Maruti Suzuki ਦੀ ਵਿਕਰੀ ਨੇ ਤੋੜੇ ਰਿਕਾਰਡ, 50 ਫੀਸਦੀ ਆਟੋਮੋਬਾਇਲ ਬਾਜ਼ਾਰ ‘ਤੇ ਕੀਤਾ ਕਬਜ਼ਾ
ਸਮੁੱਚੇ ਬਾਜ਼ਾਰ ਦੀ ਹਿੱਸੇਦਾਰੀ ਵਿਚ ਗਿਰਾਵਟ ਦੇ ਬਾਅਦ ਵੀ ਮਾਰੂਤੀ ਸੁਜ਼ੂਕੀ (Maruti Suzuki ) ਦਾ ਆਟੋਮੋਬਾਇਲ ਬਾਜ਼ਾਰ ਵਿਚ ਪ੍ਰਭਾਵ ਬਣਿਆ ਹੋਇਆ ਹੈ
Maruti Suzuki Sale Increase : ਅੱਜ ਦੇ ਸਮੇਂ ਵਿਚ ਆਟੋਮੋਬਾਇਲ ਬਾਜ਼ਾਰ (Automobile Market) ਵਿਚ ਬਹੁਤ ਕੰਪਨੀਆਂ ਇਕ ਦੂਜੀ ਨੂੰ ਟੱਕਰ ਦੇ ਰਹੀਆਂ ਹਨ। ਇਸ ਦਾ ਪ੍ਰਭਾਵ ਚੋਟੀ ਦੀਆਂ ਕਾਰ ਕੰਪਨੀਆਂ ਉੱਤੇ ਦੇਖਣ ਨੂੰ ਵੀ ਮਿਲਿਆ ਹੈ। ਸਾਲ 2020 ਦੇ ਮੁਕਾਬਲੇ ਮਾਰੂਤੀ ਸੁਜ਼ੂਕੀ ਦੀ ਬਾਜ਼ਾਰ ਵਿਚ ਹਿੱਸੇਦਾਰੀ ਘਟੀ ਹੈ। ਵਿੱਤੀ ਸਾਲ 2020 ਵਿਚ ਕੰਪਨੀ ਦੀ ਹਿੱਸੇਦਾਰੀ 51 ਫੀਸਦੀ ਸੀ, ਜੋ ਕਿ ਸਾਲ 2024 ਵਿਚ 42 ਫੀਸਦੀ ਰਹਿ ਗਈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸਮੁੱਚੇ ਬਾਜ਼ਾਰ ਦੀ ਹਿੱਸੇਦਾਰੀ ਵਿਚ ਗਿਰਾਵਟ ਦੇ ਬਾਅਦ ਵੀ ਮਾਰੂਤੀ ਸੁਜ਼ੂਕੀ (Maruti Suzuki ) ਦਾ ਆਟੋਮੋਬਾਇਲ ਬਾਜ਼ਾਰ ਵਿਚ ਪ੍ਰਭਾਵ ਬਣਿਆ ਹੋਇਆ ਹੈ। ਮਾਰੂਤੀ ਸੁਜ਼ੂਕੀ ਦੇ UV ਵਾਹਨਾਂ ਦੀ ਵਿਕਰੀ ਵਿਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। 75.4 ਫੀਸਦੀ ਵਾਧੇ ਦੇ ਨਾਲ ਵਿੱਤੀ ਸਾਲ 2023-24 ਵਿਚ ਮਾਰੂਤੀ ਸੁਜ਼ੂਕੀ ਦੇ UV ਵਾਹਨਾਂ ਦੀ 17,59,881 ਯੂਨਿਟਾਂ ਹੋ ਗਈ ਹੈ। ਇਹ ਵਾਧਾ ਮਾਰੂਤੀ ਸੁਜ਼ੂਕੀ ਨੂੰ ਇਕ ਮਜ਼ਬੂਤ ਆਟੋਮੋਬਾਇਲ ਕੰਪਨੀ ਦੇ ਵਜੋਂ ਸਥਾਪਿਤ ਕਰਦਾ ਹੈ।
ਇਸਦੇ ਨਾਲ ਹੀ ਮਾਰੂਤੀ ਸੁਜ਼ੂਕੀ (Maruti Suzuki ) ਕੰਪਨੀ ਆਪਣੀ ਪੁਰਾਣੀ ਮਾਰਕਿਟ ਹਿੱਸੇਦਾਰੀ ਜੋ ਕਿ 51 ਫੀਸਦੀ ਸੀ, ਨੂੰ ਮੁੜ ਪ੍ਰਾਪਤ ਕਰਨ ਵੱਲ ਅੱਗੇ ਵਧ ਰਹੀ ਹੈ। ਇਸਦੇ ਲਈ ਕੰਪਨੀਆਂ ਦੁਆਰਾ ਆਏ ਦਿਨ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
JATO ਡਾਇਨਾਮਿਕਸ ਦੇ ਉਦਯੋਗ ਵਿਸ਼ਲੇਸ਼ਕਾਂ ਨੇ ਕਿਹਾ ਹੈ ਕਿ ਕੰਪਨੀ ਨੂੰ ਮੁੜ 50 ਫੀਸਦੀ ਹਿੱਸੇਦਾਰੀ ਪ੍ਰਾਪਤ ਕਰਨ ਲਈ ਕਈ ਕੰਪਨੀਆਂ ਦੇ ਕੁਝ ਮਹੱਤਵਪੂਰਨ ਪਹਿਲੂਆਂ ਨੂੰ ਉਜਾਗਰ ਕੀਤਾ ਹੈ। ਇਨ੍ਹਾਂ ਪਹਿਲੂਆਂ ਦੇ ਜ਼ਰੀਏ ਮਾਰੂਤੀ ਸੁਜ਼ੂਕੀ ਕੰਪਨੀ ਮੁੜ ਇਸ ਹਿੱਸੇਦਾਰੀ ਨੂੰ ਪ੍ਰਾਪਤ ਕਰ ਸਕਦੀ ਹੈ। JATO ਡਾਇਨਾਮਿਕਸ ਦੁਆਰਾ ਦੱਸਿਆ ਗਿਆ ਕਿ ਇਸ ਹਿੱਸੇਦਾਰੀ ਨੂੰ ਮੁੜ ਪ੍ਰਾਪਤ ਕਰਨ ਲੀ ਮਾਰੂਤੀ ਸੁਜ਼ੂਕੀ ਦੀ ਮਿਸ਼ਰਤ ਈਂਧਨ ਰਣਨੀਤੀ ਕੰਮ ਆ ਸਕਦੀ ਹੈ। ਮਿਸ਼ਰਤ ਈਂਧਨ ਵਿਚ ਕੰਪਨੀ ਆਪਣੀਆਂ ਕਾਰਾਂ ਨੂੰ ਪੈਟਰੋਲ ਦੇ ਨਾਲ ਨਾਲ CNG ਨਾਲ ਜੋੜਦੀ ਹੈ।
ਇਸ ਨਾਲ ਕੰਪਨੀ ਨੂੰ ਉੱਚ ਔਸਤ ਵਿਕਰੀ ਕੀਮਤਾਂ ਪ੍ਰਾਪਤ ਕੀਤੀਆਂ ਹਨ। ਇਸ ਰਣਨੀਤੀ ਨੇ ਮਾਰੂਤੀ ਸੁਜ਼ੂਕੀ ਦੀ ਬਾਜ਼ਾਰ ਵਿਚ ਹਿੱਸੇਦਾਰੀ ਨੂੰ ਵੀ ਵਧਾਇਆ ਹੈ। ਕੰਪਨੀ ਦੇ ਪੋਰਟਫੋਲੀਓ ਵਿਚ ਇਲੈਕਟ੍ਰਿਕ ਵਾਹਨਾਂ ਦੀ ਵੀ ਅਣਹੋਂਦ ਹੈ ਦੇ ਬਾਵਜੂਦ CNG ਵੇਰੀਐਂਟਸ ਨੇ ਮਾਰੂਤੀ ਸੁਜ਼ੂਕੀ ਦੇ ਵਿਸਥਾਰ ਵਿਚ ਮਹੱਤਵਪੂਰਨ ਵਾਧਾ ਕੀਤਾ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।