Alto ਤੋਂ ਲੈਕੇ Fortuner ਤੱਕ, GST ਘੱਟਣ 'ਤੇ ਸਸਤੀਆਂ ਹੋਣਗੀਆਂ ਆਹ ਕਾਰਾਂ, ਦੇਖੋ ਲਿਸਟ
ਜੇਕਰ ਸਰਕਾਰ ਕਾਰਾਂ 'ਤੇ GST ਘਟਾਉਂਦੀ ਹੈ, ਤਾਂ Alto, Creta, Scorpio ਅਤੇ Fortuner ਵਰਗੀਆਂ ਕਾਰਾਂ ਦੀ ਕੀਮਤ ਕਿੰਨੀ ਘੱਟ ਜਾਵੇਗੀ? ਆਓ ਜਾਣਦੇ ਹਾਂ ਆਨ-ਰੋਡ ਕੀਮਤਾਂ ਵਿੱਚ ਸੰਭਾਵਿਤ ਬੱਚਤ ਅਤੇ ਨਵੀਆਂ ਕੀਮਤਾਂ ਬਾਰੇ।

ਮਿਡਲ ਕਲਾਸ ਫੈਮਿਲੀ ਲਈ ਕਾਰ ਖਰੀਦਣਾ ਹਾਲੇ ਵੀ ਇੱਕ ਸੁਪਨਾ ਮੰਨਿਆ ਜਾਂਦਾ ਹੈ। ਫਿਲਹਾਲ, ਇਹ ਚਰਚਾ ਚੱਲ ਰਹੀ ਹੈ ਕਿ ਸਰਕਾਰ ਦੀਵਾਲੀ ਤੋਂ ਪਹਿਲਾਂ ਕਾਰਾਂ 'ਤੇ GST ਨੂੰ 28% ਤੋਂ ਘਟਾ ਕੇ 18% ਕਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਆਲਟੋ, ਕ੍ਰੇਟਾ, ਸਕਾਰਪੀਓ ਅਤੇ ਫਾਰਚੂਨਰ ਵਰਗੀਆਂ ਮਸ਼ਹੂਰ ਕਾਰਾਂ ਦੀਆਂ ਕੀਮਤਾਂ ਘੱਟ ਜਾਣਗੀਆਂ। ਆਓ ਜਾਣਦੇ ਹਾਂ ਕਿ ਇਸ ਬਦਲਾਅ ਦਾ ਇਨ੍ਹਾਂ ਕਾਰਾਂ ਦੀਆਂ ਕੀਮਤਾਂ 'ਤੇ ਕਿੰਨਾ ਅਸਰ ਪਵੇਗਾ।
Alto K10 'ਤੇ ਕਿੰਨਾ ਪਵੇਗਾ ਅਸਰ?
ਮਾਰੂਤੀ ਸੁਜ਼ੂਕੀ Alto K10 ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਛੋਟੀਆਂ ਕਾਰਾਂ ਵਿੱਚੋਂ ਇੱਕ ਹੈ। ਦਿੱਲੀ ਵਿੱਚ ਇਸਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 4.23 ਲੱਖ ਰੁਪਏ ਹੈ। ਫਿਲਹਾਲ, ਇਸ 'ਤੇ ਲਗਭਗ 29% ਟੈਕਸ ਜੋੜਿਆ ਜਾਂਦਾ ਹੈ, ਜਿਸ ਨਾਲ ਕੁੱਲ ਆਨ-ਰੋਡ ਕੀਮਤ ਲਗਭਗ 4.85 ਲੱਖ ਰੁਪਏ ਬਣਦੀ ਹੈ। ਜੇਕਰ ਜੀਐਸਟੀ 18% ਬਣ ਜਾਂਦਾ ਹੈ, ਤਾਂ ਖਰੀਦਦਾਰ 30,000 ਰੁਪਏ ਤੱਕ ਦੀ ਬਚਤ ਕਰੇਗਾ।
ਹੁੰਡਈ ਕਰੇਟਾ
