ਕੰਮ ਦੀ ਗੱਲ! ਕਿਵੇਂ ਚਲਾਈਏ ਵਿਦੇਸ਼ 'ਚ ਗੱਡੀ, ਜਾਣੋ ਇੰਟਰਨੈਸ਼ਨਲ ਡਰਾਈਵਿੰਗ ਲਾਈਸੈਂਸ ਦੀ ਪੂਰੀ ਪ੍ਰਕਿਰਿਆ?
International Driving License: ਕੌਮਾਂਤਰੀ ਡਰਾਈਵਿੰਗ ਲਾਇਸੰਸ ਤੁਹਾਡੇ ਵਿਦੇਸ਼ੀ ਦੌਰਿਆਂ ਦੌਰਾਨ ਤੁਹਾਡੇ ਲਈ ਬਹੁਤ ਲਾਭਦਾਇਕ ਹੋ ਸਕਦਾ ਹੈ। ਜ਼ਿਆਦਾਤਰ ਦੇਸ਼ਾਂ 'ਚ ਗੱਡੀ ਚਲਾਉਣ ਲਈ ਇਹ ਲਾਇਸੈਂਸ ਲੋੜੀਂਦਾ ਹੈ।
International Driving License: ਕੌਮਾਂਤਰੀ ਡਰਾਈਵਿੰਗ ਲਾਇਸੰਸ ਤੁਹਾਡੇ ਵਿਦੇਸ਼ੀ ਦੌਰਿਆਂ ਦੌਰਾਨ ਤੁਹਾਡੇ ਲਈ ਬਹੁਤ ਲਾਭਦਾਇਕ ਹੋ ਸਕਦਾ ਹੈ। ਜ਼ਿਆਦਾਤਰ ਦੇਸ਼ਾਂ 'ਚ ਗੱਡੀ ਚਲਾਉਣ ਲਈ ਇਹ ਲਾਇਸੈਂਸ ਲੋੜੀਂਦਾ ਹੈ। ਉੱਥੇ ਭਾਰਤੀ ਲਾਇਸੈਂਸ ਤੁਹਾਡੇ ਲਈ ਕੰਮ ਨਹੀਂ ਕਰੇਗਾ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਸ ਨੂੰ ਕਿਵੇਂ ਬਣਾਇਆ ਜਾਂਦਾ ਹੈ ਤੇ ਇਸ ਦੇ ਲਈ ਕਿੰਨੇ ਪੈਸੇ ਦੇਣੇ ਪੈਂਦੇ ਹਨ?
ਕੌਣ ਬਣਵਾ ਸਕਦਾ ਹੈ ਕੌਮਾਂਤਰੀ ਡਰਾਈਵਿੰਗ ਲਾਇਸੰਸ?
ਭਾਰਤੀ ਨਾਗਰਿਕ, ਜਿਸ ਕੋਲ ਭਾਰਤ ਦਾ ਵੈਧ ਸਥਾਈ ਲਾਇਸੰਸ ਹੈ, ਕੌਮਾਂਤਰੀ ਡਰਾਈਵਿੰਗ ਲਾਇਸੈਂਸ ਲਈ ਅਰਜ਼ੀ ਦੇ ਸਕਦਾ ਹੈ।
ਵਿਅਕਤੀ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ।
ਵੈਧ ਡਰਾਈਵਿੰਗ ਲਾਇਸੈਂਸ ਤੋਂ ਇਲਾਵਾ ਬਿਨੈਕਾਰ ਨੂੰ ਇਨ੍ਹਾਂ ਦਸਤਾਵੇਜ਼ਾਂ ਦੀ ਵੀ ਲੋੜ ਹੋਵੇਗੀ: ਪਾਸਪੋਰਟ, ਵੀਜ਼ਾ, ਹਵਾਈ ਟਿਕਟ ਦੀ ਕਾਪੀ, ਜਿਵੇਂ ਕਿ ਹਵਾਈ ਯਾਤਰਾ ਟਿਕਟ ਦੀ ਕਾਪੀ, ਪਤੇ ਦਾ ਸਬੂਤ ਜਿਵੇਂ ਵੋਟਰ ਆਈਡੀ/ਆਧਾਰ ਕਾਰਡ/ਬਿਜਲੀ-ਪਾਣੀ ਦਾ ਬਿੱਲ, ਪਛਾਣ ਦਾ ਸਬੂਤ ਜਿਵੇਂ ਕਿ ਪੈਨ ਕਾਰਡ/ਰਾਸ਼ਨ ਕਾਰਡ/ਪਾਸਪੋਰਟ/ਜਨਮ ਸਰਟੀਫਿਕੇਟ, ਪਾਸਪੋਰਟ ਸਾਈਜ਼ ਫ਼ੋਟੋ, ਕੌਮਾਂਤਰੀ ਡਰਾਈਵਿੰਗ ਲਾਇਸੈਂਸ ਦੇ ਅਧਿਕਾਰ ਲਈ ਖੇਤਰੀ ਟਰਾਂਸਪੋਰਟ ਦਫ਼ਤਰ (ਆਰਟੀਓ) ਵੱਲੋਂ ਲਿਖੀ ਗਈ ਚਿੱਠੀ।
ਫੀਸ
ਇਸ ਸਮੇਂ ਕੌਮਾਂਤਰੀ ਡਰਾਈਵਿੰਗ ਲਾਇਸੈਂਸ ਲੈਣ ਦੀ ਫੀਸ 1000 ਰੁਪਏ ਹੈ।
ਅਪਲਾਈ ਕਿਵੇਂ ਕਰਨਾ ਹੈ?
ਕੌਮਾਂਤਰੀ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਲਈ ਤੁਸੀਂ ਆਪਣੇ ਸੂਬੇ ਦੀ ਆਰਟੀਓ ਸਾਈਟ ਤੋਂ ਅਪਲਾਈ ਕਰ ਸਕਦੇ ਹੋ। ਦਿੱਲੀ 'ਚ ਕੌਮਾਂਤਰੀ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਿਵੇਂ ਕਰਨਾ ਹੈ, ਇਸ ਦੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ :
- ਸਭ ਤੋਂ ਪਹਿਲਾਂ ਤੁਹਾਨੂੰ https://parivahan.gov.in/parivahan/ 'ਤੇ ਜਾਣਾ ਹੋਵੇਗਾ।
- 'ਆਨਲਾਈਨ ਸਰਵਿਸਿਜ਼' ਟੈਬ 'ਚ 'ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਸੇਵਾਵਾਂ' ਨੂੰ ਚੁਣੋ।
- 'ਅਪਲਾਈ ਫਾਰ ਇੰਟਰਨੈਸ਼ਨਲ ਡਰਾਈਵਿੰਗ ਪਰਮਿਟ' 'ਤੇ ਕਲਿੱਕ ਕਰੋ।
- ਦਿਸ਼ਾ-ਨਿਰਦੇਸ਼ ਪੜ੍ਹੋ ਅਤੇ 'ਕੰਟਿਨਿਊ' 'ਤੇ ਕਲਿੱਕ ਕਰੋ।
- ਡਰਾਈਵਿੰਗ ਲਾਇਸੈਂਸ ਨੰਬਰ ਤੇ ਜਨਮ ਮਿਤੀ ਦਰਜ ਕਰੋ ਤੇ ਪ੍ਰੋਸੀਡ 'ਤੇ ਕਲਿੱਕ ਕਰੋ।
