(Source: ECI/ABP News)
Mahindra Scorpio: ਨਹੀਂ ਕੋਈ ਮੁਕਾਬਲਾ ! ਮਹਿੰਦਰਾ ਦੀ ਇਸ SUV ਦੇ ਸਾਹਮਣੇ ਟਾਟਾ ਸਫਾਰੀ ਤੇ ਹੈਰੀਅਰ ਵੀ ਫੇਲ, ਜਾਣੋ ਕੀ ਹੈ ਖ਼ਾਸ
ਮਹਿੰਦਰਾ ਸਕਾਰਪੀਓ ਕੰਪਨੀ ਦੀ ਸਭ ਤੋਂ ਵੱਧ ਵਿਕਣ ਵਾਲੀ ਗੱਡੀ ਬਣ ਗਈ ਹੈ। ਇਹ ਕਾਰ ਟਾਟਾ ਸਫਾਰੀ ਤੇ ਟਾਟਾ ਹੈਰੀਅਰ ਵਰਗੀਆਂ ਗੱਡੀਆਂ ਨੂੰ ਸਿੱਧਾ ਮੁਕਾਬਲਾ ਦਿੰਦੀ ਹੈ। ਨਾਲ ਹੀ ਇਸ SUV 'ਚ ਪਾਵਰਫੁੱਲ ਇੰਜਣ ਦਿੱਤਾ ਗਿਆ ਹੈ।

Mahindra Scorpio: ਮਹਿੰਦਰਾ ਭਾਰਤੀ ਬਾਜ਼ਾਰ 'ਚ ਆਪਣੇ ਸ਼ਕਤੀਸ਼ਾਲੀ ਵਾਹਨਾਂ ਲਈ ਕਾਫੀ ਚਰਚਾ 'ਚ ਹੈ। ਇਸ ਦੌਰਾਨ ਇਸ SUV ਸੈਗਮੈਂਟ ਵਿੱਚ ਇੱਕ ਵਾਰ ਫਿਰ ਵੱਡਾ ਫੇਰਬਦਲ ਦੇਖਿਆ ਗਿਆ ਹੈ। ਪਿਛਲੇ ਮਹੀਨੇ ਯਾਨੀ ਜੂਨ 2024 ਵਿੱਚ ਮਹਿੰਦਰਾ ਸਕਾਰਪੀਓ ਨੇ ਇੱਕ ਵਾਰ ਫਿਰ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਮਹਿੰਦਰਾ ਸਕਾਰਪੀਓ ਨੇ ਟਾਟਾ ਸਫਾਰੀ ਤੇ ਟਾਟਾ ਹੈਰੀਅਰ ਵਰਗੀਆਂ ਗੱਡੀਆਂ ਨੂੰ ਪਛਾੜ ਕੇ ਇਹ ਮੁਕਾਮ ਹਾਸਲ ਕੀਤਾ ਹੈ। ਪਾਵਰਫੁੱਲ ਇੰਜਣ ਦੇ ਨਾਲ-ਨਾਲ ਇਸ ਕਾਰ 'ਚ ਸ਼ਾਨਦਾਰ ਫੀਚਰਸ ਵੀ ਦੇਖਣ ਨੂੰ ਮਿਲ ਸਕਦੇ ਹਨ।
ਜਾਣਕਾਰੀ ਮੁਤਾਬਕ ਮਹਿੰਦਰਾ ਸਕਾਰਪੀਓ 'ਚ ਸਾਲਾਨਾ 42.31 ਫੀਸਦੀ ਦਾ ਵਾਧਾ ਹੋਇਆ ਹੈ। ਜੂਨ 2024 'ਚ ਕੰਪਨੀ ਦੀ ਮਹਿੰਦਰਾ ਸਕਾਰਪੀਓ ਦੀਆਂ ਕੁੱਲ 12360 ਯੂਨਿਟਾਂ ਵਿਕੀਆਂ ਹਨ। ਜਦੋਂ ਕਿ ਜੂਨ 2023 ਵਿੱਚ ਇਹ ਅੰਕੜਾ 8648 ਯੂਨਿਟ ਸੀ। ਇੰਨਾ ਹੀ ਨਹੀਂ ਇਸ ਸੈਗਮੈਂਟ 'ਚ ਮਹਿੰਦਰਾ ਦੀ ਬਾਜ਼ਾਰ ਹਿੱਸੇਦਾਰੀ ਵਧ ਕੇ ਕਰੀਬ 51 ਫੀਸਦੀ ਹੋ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਸੈਗਮੈਂਟ 'ਚ ਮਹਿੰਦਰਾ XUV700 ਜੂਨ 'ਚ ਕੁੱਲ 5928 ਯੂਨਿਟਸ ਦੀ ਵਿਕਰੀ ਦੇ ਨਾਲ ਦੂਜੇ ਸਥਾਨ 'ਤੇ ਰਹੀ। ਦੂਜੇ ਪਾਸੇ ਐਮਜੀ ਹੈਕਟਰ ਸੈਲਾਨ ਤੀਜੇ ਸਥਾਨ 'ਤੇ ਆ ਗਿਆ ਤੇ ਜੂਨ 'ਚ ਸਿਰਫ 1713 ਯੂਨਿਟਾਂ ਹੀ ਵਿਕੀਆਂ।
