Police Cut Challan: 14 ਸਾਲਾ ਮੁੰਡੇ ਨੂੰ ਮਹਿੰਦਰਾ ਥਾਰ ਨਾਲ ਸਟੰਟ ਦਿਖਾਉਣਾ ਪਿਆ ਭਾਰੀ, ਪੁਲਿਸ ਨੇ 33500 ਰੁਪਏ ਦਾ ਮੋਟਾ ਜਿਹਾ ਚਲਾਨ ਕੱਟ ਕੇ ਕੱਢ ਦਿੱਤੀ ਸਾਰੀ ਹੀਰੋਪੰਤੀ
Mahindra Thar Stunt: ਸੋਸ਼ਲ ਮੀਡੀਆ ਉੱਤੇ ਅਕਸਰ ਹੀ ਕਈ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਰ ਇੱਕ ਲੜਕੇ ਦੀ ਮਹਿੰਦਰਾ ਥਾਰ ਨਾਲ ਸਟੰਟ ਕਰਨ ਵਾਲੀ ਵੀਡੀਓ ਵਾਇਰਲ ਹੋਣਾ ਭਾਰੀ ਪੈ ਗਿਆ। ਪੁਲਿਸ ਨੇ ਉਸਦਾ ਮੋਟਾ ਜਿਹਾ ਚਲਾਨ ਕਰ ਦਿੱਤਾ।
Mahindra Thar Stunt: ਮਹਿੰਦਰਾ ਥਾਰ ਨਾਲ ਸਟੰਟ ਕਰਦੇ ਨਾਬਾਲਗ ਲੜਕੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਤੁਰੰਤ ਹੀ ਉੱਤਰ ਪ੍ਰਦੇਸ਼ ਪੁਲਿਸ ਹਰਕਤ ਵਿੱਚ ਆ ਗਈ। ਯੂਪੀ ਪੁਲਿਸ ਨੇ ਲੋੜੀਂਦੀ ਕਾਰਵਾਈ ਕਰਦੇ ਹੋਏ ਉਸ ਗੱਡੀ ਦਾ 33,500 ਰੁਪਏ ਦਾ ਚਲਾਨ ਕੀਤਾ। ਇਹ ਘਟਨਾ ਗ੍ਰੇਟਰ ਨੋਇਡਾ ਦੀ ਹੈ, ਜਿੱਥੇ ਇੱਕ 14 ਸਾਲ ਦੇ ਲੜਕੇ ਨੇ ਮਹਿੰਦਰਾ ਥਾਰ ਨੂੰ ਹਵਾ ਵਿੱਚ ਉਡਾ ਦਿੱਤਾ। ਵਾਇਰਲ ਵੀਡੀਓ 'ਚ ਲੜਕਾ ਖਤਰਨਾਕ ਸਟੰਟ ਕਰਦਾ ਨਜ਼ਰ ਆ ਰਿਹਾ ਹੈ।
ਨਾਬਾਲਗ ਲੜਕੇ ਨੇ ਮਹਿੰਦਰਾ ਥਾਰ ਨੂੰ ਹਵਾ ਵਿੱਚ ਉਡਾਇਆ
ਸੋਸ਼ਲ ਮੀਡੀਆ 'ਤੇ ਹਰ ਰੋਜ਼ ਕਈ ਤਰ੍ਹਾਂ ਦੇ ਸਟੰਟ ਦੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਲੋਕ ਵੱਖ-ਵੱਖ ਤਰ੍ਹਾਂ ਦੀ ਸਮੱਗਰੀ ਬਣਾਉਣ ਅਤੇ ਆਪਣੇ ਵੀਡੀਓਜ਼ 'ਤੇ ਵੱਧ ਤੋਂ ਵੱਧ ਲਾਈਕਸ ਪ੍ਰਾਪਤ ਕਰਨ ਲਈ ਅਜਿਹੇ ਵੀਡੀਓ ਬਣਾਉਂਦੇ ਅਤੇ ਅਪਲੋਡ ਕਰਦੇ ਹਨ। ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਜਾਗਰਣ ਦੀ ਰਿਪੋਰਟ ਮੁਤਾਬਕ ਸਟੰਟ ਦੀ ਵੀਡੀਓ ਅਪਲੋਡ ਕਰਨ ਵਾਲਾ ਨਾਬਾਲਗ ਪਿੰਡ ਨਗਲਾ ਗਣੇਸ਼ੀ ਦਾ ਰਹਿਣ ਵਾਲਾ ਹੈ। ਇਸ 14 ਸਾਲਾ ਨਾਬਾਲਗ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਕਰੀਬ 100 ਵੀਡੀਓਜ਼ ਅਪਲੋਡ ਕੀਤੀਆਂ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਵੀਡੀਓ ਕਿਸੇ ਨਾ ਕਿਸੇ ਵਾਹਨ 'ਤੇ ਸਟੰਟ ਕਰਨ ਦੇ ਹਨ। ਇਸ ਨਾਬਾਲਗ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਵੀ ਕਰੀਬ 64 ਹਜ਼ਾਰ ਫਾਲੋਅਰਜ਼ ਹਨ।
ਪੁਲਿਸ ਨੇ ਸਖ਼ਤ ਕਾਰਵਾਈ ਕੀਤੀ
ਪੁਲਿਸ ਮੁਤਾਬਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਇਹ ਵੀਡੀਓ ਕਾਫੀ ਪੁਰਾਣਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਈ ਮਹੀਨੇ ਵਿੱਚ ਹੀ ਇਸ ਵਾਹਨ ਨੂੰ ਸਟੰਟ ਕਰਨ ਦਾ ਚਲਾਨ ਕੀਤਾ ਜਾ ਚੁੱਕਾ ਹੈ। ਟਰੈਫਿਕ ਪੁਲੀਸ ਨੇ ਇਸ ਥਾਰ ਦਾ 33,500 ਰੁਪਏ ਦਾ ਚਲਾਨ ਕੀਤਾ ਸੀ।
ਇਸ ਮਾਮਲੇ 'ਚ ਥਾਰ 'ਤੇ ਸਵਾਰ ਵਿਅਕਤੀ ਨਾਬਾਲਗ ਸੀ। ਇਸ ਦੇ ਲਈ ਸਿਰਫ ਉਸਦੇ ਪਰਿਵਾਰਕ ਮੈਂਬਰਾਂ ਨੂੰ ਹੀ ਇਹ ਚਲਾਨ ਜਮ੍ਹਾ ਕਰਵਾਉਣਾ ਹੋਵੇਗਾ। ਇਸ ਦੇ ਨਾਲ ਹੀ ਨਾਬਾਲਗ ਦੇ ਪਰਿਵਾਰ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ। ਫਿਰ ਇੱਕ ਵਾਰ ਉਲੰਘਣਾ ਕਰਨ ਦੀ ਸੂਰਤ ਵਿੱਚ ਐਫਆਈਆਰ ਵੀ ਦਰਜ ਕੀਤੀ ਜਾ ਸਕਦੀ ਹੈ।