ਪੜਚੋਲ ਕਰੋ

Mobile Hacking: ਤੁਹਾਡਾ ਮੋਬਾਈਲ ਫੋਨ ਹੋ ਗਿਆ ਹੈਕ! ਇਹ ਸੰਕੇਤ ਮਿਲਦਿਆਂ ਹੀ ਹੋ ਜਾਓ ਸਾਵਧਾਨ

Mobile Hacking: ਕਈ ਵਾਰ ਸਾਈਬਰ ਅਪਰਾਧੀ ਤੇ ਹੈਕਰ ਲੋਕਾਂ ਦੇ ਮੋਬਾਈਲ ਹੈਕ ਕਰ ਲੈਂਦੇ ਹਨ। ਕਈ ਵਾਰ ਯੂਜ਼ਰਸ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਨ੍ਹਾਂ ਦਾ ਮੋਬਾਈਲ ਹੈਕ ਹੋ ਗਿਆ ਹੈ, ਜਦੋਂਕਿ ਹੈਕਰ ਗੁਪਤ ਤਰੀਕੇ ਨਾਲ ਯੂਜਰਸ ਦਾ ਨਿੱਜੀ ਡਾਟਾ...

Mobile Hacking: ਕਈ ਵਾਰ ਸਾਈਬਰ ਅਪਰਾਧੀ ਤੇ ਹੈਕਰ ਲੋਕਾਂ ਦੇ ਮੋਬਾਈਲ ਹੈਕ ਕਰ ਲੈਂਦੇ ਹਨ। ਕਈ ਵਾਰ ਯੂਜ਼ਰਸ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਨ੍ਹਾਂ ਦਾ ਮੋਬਾਈਲ ਹੈਕ ਹੋ ਗਿਆ ਹੈ, ਜਦੋਂਕਿ ਹੈਕਰ ਗੁਪਤ ਤਰੀਕੇ ਨਾਲ ਯੂਜਰਸ ਦਾ ਨਿੱਜੀ ਡਾਟਾ ਚੋਰੀ ਕਰ ਲੈਂਦੇ ਹਨ। ਉਹ ਯੂਜਰਸ ਦੇ ਬੈਂਕ ਅਕਾਊਂਟਾਂ 'ਚ ਵੀ ਸੰਨ੍ਹ ਲਾ ਦਿੰਦੇ ਹਨ। ਇਸ ਦੇ ਨਾਲ ਹੀ ਕਈ ਵਾਰ ਉਹ ਯੂਜ਼ਰਸ ਨੂੰ ਬਲੈਕਮੇਲ ਕਰਦੇ ਹਨ ਤੇ ਨਿੱਜੀ ਡਾਟਾ ਲੀਕ ਕਰਨ ਦੀ ਧਮਕੀ ਦੇ ਕੇ ਪੈਸੇ ਵਸੂਲਦੇ ਹਨ।

ਹਾਲਾਂਕਿ ਜੇਕਰ ਤੁਸੀਂ ਕੁਝ ਗੱਲਾਂ 'ਤੇ ਧਿਆਨ ਦਿੰਦੇ ਹੋ ਤਾਂ ਤੁਸੀਂ ਜਾਣ ਸਕਦੇ ਹੋ ਕਿ ਤੁਹਾਡਾ ਮੋਬਾਈਲ ਹੈਕ ਹੋਇਆ ਹੈ ਜਾਂ ਨਹੀਂ। ਦਰਅਸਲ, ਜਦੋਂ ਹੈਕਰ ਤੁਹਾਡੇ ਫ਼ੋਨ 'ਚ ਦਾਖ਼ਲ ਹੁੰਦੇ ਹਨ ਮਤਲਬ ਫ਼ੋਨ ਨੂੰ ਹੈਕ ਕਰਦੇ ਹਨ ਤਾਂ ਫ਼ੋਨ 'ਚ ਕੁਝ ਸਿਗਨਲ ਮਿਲਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਸਿਗਨਲ ਨੂੰ ਪਛਾਣ ਕੇ ਤੁਸੀਂ ਆਸਾਨੀ ਨਾਲ ਹੈਕਿੰਗ ਦਾ ਪਤਾ ਲਾ ਸਕਦੇ ਹੋ। ਜਾਣੋ ਕਿਵੇਂ ਪਤਾ ਲੱਗੇਗਾ ਕਿ ਤੁਹਾਡਾ ਫ਼ੋਨ ਹੈਕ ਹੋਇਆ ਹੈ ਜਾਂ ਨਹੀਂ?

