ਦਿਵਾਲੀ ਤੋਂ ਪਹਿਲਾਂ GST ਦਾ ਤੋਹਫ਼ਾ: ਹੁਣ ਛੋਟੀ ਕਾਰ ਅਤੇ ਬਾਈਕ ਖਰੀਦਣਾ ਹੋਇਆ ਸਸਤਾ, ਜਾਣੋ ਕਿੰਨਾ ਫਾਇਦਾ
ਜੇਕਰ ਤੁਹਾਡਾ ਵੀ ਸੁਫਨਾ ਹੈ ਇਸ ਵਾਰ ਦਿਵਾਲੀ ਮੌਕੇ ਨਵੀਂ ਕਾਰ ਘਰ ਲਿਆਉਣ ਦਾ ਤਾਂ ਇਹ ਖਬਰ ਤੁਹਾਡੇ ਲਈ ਲਾਭਕਾਰੀ ਹੈ। ਜੀ ਹਾਂ ਸਰਕਾਰ ਨੇ ਆਮ ਲੋਕਾਂ ਨੂੰ ਰਾਹਤ ਦਿੰਦਿਆਂ ਛੋਟੀ ਕਾਰਾਂ ਅਤੇ 350 ਸੀਸੀ ਤੱਕ ਦੀਆਂ ਮੋਟਰਸਾਈਕਲਾਂ...

ਜੇਕਰ ਤੁਹਾਡਾ ਵੀ ਸੁਫਨਾ ਹੈ ਇਸ ਵਾਰ ਦਿਵਾਲੀ ਮੌਕੇ ਨਵੀਂ ਕਾਰ ਘਰ ਲਿਆਉਣ ਦਾ ਤਾਂ ਇਹ ਖਬਰ ਤੁਹਾਡੇ ਲਈ ਲਾਭਕਾਰੀ ਹੈ। ਜੀ ਹਾਂ ਸਰਕਾਰ ਨੇ ਆਮ ਲੋਕਾਂ ਨੂੰ ਰਾਹਤ ਦਿੰਦਿਆਂ ਛੋਟੀ ਕਾਰਾਂ ਅਤੇ 350 ਸੀਸੀ ਤੱਕ ਦੀਆਂ ਮੋਟਰਸਾਈਕਲਾਂ 'ਤੇ GST 28% ਤੋਂ ਘਟਾ ਕੇ 18% ਕਰ ਦਿੱਤਾ ਹੈ। ਇਹ ਨਵੀਂ ਦਰਾਂ 22 ਸਤੰਬਰ 2025 ਤੋਂ ਲਾਗੂ ਹੋਣਗੀਆਂ। ਇਸਦੇ ਨਾਲ ਹੀ ਤਿੰਨ ਪਹੀਆ ਵਾਲੇ ਵਾਹਨ ਅਤੇ ਟਰਾਂਸਪੋਰਟ ਲਈ ਵਰਤੇ ਜਾਣ ਵਾਲੇ ਵਾਹਨਾਂ 'ਤੇ ਵੀ ਟੈਕਸ ਘਟਾਇਆ ਗਿਆ ਹੈ। ਆਟੋ ਇੰਡਸਟਰੀ ਦਾ ਮੰਨਣਾ ਹੈ ਕਿ ਤਿਉਹਾਰਾਂ ਦੇ ਮੌਸਮ ਵਿੱਚ ਇਸ ਫੈਸਲੇ ਨਾਲ ਗੱਡੀਆਂ ਦੀ ਵਿਕਰੀ ਤੇਜ਼ ਹੋਵੇਗੀ। ਆਓ ਵਿਸਥਾਰ ਨਾਲ ਜਾਣਦੇ ਹਾਂ।
ਪੈਟਰੋਲ ਅਤੇ CNG ਕਾਰਾਂ 'ਤੇ ਨਵੀਂ ਦਰਾਂ
ਹੁਣ 1200 ਸੀਸੀ ਤੱਕ ਦੀਆਂ ਪੈਟਰੋਲ, ਪੈਟਰੋਲ ਹਾਈਬ੍ਰਿਡ, LPG ਅਤੇ CNG ਕਾਰਾਂ 'ਤੇ ਸਿਰਫ 18% GST ਲੱਗੇਗਾ। ਹਾਲਾਂਕਿ ਇਹ ਛੋਟ ਉਹਨਾਂ ਹੀ ਗੱਡੀਆਂ ਨੂੰ ਮਿਲੇਗੀ, ਜਿਨ੍ਹਾਂ ਦੀ ਲੰਬਾਈ 4 ਮੀਟਰ ਤੋਂ ਘੱਟ ਹੈ। ਪਹਿਲਾਂ ਇਹਨਾਂ 'ਤੇ 28% ਟੈਕਸ ਦੇਣਾ ਪੈਂਦਾ ਸੀ।
1500 ਸੀਸੀ ਤੱਕ ਦੀ ਡੀਜ਼ਲ ਕਾਰਾਂ ਵੀ ਸਸਤੀਆਂ
ਡੀਜ਼ਲ ਅਤੇ ਡੀਜ਼ਲ ਹਾਈਬ੍ਰਿਡ ਕਾਰਾਂ ਦੇ ਖਰੀਦਦਾਰਾਂ ਨੂੰ ਵੀ ਫਾਇਦਾ ਹੋਵੇਗਾ। 1500 ਸੀਸੀ ਤੱਕ ਦੀਆਂ ਡੀਜ਼ਲ ਕਾਰਾਂ ਅਤੇ 4 ਮੀਟਰ ਤੱਕ ਲੰਬਾਈ ਵਾਲੀਆਂ ਗੱਡੀਆਂ 'ਤੇ ਹੁਣ ਸਿਰਫ 18% GST ਲੱਗੇਗਾ।
