Kia Seltos Accident: ਪੁੱਲ ਨਾਲ ਟੱਕਰਾਉਣ ਮਗਰੋਂ ਕਾਰ ਦੇ ਹੋਏ ਦੋ ਹਿੱਸੇ, ਕਾਰ ਦਾ ਹਾਲ ਵੇਖ ਲੋਕ ਹੋਏ ਹੈਰਾਨ
ਸ਼ਨੀਵਾਰ ਨੂੰ ਛਿੰਦਵਾੜਾ-ਨਾਗਪੁਰ ਹਾਈਵੇਅ 'ਤੇ ਇੱਕ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਕੀਆ ਸੇਲਟੋਸ ਐਸਯੂਵੀ ਦੋ ਹਿੱਸਿਆਂ ਵਿੱਚ ਵੰਡੀ ਗਈ। ਹੁਣ ਸੋਸ਼ਲ ਮੀਡੀਆ 'ਤੇ ਇਸ ਦੀ ਕੁਆਲਟੀ ਬਾਰੇ ਸਵਾਲ ਖੜ੍ਹੇ ਹੋ ਰਹੇ ਹਨ।
ਛਿੰਦਵਾੜਾ: ਦੋ ਦਿਨ ਪਹਿਲਾਂ ਛਿੰਦਵਾੜਾ ਵਿਖੇ ਹੋਏ ਹਾਦਸੇ ਦੌਰਾਨ ਕੀਆ ਸੈਲਟੋਸ ਕਾਰ ਦੋ ਹਿੱਸਿਆਂ ਵਿੱਚ ਵੰਡੀ ਗਈ। ਤੇਜ਼ ਰਫ਼ਤਾਰ ਕਾਰ ਇੱਕ ਪੁੱਲ ਨਾਲ ਟੱਕਰਾ ਗਈ। ਇਸ ਹਾਦਸੇ ਵਿੱਚ ਤਿੰਨ ਜਾਨਾਂ ਵੀ ਗਈਆਂ ਹਨ। ਦੱਸ ਦਈਏ ਕਿ ਇਹ ਕਾਰ ਐਸਯੂਵੀ ਰੇਂਜ ਦੀ ਹੈ। ਜਿਸ ਦੀ ਕੀਮਤ ਵੀ ਦੂਜੀਆਂ ਕੰਪਨੀਆਂ ਨਾਲੋਂ ਘੱਟ ਨਹੀਂ ਹੈ। ਪਰ ਕੀਆ ਵੱਲੋਂ ਇਸ ਦੀ ਸੈਫਟੀ ਬਾਰੇ ਕੀਤੇ ਦਾਅਵਿਆਂ 'ਤੇ ਹੁਣ ਸਵਾਲ ਖੜੇ ਹੋ ਰਹੇ ਹਨ। ਅਜੋਕੇ ਸਮੇਂ ਵਿਚ ਪਹਿਲੀ ਵਾਰ ਅਜਿਹੀ ਤਸਵੀਰ ਦੇਖਣ ਨੂੰ ਮਿਲੀ ਹੈ, ਜਿਸ ਵਿਚ ਇੱਕ ਹਾਦਸੇ ਤੋਂ ਬਾਅਦ ਕਾਰ ਦੋ ਹਿੱਸਿਆਂ ਵਿਚ ਟੁੱਟ ਗਈ।
ਵੱਡੀ ਤੋਂ ਵੱਡੀ ਘਟਨਾਵਾਂ ਵਿੱਚ ਕਾਰਾਂ ਦੇ ਪਰਖ਼ੱਚੇ ਉੱਡਦੇ ਵੇਖੇ ਗਏ ਹਨ, ਪਰ ਕਾਰ ਦੋ ਹਿੱਸਿਆਂ 'ਚ ਟੁੱਟੀ ਹੋਈ ਕਦੇ ਨਹੀਂ ਮਿਲੀ। ਲੋਕ ਇਸ ਹਾਦਸੇ ਦੀ ਤਸਵੀਰ ਸਾਂਝੀ ਕਰਕੇ ਕੀਆ ਕੰਪਨੀ ਨੂੰ ਟ੍ਰੋਲ ਕਰ ਰਹੇ ਹਨ। ਕਾਰ ਦੀ ਗੁਣਵੱਤਾ 'ਤੇ ਵੀ ਸਵਾਲ ਚੁੱਕ ਰਹੇ ਹਨ। ਲੋਕ ਪੁੱਛ ਰਹੇ ਹਨ ਕਿ ਕੰਪਨੀ ਆਪਣੇ ਗਾਹਕਾਂ ਤੋਂ ਮਜ਼ਬੂਤੀ ਅਤੇ ਸਹੂਲਤ ਦੇ ਨਾਂ ‘ਤੇ ਭਾਰੀ ਰਕਮ ਵਸੂਲ ਕਰਦੀ ਹੈ। ਪਰ ਸੁਰੱਖਿਆ ਅਰਥਹੀਣ ਹੈ।
