Electric Vehicle: ਵੱਧ ਤੋਂ ਵੱਧ ਖਰੀਦੋ EV, ਨਿਤਿਨ ਗਡਕਰੀ ਨੇ ਕਿਹਾ- 5 ਸਾਲਾਂ 'ਚ ਖਤਮ ਕਰ ਦੇਵਾਂਗਾ ਪੈਟਰੋਲ-ਡੀਜ਼ਲ ਦੀ ਜ਼ਰੂਰਤ
Electric Vehicle: ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੈਟਰੋਲ ਅਤੇ ਡੀਜ਼ਲ ਵਾਲੀਆਂ ਕਾਰਾਂ ਖਰੀਦਣ ਦੀ ਬਜਾਏ ਇਲੈਕਟ੍ਰਿਕ ਜਾਂ ਫਲੈਕਸ ਫਿਊਲ ਵਾਲੀਆਂ ਗੱਡੀਆਂ ਖਰੀਦਣ।
Electric Vehicle: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੇਸ਼ 'ਚ ਵਧਦੇ ਪ੍ਰਦੂਸ਼ਣ ਅਤੇ ਪੈਟਰੋਲ-ਡੀਜ਼ਲ 'ਤੇ ਨਿਰਭਰਤਾ ਘੱਟ ਕਰਨ ਨੂੰ ਲੈ ਕੇ ਇੱਕ ਵਾਰ ਫਿਰ ਵੱਡਾ ਬਿਆਨ ਦਿੱਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਆਉਣ ਵਾਲੇ 5 ਸਾਲਾਂ 'ਚ ਉਹ ਪੈਟਰੋਲ ਡੀਜ਼ਲ 'ਤੇ ਨਿਰਭਰਤਾ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਇਲੈਕਟ੍ਰਿਕ ਵਾਹਨ ਜਾਂ ਫਲੈਕਸ ਫਿਊਲ 'ਤੇ ਚੱਲਣ ਵਾਲੇ ਵਾਹਨ ਖਰੀਦਣੇ ਚਾਹੀਦੇ ਹਨ। ਸੜਕ ਅਤੇ ਟਰਾਂਸਪੋਰਟ ਮੰਤਰੀ ਨੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਮੇਰਾ ਉਦੇਸ਼ ਇਹ ਹੈ ਕਿ ਲੋਕ ਐੱਲ.ਐੱਨ.ਜੀ., ਸੀ.ਐੱਨ.ਜੀ., ਬਾਇਓਡੀਜ਼ਲ, ਹਾਈਡ੍ਰੋਜਨ, ਇਲੈਕਟ੍ਰਿਕ ਅਤੇ ਈਥਾਨੌਲ 'ਤੇ ਚੱਲਣ ਵਾਲੇ ਵਾਹਨਾਂ ਦੀ ਵਰਤੋਂ ਕਰਨ।
ਗਡਕਰੀ ਨੇ ਇਸ ਦੌਰਾਨ ਕਿਹਾ ਕਿ ਮੈਂ ਆਉਣ ਵਾਲੇ 5 ਸਾਲਾਂ 'ਚ ਦੇਸ਼ 'ਚੋਂ ਪੈਟਰੋਲ ਅਤੇ ਡੀਜ਼ਲ ਦੀ ਜ਼ਰੂਰਤ ਨੂੰ ਖਤਮ ਕਰਨ ਲਈ ਕੰਮ ਕਰ ਰਿਹਾ ਹਾਂ ਅਤੇ ਤੁਹਾਡੇ ਸਹਿਯੋਗ ਤੋਂ ਬਿਨਾਂ ਇਸ ਨੂੰ ਪੂਰਾ ਕਰਨਾ ਸੰਭਵ ਨਹੀਂ ਹੈ।
ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਤੱਕ ਲੋਕ ਇਲੈਕਟ੍ਰਿਕ ਵਾਹਨਾਂ ਦੀ ਚਾਰਜਿੰਗ ਅਤੇ ਚੁਣੌਤੀਆਂ ਬਾਰੇ ਗੱਲ ਕਰਦੇ ਸਨ। ਪਰ ਹੁਣ ਸਮਾਂ ਬਦਲ ਗਿਆ ਹੈ। ਇਲੈਕਟ੍ਰਿਕ ਵਾਹਨਾਂ ਦਾ ਬਾਜ਼ਾਰ ਖੁੱਲ੍ਹ ਗਿਆ ਹੈ ਅਤੇ ਹੁਣ ਲੋਕਾਂ ਨੂੰ ਆਪਣੇ ਵਾਹਨ ਲੈਣ ਲਈ ਉਡੀਕ ਸੂਚੀ 'ਤੇ ਹੋਣਾ ਪੈਂਦਾ ਹੈ। ਇਸ ਦੌਰਾਨ ਗਡਕਰੀ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਜੇਕਰ ਤੁਸੀਂ ਵੀ ਵਾਹਨ ਖਰੀਦਦੇ ਹੋ ਤਾਂ ਪੈਟਰੋਲ ਜਾਂ ਡੀਜ਼ਲ ਨਾ ਖਰੀਦੋ। ਇਲੈਕਟ੍ਰਿਕ ਜਾਂ ਫਲੈਕਸ ਇੰਜਣਾਂ ਵਾਲੇ ਖਰੀਦੋ।
