Mercedes Benz: ਦੁਨੀਆਂ ਦੀ ਸਭ ਤੋਂ ਮਹਿੰਗੀ ਮਰਸੀਡੀਜ਼ ਬੈਂਜ਼ ਕਾਰ, ਕਈ ਛੋਟੇ ਦੇਸ਼ਾਂ ਦੇ ਬਜਟ ਜਿੰਨੀ ਕੀਮਤ
Most Expensive Car: ਲਗਜ਼ਰੀ ਕਾਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮਰਸੀਡੀਜ਼ ਬੈਂਜ਼ ਦਾ ਨਾਂ ਜ਼ੁਬਾਨ 'ਤੇ ਆਉਂਦਾ ਹੈ। ਜਰਮਨੀ ਦੀ ਕਾਰ ਕੰਪਨੀ ਮਰਸੀਡੀਜ਼-ਬੈਂਜ਼ ਨੇ ਆਪਣੇ ਨਾਂ ਨਵਾਂ ਰਿਕਾਰਡ ਬਣਾਇਆ ਹੈ।
Most Expensive Car: ਲਗਜ਼ਰੀ ਕਾਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮਰਸੀਡੀਜ਼ ਬੈਂਜ਼ ਦਾ ਨਾਂ ਜ਼ੁਬਾਨ 'ਤੇ ਆਉਂਦਾ ਹੈ। ਜਰਮਨੀ ਦੀ ਕਾਰ ਕੰਪਨੀ ਮਰਸੀਡੀਜ਼-ਬੈਂਜ਼ ਨੇ ਆਪਣੇ ਨਾਂ ਨਵਾਂ ਰਿਕਾਰਡ ਬਣਾਇਆ ਹੈ। ਖ਼ਬਰਾਂ ਹਨ ਕਿ 1955 ਮਾਡਲ ਦੀ ਸਪੋਰਟਸ ਕਾਰ ਮਰਸੀਡੀਜ਼ ਬੈਂਜ਼ 300 SLR ਸਿਲਵਰ ਐਰੋ ਨੂੰ ਇੱਕ ਨਿੱਜੀ ਨਿਲਾਮੀ 'ਚ 1105 ਕਰੋੜ ਰੁਪਏ 'ਚ ਨਿਲਾਮ ਕੀਤਾ ਗਿਆ ਹੈ। ਹਾਲਾਂਕਿ ਕੰਪਨੀ ਵੱਲੋਂ ਇਸ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।
ਜੇਕਰ ਅਜਿਹਾ ਹੋਇਆ ਹੈ ਤਾਂ ਇਸ ਨੇ 1962 ਮਾਡਲ ਫੇਰਾਰੀ 250 ਜੀਟੀਓ ਦਾ ਰਿਕਾਰਡ ਤੋੜ ਦਿੱਤਾ ਹੈ। ਮਰਸੀਡੀਜ਼-ਬੈਂਜ਼ ਨੇ ਬਾਜ਼ਾਰ 'ਚ ਵਿਕਣ ਵਾਲੀ ਸਭ ਤੋਂ ਮਹਿੰਗੀ ਕਾਰ ਦਾ ਰਿਕਾਰਡ ਤੋੜ ਦਿੱਤਾ ਹੈ। ਬ੍ਰਿਟੇਨ ਦੀ ਇਕ ਵੈੱਬਸਾਈਟ ਹੈਗਰਟੀ ਮੁਤਾਬਕ ਜਰਮਨੀ ਦੀ ਇੱਕ ਕਾਰ ਨਿਰਮਾਤਾ ਕੰਪਨੀ ਨੇ Mercedes-Benz 300 SLR ਕਾਰ ਬਹੁਤ ਜ਼ਿਆਦਾ ਕੀਮਤ 'ਤੇ ਵੇਚੀ ਹੈ।
1950 ਦੇ ਦਹਾਕੇ 'ਚ ਮਰਸੀਡੀਜ਼-ਬੈਂਜ਼ ਨੇ ਬਣਾਏ ਸੀ ਸਿਰਫ਼ ਦੋ ਮਾਡਲ