ਫ਼ੋਨ ਦੀ ਬੈਟਰੀ ਤੇ ਸੈਂਸਰ- ਹੈਕਿੰਗ ਦੀ ਇੱਕ ਨਿਸ਼ਾਨੀ ਇਹ ਵੀ ਹੋ ਸਕਦੀ ਹੈ ਕਿ ਜੇਕਰ ਤੁਹਾਡੇ ਫ਼ੋਨ 'ਚ ਮਾਲਵੇਅਰ ਜਾਂ ਫਰਾਡ ਐਪ ਹੈ ਤਾਂ ਤੁਹਾਡੇ ਮੋਬਾਈਲ ਦੀ ਬੈਟਰੀ ਤੇਜ਼ੀ ਨਾਲ ਖ਼ਤਮ ਹੋਣ ਲੱਗਦੀ ਹੈ। ਫੋਨ ਦੀ ਬੈਟਰੀ ਆਮ ਨਾਲੋਂ ਤੇਜ਼ੀ ਨਾਲ ਖਤਮ ਹੋ ਜਾਵੇਗੀ, ਕਿਉਂਕਿ ਇਹ ਐਪਸ ਸਕ੍ਰੀਨ ਬੰਦ ਹੋਣ 'ਤੇ ਵੀ ਕੰਮ ਕਰਦੇ ਰਹਿੰਦੇ ਹਨ ਅਤੇ ਤੁਹਾਡਾ ਡਾਟਾ ਚੋਰੀ ਕਰ ਰਹੇ ਹਨ। ਇਸ ਦੇ ਨਾਲ ਹੀ ਕੁਝ ਮਾਮਲਿਆਂ 'ਚ ਮੋਬਾਈਲ ਦੇ ਸੈਂਸਰ ਵਾਰ-ਵਾਰ ਪਤਾ ਲੱਗਣ ਲੱਗ ਪੈਂਦੇ ਹਨ। ਇਹ ਵੀ ਮੋਬਾਈਲ ਹੈਕ ਹੋਣ ਦਾ ਸੰਕੇਤ ਹੈ।

ਅਚਾਨਕ ਮੋਬਾਈਲ ਦਾ ਹੌਲੀ ਜਾਂ ਹੈਂਗ ਹੋ ਜਾਣਾ- ਜਦੋਂ ਫ਼ੋਨ 'ਚ ਮਾਲਵੇਅਰ ਹੁੰਦਾ ਹੈ ਤਾਂ ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਹਾਡਾ ਫ਼ੋਨ ਜੋ ਕੱਲ੍ਹ ਤੱਕ ਠੀਕ ਚੱਲ ਰਿਹਾ ਸੀ, ਅਚਾਨਕ ਹੌਲੀ ਹੋ ਜਾਂਦਾ ਹੈ। ਅਜਿਹੇ 'ਚ ਯੂਜ਼ਰਸ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਮਾਰਟਫ਼ੋਨ ਹੈਂਗ ਹੋ ਰਿਹਾ ਹੈ ਪਰ ਅਜਿਹਾ ਸਿਰਫ਼ ਹੈਂਗ ਹੋਣ ਨਾਲ ਨਹੀਂ ਸਗੋਂ ਹੈਕਿੰਗ ਕਾਰਨ ਵੀ ਹੁੰਦਾ ਹੈ। ਮੋਬਾਈਲ ਦੀ ਸਕ੍ਰੀਨ ਦਾ ਵਾਰ-ਵਾਰ ਰੁਕ ਜਾਣਾ ਤੇ ਫ਼ੋਨ ਦਾ ਕਰੈਸ਼ ਹੋਣਾ ਵੀ ਹੈਕਿੰਗ ਦੇ ਆਮ ਲੱਛਣ ਹਨ।