ਹਾਲਾਂਕਿ, ਇਸ ਪੂਰੀ ਘਟਨਾ ਬਾਰੇ ਕੀਆ ਵੱਲੋਂ ਕੋਈ ਸਪਸ਼ਟੀਕਰਨ ਨਹੀਂ ਆਇਆ। ਚਸ਼ਮਦੀਦਾਂ ਮੁਤਾਬਕ ਟੱਕਰ ਬਹੁਤ ਜ਼ਬਰਦਸਤ ਸੀ। ਹਾਦਸੇ ਤੋਂ ਬਾਅਦ ਕਾਰ ਸੜਕ 'ਤੇ ਹੀ ਦੋ ਟੁਕੜਿਆਂ ਵਿਚ ਵੰਡੀ ਨਜ਼ਰ ਆਈ। ਬਾਅਦ ਵਿਚ ਪੁਲਿਸ ਨੇ ਇੱਕ ਕਰੇਨ ਦੀ ਮਦਦ ਨਾਲ ਕਾਰ ਨੂੰ ਉਥੋਂ ਹੱਟਾਇਆ।
ਜਾਣੋ ਪੂਰਾ ਮਾਮਲਾ:
ਦਰਅਸਲ, ਇਹ ਭਿਆਨਕ ਹਾਦਸਾ ਸ਼ਨੀਵਾਰ ਨੂੰ ਛਿੰਦਵਾੜਾ-ਨਾਗਪੁਰ ਹਾਈਵੇ 'ਤੇ ਵਾਪਰਿਆ। ਪੁਲਿਸ ਮੁਤਾਬਕ ਸੌਂਸਰ ਨਿਵਾਸੀ ਸਚਿਨ ਜੈਸਵਾਲ ਆਪਣੇ ਪਰਿਵਾਰ ਸਮੇਤ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਰਾਮਕੋਨਾ ਗਿਆ ਸੀ। ਉਹ ਸ਼ੁੱਕਰਵਾਰ ਨੂੰ ਕਾਰ ਰਾਹੀਂ ਵਾਪਸ ਪਰਤ ਰਿਹਾ ਸੀ। ਇਸ ਦੌਰਾਨ ਨਾਗਪੁਰ ਰੋਡ 'ਤੇ ਡ੍ਰੀਮ ਹੋਟਲ ਨੇੜੇ ਇੱਕ ਸਾਈਕਲ ਸਵਾਰ ਉਸ ਦੀ ਕਾਰ ਦੇ ਸਾਹਮਣੇ ਆਇਆ। ਉਸਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਸਚਿਨ ਜੈਸਵਾਲ ਆਪਣਾ ਕੰਟਰੋਲ ਗੁਆ ਬੈਠਾ ਅਤੇ ਕਾਰ ਪੁੱਲ ਨਾਲ ਟਕਰਾ ਗਈ। ਪੁਲਿਸ ਨੇ ਦੱਸਿਆ ਕਿ ਕਾਰ ਤੇਜ਼ ਸੀ। ਚਾਲਕ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Jaipal Bhullar Encounter: ਜੈਪਾਲ ਭੁੱਲਰ ਨੂੰ ਮੁਕਾਬਲੇ 'ਚ ਨਹੀਂ ਤਸੀਹੇ ਦੇ ਮਾਰਿਆ? ਪਰਿਵਾਰ ਨੇ ਕੀਤਾ ਹਾਈਕੋਰਟ ਦਾ ਰੁਖ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin