ਬਾਰਿਸ਼ ਵਿਚ ਕਾਰ ਦੇ ਸ਼ੀਸ਼ੇ ਉਤੇ ਜੰਮੀ ਫੋਗ ਨੂੰ ਹਟਾਉਣ ਦੇ ਆਸਾਨ ਟ੍ਰਿਕ, ਬੱਸ ਕਰੋ ਇਹ ਕੰਮ...
ਬਾਰਿਸ਼ ਦੇ ਇਸ ਮੌਸਮ ਵਿਚ ਕਾਰ ਚਾਲਕਾਂ ਲਈ ਸਭ ਤੋਂ ਵੱਡੀ ਸਮੱਸਿਆ ਘੱਟ ਵਿਜ਼ੀਬਿਲਟੀ ਹੈ। ਬਰਸਾਤ ‘ਚ ਵਿਜ਼ੀਬਿਲਟੀ ਘੱਟ ਜਾਂਦੀ ਹੈ, ਜਿਸ ਕਾਰਨ ਅੱਗੇ ਦੇਖਣਾ ਮੁਸ਼ਕਿਲ ਹੋ ਜਾਂਦਾ ਹੈ।
Remove Fog From Car Windshield In Rain: ਬਾਰਿਸ਼ ਦੇ ਇਸ ਮੌਸਮ ਵਿਚ ਕਾਰ ਚਾਲਕਾਂ ਲਈ ਸਭ ਤੋਂ ਵੱਡੀ ਸਮੱਸਿਆ ਘੱਟ ਵਿਜ਼ੀਬਿਲਟੀ ਹੈ। ਬਰਸਾਤ ‘ਚ ਵਿਜ਼ੀਬਿਲਟੀ ਘੱਟ ਜਾਂਦੀ ਹੈ, ਜਿਸ ਕਾਰਨ ਅੱਗੇ ਦੇਖਣਾ ਮੁਸ਼ਕਿਲ ਹੋ ਜਾਂਦਾ ਹੈ। ਬਰਸਾਤ ਦੌਰਾਨ ਕਾਰ ਦੇ ਸ਼ੀਸ਼ੇ ਵਿੱਚ ਫੋਗ ਜਮ੍ਹਾ ਹੋ ਜਾਂਦੀ ਹੈ ਅਤੇ ਵਿਅਕਤੀ ਸਾਹਮਣੇ ਕੁਝ ਵੀ ਨਹੀਂ ਦੇਖ ਪਾਉਂਦਾ।
ਗੱਡੀ ਚਲਾਉਂਦੇ ਸਮੇਂ ਇਹ ਬਹੁਤ ਖਤਰਨਾਕ ਹੋ ਸਕਦਾ ਹੈ। ਜੇਕਰ ਕੁੱਝ ਸਾਹਮਣੇ ਠੀਕ ਤਰ੍ਹਾਂ ਨਾ ਦਿਸੇ ਤਾਂ ਸੜਕ ‘ਤੇ ਹਾਦਸਾ ਹੋ ਸਕਦਾ ਹੈ। ਕਈ ਡਰਾਈਵਰ ਫੋਗ ਨੂੰ ਕੱਪੜੇ ਨਾਲ ਪੂੰਝਦੇ ਰਹਿੰਦੇ ਹਨ ਜਿਸ ਨਾਲ ਕਾਫੀ ਪਰੇਸ਼ਾਨੀ ਹੁੰਦੀ ਹੈ, ਪਰ ਇਸ ਸਥਿਤੀ ਨਾਲ ਨਜਿੱਠਣ ਲਈ, ਕਾਰ ਵਿੱਚ ਹੀ ਫੰਕਸ਼ਨ ਦਿੱਤੇ ਗਏ ਹਨ ਜੋ 100 ਪ੍ਰਤੀਸ਼ਤ ਪ੍ਰਭਾਵਸ਼ਾਲੀ ਹੁੰਦੇ ਹਨ।
ਵਿੰਡਸਕ੍ਰੀਨ ਤੋਂ ਫੋਗ ਨੂੰ ਕਿਵੇਂ ਦੂਰ ਕਰਨਾ ਹੈ, ਆਓ ਜਾਣਦੇ ਹਾਂ:
ਬਰਸਾਤ ਦੇ ਮੌਸਮ ਦੌਰਾਨ ਅਕਸਰ ਵਿੰਡਸਕਰੀਨ ਉਤੇ ਫੋਗ ਜਮ੍ਹਾ ਹੋਣ ਦੀ ਸਮੱਸਿਆ ਰਹਿੰਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਸ ਮੌਸਮ ‘ਚ ਹਵਾ ‘ਚ ਨਮੀ ਜ਼ਿਆਦਾ ਹੁੰਦੀ ਹੈ। ਜਦੋਂ ਕਾਰ ਦੇ ਅੰਦਰ ਨਮੀ ਵਾਲੀ ਹਵਾ ਠੰਢੀ ਹੁੰਦੀ ਹੈ, ਤਾਂ ਇਹ ਫੋਗ ਸ਼ੀਸ਼ੇ ‘ਤੇ ਭਾਰੀ ਮਾਤਰਾ ਵਿੱਚ ਇਕੱਠੀ ਹੋ ਜਾਂਦੀ ਹੈ।