ਆਨਲਾਈਨ ਅਕਾਊਂਟ ਦੇ ਲੌਗਇਨ ਦੇ ਮੈਸੇਜ ਆਉਣਾ- ਜੇਕਰ ਤੁਹਾਨੂੰ ਵਾਰ-ਵਾਰ ਕਈ ਅਕਾਊਂਟ ਲੌਗਇਨ ਮੈਸੇਜ ਮਿਲ ਰਹੇ ਹਨ ਤਾਂ ਵੀ ਤੁਹਾਡਾ ਫ਼ੋਨ ਹੈਕਿੰਗ ਦਾ ਸ਼ਿਕਾਰ ਹੋ ਸਕਦਾ ਹੈ। ਅਜਿਹੀ ਸਥਿਤੀ 'ਚ ਤੁਰੰਤ ਆਪਣੇ ਸੋਸ਼ਲ ਮੀਡੀਆ ਅਕਾਉਂਟਸ ਦੀ ਜਾਂਚ ਕਰੋ। ਜੇਕਰ ਤੁਹਾਨੂੰ ਕਿਸੇ ਸ਼ੱਕੀ ਲੌਗਇਨ ਦੀ ਜਾਣਕਾਰੀ ਮਿਲਦੀ ਹੈ ਤਾਂ ਸਮਝੋ ਕਿ ਕਿਸੇ ਨੇ ਫ਼ੋਨ ਹੈਕ ਕਰ ਲਿਆ ਹੈ।

ਇਹ ਵੀ ਪੜ੍ਹੋ: Electricity Bill: ਗਰਮੀਆਂ 'ਚ ਨਹੀਂ ਆਏਗਾ ਮੋਟਾ ਬਿੱਲ! ਬੱਸ ਏਸੀ 'ਚ ਕਰ ਲਵੋ ਇਹ ਸੈਟਿੰਗ, ਕੂਲਿੰਗ ਵੀ ਹੋ ਜਾਵੇਗੀ ਡਬਲ

ਅਣਜਾਣ ਕਾਲਾਂ ਤੇ ਐਸਐਮਐਸ- ਕਈ ਵਾਰ ਹੈਕਰ ਟਰੋਜਨ ਮੈਸੇਜ ਰਾਹੀਂ ਯੂਜਰਸ ਦੇ ਮੋਬਾਈਲਾਂ ਨੂੰ ਟ੍ਰੈਪ ਕਰਦੇ ਹਨ। ਇਸ ਤੋਂ ਇਲਾਵਾ ਹੈਕਰ ਤੁਹਾਡੇ ਕਿਸੇ ਨਜ਼ਦੀਕੀ ਦਾ ਫ਼ੋਨ ਵੀ ਹੈਕ ਕਰ ਸਕਦੇ ਹਨ, ਜਿਸ ਨਾਲ ਤੁਹਾਡਾ ਡਾਟਾ ਚੋਰੀ ਹੋ ਸਕਦਾ ਹੈ। ਇਸ ਲਈ ਕਿਸੇ ਵੀ SMS 'ਚ ਆਉਣ ਵਾਲੇ ਲਿੰਕ 'ਤੇ ਸਮਝਦਾਰੀ ਨਾਲ ਕਲਿੱਕ ਕਰੋ।