ਹੁੰਡਈ ਕਰੇਟਾ ਦੇਸ਼ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ SUV ਕਾਰਾਂ ਵਿੱਚੋਂ ਇੱਕ ਹੈ। ਇਸ ਦੇ ਬੇਸ ਮਾਡਲ ਦੀ ਐਕਸ-ਸ਼ੋਰੂਮ ਕੀਮਤ ਦਿੱਲੀ ਵਿੱਚ 11.10 ਲੱਖ ਰੁਪਏ ਹੈ। ਫਿਲਹਾਲ, ਇਸ 'ਤੇ ਕੁੱਲ 50% ਟੈਕਸ (28% GST + 22% ਸੈੱਸ) ਲਗਾਇਆ ਜਾਂਦਾ ਹੈ। ਇਸ ਨਾਲ ਇਸ ਦੀ ਆਨ-ਰੋਡ ਕੀਮਤ ਲਗਭਗ 12.92 ਲੱਖ ਰੁਪਏ ਹੋ ਜਾਂਦੀ ਹੈ। ਜੇਕਰ GST ਦਰ 18% ਹੋ ਜਾਂਦੀ ਹੈ, ਤਾਂ ਗਾਹਕਾਂ ਨੂੰ ਲਗਭਗ 53,000 ਰੁਪਏ ਦੀ ਸਿੱਧੀ ਬਚਤ ਮਿਲ ਸਕਦੀ ਹੈ।
ਮਹਿੰਦਰਾ ਸਕਾਰਪੀਓ ਐਨ
ਮਹਿੰਦਰਾ ਸਕਾਰਪੀਓ ਐਨ ਵੀ ਭਾਰਤੀ ਗਾਹਕਾਂ ਦੀ ਇੱਕ ਪਸੰਦੀਦਾ SUV ਹੈ। ਦਿੱਲੀ ਵਿੱਚ ਇਸ ਦੇ Z2 ਬੇਸ ਪੈਟਰੋਲ ਮਾਡਲ ਦੀ ਐਕਸ-ਸ਼ੋਰੂਮ ਕੀਮਤ 13.99 ਲੱਖ ਰੁਪਏ ਹੈ। ਟੈਕਸ ਅਤੇ ਹੋਰ ਖਰਚਿਆਂ ਨੂੰ ਜੋੜਨ ਤੋਂ ਬਾਅਦ, ਇਸ ਦੀ ਆਨ-ਰੋਡ ਕੀਮਤ 16.22 ਲੱਖ ਰੁਪਏ ਤੱਕ ਪਹੁੰਚ ਜਾਂਦੀ ਹੈ। ਮੌਜੂਦਾ ਟੈਕਸ ਦਾ ਬੋਝ ਕਾਰ ਦੀ ਕੀਮਤ ਦਾ ਲਗਭਗ 78% ਹੈ। ਜੀਐਸਟੀ ਵਿੱਚ ਕਮੀ ਨਾਲ ਖਰੀਦਦਾਰ ਨੂੰ ਲਗਭਗ 67,000 ਰੁਪਏ ਦੀ ਬਚਤ ਹੋਵੇਗੀ।
ਟੋਇਟਾ ਫਾਰਚੂਨਰ ਨੂੰ ਭਾਰਤ ਵਿੱਚ ਇੱਕ ਪ੍ਰੀਮੀਅਮ ਫੁੱਲ-ਸਾਈਜ਼ SUV ਮੰਨਿਆ ਜਾਂਦਾ ਹੈ। ਇਸ ਦੇ 4X2 AT (ਪੈਟਰੋਲ) ਵੇਰੀਐਂਟ ਦੀ ਦਿੱਲੀ ਵਿੱਚ ਐਕਸ-ਸ਼ੋਰੂਮ ਕੀਮਤ 36.05 ਲੱਖ ਰੁਪਏ ਹੈ ਅਤੇ ਆਨ-ਰੋਡ ਕੀਮਤ 41.80 ਲੱਖ ਰੁਪਏ ਤੱਕ ਜਾਂਦੀ ਹੈ। ਇਸ ਵਾਹਨ 'ਤੇ ਕੁੱਲ ਟੈਕਸ ਅਤੇ ਚਾਰਜ ਕਾਰ ਦੀ ਕੀਮਤ ਦੇ ਲਗਭਗ 74% ਹਨ। ਜੇਕਰ GST ਘਟਾਇਆ ਜਾਂਦਾ ਹੈ, ਤਾਂ ਫਾਰਚੂਨਰ ਖਰੀਦਦਾਰ 1.61 ਲੱਖ ਰੁਪਏ ਤੱਕ ਦੀ ਬਚਤ ਕਰ ਸਕਦੇ ਹਨ। ਜੇਕਰ ਦੀਵਾਲੀ ਤੋਂ ਪਹਿਲਾਂ GST ਘਟਾ ਕੇ 18% ਕਰ ਦਿੱਤਾ ਜਾਂਦਾ ਹੈ, ਤਾਂ ਗਾਹਕਾਂ ਨੂੰ Alto K10 ਵਰਗੀਆਂ ਛੋਟੀਆਂ ਕਾਰਾਂ ਤੋਂ ਲੈ ਕੇ Fortuner ਵਰਗੀਆਂ ਲਗਜ਼ਰੀ SUV 'ਤੇ ਵੱਡੀ ਰਾਹਤ ਮਿਲੇਗੀ।






















