Honda city: ਸਪੋਰਟੀ ਲੁੱਕ 'ਚ ਆਵੇਗੀ ਹੌਂਡਾ ਸਿਟੀ 5ਵੀਂ ਜਨਰੇਸ਼ਨ, ਥਾਈਲੈਂਡ 'ਚ ਹੋਈ ਸਪਾਟ, ਜਾਣੋ ਕੀ ਹੋਵੇਗਾ ਖਾਸ
Honda: ਹੌਂਡਾ ਸਿਟੀ 5ਵੀਂ ਜਨਰੇਸ਼ਨ ਦੀ ਕਾਫੀ ਸਮੇਂ ਤੋਂ ਚਰਚਾ ਸੀ, ਹੁਣ ਕੰਪਨੀ ਇਸ ਨੂੰ 2023 'ਚ ਲਾਂਚ ਕਰ ਸਕਦੀ ਹੈ। ਹਾਲਾਂਕਿ ਕਾਰ 'ਚ ਜ਼ਿਆਦਾ ਬਦਲਾਅ ਨਹੀਂ ਦੇਖਿਆ ਗਿਆ ਹੈ।
Honda City 5th Generation: ਹੌਂਡਾ ਸਿਟੀ ਦੀ 5ਵੀਂ ਜਨਰੇਸ਼ਨ ਦੀ ਚਰਚਾ ਕਾਫੀ ਸਮੇਂ ਤੋਂ ਚੱਲ ਰਹੀ ਸੀ। ਹੁਣ ਇਸ ਨੂੰ ਪਹਿਲੀ ਵਾਰ ਥਾਈਲੈਂਡ 'ਚ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਕੰਪਨੀ ਇਸ ਨੂੰ ਸਪੋਰਟੀ ਲੁੱਕ 'ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ ਫੇਸਲਿਫਟ ਮਾਡਲ ਹੋਵੇਗਾ ਅਤੇ ਇਸ 'ਚ ਜ਼ਿਆਦਾ ਬਦਲਾਅ ਨਹੀਂ ਦੇਖਣ ਨੂੰ ਮਿਲਣਗੇ। ਦੂਜੇ ਪਾਸੇ, ਸਪਾਟ ਕੀਤੀ ਗਈ ਕਾਰ ਵਿੱਚ ਹੈੱਡਲਾਈਟ ਅਤੇ ਸ਼ੀਟ ਦਾ ਮਾਡਲ ਆਉਣ ਵਾਲੇ ਸਿਟੀ ਵਾਂਗ ਹੀ ਰਹਿੰਦਾ ਹੈ। ਫਿਲਹਾਲ ਕੰਪਨੀ ਨੇ ਇਸ ਦੇ ਆਫੀਸ਼ੀਅਲ ਲਾਂਚ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਨੂੰ ਪਹਿਲਾਂ ਥਾਈਲੈਂਡ 'ਚ ਲਾਂਚ ਕੀਤਾ ਜਾ ਸਕਦਾ ਹੈ। ਕੰਪਨੀ ਵਲੋਂ ਹਾਈਬ੍ਰਿਡ ਇੰਜਣ ਦੇ ਆਉਣ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਹੈ ਕਿ ਕਾਰ 'ਚ ਤਕਨੀਕੀ ਬਦਲਾਅ ਜ਼ਿਆਦਾ ਨਹੀਂ ਦੇਖਣ ਨੂੰ ਮਿਲਣਗੇ। ਇਹ ਸਿਰਫ ਕੁਝ ਬਾਹਰੀ ਅਤੇ ਅੰਦਰੂਨੀ ਬਦਲਾਅ ਦੇ ਨਾਲ ਇੱਕ ਫੇਸਲਿਫਟ ਹੋਵੇਗਾ।
