Maruti Swift CNG: ਪੈਟਰੋਲ ਤੋਂ ਬਾਅਦ ਹੁਣ CNG ਵਾਲੀ Swift... ਜਾਣੋ ਮਾਈਲੇਜ ਤੋਂ ਲੈ ਕੇ ਕੀਮਤ ਤੱਕ ਸਭ ਕੁਝ
Maruti Swift CNG Launched: ਮਾਰੂਤੀ ਸੁਜ਼ੂਕੀ ਨੇ ਨਵੀਂ ਸਵਿਫਟ CNG ਲਾਂਚ ਕੀਤੀ ਹੈ। ਇਹ ਕਾਰ ਸ਼ਾਨਦਾਰ ਮਾਈਲੇਜ ਦੇ ਨਾਲ ਆਉਂਦੀ ਹੈ। ਇਸ ਕਾਰ ਦੇ ਸਾਰੇ ਵੇਰੀਐਂਟ 10 ਲੱਖ ਰੁਪਏ ਦੀ ਰੇਂਜ 'ਚ ਹਨ।
Maruti Suzuki Launches a CNG variant : ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ 12 ਸਤੰਬਰ, 2024 ਨੂੰ ਆਪਣੀ ਪ੍ਰਸਿੱਧ ਕਾਰ ਸਵਿਫਟ ਦਾ S-CNG ਵੇਰੀਐਂਟ ਲਾਂਚ ਕੀਤਾ ਹੈ। ਇਸ ਨਵੀਂ ਸਵਿਫਟ S-CNG ਦੀ ਮਾਈਲੇਜ 32.85 km/kg ਹੈ, ਜੋ ਇਸਨੂੰ ਇਸਦੇ ਹਿੱਸੇ ਵਿੱਚ ਸਭ ਤੋਂ ਵੱਧ ਮਾਈਲੇਜ ਪ੍ਰੀਮੀਅਮ ਹੈਚਬੈਕ ਬਣਾਉਂਦੀ ਹੈ।
ਇਸ ਨਵੀਂ ਸਵਿਫਟ ਕਾਰ ਦਾ ਡਿਜ਼ਾਈਨ ਬੋਲਡ ਅਤੇ ਸਪੋਰਟੀ ਲੁੱਕ ਨਾਲ ਆਉਂਦਾ ਹੈ। ਨਵੇਂ ਮਾਡਲ ਵਿੱਚ Z-Series Dual VVT ਇੰਜਣ ਹੈ, ਜੋ ਘੱਟ CO2 ਨਿਕਾਸੀ ਦੇ ਨਾਲ 101.8 Nm ਦਾ ਟਾਰਕ ਪੈਦਾ ਕਰਦਾ ਹੈ, ਜਿਸ ਦੇ ਨਤੀਜੇ ਵਜੋਂ ਸ਼ਹਿਰਾਂ ਵਿੱਚ ਬਿਹਤਰ ਡਰਾਈਵਿੰਗ ਹੁੰਦੀ ਹੈ। ਇਸ ਨਵੀਂ ਸਵਿਫਟ S-CNG ਨੂੰ ਤਿੰਨ ਵੇਰੀਐਂਟਸ- V, V(O) ਅਤੇ Z ਵਿੱਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਸਾਰੇ ਵੇਰੀਐਂਟਸ ਵਿੱਚ 5-ਸਪੀਡ ਮੈਨੂਅਲ ਗਿਅਰ ਬਾਕਸ ਹੈ।
ਮਾਰੂਤੀ ਸੁਜ਼ੂਕੀ ਇੰਡੀਆ ਦੇ ਮਾਰਕੀਟਿੰਗ ਅਤੇ ਸੇਲਜ਼ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ ਪਾਰਥੋ ਬੈਨਰਜੀ ਨੇ ਇਸ ਮੌਕੇ 'ਤੇ ਕਿਹਾ ਕਿ 'ਸਵਿਫਟ ਹਮੇਸ਼ਾ ਹੀ ਆਪਣੇ ਸ਼ਕਤੀਸ਼ਾਲੀ ਪ੍ਰਦਰਸ਼ਨ ਤੇ ਆਈਕੋਨਿਕ ਸ਼ੈਲੀ ਲਈ ਜਾਣੀ ਜਾਂਦੀ ਹੈ। ਨਵੀਂ Epic Swift S-CNG ਦੇ ਲਾਂਚ ਦੇ ਨਾਲ ਇਸ ਦੇ ਸ਼ਾਨਦਾਰ ਇਤਿਹਾਸ ਨੂੰ ਹੋਰ ਅੱਗੇ ਲਿਜਾਇਆ ਜਾ ਰਿਹਾ ਹੈ। ਇਸ ਨਵੀਂ ਕਾਰ ਵਿੱਚ ਸ਼ਾਨਦਾਰ ਮਾਈਲੇਜ ਅਤੇ ਵਧੀਆ ਡਰਾਈਵਿੰਗ ਅਨੁਭਵ ਦਾ ਸ਼ਾਨਦਾਰ ਸੁਮੇਲ ਹੈ, ਜੋ ਇਸਨੂੰ ਗਾਹਕਾਂ ਵਿੱਚ ਇੱਕ ਵਧੀਆ ਵਿਕਲਪ ਬਣਾਉਂਦਾ ਹੈ।
ਪਾਰਥੋ ਬੈਨਰਜੀ ਨੇ ਅੱਗੇ ਕਿਹਾ ਕਿ ਮਾਰੂਤੀ ਸੁਜ਼ੂਕੀ ਨੇ 2010 ਵਿੱਚ ਭਾਰਤ ਵਿੱਚ CNG ਵਾਹਨਾਂ ਦਾ ਨਿਰਮਾਣ ਸ਼ੁਰੂ ਕੀਤਾ ਸੀ। ਉਦੋਂ ਤੋਂ, 20 ਲੱਖ ਤੋਂ ਵੱਧ S-CNG ਵਾਹਨ ਵੇਚੇ ਜਾ ਚੁੱਕੇ ਹਨ, ਨਤੀਜੇ ਵਜੋਂ 20 ਲੱਖ ਟਨ CO2 ਦੇ ਨਿਕਾਸ ਵਿੱਚ ਕਮੀ ਆਈ ਹੈ। ਉਨ੍ਹਾਂ ਦੀ ਐਸ-ਸੀਐਨਜੀ ਤਕਨਾਲੋਜੀ ਨੇ ਹਰੀ ਗਤੀਸ਼ੀਲਤਾ ਹੱਲਾਂ ਨੂੰ ਵਧੇਰੇ ਪਹੁੰਚਯੋਗ ਬਣਾ ਦਿੱਤਾ ਹੈ। ਪਿਛਲੇ ਸਾਲ ਉਨ੍ਹਾਂ ਦੇ ਸੀਐਨਜੀ ਵਾਹਨਾਂ ਦੀ ਵਿਕਰੀ ਵਿੱਚ 46.8% ਦਾ ਵਾਧਾ ਹੋਇਆ ਸੀ।
ਸਵਿਫਟ ਦੀਆਂ ਨਵੀਆਂ ਵਿਸ਼ੇਸ਼ਤਾਵਾਂ
ਨਵੀਂ ਸਵਿਫਟ S-CNG 'ਚ 6 ਏਅਰਬੈਗ, ਇਲੈਕਟ੍ਰਾਨਿਕ ਸਟੇਬਿਲਟੀ ਪ੍ਰੋਗਰਾਮ ਅਤੇ ਹਿੱਲ ਹੋਲਡ ਅਸਿਸਟ ਵਰਗੇ ਫੀਚਰਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ 'ਚ ਆਟੋਮੈਟਿਕ ਕਲਾਈਮੇਟ ਕੰਟਰੋਲ, ਰੀਅਰ ਏਸੀ ਵੈਂਟ, ਵਾਇਰਲੈੱਸ ਚਾਰਜਰ, ਸਪਲਿਟ ਰੀਅਰ ਸੀਟਾਂ, 7-ਇੰਚ ਸਮਾਰਟ ਇੰਫੋਟੇਨਮੈਂਟ ਸਿਸਟਮ ਅਤੇ ਸੁਜ਼ੂਕੀ ਕਨੈਕਟ ਵਰਗੇ ਨਵੇਂ ਫੀਚਰਸ ਵੀ ਸ਼ਾਮਲ ਹਨ।
ਸਵਿਫਟ ਸੀਐਨਜੀ ਦੀ ਕੀਮਤ
ਸਵਿਫਟ ਸੀਐਨਜੀ ਤਿੰਨ ਵੇਰੀਐਂਟਸ ਦੇ ਨਾਲ ਮਾਰਕੀਟ ਵਿੱਚ ਆਈ ਹੈ। ਇਸ ਦੇ VXI ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 8,19,500 ਰੁਪਏ ਹੈ। ਜਦੋਂ ਕਿ ਇਸ ਦੇ ਮਿਡ-ਵੇਰੀਐਂਟ VXI(O) ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 8,46,500 ਰੁਪਏ ਹੈ। ਮਾਰੂਤੀ ਸਵਿਫਟ CNG ਦੇ ਟਾਪ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 9,19,500 ਰੁਪਏ ਹੈ।