ੍ਹਾਂ ਕਾਰਾਂ ਨੂੰ ਟੱਕਰ ਦੇਣ ਆਈ Toyota Urban Cruiser, ਜਾਣੋ ਕੀਮਤ
ਈਐਮਆਈ ਦੀ ਵੀ ਸਹੂਲਤ:
ਫੈਡਰਲ ਬੈਂਕ ਅਨੁਸਾਰ ਗਾਹਕਾਂ ਨੂੰ ਇਸ ਦੇ ਲਈ ਬੈਂਕ ਬ੍ਰਾਂਚ ਵਿੱਚ ਨਹੀਂ ਜਾਣਾ ਪਏਗਾ। ਬੈਂਕ ਨੇ ਕਿਹਾ ਹੈ ਕਿ ਦੋਪਹੀਆ ਵਾਹਨ ਖਰੀਦਣ ਵਾਲੇ ਗਾਹਕਾਂ ਲਈ ਵਧੀਆ ਪੇਸ਼ਕਸ਼ਾਂ ਹਨ। ਫੈਡਰਲ ਬੈਂਕ ਦੇ ਗ੍ਰਾਹਕਾਂ ਨੂੰ ਆਪਣੇ ਡੈਬਿਟ ਕਾਰਡ 'ਤੇ ਈਐਮਆਈ ਦੀ ਸਹੂਲਤ ਮਿਲੇਗੀ।
ਬੈਂਕ ਨੇ ਕਿਹਾ ਕਿ ਪੂਰੀ ਪ੍ਰਕਿਰਿਆ ਆਨਲਾਈਨ ਹੋਵੇਗੀ, ਕਿਸੇ ਕਾਗਜ਼ ਦਾ ਕੰਮ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਫੈਡਰਲ ਬੈਂਕ ਦੇਸ਼ ਭਰ ਦੇ 36,000 ਸਟੋਰਾਂ ਵਿੱਚ ਡੈਬਿਟ ਕਾਰਡਾਂ ਤੇ ਈਐਮਆਈ ਆਪਸ਼ਨ ਪੇਸ਼ ਕਰਦਾ ਹੈ। ਫੈਡਰਲ ਬੈਂਕ ਨੇ ਹਾਲ ਹੀ ਵਿੱਚ ਐਮਾਜ਼ਾਨ ਤੇ ਫਲਿੱਪਕਾਰਟ 'ਤੇ ਈਐਮਆਈ ਦੀ ਸਹੂਲਤ ਪੇਸ਼ ਕੀਤੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement