Hyundai ਆਪਣੀਆਂ ਇਨ੍ਹਾਂ ਕਾਰਾਂ ’ਤੇ ਦੇ ਰਹੀ 15 ਲੱਖ ਤੱਕ ਦਾ ਡਿਸਕਾਊਂਟ, Tata Motors ਵੀ ਦੇ ਰਹੀ ਛੋਟ
Hyundai India ਆਪਣੀ ਕੋਨਾ ਈਵੀ ਕਾਰ ’ਤੇ 1.5 ਲੱਖ ਰੁਪਏ ਦੀ ਛੋਟ ਦੇ ਰਹੀ ਹੈ। Hyundai ਦੀ ਐਂਟ੍ਰੀ ਲੈਵਲ ਕਾਰ ਸੈਂਟ੍ਰੋ ਉੱਤੇ ਵੀ 50 ਹਜ਼ਾਰ ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ।
ਨਵੀਂ ਦਿੱਲੀ: ਦੱਖਣੀ ਕੋਰੀਆ ਦੀ ਆਟੋ ਕੰਪਨੀ Hyundai ਇਸ ਮਹੀਨੇ ਆਪਣੀਆਂ ਚੋਣਵੀਆਂ ਕਾਰਾਂ ਉੱਤੇ ਛੋਟ (ਡਿਸਕਾਊਂਟ) ਦੇ ਰਹੀ ਹੈ। ਜੇ ਤੁਸੀਂ ਕੋਈ ਨਵੀਂ ਕਾਰ ਲੈਣ ਦੀ ਯੋਜਨਾ ਉਲੀਕ ਰਹੇ ਹੋ, ਤਾਂ ਹੁਣ ਸ਼ਾਨਦਾਰ ਮੌਕਾ ਹੈ। ਹਿਯੂਨਡਾਇ ਇਸੇ ਮਹੀਨੇ ਆਪਣੀ ਸੈਂਟ੍ਰੋ, ਔਰਾ, ਏਲਾਂਟ੍ਰਾ ਤੇ ਕੋਨਾ ਈਵੀ ਜਿਹੀਆਂ ਕਾਰਾਂ ਉੱਤੇ 1.5 ਲੱਖ ਰੁਪਏ ਤੱਕ ਦਾ ਡਿਸਕਾਊਂਟ ਦੇ ਰਹੀ ਹੈ। ਇਹ ਪੇਸ਼ਕਸ਼ ਇਸੇ ਮਹੀਨੇ ਤੱਕ ਹੈ।
Hyundai India ਆਪਣੀ ਕੋਨਾ ਈਵੀ ਕਾਰ ’ਤੇ 1.5 ਲੱਖ ਰੁਪਏ ਦੀ ਛੋਟ ਦੇ ਰਹੀ ਹੈ। Hyundai ਦੀ ਐਂਟ੍ਰੀ ਲੈਵਲ ਕਾਰ ਸੈਂਟ੍ਰੋ ਉੱਤੇ ਵੀ 50 ਹਜ਼ਾਰ ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਕੰਪਨੀਆਂ ਦੀਆਂ ਕੁਝ ਚੋਣਵੀਂਆਂ ਕਾਰਾਂ ਉੱਤੇ 30,000 ਰੁਪਏ ਦਾ ਕੈਸ਼ ਬੈਨੇਫ਼ਿਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ Hyundai Auro ਉੱਤੇ 70,000 ਰੁਪਏ ਤੱਕ ਦਾ ਫ਼ਾਇਦਾ ਹਾਸਲ ਕੀਤਾ ਜਾ ਸਕਦਾ ਹੈ।
Hyundai Grand i10 NIOS ਉੱਤੇ 60,000 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਵਿੱਚ 45,000 ਰੁਪਏ ਦਾ ਕੈਸ਼ ਡਿਸਕਾਊਂਟ ਦਿੱਤਾ ਜਾ ਰਿਹਾ ਹੈ; ਇਸ ਵਿੱਚ 10,000 ਰੁਪਏ ਦਾ ਐਕਸਚੇਂਜ ਬੋਨਸ ਤੇ 5,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਸ਼ਾਮਲ ਹਨ।
Hyundai ਤੋਂ ਇਲਾਵਾ TATA Motors ਵੀ ਇਸੇ ਮਹੀਨੇ ਆਪਣੀਆਂ ਕੁਝ ਕਾਰਾਂ ’ਤੇ ਡਿਸਕਾਊਂਟ ਦੇ ਰਹੀ ਹੈ। ਜੇ ਤੁਸੀਂ ਇਸ ਮਹੀਨੇ ਟਾਟਾ ਦੀ ਗੱਡੀ ਖ਼ਰੀਦਦੇ ਹੋ, ਤਾਂ ਤੁਹਾਨੂੰ 70,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਕੰਪਨੀ ਟਾਟਾ ਹੈਰੀਅਰ, ਟਿਗੋਰ, ਟਿਆਗੋ ਤੇ ਟਾਟਾ ਨੈਕਸਨ ਈਵੀ ਉੱਤੇ ਵੀ ਸਿਰਫ਼ ਇਸੇ ਮਹੀਨੇ ਲਈ ਛੋਟ ਦੇ ਰਹੀ ਹੈ।