ਇਹ ਵੀ ਪੜ੍ਹੋ: Aloo Bhujiya with Tea: ਕੀ ਤੁਸੀਂ ਵੀ ਚਾਹ ਨਾਲ ਆਲੂ ਭੁਜੀਆ ਖਾਣ ਦੇ ਹੋ ਸ਼ੌਕੀਨ! ਜਾਣੋ ਸਿਹਤ ਲਈ ਕੀ ਫਾਇਦੇ ਤੇ ਕੀ ਨੁਕਸਾਨ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IND vs NZ Final Live Score: ਟੀਮ ਇੰਡੀਆ ਦੀ ਸ਼ਾਨਦਾਰ ਸ਼ੁਰੂਆਤ, ਤੇਜ਼ੀ ਨਾਲ ਟਰਾਫੀ ਵੱਲ ਵਧ ਰਹੀ ਟੀਮ
IND vs NZ Final Live Score: ਟੀਮ ਇੰਡੀਆ ਦੀ ਸ਼ਾਨਦਾਰ ਸ਼ੁਰੂਆਤ, ਤੇਜ਼ੀ ਨਾਲ ਟਰਾਫੀ ਵੱਲ ਵਧ ਰਹੀ ਟੀਮ
Giani Raghbir Singh: ਪੰਥ ਨੂੰ ਖਤਰਾ! ਗਿਆਨੀ ਰਘਬੀਰ ਸਿੰਘ ਨੇ ਕੀਤਾ ਖਬਰਦਾਰ
Giani Raghbir Singh: ਪੰਥ ਨੂੰ ਖਤਰਾ! ਗਿਆਨੀ ਰਘਬੀਰ ਸਿੰਘ ਨੇ ਕੀਤਾ ਖਬਰਦਾਰ
Punjab News: ਤਾਮਿਲਨਾਡੂ ਦੇ CM ਦੀ ਚਿੱਠੀ ਤੋਂ ਬਾਅਦ ਭਗਵੰਤ ਮਾਨ ਦੀ ਚੁੱਪ ਸ਼ੱਕੀ ! ਪੰਜਾਬ 'ਚ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਉੱਠੀ ਮੰਗ,  ਜਾਣੋ ਕੀ ਹੈ ਮਾਮਲਾ
Punjab News: ਤਾਮਿਲਨਾਡੂ ਦੇ CM ਦੀ ਚਿੱਠੀ ਤੋਂ ਬਾਅਦ ਭਗਵੰਤ ਮਾਨ ਦੀ ਚੁੱਪ ਸ਼ੱਕੀ ! ਪੰਜਾਬ 'ਚ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਉੱਠੀ ਮੰਗ, ਜਾਣੋ ਕੀ ਹੈ ਮਾਮਲਾ
ਹੜਤਾਲਾਂ ਦਾ ਸੂਬਾ ਬਣਿਆ ਪੰਜਾਬ ! ਮੁੜ ਤੋਂ ਰੁਕਣਗੇ PRTC ਬੱਸਾਂ ਦੇ ਪਹੀਏ, ਇਸ ਤਾਰੀਕ ਤੋਂ ਹੋਵੇਗਾ ਚੱਕਾ ਜਾਮ, ਜਾਣੋ ਕੀ ਨੇ ਮੰਗਾਂ ?
ਹੜਤਾਲਾਂ ਦਾ ਸੂਬਾ ਬਣਿਆ ਪੰਜਾਬ ! ਮੁੜ ਤੋਂ ਰੁਕਣਗੇ PRTC ਬੱਸਾਂ ਦੇ ਪਹੀਏ, ਇਸ ਤਾਰੀਕ ਤੋਂ ਹੋਵੇਗਾ ਚੱਕਾ ਜਾਮ, ਜਾਣੋ ਕੀ ਨੇ ਮੰਗਾਂ ?
Advertisement
ABP Premium