- 'Issue of IDP to DL Holder' 'ਤੇ ਕਲਿੱਕ ਕਰੋ ਅਤੇ ਫਿਰ ਕੰਟਿਨਿਊ 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਪੇਜ਼ ਦੇ ਟਾਪ 'ਤੇ ਤੁਹਾਡਾ ਨਾਮ, ਡਰਾਈਵਿੰਗ ਲਾਇਸੈਂਸ ਨੰਬਰ ਅਤੇ ਚੁਣਿਆ ਹੋਇਆ ਆਰਟੀਓ ਨਾਮ ਵਿਖਾਈ ਦੇਵੇਗਾ।
- ਹੁਣ ਜਨਮ ਸਥਾਨ, ਜਨਮ ਦੇਸ਼, ਪਾਸਪੋਰਟ ਨੰਬਰ ਅਤੇ ਵੈਧਤਾ, ਵੀਜ਼ਾ ਨੰਬਰ ਅਤੇ ਵੈਧਤਾ ਵਰਗੀ ਜਾਣਕਾਰੀ ਭਰਨੀ ਹੋਵੇਗੀ।
- ਗੱਡੀ ਦੀ ਕਲਾਸ ਦੀ ਚੋਣ ਕਰਨੀ ਹੋਵੇਗੀ। ਤੁਹਾਨੂੰ ਦੱਸਣਾ ਪਵੇਗਾ ਕਿ ਤੁਸੀਂ ਕਿਸ ਗੱਡੀ ਲਈ ਕੌਮਾਂਤਰੀ ਡੀਐਲ ਪ੍ਰਾਪਤ ਕਰਨਾ ਚਾਹੁੰਦੇ ਹੋ।
- ਸੰਬੰਧਤ ਦਸਤਾਵੇਜ਼ਾਂ ਨੂੰ ਅਪਲੋਡ ਕਰੋ, ਉਨ੍ਹਾਂ ਦੀ ਪੁਸ਼ਟੀ ਕਰੋ ਤੇ ਜਮ੍ਹਾਂ ਕਰੋ।
- ਫ਼ੋਟੋ ਅਤੇ ਦਸਤਖ਼ਤ ਅਪਲੋਡ ਕਰੋ ਤੇ 'ਨੈਕਸਟ' 'ਤੇ ਕਲਿੱਕ ਕਰੋ।
ਭੁਗਤਾਨ
- ਭੁਗਤਾਨ ਆਨਲਾਈਨ ਕੀਤਾ ਜਾ ਸਕਦਾ ਹੈ।
- ਤੁਸੀਂ RTO ਦਫ਼ਤਰ ਜਾ ਕੇ ਵੀ ਭੁਗਤਾਨ ਕਰ ਸਕਦੇ ਹੋ।
- ਜੇਕਰ ਤੁਸੀਂ ਆਰਟੀਓ ਦਫ਼ਤਰ ਜਾਣਾ ਚਾਹੁੰਦੇ ਹੋ ਤਾਂ ਬਿਨੈ-ਪੱਤਰ ਦਾ ਪ੍ਰਿੰਟਆਊਟ ਲਓ ਅਤੇ ਸਾਰੇ ਜ਼ਰੂਰੀ ਦਸਤਾਵੇਜ਼ ਆਪਣੇ ਨਾਲ ਰੱਖੋ।
- ਆਫ਼ਲਾਈਨ ਇੰਝ ਬਣਵਾਓ
- ਆਪਣੇ ਇਲਾਕੇ ਦੇ ਆਰਟੀਓ ਦਫ਼ਤਰ 'ਚ ਲਿਖਤੀ ਰੂਪ 'ਚ ਅਰਜ਼ੀ ਦਿਓ।
- ਐਪਲੀਕੇਸ਼ਨ 'ਚ ਉਨ੍ਹਾਂ ਦੇਸ਼ਾਂ ਦਾ ਜ਼ਿਕਰ ਕਰੋ, ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਜਾਂ ਜਿੱਥੇ ਤੁਸੀਂ ਰਹਿੰਦੇ ਹੋ ਤੇ ਬਾਹਰ ਰਹਿੰਦੇ ਹੋ।
- ਫਾਰਮ 4A ਭਰਨ ਦੇ ਨਾਲ ਤੁਹਾਨੂੰ ਫਾਰਮ 1A ਵੀ ਭਰਨਾ ਹੋਵੇਗਾ, ਜੋ ਕਿ ਇਕ ਵੈਧ ਮੈਡੀਕਲ ਸਰਟੀਫ਼ਿਕੇਟ ਹੈ।