ਨਿਤਿਨ ਗਡਕਰੀ ਨੇ ਕਿਹਾ ਕਿ ਕਿਸਾਨ ਹੁਣ ਸਿਰਫ਼ ਭੋਜਨ ਪ੍ਰਦਾਤਾ ਨਹੀਂ ਰਹੇ, ਉਹ ਊਰਜਾ ਪ੍ਰਦਾਨ ਕਰਨ ਵਾਲੇ ਵੀ ਬਣ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਤਿਆਰ ਕੀਤਾ ਗਿਆ ਈਥਾਨੌਲ ਫਲੈਕਸ ਇੰਜਣ ਵਾਲੀਆਂ ਕਾਰਾਂ ਵਿੱਚ ਵਰਤਿਆ ਜਾ ਸਕਦਾ ਹੈ।
ਇਸ ਨਾਲ ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਪਾਰਕਿੰਗ ਲਈ ਸੜਕਾਂ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਸਬੰਧੀ ਉਨ੍ਹਾਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੇਰਾ ਉਦੇਸ਼ ਦਿੱਲੀ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣਾ ਹੈ। ਗਡਕਰੀ ਨੇ ਕਿਹਾ ਕਿ ਜਦੋਂ ਉਹ ਜਲ ਸਰੋਤ ਮੰਤਰੀ ਸਨ ਤਾਂ ਉਨ੍ਹਾਂ ਨੇ ਪਾਣੀ ਦੇ ਪ੍ਰਦੂਸ਼ਣ ਨਾਲ ਲੜਨ ਲਈ ਦਿੱਲੀ ਸਰਕਾਰ ਨੂੰ 6,000 ਕਰੋੜ ਰੁਪਏ ਜਾਰੀ ਕੀਤੇ ਸਨ। ਉਨ੍ਹਾਂ ਨੇ ਕਿਹਾ ਕਿ ਹੁਣ ਮੈਂ ਹਵਾ ਅਤੇ ਸ਼ੋਰ ਪ੍ਰਦੂਸ਼ਣ ਲਈ ਲੜ ਰਿਹਾ ਹਾਂ। ਮੇਰਾ ਪਹਿਲਾ ਉਦੇਸ਼ ਦਿੱਲੀ ਵਿੱਚ ਤਿੰਨੋਂ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਖ਼ਤਮ ਕਰਨਾ ਹੈ।
ਇਹ ਵੀ ਪੜ੍ਹੋ: Mobile Hacking: ਤੁਹਾਡਾ ਮੋਬਾਈਲ ਫੋਨ ਹੋ ਗਿਆ ਹੈਕ! ਇਹ ਸੰਕੇਤ ਮਿਲਦਿਆਂ ਹੀ ਹੋ ਜਾਓ ਸਾਵਧਾਨ
ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਵੀਰਵਾਰ ਨੂੰ ਸ਼ਹਿਰੀ ਐਕਸਟੈਨਸ਼ਨ ਰੋਡ ਪ੍ਰੋਜੈਕਟ ਦਾ ਨਿਰੀਖਣ ਕਰਨ ਪਹੁੰਚੇ ਸਨ। ਇਸ ਨੂੰ ਦਿੱਲੀ ਕੰਜੈਸ਼ਨ ਸਕੀਮ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਅਤੇ 7716 ਕਰੋੜ ਰੁਪਏ ਦੀ ਲਾਗਤ ਨਾਲ ਪੰਜ ਪੈਕੇਜ ਬਣਾਏ ਜਾਣੇ ਹਨ।
ਇਹ ਵੀ ਪੜ੍ਹੋ: Electricity Bill: ਗਰਮੀਆਂ 'ਚ ਨਹੀਂ ਆਏਗਾ ਮੋਟਾ ਬਿੱਲ! ਬੱਸ ਏਸੀ 'ਚ ਕਰ ਲਵੋ ਇਹ ਸੈਟਿੰਗ, ਕੂਲਿੰਗ ਵੀ ਹੋ ਜਾਵੇਗੀ ਡਬਲ