ਵੀਡੀਓਜ਼

Jagjit Singh Dhallewal| ਸਾਨੂੰ ਕੋਈ ਹਰਾਉਣ ਵਾਲ ਜੰਮਿਆ ਨਹੀਂ, ਹਰ ਹਾਲ ਜਿੱਤਾਂਗੇ | Women's Day | Kisan |Akali Dal Resign| ਜਥੇਦਾਰ ਨੂੰ ਹਟਾਏ ਜਾਣ ਦਾ ਰੋਸ਼ , ਹਰਿਆਣਾ ਤੋਂ ਅਕਾਲੀ ਦਲ ਨੂੰ ਲੱਗਿਆ ਸੇਕ| Sukhbir Badal|Ravneet Bittu| ਰਵਨੀਤ ਬਿੱਟੂ ਸਮੇਤ 3 ਲੀਡਰਾਂ ਵਿਰੁੱਧ ਚਾਰਜਸ਼ੀਟ, ਲੁਧਿਆਣਾ ਅਦਾਲਤ 'ਚ ਪੇਸ਼ ਹੋਣ ਦੇ ਹੁਕਮ|Ludhiana36 ਪ੍ਰਿੰਸੀਪਲ ਸਿੰਗਾਪੁਰ ਰਵਾਨਾ, ਹੁਣ ਰੱਟੇਬਾਜ਼ੀ ਨਹੀਂ ਪ੍ਰੈਕਟੀਕਲ ਗਿਆਨ ਜ਼ਰੂਰੀ|Bhagwant Mann|Punjab News|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IND vs NZ Final Live Score: ਟੀਮ ਇੰਡੀਆ ਦੀ ਸ਼ਾਨਦਾਰ ਸ਼ੁਰੂਆਤ, ਤੇਜ਼ੀ ਨਾਲ ਟਰਾਫੀ ਵੱਲ ਵਧ ਰਹੀ ਟੀਮ
IND vs NZ Final Live Score: ਟੀਮ ਇੰਡੀਆ ਦੀ ਸ਼ਾਨਦਾਰ ਸ਼ੁਰੂਆਤ, ਤੇਜ਼ੀ ਨਾਲ ਟਰਾਫੀ ਵੱਲ ਵਧ ਰਹੀ ਟੀਮ
Giani Raghbir Singh: ਪੰਥ ਨੂੰ ਖਤਰਾ! ਗਿਆਨੀ ਰਘਬੀਰ ਸਿੰਘ ਨੇ ਕੀਤਾ ਖਬਰਦਾਰ
Giani Raghbir Singh: ਪੰਥ ਨੂੰ ਖਤਰਾ! ਗਿਆਨੀ ਰਘਬੀਰ ਸਿੰਘ ਨੇ ਕੀਤਾ ਖਬਰਦਾਰ
Punjab News: ਤਾਮਿਲਨਾਡੂ ਦੇ CM ਦੀ ਚਿੱਠੀ ਤੋਂ ਬਾਅਦ ਭਗਵੰਤ ਮਾਨ ਦੀ ਚੁੱਪ ਸ਼ੱਕੀ ! ਪੰਜਾਬ 'ਚ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਉੱਠੀ ਮੰਗ,  ਜਾਣੋ ਕੀ ਹੈ ਮਾਮਲਾ
Punjab News: ਤਾਮਿਲਨਾਡੂ ਦੇ CM ਦੀ ਚਿੱਠੀ ਤੋਂ ਬਾਅਦ ਭਗਵੰਤ ਮਾਨ ਦੀ ਚੁੱਪ ਸ਼ੱਕੀ ! ਪੰਜਾਬ 'ਚ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਉੱਠੀ ਮੰਗ, ਜਾਣੋ ਕੀ ਹੈ ਮਾਮਲਾ
ਹੜਤਾਲਾਂ ਦਾ ਸੂਬਾ ਬਣਿਆ ਪੰਜਾਬ ! ਮੁੜ ਤੋਂ ਰੁਕਣਗੇ PRTC ਬੱਸਾਂ ਦੇ ਪਹੀਏ, ਇਸ ਤਾਰੀਕ ਤੋਂ ਹੋਵੇਗਾ ਚੱਕਾ ਜਾਮ, ਜਾਣੋ ਕੀ ਨੇ ਮੰਗਾਂ ?