ਜਿਹੜੀਆਂ ਰਿਪੋਰਟਾਂ ਮਿਲੀਆਂ ਹਨ, ਉਨ੍ਹਾਂ ਮੁਤਾਬਕ ਮਰਸੀਡੀਜ਼-ਬੈਂਜ਼ 300 SLR ਦੁਨੀਆਂ ਦੀ ਸਭ ਤੋਂ ਮਹਿੰਗੀ ਕਾਰ ਬਣ ਗਈ ਹੈ, ਜਿਸ ਦੀ ਨਿਲਾਮੀ ਕੀਤੀ ਗਈ ਹੈ। ਮਰਸੀਡੀਜ਼ ਨੇ ਇਸ ਨੂੰ 1950 ਦੇ ਦਹਾਕੇ 'ਚ ਬਣਾਇਆ ਸੀ ਤੇ ਇਸ ਕਾਰ ਦੇ ਸਿਰਫ਼ ਦੋ ਮਾਡਲ ਤਿਆਰ ਕੀਤੇ ਸਨ। ਉਦੋਂ ਤੋਂ ਮਰਸਡੀਜ਼ ਬੈਂਜ਼ ਕੰਪਨੀ ਖੁਦ ਉਨ੍ਹਾਂ ਦੀ ਦੇਖਭਾਲ ਕਰ ਰਹੀ ਸੀ।
ਮੰਨਿਆ ਜਾਂਦਾ ਹੈ ਕਿ ਕੰਪਨੀ ਨੇ ਨਿਲਾਮੀ ਨੂੰ ਗੁਪਤ ਰੱਖਿਆ ਸੀ ਤੇ ਸਿਰਫ਼ 10 ਲੋਕਾਂ ਨੂੰ ਬੁਲਾਇਆ ਗਿਆ ਸੀ ਜੋ ਆਟੋਮੋਬਾਈਲ ਖੇਤਰ ਨਾਲ ਜੁੜੇ ਹੋਏ ਸਨ। ਕੰਪਨੀ ਨੇ ਅਜਿਹਾ ਇਸ ਲਈ ਕੀਤਾ, ਕਿਉਂਕਿ ਕੰਪਨੀ ਨਹੀਂ ਚਾਹੁੰਦੀ ਸੀ ਕਿ ਕੋਈ ਤੀਜੀ ਧਿਰ ਇਸ ਕਾਰ ਨੂੰ ਖਰੀਦੇ। ਦੱਸਿਆ ਜਾ ਰਿਹਾ ਹੈ ਕਿ ਮਰਸੀਡੀਜ਼ ਬੈਂਚ ਨੂੰ ਇਕ ਅਮਰੀਕੀ ਕਾਰੋਬਾਰੀ ਡੇਵਿਡ ਮੈਕਨੀਲ ਨੇ ਖਰੀਦਿਆ ਹੈ।
10 ਆਟੋਮੋਬਾਈਲ ਕਾਰੋਬਾਰੀਆਂ ਨੇ ਲਗਾਈ ਬੋਲੀ
ਹੈਗਰਟੀ ਦੇ ਅਨੁਸਾਰ ਮੰਨਿਆ ਜਾ ਰਿਹਾ ਹੈ ਕਿ ਮਰਸਡੀਜ਼-ਬੈਂਜ਼ ਨੇ ਇਕ ਗੁਪਤ ਨਿਲਾਮੀ ਕਰਵਾਈ ਸੀ। ਨਿਲਾਮੀ 'ਚ ਕੰਪਨੀ ਨੇ ਸਾਵਧਾਨੀਪੂਰਵਕ ਚੁਣ ਗਏ ਸਿਰਫ਼ 10 ਆਟੋਮੋਬਾਈਲ ਕਾਰੋਬਾਰੀਆਂ ਨੂੰ ਬੁਲਾਇਆ ਸੀ, ਜੋ ਨਾ ਸਿਰਫ਼ ਬੋਲੀ ਲਗਾਉਣ ਦੇ ਕਾਬਲ ਸਨ, ਸਗੋਂ ਜਰਮਨ ਕਾਰ ਨਿਰਮਾਤਾ ਦੀਆਂ ਸਖ਼ਤ ਸ਼ਰਤਾਂ ਨੂੰ ਪੂਰਾ ਵੀ ਕਰਦੇ ਸਨ। ਫ਼ਰਮ ਇਹ ਯਕੀਨੀ ਬਣਾਉਣਾ ਚਾਹੁੰਦੀ ਸੀ ਕਿ ਜਿਸ ਨੇ ਵੀ ਸਿਲਵਰ ਐਰੋ ਰੇਸਿੰਗ ਕਾਰ ਦੀ ਬੋਲੀ ਲਗਾਈ, ਉਹ ਇਸ ਦੀ ਸਾਂਭ-ਸੰਭਾਲ ਤੇ ਦੇਖਭਾਲ ਵੱਲ ਚੰਗੀ ਤਰ੍ਹਾਂ ਧਿਆਨ ਦੇਵੇ।