ਫੋਗ ਜਮ੍ਹਾ ਹੋਣ ਕਾਰਨ ਵਾਹਨ ਚਲਾਉਣਾ ਔਖਾ ਹੋ ਜਾਂਦਾ ਹੈ। ਇਸ ਨਾਲ ਨਜਿੱਠਣ ਲਈ ਕਾਰ ਦੇ ਏਸੀ ਦੀ ਮਦਦ ਲਈ ਜਾ ਸਕਦੀ ਹੈ। ਜਦੋਂ ਤੁਹਾਨੂੰ ਲੱਗੇ ਕਿ ਵਿੰਡਸਕ੍ਰੀਨ ਫੋਗੀ ਹੋ ਰਹੀ ਹੈ ਅਤੇ ਤੁਸੀਂ ਕੁਝ ਵੀ ਸਾਫ਼-ਸਾਫ਼ ਨਹੀਂ ਦੇਖ ਸਕਦੇ ਹੋ ਤਾਂ AC ਨੂੰ ਚਾਲੂ ਕਰ ਦਿਓ।
AC ਨੂੰ ਫਰੈਸ਼ ਏਅਰ ਮੋਡ ਵਿੱਚ ਰੱਖੋ, ਨਾ ਕਿ ਰੀਸਰਕੁਲੇਸ਼ਨ:
ਗੱਡੀ ਦੇ AC ਨੂੰ ਫਰੈਸ਼ ਏਅਰ ਮੋਡ ਵਿੱਚ ਰੱਖੋ, ਨਾ ਕਿ ਰੀਸਰਕੁਲੇਸ਼ਨ। ਇਸ ਕਾਰਨ ਕਾਰ ਦੇ ਅੰਦਰ ਬਾਹਰੋਂ ਠੰਡੀ ਹਵਾ ਆਵੇਗੀ ਅਤੇ ਕਾਰ ਦੇ ਅੰਦਰ ਦਾ ਤਾਪਮਾਨ ਬਾਹਰਲੇ ਤਾਪਮਾਨ ਦੇ ਬਰਾਬਰ ਹੋ ਜਾਵੇਗਾ ਅਤੇ ਫੋਗ ਦੂਰ ਹੋ ਜਾਵੇਗੀ।
ਕੀ ਸਾਨੂੰ ਮੀਂਹ ਵਿੱਚ ਹੀਟਰ ਜਾਂ ਏਸੀ ਦੀ ਵਰਤੋਂ ਕਰਨੀ ਚਾਹੀਦੀ ਹੈ?
ਕਈਆਂ ਦਾ ਇਹ ਸਵਾਲ ਹੁੰਦਾ ਹੈ ਕੀ ਸਾਨੂੰ ਮੀਂਹ ਵਿੱਚ ਹੀਟਰ ਜਾਂ ਏਸੀ ਦੀ ਵਰਤੋਂ ਕਰਨੀ ਚਾਹੀਦੀ ਹੈ? ਬਰਸਾਤ ਦੇ ਮੌਸਮ ਵਿੱਚ ਕਾਰ ਦੇ ਅੰਦਰ ਹੀਟਰ ਚਲਾਉਣ ਨਾਲ ਗਰਮੀ ਵਧੇਗੀ ਅਤੇ ਇਸ ਨਾਲ ਨਮੀ ਵੀ ਵਧੇਗੀ।ਇਸ ਤੋਂ ਉਲਟ ਇਹ ਹੋਵੇਗਾ ਕਿ ਫੋਗ ਦੂਰ ਹੋਣ ਦੀ ਬਜਾਏ ਹੋਰ ਵਧੇਗੀ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਜਦੋਂ ਵੀ ਬਰਸਾਤ ਦੇ ਮੌਸਮ ‘ਚ ਕਾਰ ਦੇ ਸ਼ੀਸ਼ੇ ‘ਤੇ ਫੋਗ ਹੁੰਦੀ ਹੈ ਤਾਂ ਤੁਹਾਨੂੰ ਏਸੀ ਚਲਾਉਣਾ ਚਾਹੀਦਾ ਹੈ ਨਾ ਕਿ ਕਾਰ ਦਾ ਹੀਟਰ। ਤੁਸੀਂ AC ਨੂੰ ਮੀਡੀਅਮ ਕੂਲਿੰਗ ਤਾਪਮਾਨ ‘ਤੇ ਚਲਾ ਸਕਦੇ ਹੋ।