ਹੜਤਾਲਾਂ ਦਾ ਸੂਬਾ ਬਣਿਆ ਪੰਜਾਬ ! ਮੁੜ ਤੋਂ ਰੁਕਣਗੇ PRTC ਬੱਸਾਂ ਦੇ ਪਹੀਏ, ਇਸ ਤਾਰੀਕ ਤੋਂ ਹੋਵੇਗਾ ਚੱਕਾ ਜਾਮ, ਜਾਣੋ ਕੀ ਨੇ ਮੰਗਾਂ ?
US Temple Vandalism: ਅਮਰੀਕਾ ਦੇ BAPS ਮੰਦਰ 'ਚ ਭੰਨਤੋੜ, ਲਿਖਿਆ, ਹਿੰਦੂਓ ਵਾਪਸ ਜਾਓ, ਖਾਲਿਸਤਾਨੀਆਂ 'ਤੇ ਸ਼ੱਕ ! ਪੁਲਿਸ ਦੀ ਚੁੱਪੀ 'ਤੇ ਉੱਠੇ ਸਵਾਲ
US Temple Vandalism: ਅਮਰੀਕਾ ਦੇ BAPS ਮੰਦਰ 'ਚ ਭੰਨਤੋੜ, ਲਿਖਿਆ, ਹਿੰਦੂਓ ਵਾਪਸ ਜਾਓ, ਖਾਲਿਸਤਾਨੀਆਂ 'ਤੇ ਸ਼ੱਕ ! ਪੁਲਿਸ ਦੀ ਚੁੱਪੀ 'ਤੇ ਉੱਠੇ ਸਵਾਲ
ਹੁਣ ਪੰਜਾਬ ਨਹੀਂ ਕੇਰਲ ਉੱਡਦਾ ! 3 ਸਾਲਾਂ 'ਚ 330% ਵਧੇ ਨਸ਼ਿਆਂ ਦੇ ਮਾਮਲੇ, ਸਕੂਲਾਂ 'ਚ ਸ਼ਰੇਆਮ ਵਿਕ ਰਿਹਾ ਚਿੱਟਾ, , ਸੁਪਰਬਾਈਕ ਰਾਹੀਂ ਹੁੰਦੀ ਡਿਲੀਵਰੀ
ਹੁਣ ਪੰਜਾਬ ਨਹੀਂ ਕੇਰਲ ਉੱਡਦਾ ! 3 ਸਾਲਾਂ 'ਚ 330% ਵਧੇ ਨਸ਼ਿਆਂ ਦੇ ਮਾਮਲੇ, ਸਕੂਲਾਂ 'ਚ ਸ਼ਰੇਆਮ ਵਿਕ ਰਿਹਾ ਚਿੱਟਾ, , ਸੁਪਰਬਾਈਕ ਰਾਹੀਂ ਹੁੰਦੀ ਡਿਲੀਵਰੀ
ਇਕੱਲੇ ਰਹੇ ਸੁਖਬੀਰ ਬਾਦਲ ! ਵਿਰੋਧ 'ਚ ਮਾਝੇ ਦਾ ਜਰਨੈਲ, ਗਿਆਨੀ ਰਘਬੀਰ ਸਿੰਘ ਨੇ ਕਿਹਾ- ਘਟਨਾ ਤੋਂ ਹਰ ਸਿੱਖ ਦੁਖੀ, ਭੂੰਦੜ ਦਾ ਦਾਅਵਾ-ਪਿੱਠ 'ਚ ਮਾਰਿਆ ਛੁਰਾ
ਇਕੱਲੇ ਰਹੇ ਸੁਖਬੀਰ ਬਾਦਲ ! ਵਿਰੋਧ 'ਚ ਮਾਝੇ ਦਾ ਜਰਨੈਲ, ਗਿਆਨੀ ਰਘਬੀਰ ਸਿੰਘ ਨੇ ਕਿਹਾ- ਘਟਨਾ ਤੋਂ ਹਰ ਸਿੱਖ ਦੁਖੀ, ਭੂੰਦੜ ਦਾ ਦਾਅਵਾ-ਪਿੱਠ 'ਚ ਮਾਰਿਆ ਛੁਰਾ
Shiromani Akali Dal: ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਖਿਲਾਫ ਉੱਠ ਖੜ੍ਹਾ ਪੂਰਾ ਪੰਥ, ਅਕਾਲੀ ਦਲ 'ਚ ਬਗਾਵਤ, ਸ਼੍ਰੋਮਣੀ ਕਮੇਟੀ ਕਸੂਤੀ ਘਿਰੀ
Shiromani Akali Dal: ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਖਿਲਾਫ ਉੱਠ ਖੜ੍ਹਾ ਪੂਰਾ ਪੰਥ, ਅਕਾਲੀ ਦਲ 'ਚ ਬਗਾਵਤ, ਸ਼੍ਰੋਮਣੀ ਕਮੇਟੀ ਕਸੂਤੀ ਘਿਰੀ
Embed widget