ਬਾਈਕਾਂ ਅਤੇ ਤਿੰਨ ਪਹੀਆ ਵਾਲਿਆਂ ਵਾਹਨਾਂ 'ਤੇ ਵੀ ਰਾਹਤ
350 ਸੀਸੀ ਤੱਕ ਦੀਆਂ ਮੋਟਰਸਾਈਕਲਾਂ 'ਤੇ ਹੁਣ ਸਿਰਫ 18% ਟੈਕਸ ਲੱਗੇਗਾ। ਪਹਿਲਾਂ ਇਹ 28% ਟੈਕਸ ਦੇ ਹਦ ਵਿੱਚ ਆਉਂਦੀਆਂ ਸਨ। ਤਿੰਨ ਪਹੀਆ ਵਾਲੇ ਵਾਹਨ ਅਤੇ ਟਰਾਂਸਪੋਰਟ ਵਾਲੀਆਂ ਗੱਡੀਆਂ ਵੀ ਹੁਣ ਸਸਤੀਆਂ ਹੋਣਗੀਆਂ, ਕਿਉਂਕਿ ਉਨ੍ਹਾਂ 'ਤੇ ਵੀ ਟੈਕਸ ਘਟਾ ਕੇ 18% ਕਰ ਦਿੱਤਾ ਗਿਆ ਹੈ।
ਵੱਡੀਆਂ ਅਤੇ ਲਗਜ਼ਰੀ ਗੱਡੀਆਂ 'ਤੇ ਹੁਣ ਕਿੰਨਾ ਟੈਕਸ?
ਜਿੱਥੇ ਛੋਟੀ ਗੱਡੀਆਂ ਨੂੰ ਰਾਹਤ ਮਿਲੀ ਹੈ, ਉਥੇ ਲਗਜ਼ਰੀ ਕਾਰਾਂ ਅਤੇ ਵੱਡੀਆਂ ਮੋਟਰਸਾਈਕਲਾਂ 'ਤੇ ਹੁਣ 40% GST ਲੱਗੇਗਾ। 1200 ਸੀਸੀ ਤੋਂ ਵੱਧ ਪੈਟਰੋਲ ਕਾਰਾਂ, 1500 ਸੀਸੀ ਤੋਂ ਵੱਧ ਡੀਜ਼ਲ ਕਾਰਾਂ ਅਤੇ 350 ਸੀਸੀ ਤੋਂ ਵੱਧ ਸਮਰੱਥਾ ਵਾਲੀਆਂ ਮੋਟਰਸਾਈਕਲਾਂ ਇਸ ਸ਼੍ਰੇਣੀ ਵਿੱਚ ਆਉਣਗੀਆਂ। SUV, MUV, MPV ਅਤੇ XUV ਵਰਗੀਆਂ ਵੱਡੀਆਂ ਗੱਡੀਆਂ ਦੇ ਨਾਲ-ਨਾਲ ਹੈਲੀਕਾਪਟਰ, ਯਾਟ ਅਤੇ ਸਪੋਰਟਸ ਵਾਹਨਾਂ 'ਤੇ ਵੀ ਇਹੀ ਦਰ ਲਾਗੂ ਹੋਵੇਗੀ।
ਹਾਲਾਂਕਿ ਲਗਜ਼ਰੀ ਗੱਡੀਆਂ 'ਤੇ ਵੀ ਹੁਣ ਕੁੱਲ ਟੈਕਸ ਘਟ ਜਾਵੇਗਾ। ਪਹਿਲਾਂ ਇਨ੍ਹਾਂ 'ਤੇ 28% GST ਅਤੇ 22% ਸੇਸ, ਮਤਲਬ ਕੁੱਲ 50% ਟੈਕਸ ਲੱਗਦਾ ਸੀ। ਨਵੀਂ ਵਿਵਸਥਾ ਵਿੱਚ ਹੁਣ ਸਿਰਫ 40% GST ਲੱਗੇਗਾ ਅਤੇ ਸੇਸ ਨਹੀਂ ਲਿਆ ਜਾਵੇਗਾ।
ਆਟੋ ਇੰਡਸਟਰੀ ਅਤੇ ਗਾਹਕਾਂ ਨੂੰ ਫਾਇਦਾ
ਪਿਛਲੇ ਕੁਝ ਸਾਲਾਂ ਤੋਂ ਨਵੀਂ ਤਕਨੀਕ, ਸਖਤ ਨਿਯਮ ਅਤੇ ਸੁਰੱਖਿਆ ਮਿਆਰਾਂ ਦੇ ਕਾਰਨ ਗੱਡੀਆਂ ਦੇ ਮੁੱਲ ਵੱਧ ਰਹੇ ਸਨ। ਦੋਪਹੀਆ ਕੰਪਨੀਆਂ ਵੀ ਕਾਫੀ ਸਮੇਂ ਤੋਂ GST ਘਟਾਉਣ ਦੀ ਮੰਗ ਕਰ ਰਹੀਆਂ ਸਨ। ਸਰਕਾਰ ਦੇ ਇਸ ਫੈਸਲੇ ਨਾਲ ਹੁਣ ਛੋਟੀ ਕਾਰਾਂ ਅਤੇ ਬਾਈਕਾਂ ਦੀ ਵਿਕਰੀ ਵਧਣ ਦੀ ਉਮੀਦ ਹੈ।






