ਇਸ ਮਾਡਲ 'ਚ ਫਰੰਟ ਬੰਪਰ ਨੂੰ ਨਵੇਂ ਫੋਗ ਲੈਂਪ ਹਾਊਸਿੰਗ ਨਾਲ ਡਿਜ਼ਾਈਨ ਕੀਤਾ ਗਿਆ ਹੈ। ਏਅਰਡੈਮ ਨਾਲ ਵੀ ਰੀਸਟਾਇਲ ਕੀਤਾ ਗਿਆ। ਰਿਅਰ ਬੰਪਰ ਨੂੰ ਵੀ ਰੀਡਿਜ਼ਾਈਨ ਕੀਤਾ ਗਿਆ ਹੈ। ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ 'ਚ ਇੰਫੋਟੇਨਮੈਂਟ ਸਿਸਟਮ ਦਾ ਬਦਲਾਅ ਦੇਖਿਆ ਜਾ ਸਕਦਾ ਹੈ, ਜਿਸ 'ਤੇ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਸੀ। ਆਉਣ ਵਾਲੀ ਹੌਂਡਾ ਸਿਟੀ ਵੀ ਹੁਣ ਡੀਜ਼ਲ ਇੰਜਣ ਵੇਰੀਐਂਟ ਦੇ ਨਾਲ ਨਹੀਂ ਆਵੇਗੀ। ਇਸ 'ਚ ਸਿਰਫ ਪੈਟਰੋਲ ਅਤੇ ਹਾਈਬ੍ਰਿਡ ਆਪਸ਼ਨ ਉਪਲਬਧ ਹੋਣਗੇ।
ਇਹ ਵੀ ਪੜ੍ਹੋ: CM Bhagwant Mann: ਹਸਪਤਾਲਾਂ ਦੇ ਡਾਕਟਰਾਂ ਤੇ ਮੁਲਾਜ਼ਮਾਂ ਨੂੰ ਸੀਐਮ ਭਗਵੰਤ ਮਾਨ ਦੀ ਚੇਤਾਵਨੀ, ਮੈਂ ਬਿਨ੍ਹਾਂ ਦੱਸੇ ਕਦੇ ਵੀ ਮੁਆਇਨਾ ਕਰ ਸਕਦਾ...ਕੁਤਾਹੀ ਬਰਦਾਸ਼ਤ ਨਹੀਂ ਕਰਾਂਗੇ
ਦੂਜੇ ਪਾਸੇ ਹੌਂਡਾ ਪਹਿਲਾਂ ਹੀ ਆਪਣੀਆਂ ਕੁਝ ਕਾਰਾਂ ਨੂੰ ਬੰਦ ਕਰਨ ਦੀ ਗੱਲ ਕਰ ਚੁੱਕੀ ਹੈ। ਕੰਪਨੀ ਮੁਤਾਬਕ ਕੰਪਨੀ ਜਲਦ ਹੀ ਜੈਜ਼, ਡਬਲਯੂ.ਆਰ.ਵੀ. ਅਤੇ 4ਵੀਂ ਜਨਰੇਸ਼ਨ ਹੌਂਡਾ ਸਿਟੀ ਨੂੰ ਬੰਦ ਕਰਨ ਜਾ ਰਹੀ ਹੈ। ਹੁਣ ਹੌਂਡਾ ਅਮੇਜ਼ ਅਤੇ ਨਿਊ ਸਿਟੀ ਦੀ ਵਿਕਰੀ ਜਾਰੀ ਰਹੇਗੀ। ਇਸ ਦੇ ਨਾਲ ਹੀ ਕੰਪਨੀ ਆਪਣੀ ਨਵੀਂ SUV ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ 2023 'ਚ ਲਾਂਚ ਕੀਤਾ ਜਾਵੇਗਾ। ਚਰਚਾ ਹੈ ਕਿ ਇਹ ਕ੍ਰੇਟਾ ਨੂੰ ਸਿੱਧਾ ਮੁਕਾਬਲਾ ਦੇਣ ਜਾ ਰਹੀ ਹੈ।