ਕੰਪਨੀ ਦੀ ਇਸ ਪਾਵਰਫੁੱਲ SUV 'ਚ 2184cc ਦਾ ਇੰਜਣ ਲੱਗਾ ਹੈ। ਇਹ ਇੰਜਣ 130 bhp ਦੀ ਅਧਿਕਤਮ ਪਾਵਰ ਦੇ ਨਾਲ 300 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਨਾਲ ਹੀ ਇਸ 'ਚ ਮੈਨੂਅਲ ਟਰਾਂਸਮਿਸ਼ਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਕਾਰ 'ਚ 7 ਅਤੇ 9 ਸੀਟਰ ਆਪਸ਼ਨ ਮੌਜੂਦ ਹਨ। ਇੰਨਾ ਹੀ ਨਹੀਂ ਇਹ SUV 15 ਕਿਲੋਮੀਟਰ ਤੱਕ ਦੀ ਮਾਈਲੇਜ ਦਿੰਦੀ ਹੈ।
ਮਹਿੰਦਰਾ ਸਕਾਰਪੀਓ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਕਾਰ ਵਿੱਚ 460 ਲੀਟਰ ਦੀ ਬੂਟ ਸਪੇਸ ਦੇ ਨਾਲ-ਨਾਲ 60 ਲੀਟਰ ਦੀ ਇੱਕ ਵੱਡੀ ਫਿਊਲ ਟੈਂਕ ਹੈ। ਇਸ ਦੇ ਨਾਲ ਹੀ SUV 'ਚ ਪਾਵਰ ਸਟੀਅਰਿੰਗ, ਐਂਟੀ-ਲਾਕ ਬ੍ਰੇਕਿੰਗ ਸਿਸਟਮ, AC, ਏਅਰਬੈਗ, ਆਟੋਮੈਟਿਕ ਕਲਾਈਮੇਟ ਕੰਟਰੋਲ ਸਿਸਟਮ, ਅਲਾਏ ਵ੍ਹੀਲਸ, ਮਲਟੀ-ਫੰਕਸ਼ਨ ਸਟੀਅਰਿੰਗ ਵ੍ਹੀਲ ਵਰਗੇ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਮਹਿੰਦਰਾ ਸਕਾਰਪੀਓ ਦੀ ਐਕਸ-ਸ਼ੋਰੂਮ ਕੀਮਤ 13.62 ਲੱਖ ਰੁਪਏ ਤੋਂ ਸ਼ੁਰੂ ਹੋ ਕੇ 17.42 ਲੱਖ ਰੁਪਏ ਤੱਕ ਜਾਂਦੀ ਹੈ। ਇਸ ਤੋਂ ਇਲਾਵਾ ਇਹ ਕਾਰ ਬਾਜ਼ਾਰ 'ਚ MG Hector, Tata Safari ਅਤੇ Tata Harrier ਵਰਗੇ ਵਾਹਨਾਂ ਨੂੰ ਸਿੱਧਾ ਮੁਕਾਬਲਾ ਦਿੰਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
